ਪਰਵਾਰ ਅਤੇ ਦੋਸਤਾਂ ਨਾਲ ਨਵੇਂ ਸਾਲ ਦਾ ਸਵਾਗਤ ਕਰਨਗੀਆਂ ਫ਼ਿਲਮੀ ਹਸਤੀਆਂ

ਪਰਵਾਰ ਅਤੇ ਦੋਸਤਾਂ ਨਾਲ ਨਵੇਂ ਸਾਲ ਦਾ ਸਵਾਗਤ ਕਰਨਗੀਆਂ ਫ਼ਿਲਮੀ ਹਸਤੀਆਂ

December 30, 2016 10:28 PM

ਮੁੰਬਈ, 30 ਦਸੰਬਰ: ਸ਼ਾਹਰੁਖ਼ ਖ਼ਾਨ ਅਤੇ ਅਕਸ਼ੈ ਕੁਮਾਰ ਵਰਗੇ ਫ਼ਿਲਮੀ ਕਲਾਕਾਰ ਪਰਵਾਰ ਅਤੇ ਰਿਸ਼ਤੇਦਾਰਾਂ ਨਾਲ ਵਿਦੇਸ਼ੀ ਸਥਾਨਾਂ 'ਤੇ ਨਵੇਂ ਸਾਲ ਦੇ ਸਵਾਗਤ ਕਰ ਕੇ ਜਸ਼ਨ ਮਨਾਉਣਗੇ। ਸ਼ਾਹਰੁਖ਼ ਖ਼ਾਨ ਪਤਨੀ ਗੋਰੀ ਅਤੇ ਬੱਚੇ ਅਬਰਾਮ, ਆਰੀਯਨ ਅਤੇ ਸੁਹਾਨਾ ਨਾਲ ਦੁਬਈ ਅਪਣੇ ਬੰਗਲੇ ਵਿਚ ਨਵੇਂ ਸਾਲ ਦਾ ਸਵਾਗਤ ਕਰਨਗੇ।
ਰਿਤਿਕ ਰੋਸ਼ਨ ਵੀ ਦੁਬਈ ਵਿਚ ਹੀ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਹਨ। ਉਨ੍ਹਾਂ ਨਾਲ ਉਨ੍ਹਾਂ ਦਾ ਬੇਟਾ ਰੇਹਾਨ ਅਤੇ ਰਿਦਾਨ ਅਤੇ ਸਾਬਕਾ ਪਤਨੀ ਸੁਜੈਨ ਖ਼ਾਨ ਮੌਜੂਦ ਹੈ। ਅਕਸ਼ੈ ਕੁਮਾਰ ਅਪਣੀ ਪਤਨੀ ਟਿਵਕਲ ਖੰਨਾ ਅਤੇ ਬੱਚਿਆਂ ਨਾਲ ਦਖਣੀ ਅਫ਼ਰੀਕਾ ਦੇ ਕੇਪਟਾਊਨ ਵਿਚ ਹਨ। ਕਾਜੋਲ ਅਤੇ ਅਜੈ ਦੇਵਗਨ ਬੇਟੀ ਨਿਆਸਾ ਅਤੇ ਬੇਟੇ ਯੁੱਗ ਨਾਲ ਲੰਦਨ ਵਿਚ ਨਵੇਂ ਸਾਲ ਦਾ ਜਸ਼ਨ ਮਨਾਉਣਗੇ। ਅਭਿਨੇਤਰੀ ਕੈਟਰੀਨਾ ਕੈਫ਼ ਅਪਣੇ ਪਰਵਾਰ ਨਾਲ ਲੰਦਨ ਵਿਚ ਹੀ ਹੈ। ਨਵਵਿਆਹੁਤਾ ਜੋੜੀ ਬਿਪਾਸ਼ਾ ਬਸੂ ਅਪਣੇ ਪਤੀ ਕਰਨ ਸਿੰਘ ਗਰੋਵਰ ਨਾਲ ਆਸਟ੍ਰੇਲੀਆ ਵਿਚ ਨਵੇਂ ਸਾਲ ਦਾ ਜਸ਼ਨ ਮਨਾਉਣਗੇ। ਹਾਲ ਵਿਚ ਅਪਣਾ 51ਵਾਂ ਜਨਮ ਦਿਨ ਮਨਾਉਣ ਵਾਲੇ ਅਭਿਨੇਤਾ ਸਲਮਾਨ ਖ਼ਾਨ ਪਨਵੇਲ ਵਿਚ ਅਪਣੇ ਫ਼ਾਰਮ ਹਾਊਸ 'ਤੇ ਨਵੇਂ ਸਾਲ ਦੀ ਇਕ ਨਿਜੀ ਪਾਰਟੀ ਦੀ ਮੇਜ਼ਬਾਨੀ ਕਰਨਗੇ। 'ਦੰਗਲ' ਦੀ ਸਫ਼ਲਤਾ ਦਾ ਜਸ਼ਨ ਮਨਾ ਰਹੇ ਆਮਿਰ ਖ਼ਾਨ ਪਹਿਲਾਂ ਹੀ ਪਰਵਾਰ ਨਾਲ ਪੰਚਗਨੀ ਵਿਚ ਹਨ। ਉਨ੍ਹਾਂ ਨੇ ਇਸ ਹਫ਼ਤੇ ਉਥੇ ਵਿਆਹ ਦੀ ਵਰ੍ਹੇਗੰਢ ਮਨਾਈ ਅਤੇ ਉਥੇ ਹੀ ਨਵੇਂ ਸਾਲ ਦਾ ਸਵਾਗਤ ਕਰਨਗੇ।
ਅਭਿਨੇਤਰੀ ਅਨੁਸ਼ਕਾ ਸ਼ਰਮਾ ਅਪਣੇ ਪ੍ਰੇਮੀ ਵਿਰਾਟ ਕੋਹਲੀ ਨਾਲ ਦੇਹਰਾਦੂਨ ਵਿਚ ਹਨ। ਉਨ੍ਹਾਂ ਦੋਵੇਂ ਦੇ ਪਰਵਾਰ ਵਾਲੇ ਵੀ ਨਾਲ ਹੀ ਹਨ। ਹਾਲ ਵਿਚ ਅਪਣੇ ਪਰਵਾਰ ਵਿਚ ਨਵੇਂ ਮੈਂਬਰ ਦਾ ਸਵਾਗਤ ਕਰਨ ਵਾਲੇ ਸੈਫ਼ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਮੁੰਬਈ ਵਿਚ ਹੀ ਨਵੇਂ ਸਾਲ ਦੀ ਸ਼ੁਰੂਆਤ ਕਰਨਗੇ। (ਪੀ.ਟੀ.ਆਈ)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman