ਵੋਟਾਂ ਪੈਣ ਤੋਂ ਐਨ ਪਹਿਲਾਂ ਬਜਟ ਸੈਸ਼ਨ ਰਾਹੀਂ ਨਤੀਜਿਆਂ ਨੂੰ ਪ੍ਰਭਾਵਤ ਕਰਨ ਬਾਰੇ ਤੌਖਲਾ

ਵੋਟਾਂ ਪੈਣ ਤੋਂ ਐਨ ਪਹਿਲਾਂ ਬਜਟ ਸੈਸ਼ਨ ਰਾਹੀਂ ਨਤੀਜਿਆਂ ਨੂੰ ਪ੍ਰਭਾਵਤ ਕਰਨ ਬਾਰੇ ਤੌਖਲਾ

January 04, 2017 10:09 PM


ਤਰੀਕਾਂ ਤੈਅ ਕਰਨ ਤੋਂ ਬਾਅਦ ਚੋਣ ਕਮਿਸ਼ਨ ਕੋਲ, ਕਰਨ ਵਾਲਾ ਬੜਾ ਵੱਡਾ ਕੰਮ ਅਜੇ ਬਾਕੀ ਹੈ। ਚੋਣਾਂ ਤੋਂ ਪਹਿਲਾਂ ਕੇਂਦਰ ਵਲੋਂ ਬਜਟ ਦੀ ਘੋਸ਼ਣਾ ਕਰਨ ਦਾ ਫ਼ੈਸਲਾ ਲੋਕਤੰਤਰ ਦੀ ਭਾਵਨਾ ਦੇ ਵਿਰੁਧ ਹੈ। ਇਹ ਚੋਣਾਂ ਸਿਰਫ਼ ਚਾਰ ਰਾਜਾਂ ਦੀਆਂ ਚੋਣਾਂ ਨਹੀਂ ਬਲਕਿ ਕੇਂਦਰ ਪ੍ਰਤੀ ਲੋਕਾਂ ਦੇ ਮਨਾਂ ਵਿਚ ਉਪਜੀ ਨਿਰਾਸ਼ਾ ਤੇ ਆਸ਼ਾ ਦਾ ਫ਼ੈਸਲਾ ਹੋਣਾ ਹੈ ਅਤੇ ਵੋਟਾਂ ਪੈਣ ਤੋਂ ਪਹਿਲਾਂ ਜੇ ਕੇਂਦਰ ਅਪਣੇ ਬਜਟ ਵਿਚ ਕੁੱਝ ਲੋਕ-ਲੁਭਾਊ ਐਲਾਨ ਕਰ ਕੇ ਲੋਕਾਂ ਦੇ ਮਨਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਬਹੁਤ ਗ਼ਲਤ ਹੋਵੇਗਾ। ਸਾਡੇ ਅੱਜ ਦੇ ਪ੍ਰਧਾਨ ਮੰਤਰੀ, ਵੈਸੇ ਹੀ ਬੀ.ਜੇ.ਪੀ. ਦੇ ਚੋਣ ਪ੍ਰਚਾਰ ਵਿਚ ਜ਼ਰੂਰਤ ਤੋਂ ਜ਼ਿਆਦਾ ਮਸਰੂਫ਼ ਰਹਿੰਦੇ ਹਨ ਜੋ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੋਭਾ ਨਹੀਂ ਦਿੰਦਾ। ਪਰ ਜੇ ਹੁਣ ਬੀ.ਜੇ.ਪੀ. ਵਿਚਾਰਧਾਰਾ ਕੇਂਦਰ ਦੀ ਬਜਟ ਘੋਸ਼ਣਾ ਉਤੇ ਵੀ ਹਾਵੀ ਰਹੀ ਤਾਂ 'ਅੱਛੇ ਦਿਨ' ਹਰਗਿਜ਼ ਨਹੀਂ ਆਉਣ ਵਾਲੇ। ਬੀ.ਜੇ.ਪੀ. ਹਰ ਚੋਣ ਤੋਂ ਪਹਿਲਾਂ ਰਾਜਾਂ ਵਿਚ ਪ੍ਰਧਾਨ ਮੰਤਰੀ ਰਾਹੀਂ ਨਵੇਂ-ਨਵੇਂ ਜੁਮਲੇ ਪੇਸ਼ ਕਰਦੀ ਆ ਰਹੀ ਹੈ। ਪਰ ਹੁਣ ਇਹ ਚੋਣ ਕਮਿਸ਼ਨ ਦੇ ਹੱਥ ਵਿਚ ਹੈ ਕਿ ਉਹ ਚੋਣਾਂ ਨੂੰ ਇਸ ਕਦਰ ਪ੍ਰਭਾਵਤ ਨਾ ਹੋਣ ਦੇਵੇ। ਬੀ.ਜੇ.ਪੀ. ਵਾਸਤੇ ਬਿਹਾਰ ਅਤੇ ਦਿੱਲੀ ਦੀ ਹਾਰ ਤੋਂ ਬਾਅਦ ਇਨ੍ਹਾਂ ਰਾਜਾਂ ਵਿਚ ਜਿਤਣਾ ਮਹੱਤਵਪੂਰਨ ਹੈ, ਪਰ ਲੋਕਤੰਤਰਿਕ ਸੋਚ ਦੀ ਬਲੀ ਦੇਣ ਦੀ ਕੀਮਤ ਉਤੇ ਬਿਲਕੁਲ ਵੀ ਨਹੀਂ।  -ਨਿਮਰਤ ਕੌਰ

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman