ਅਰਦਾਸ ਮਾਮਲਾ: ਪੜਤਾਲੀਆ ਕਮੇਟੀ ਅੱਜ ਅਕਾਲ ਤਖ਼ਤ 'ਤੇ ਪੇਸ਼ ਕਰੇਗੀ ਰੀਪੋਰਟ: ਬਡੂੰਗਰ

ਅਰਦਾਸ ਮਾਮਲਾ: ਪੜਤਾਲੀਆ ਕਮੇਟੀ ਅੱਜ ਅਕਾਲ ਤਖ਼ਤ 'ਤੇ ਪੇਸ਼ ਕਰੇਗੀ ਰੀਪੋਰਟ: ਬਡੂੰਗਰ

December 31, 2016 11:02 PM

ਪਟਿਆਲਾ, 31 ਦਸੰਬਰ (ਹਰਦੀਪ ਸਿੰਘ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅਰਦਾਸ ਦੀ ਨਕਲ ਮਾਮਲੇ 'ਚ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਭੂਮਿਕਾ ਬਾਬਤ ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖ਼ਤ ਦੇ ਜਥੇਦਾਰ ਦੀਆਂ ਹਦਾਇਤਾਂ 'ਤੇ ਗਠਿਤ ਕਮੇਟੀ ਦੀ ਰੀਪੋਰਟ ਸਾਰੇ ਖ਼ਦਸ਼ੇ ਦੂਰ ਕਰ ਦੇਵੇਗੀ।
ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਕਿ ਇਸ ਨੂੰ 15 ਦਿਨਾਂ ਦਾ ਸਮਾਂ ਦਿਤਾ ਗਿਆ ਪਰ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਮਲੂਕਾ ਨੂੰ ਗੁਰਦਵਾਰਾ ਹਾਜੀ ਰਤਨ ਬਠਿੰਡਾ ਵਿਖੇ ਅੱਜ ਤਲਬ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਮੇਟੀ ਅਪਣੀ ਰੀਪੋਰਟ ਭਲਕੇ 1 ਜਨਵਰੀ ਨੂੰ ਅਕਾਲ ਤਖ਼ਤ ਵਿਖੇ ਪੇਸ਼ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਧਾਰਮਕ ਮਾਮਲਿਆਂ ਸਬੰਧੀ ਫ਼ੈਸਲਾ ਕਰਨਾ, ਕਿਸੇ ਨੂੰ ਤਲਬ ਕਰਨ ਅਤੇ ਧਾਰਮਕ ਸਜ਼ਾ ਲਾਉਣ ਦਾ ਅਧਿਕਾਰ ਸਿਰਫ਼ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੈ, ਇਸ ਲਈ ਮੁਤਵਾਜੀ ਜਥੇਦਾਰ ਪੰਥ 'ਚ ਦੁਬਿਧਾ ਪੈਦਾ ਨਾ ਕਰਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਸਿਆਸੀ ਤੌਰ 'ਤੇ ਕੌਮ 'ਚ ਵਖਰੇਵੇਂ ਹੋ ਸਕਦੇ ਹਨ ਪਰ ਧਾਰਮਕ ਮਾਮਲਿਆਂ ਬਾਬਤ ਉਨ੍ਹਾਂ ਨੇ ਸਾਰੀਆਂ ਧਿਰਾਂ ਨੂੰ ਇਕ ਕਰਨ ਲਈ ਯਤਨ ਅਰੰਭੇ ਹਨ ਤੇ ਇਸੇ ਲਈ ਉਨ੍ਹਾਂ ਨੇ ਸਰਬੱਤ ਖ਼ਾਲਸਾ ਸੱਦਣ ਵਾਲੀਆਂ ਧਿਰਾਂ ਨੂੰ ਮੀਟਿੰਗ ਦਾ ਸੱਦਾ ਵੀ ਦਿਤਾ ਸੀ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman