ਥੋਕ ਵਿਚ ਵੋਟਾਂ

January 02, 2017 09:55 PM


'ਵੋਟ-ਪੰਛੀ' ਨੂੰ ਫਾਹੁਣ ਲਈ ਜਾਲ ਲੈ ਕੇ
ਆਪੋ-ਅਪਣੇ ਜੌਹਰ ਦਿਖਾਈ ਜਾਂਦੇ।
ਨਵੇਂ ਸਾਜ਼ ਪ੍ਰਚਾਰ ਲਈ ਵਰਤਦੇ ਨੇ
ਐਪਰ ਰਾਗ ਪੁਰਾਣੇ ਹੀ ਗਾਈ ਜਾਂਦੇ।
ਹੱਥ ਜਿਨ੍ਹਾਂ ਦੇ ਹਾਲੇ ਸਰਕਾਰ ਹੈਗੀ
ਉਹ ਖ਼ਜ਼ਾਨੇ ਦੀ ਲੁੱਟ ਮਚਾਈ ਜਾਂਦੇ।
ਸੱਚ-ਝੂਠ ਦੀ ਜਿਨ੍ਹਾਂ ਨੂੰ ਪਰਖ ਹੋ ਗਈ
ਵੱਟੋ-ਵੱਟ ਮੱਕਾਰਾਂ ਨੂੰ ਪਾਈ ਜਾਂਦੇ।
ਵੋਟਾਂ ਲਵੋ ਤੇ ਲੋਕਾਂ ਨੂੰ ਕਢਿਉ ਨਾ।
ਫਸੇ ਅੰਧ-ਵਿਸ਼ਵਾਸ ਦੇ 'ਨ੍ਹੇਰਿਆਂ 'ਚੋਂ
ਕਾਹਨੂੰ ਮਾਰਨੇ 'ਡੋਰ ਟੂ ਡੋਰ' ਤਰਲੇ
ਵੋਟਾਂ ਥੋਕ ਵਿਚ ਮਿਲਦੀਆਂ ਡੇਰਿਆਂ 'ਚੋਂ।
ਤਰਲੋਚਨ ਸਿੰਘ ਦੁਪਾਲਪੁਰ, ਸੰਪਰਕ : 001-408-915-1268

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman