ਗੁਰਦੁਆਰਾ ਕਲਗੀਧਰ ਦਰਬਾਰ ਦਾ ਵਿਵਾਦ ਹੋਰ ਡੂੰਘਾ ਹੋਇਆ

ਗੁਰਦੁਆਰਾ ਕਲਗੀਧਰ ਦਰਬਾਰ ਦਾ ਵਿਵਾਦ ਹੋਰ ਡੂੰਘਾ ਹੋਇਆ

December 29, 2016 11:02 PM


ਵੈਨਕੂਵਰ, 29 ਦਸੰਬਰ (ਬਰਾੜ-ਭਗਤਾ ਭਾਈ ਕਾ): ਅਕਾਲ ਤਖ਼ਤ ਸਾਹਿਬ ਤੋਂ ਆਏ ਲੰਗਰ ਦੀ ਮਰਿਆਦਾ ਸਬੰਧੀ ਹੁਕਮਨਾਮੇ ਮਗਰੋਂ ਕੈਨੇਡਾ ਦੇ 20 ਮਿਲੀਅਨ ਡਾਲਰ ਦੀ ਲਾਗਤ ਵਾਲੇ ਗੁਰਦਵਾਰਾ ਕਲਗੀਧਰ ਦਰਬਾਰ ਐਬਟਸਫੋਰਡ ਦਾ ਵਿਵਾਦ ਅਦਾਲਤਾਂ ਦੀ ਭੇਂਟ ਚੜ੍ਹ ਕੇ ਸੰਗਤ ਵਲੋਂ ਟੇਕੇ ਮੱਥੇ ਦੀ ਗੋਲਕ ਦਾ ਪੈਸਾ ਗ਼ਰੀਬਾਂ ਦੇ ਮੂੰਹ ਦੀ ਥਾਂ ਵਕੀਲਾਂ ਦੀ ਜੇਬ 'ਚ ਪੈ ਰਿਹਾ ਹੈ।
ਇਸ ਸਬੰਧੀ ਕੈਨੇਡਾ ਦੇ ਪੰਜਾਬੀ ਮੀਡੀਆ ਨਾਲ ਹੋਈ ਪ੍ਰੈੱਸ ਕਾਨਫ਼ਰੰਸ 'ਚ ਕਾਬਜ਼ ਪ੍ਰਧਾਨ ਸਰਬਜੀਤ ਸਿੰਘ ਸਰਾਏ 'ਤੇ ਐਗਜ਼ੈਕਟਿਵ ਕਮੇਟੀ 'ਚੋਂ ਕੱਢੇ ਗਏ ਪੁਰਾਣੇ ਮੈਂਬਰਾਂ ਨੇ ਕਈ ਗੰਭੀਰ ਦੋਸ਼ ਲਾਏ। ਮੀਟਿੰਗ ਵਿਚ ਹਾਜ਼ਰ ਕਾਰਜਕਾਰੀ ਪ੍ਰਧਾਨ ਸਵਰਨ ਸਿੰਘ ਗਿੱਲ ਨੇ ਦਸਿਆ ਕਿ ਉਹ ਇਹ ਮਾਮਲਾ ਅਕਾਲ ਤਖ਼ਤ ਸਾਹਿਬ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਸਰਬਜੀਤ ਸਿੰਘ ਸਰਾਏ 'ਤੇ ਲੱਗੇ ਗੰਭੀਰ ਦੋਸ਼ਾਂ ਮਗਰੋਂ ਗੁਰਦਵਾਰੇ 'ਚ ਹੋਈ ਇਕ ਮੀਟਿੰਗ ਮੌਕੇ ਮੈਂਬਰਾਂ ਦੀ ਬਹੁ-ਸੰਮਤੀ ਨੇ ਉਨ੍ਹਾਂ ਨੂੰ ਸੰਵਿਧਾਨ ਦਾ ਕੋਰਮ ਪੂਰਾ ਕਰਦਿਆਂ ਕਾਰਜਕਾਰੀ ਪ੍ਰਧਾਨ ਬਣਾ ਦਿਤਾ ਸੀ ਪਰ ਹਟਾਏ ਗਏ ਪ੍ਰਧਾਨ ਸਰਾਏ ਨੇ ਵਕੀਲਾਂ ਰਾਹੀਂ ਚਿੱਠੀਆਂ ਭੇਜ ਕੇ ਗੰਭੀਰ ਦੋਸ਼ਾਂ ਦੀ ਜਾਂਚ ਦਾ ਸਾਹਮਣਾ ਕਰਨ ਦੀ ਬਜਾਏ ਉਨ੍ਹਾਂ ਨੂੰ ਹੀ ਪ੍ਰਬੰਧਾਂ 'ਚੋਂ ਬਾਹਰ ਕੱਢ ਦਿਤਾ। ਮੀਟਿੰਗ 'ਚ ਹਾਜ਼ਰ ਮੈਂਬਰਾਂ ਨੇ ਦੋਸ਼ ਲਾਇਆ ਕਿ ਕਾਬਜ਼ ਪ੍ਰਧਾਨ ਸਰਾਏ ਨੇ ਪਹਿਲਾਂ ਤਾਂ ਧੋਖੇ ਨਾਲ ਐਗਜ਼ੈਕਟਿਵ ਦੇ ਸੀਨੀਅਰ ਵਾਈਸ ਪ੍ਰਧਾਨ ਜਸਪਾਲ ਸਿੰਘ ਗਿੱਲ, ਖਜ਼ਾਨਚੀ ਜਸਵੀਰ ਸਿੰਘ ਪੰਨੂੰ ਅਤੇ ਰੀਕਾਰਡ ਸਕੱਤਰ ਜੋਗਿੰਦਰ ਸਿੰਘ ਜੋਹਚਾਲ ਨੂੰ ਕਮੇਟੀ 'ਚੋਂ ਕੱਢ ਦਿਤਾ ਅਤੇ ਫਿਰ ਐਗਜ਼ੈਕਟਿਵ ਦੇ ਅਪਣੇ ਹਮਾਇਤੀਆਂ ਨਾਲ ਮਿਲ ਕੇ ਗ਼ਲਤ ਢੰਗ ਨਾਲ ਧਾਰਮਕ ਐਡਵਾਈਜ਼ਰੀ ਕਮੇਟੀ ਚੁਣ ਦਿਤੀ ਜਿਸ ਵਿਚ ਅਪਣੇ ਹੀ ਰਿਸ਼ਤੇਦਾਰ ਤੇ ਸਮਰੱਥਕ ਸ਼ਾਮਲ ਕਰ ਲਏ।
ਦੂਜੇ ਪਾਸੇ ਕਾਬਜ਼ ਪ੍ਰਧਾਨ ਸਰਬਜੀਤ ਸਿੰਘ ਸਰਾਏ ਵਲੋਂ ਬੀਤੇ ਦਿਨੀਂ ਕੀਤੀ ਗਈ ਪ੍ਰੈੱਸ ਕਾਨਫਰੰਸ 'ਚ ਕਿਹਾ ਗਿਆ ਸੀ ਕਿ ਕਮੇਟੀ 'ਚੋਂ ਕੱਢੇ ਗਏ ਮੈਂਬਰ ਗੁਰਦਵਾਰੇ 'ਚ ਝਗੜਾ ਕਰਦੇ ਸਨ ਅਤੇ ਉਨ੍ਹਾਂ ਦੀਆਂ ਵਿਰੋਧੀ ਕਾਰਵਾਈਆਂ ਕਾਰਨ ਹੀ ਇਹ ਸਖ਼ਤ ਕਦਮ ਚੁੱਕਣੇ ਪਏ। ਇਸੇ ਦੌਰਾਨ ਗੁਰਦਵਾਰੇ ਦੇ ਮਾਮਲੇ ਨੂੰ ਲੈ ਕੇ ਸਿੱਖ ਸੰਗਤ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਚੌਧਰ ਦੀ ਭੁੱਖ ਲਈ ਕੈਨੇਡਾ ਦੇ ਸੱਭ ਤੋਂ ਵੱਡੇ ਅਤੇ ਸ਼ਾਨਦਾਰ ਗੁਰਦਵਾਰੇ ਦਾ ਮਹੌਲ ਵਿਗੜਦਾ ਜਾ ਰਿਹਾ ਹੈ।

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman