ਸਿੱਖ ਅਧਿਕਾਰੀਆਂ ਨੂੰ ਨਿਊਯਾਰਕ ਪੁਲੀਸ 'ਚ ਦਸਤਾਰ ਸਜਾਉਣ ਦੀ ਮਿਲੇਗੀ ਇਜਾਜ਼ਤ

ਸਿੱਖ ਅਧਿਕਾਰੀਆਂ ਨੂੰ ਨਿਊਯਾਰਕ ਪੁਲੀਸ 'ਚ ਦਸਤਾਰ ਸਜਾਉਣ ਦੀ ਮਿਲੇਗੀ ਇਜਾਜ਼ਤ

December 29, 2016 11:02 PM


ਨਿਊਯਾਰਕ, 29 ਦਸੰਬਰ : ਨਿਊਯਾਰਕ ਪੁਲਿਸ ਵਿਭਾਗ (ਐਨ.ਵਾਈ.ਪੀ.ਡੀ.) ਭਾਈਚਾਰਕ ਸਾਂਝ ਵਧਾਉਣ ਅਤੇ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਪੁਲੀਸ ਬਲ ਵਿਚ ਸ਼ਾਮਲ ਕਰਨ ਸਬੰਧੀ ਉਤਸ਼ਾਹਤ ਕਰਨ ਲਈ ਅਪਣੀ ਵਰਦੀ ਨੀਤੀ ਵਿਚ ਢਿੱਲ ਦਿੰਦਿਆਂ ਸਿੱਖ ਅਧਿਕਾਰੀਆਂ ਨੂੰ ਦਸਤਾਰ ਸਜਾਉਣ ਅਤੇ ਦਾੜ੍ਹੀ ਰੱਖਣ ਦੀ ਇਜਾਜ਼ਤ ਦੇਵੇਗਾ। ਨਿਊਯਾਰਕ ਵਿਚ ਸਥਿਤ ਸਿੱਖ ਆਫ਼ੀਸਰਜ਼ ਐਸੋਸੀਏਸ਼ਨ ਨੇ ਇਸ ਦਾ ਸਵਾਗਤ ਕੀਤਾ ਹੈ।
ਪੁਲੀਸ ਬਲਾਂ ਵਿਚ ਨਵਨਿਯੁਕਤਾਂ ਨੂੰ ਗ੍ਰੈਜੂਏਟ ਡਿਗਰੀ ਵੰਡ ਸਮਾਰੋਹ ਤੋਂ ਬਾਅਦ ਨਿਊਯਾਰਕ ਦੇ ਪੁਲੀਸ ਕਮਿਸ਼ਨਰ ਜੇਮਜ਼ ਓ'ਨੀਲ ਨੇ ਇਸ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਧਾਰਮਕ ਰਸਮਾਂ ਨੂੰ ਨਿਭਾਉਣ ਵਿਚ ਸਹਾਇਤਾ ਕਰਨ ਦੇ ਉਦੇਸ਼ ਨਾਲ ਇਹ ਕਦਮ ਚੁਕਿਆ ਗਿਆ ਹੈ।
ਸੋਧੀ ਗਈ ਨੀਤੀ ਅਨੁਸਾਰ, ਸਿੱਖ ਅਧਿਕਾਰੀਆਂ ਨੂੰ ਇਕ ਤੋਂ ਡੇਢ ਇੰਚ ਤਕ ਲੰਮੀ ਦਾੜ੍ਹੀ ਰੱਖਣ ਦੀ ਇਜਾਜ਼ਤ ਦਿਤੀ ਜਾਵੇਗੀ। ਨਾਲ ਹੀ ਅਧਿਕਾਰੀ ਨੀਲੇ ਰੰਗ ਦੀ ਦਸਤਾਰ ਸਜਾ ਸਕਣਗੇ, ਜਿਸ ਦੇ ਉਪਰ ਰਵਾਇਤੀ ਪੁਲੀਸ ਟੋਪੀ ਦੀ ਥਾਂ ਵਿਸ਼ੇਸ਼ ਤਰ੍ਹਾਂ ਦੀ ਟੋਪੀ ਜੁੜੀ ਰਹੇਗੀ। ਕਮਿਸ਼ਨ ਨੇ ਕਿਹਾ ਕਿ ਦੇਸ਼ ਦੇ ਸੱਭ ਤੋਂ ਅਹਿਮ ਪੁਲੀਸ ਵਿਭਾਗ ਵਿਚ ਸੱਭ ਨੂੰ ਕੰਮ ਕਰਨ ਦਾ ਮੌਕਾ ਦੇਣ ਦੇ ਉਦੇਸ਼ ਨਾਲ ਇਹ ਕਦਮ ਉਠਾਇਆ ਗਿਆ ਹੈ। ਸਮਾਰੋਹ ਤੋਂ ਬਾਅਦ ਸਿੱਖ ਅਧਿਕਾਰੀਆਂ ਨਾਲ ਖੜੇ ਓ'ਨੀਲ ਨੇ ਕਿਹਾ ਕਿ ਨਿਊਯਾਰਕ ਪੁਲੀਸ ਨੂੰ ਹਰ ਸੰਭਵ ਢੰਗ ਨਾਲ ਵੰਨ-ਸੁਵੰਨਤਾ ਨਾਲ ਭਰਪੂਰ ਬਣਾਉਣ ਲਈ ਇਹ ਫ਼ੈਸਲਾ ਕੀਤਾ ਗਿਆ ਹੈ।
ਕਮਿਸ਼ਨਰ ਨੇ ਕਿਹਾ ਕਿ ਇਸ ਸਮੇਂ 160 ਦੇ ਕਰੀਬ ਸਿੱਖ ਅਧਿਕਾਰੀ ਅਹੁਦਿਆਂ 'ਤੇ ਤੈਨਾਤ ਹਨ ਅਤੇ ਉਹ ਇਨ੍ਹਾਂ ਦੀ ਗਿਣਤੀ ਵਧਾਉਣ ਬਾਰੇ ਪਹਿਲਾਂ ਹੀ ਵਿਚਾਰ ਕਰ ਰਹੇ ਸਨ।
ਦੂਜੇ ਪਾਸੇ, ਸਿੱਖ ਅਧਿਕਾਰੀਆਂ ਦੇ ਇਕ ਗਰੁੱਪ ਸਿੱਖ ਆਫ਼ੀਸਰਜ਼ ਐਸੋਸੀਏਸ਼ਨ ਨੇ ਇਸ ਦਾ ਸਵਾਗਤ ਕਰਦਿਆਂ ਟਵਿੱਟਰ 'ਤੇ ਕਿਹਾ, ''ਨਿਊਯਾਰਕ ਪੁਲੀਸ  ਵਲੋਂ ਸਿੱਖਾਂ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਦੇਣਾ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਨੀਲ ਦਾ ਧਨਵਾਦ ਕਰਦੇ ਹਾਂ।'' ਪੁਲੀਸ ਵਿਭਾਗ ਅਨੁਸਾਰ, ਪੁਲੀਸ ਅਕੈਡਮੀ ਤੋਂ ਗ੍ਰੈਜੂਏਟ ਕਰਨ ਵਾਲੇ 557 ਨਵਨਿਯੁਕਤਾਂ ਵਿਚੋਂ 33 ਮੁਸਲਮਾਨ ਅਤੇ ਦੋ ਸਿੱਖ ਭਾਈਚਾਰੇ ਨਾਲ ਸਬੰਧਤ ਹਨ।
ਸਿੱਖਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਇਕ ਹੋਰ ਗਰੁਪ ਸਿੱਖ ਕੋਲੀਸ਼ਨ ਨੇ ਵੀ ਇਸ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸਮੁਚੇ ਲੋਕਾਂ ਨੂੰ ਇਹ ਸੁਨੇਹਾ ਜਾਵੇਗਾ ਕਿ ਭਾਈਚਾਰੇ ਦੇ ਕਿਸੇ ਮੈਂਬਰ ਨਾਲ ਕੋਈ ਵਿਤਕਰਾ ਨਹੀਂ ਹੁੰਦਾ, ਜੋ ਸ਼ਹਿਰ ਅਤੇ ਦੇਸ਼ ਦੋਵਾਂ ਲਈ ਮਹੱਤਵਪੂਰਣ ਹੈ।  (ਪੀ.ਟੀ.ਆਈ.)

ਕੁਝ ਕਹਿਣਾ ਚਾਹੁੰਦੇ ਹੋ?ਆਪਣੇ ਵਿਚਾਰ ਪੋਸਟ ਕਰੋ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman