Vishesh Lekh
ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਵਰਗਾ ਦੂਰ-ਅੰਦੇਸ਼ ਅਤੇ ਨਿਧੜਕ ਸਿੱਖ ਲੀਡਰ ਮਿਲਣਾ ਬਹੁਤ ਮੁਸ਼ਕਲ ਹੈਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦਾ 132ਵਾਂ ਜਨਮਦਿਨ 24 ਜੂਨ ਨੂੰ ਮਨਾਇਆ ਜਾ ਰਿਹਾ ਹੈ। ਆਪ ਜੀ ਦਾ ਜਨਮ 24 ਜੂਨ 1885 ਨੂੰ ਪਿੰਡ ਹਰਿਆਲ ਜ਼ਿਲ੍ਹਾ ਰਾਵਲਪਿੰਡੀ (ਪਾਕਿਸਤਾਨ) ਵਿਚ ਬਖਸ਼ੀ ਗੋਪੀ ਚੰਦ ਜੀ ਦੇ ਘਰ ਹੋਇਆ ਸੀ। ਆਪ ਦਾ ਜਨਮ ਹਿੰਦੂ ਪ੍ਰਵਾਰ ਵਿਚ ਹੋਇਆ ਅਤੇ ਆਪ ਜੀ ਦਾ ਨਾਂ ਨਾਨਕ ਚੰਦ ਰਖਿਆ ਗਿਆ ਸੀ।

ਮਾਵਾਂ ਠੰਢੀਆਂ ਛਾਵਾਂ


ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਦਸਵੀਂ ਦੇ ਪੇਪਰ ਦੇ ਕੇ ਵਿਹਲੀ ਹੋ ਗਈ ਸੀ। ਬਹੁਤ ਖ਼ੁਸ਼ ਹੁੰਦੀ ਕਿ ਸਿਰੋਂ ਭਾਰ ਲਹਿ ਗਿਆ ਹੈ। ਮੈਂ ਅਪਣੇ ਬੀਜੀ ਨੂੰ ਆਖਣਾ, ਮੇਰੇ ਲਈ ਦੋ ਕੁ ਰੋਟੀਆਂ ਦਾ ਆਟਾ ਛੱਡ ਦਿਆ ਕਰੋ ਤਾਕਿ ਮੈਂ ਰੋਟੀ ਪਕਾਉਣੀ ਸਿਖ ਲਵਾਂ।

ਲੋਕਮਨਾਂ ਵਿਚੋਂ ਵਿਸਰਿਆ ਖੂਹ1990 ਦੇ ਦਹਾਕੇ ਤਕ ਖੂਹ ਪੇਂਡੂ ਖੇਤਰਾਂ ਵਿਚ ਪਾਣੀ ਦਾ ਮੁੱਖ ਜ਼ਰੀਆ ਹੁੰਦੇ ਸਨ। ਲੋਕ ਸਵੇਰੇ-ਸ਼ਾਮ ਖੂਹਾਂ ਤੇ ਬਾਲਟੀ-ਲੱਜ (ਰੱਸਾ) ਲੈ ਕੇ ਖੂਹਾਂ ਤੋਂ ਪਾਣੀ ਭਰਦੇ ਹੁੰਦੇ ਸਨ ਅਤੇ ਅਪਣੀ-ਅਪਣੀ ਵਾਰੀ ਦੀ ਉਡੀਕ ਕਰਦੇ ਹੁੰਦੇ ਸਨ। ਖੂਹਾਂ ਦੇ ਮਿੱਠੇ ਅਤੇ ਸੁਆਦਲੇ ਪਾਣੀ ਵਰਗਾ ਆਨੰਦ ਕਿਤੇ ਨਹੀਂ ਮਿਲਦਾ।

ਆਖ਼ਰ ਕਿਸ ਦਿਨ ਜਾਗਣਗੀਆਂ ਸਿੱਖ ਸੰਗਤਾਂ?


ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਦਸ ਸਾਲ ਦੇ ਕਾਰਜਕਾਲ ਨੂੰ ਘੋਖੀਏ ਤਾਂ ਜ਼ਿਆਦਾਤਰ ਨਾਕਾਮੀਆਂ ਹੀ ਸਾਹਮਣੇ ਆਉਣਗੀਆਂ। ਇਕ ਪਾਸੇ ਬਾਦਲ ਪ੍ਰਵਾਰ ਦੇ ਅਸਰ ਵਾਲੇ 90 ਫ਼ੀ ਸਦੀ ਪ੍ਰਿੰਟ ਅਤੇ ਬਿਜਲਈ ਮੀਡੀਆ ਨੇ ਨਾਕਾਮੀਆਂ ਤੇ ਪਰਦਾ ਪਾਇਆ ਜਾਂ ਨਾਕਾਮੀਆਂ ਨੂੰ ਹੀ ਖ਼ੂਬਸੂਰਤ ਅਤੇ ਭੁਲੇਖਾਪਾਊ ਸ਼ਬਦਾਵਲੀ/ਟਿਪਣੀਆਂ ਰਾਹੀਂ ਖ਼ੂਬੀਆਂ 'ਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਪਰ ਦੂਜੇ ਪਾਸੇ ਸੋਸ਼ਲ ਮੀਡੀਆ ਰਾਹੀਂ ਗਠਜੋੜ ਸਰਕਾਰ ਦੀਆਂ ਨਾਕਾਮੀਆਂ ਦੇ 90 ਫ਼ੀ ਸਦੀ ਪਾਜ ਉਧੇੜ ਦਿਤੇ ਗਏ, ਅਰਥਾਤ ਨਾਕਾਮੀਆਂ ਨੂੰ ਸਹੀ ਤਰੀਕੇ ਨਾਲ ਪੇਸ਼ ਕੀਤਾ ਗਿਆ। ਤਤਕਾਲੀ ਸਰਕਾਰ ਦੀਆਂ ਨਾਲਾਇਕੀਆਂ, ਲਾਪ੍ਰਵਾਹੀਆਂ, ਜ਼ਿਆਦਤੀਆਂ, ਧੱਕੇਸ਼ਾਹੀਆਂ ਆਦਿ ਦਾ ਜ਼ਿਕਰ ਕਰਨ ਤੋਂ ਪਹਿਲਾਂ ਪਿਛਲੇ ਦਿਨੀਂ ਅਕਾਲੀ-ਭਾਜਪਾ ਗਠਜੋੜ ਵਲੋਂ ਕੀਤੀਆਂ ਗਈਆਂ ਕੁੱਝ ਕੁ ਕਾਰਵਾਈਆਂ ਦੇ ਸੋਸ਼ਲ ਮੀਡੀਆ ਰਾਹੀਂ ਆਏ ਪ੍ਰਤੀਕਰਮ ਪਾਠਕਾਂ ਦੇ ਸਨਮੁਖ ਰਖਣੇ ਜ਼ਰੂਰੀ ਹਨ।

ਪਹਿਲੀ ਜੁਲਾਈ ਤੋਂ ਜੁਲਾਹਿਆਂ ਦਾ ਤਾਣਾ-ਬਾਣਾ ਹੋਰ ਉਲਝਣ ਦਾ ਡਰ

ਵੈਸੇ ਤਾਂ ਦੇਸ਼ ਵਿਚ ਮਹਿੰਗਾਈ ਨੇ ਹਰ ਵਰਗ ਨੂੰ ਪ੍ਰਭਾਵਤ ਕੀਤਾ ਹੈ ਪਰ ਪੰਜਾਬ ਵਿਚ ਬੁਣਕਰ ਜਾਤੀ ਦੇ ਲੋਕਾਂ ਨੇ ਤਾਂ ਮਹਿੰਗਾਈ ਦਾ ਬੁਰੀ ਤਰ੍ਹਾਂ ਨਾਲ ਸੰਤਾਪ ਭੋਗਿਆ ਹੈ। ਬੁਣਕਰਾਂ ਜਾਂ ਜੁਲਾਹਿਆਂ ਦਾ ਕਿਸਾਨਾਂ ਦੀ ਖੇਤੀ ਨਾਲ ਸਿੱਧਾ ਸਬੰਧ ਰਿਹਾ ਹੈ ਅਤੇ ਉਹ ਵੀ ਖ਼ਾਸ ਕਰ ਕੇ ਕਪਾਹ ਜਾਂ ਨਰਮੇ ਦੀ ਖੇਤੀ ਨਾਲ।

.ਖੁਦਕੁਸ਼ੀਆਂ ਦੀ ਰੀਪੋਰਟਿੰਗ ਕਿਵੇਂ ਦੀ ਹੋਵੇ? - ਵਿਸ਼ਵ ਸਿਹਤ ਸੰਗਠਨ ਦੀਆਂ ਹਦਾਇਤਾਂ

ਖ਼ੁਦਕੁਸ਼ੀ ਇਕ ਪ੍ਰਮੁੱਖ ਜਨ-ਸਿਹਤ ਸਮੱਸਿਆ ਹੈ ਜਿਸ ਦੇ ਬੜੇ ਗਹਿਰੇ ਸਮਾਜਕ, ਭਾਵੁਕ ਅਤੇ ਆਰਥਕ ਨਤੀਜੇ ਨਿਕਲਦੇ ਹਨ। ਵਿਸ਼ਵ ਭਰ ਵਿਚ ਇਕ ਸਾਲ ਵਿਚ ਲਗਭਗ ਇਕ ਮਿਲੀਅਨ (10 ਲੱਖ) ਲੋਕ ਖ਼ੁਦਕੁਸ਼ੀ ਕਰ ਜਾਂਦੇ ਹਨ ਇਕ ਅਨੁਮਾਨ ਅਨੁਸਾਰ ਹਰ ਅਜਿਹੀ ਮੌਤ ਲਗਭਗ ਛੇ ਲੋਕਾਂ ਦੇ ਦਿਲਾਂ ਤੇ ਅਪਣੀ ਗਹਿਰੀ ਛਾਪ ਛੱਡ ਜਾਂਦੀ ਹੈ।

ਚਿਮਨ ਦੇ ਅੰਗੂਰਮੈਂ  ਉਮਰ ਦੇ ਭਾਵੇਂ 28ਵੇਂ ਵਰ੍ਹੇ ਤੇ ਪਹੁੰਚ ਗਿਆ ਹਾਂ ਪਰ ਹਾਲੇ ਕਲ ਦੀ ਹੀ ਗੱਲ ਲਗਦੀ ਹੈ ਜਦੋਂ ਮੈਂ ਅਤੇ ਮੇਰਾ ਹਾਣੀ ਸੇਵਕ ਕੱਚੀਆਂ ਗਲੀਆਂ ਵਿਚ ਰੇਤੇ ਦੇ ਘਰ ਬਣਾ ਕੇ ਖੇਡਿਆ ਕਰਦੇ ਸੀ।

ਮਰੇ ਕਿਸਾਨ ਮਰੇ ਜਵਾਨ?ਮੇਰੇ ਦੇਸ਼ ਨੇ ਬੀਤੀ ਅੱਧੀ ਸਦੀ ਦੌਰਾਨ ਜਿਹੜੀ ਅਖੌਤੀ ਤਰੱਕੀ, ਵਿਕਾਸ, ਉਨਤੀ ਕੀਤੀ ਹੈ ਅਤੇ ਬੱਲੇ-ਬੱਲੇ ਕਰਵਾਈ ਹੈ, ਉਸੇ ਦਾ ਸਪੱਸ਼ਟ ਨਤੀਜਾ ਹੈ ਕਿ ਲਾਲ ਬਹਾਦੁਰ ਸ਼ਾਸਤਰੀ ਵਲੋਂ 1965 ਦੀ ਪਾਕਿਸਤਾਨ ਤੇ ਹਾਸਲ ਕੀਤੀ ਜਿੱਤ ਉਪਰੰਤ ਦਿਤਾ ਨਾਹਰਾ 'ਜੈ ਜਵਾਨ ਜੈ ਕਿਸਾਨ' ਅੱਜ ਹਕੀਕਤਨ 'ਮਰੇ ਕਿਸਾਨ ਮਰੇ ਜਵਾਨ' ਤੇ ਆਣ ਪੁੱਜਾ ਹੈ।

ਸਿਖਿਆ ਨੂੰ ਜੜ੍ਹੀਂ ਤੇਲ ਦੇਣ ਵਾਲੇ ਕੋਚਿੰਗ ਸੈਂਟਰਾਂ ਦੇ ਸ਼ੈਤਾਨ

ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਵਿਸ਼ਵ ਪ੍ਰਸਿੱਧ ਦਾਰਸ਼ਨਿਕ ਅਰੱਸਤੂ ਦਾ ਕਹਿਣਾ ਹੈ ਕਿ ਮਨੁੱਖ ਇਕ ਸਮਾਜਕ ਪ੍ਰਾਣੀ ਹੈ। ਜੋ ਮਨੁੱਖ ਸਮਾਜ ਵਿਚ ਨਹੀਂ ਰਹਿੰਦਾ ਉਹ ਪਸ਼ੂ ਹੈ ਜਾਂ ਦੇਵਤਾ ਹੈ। ਇਸੇ ਤਰ੍ਹਾਂ ਜੋ ਮਨੁੱਖ ਸਿਖਿਆ ਗ੍ਰਹਿਣ ਨਹੀਂ ਕਰਦਾ ਉਹ ਅਨਪੜ੍ਹ ਢੱਗਾ ਜਾਂ ਪਸ਼ੂ ਦੇ ਬਰਾਬਰ ਹੁੰਦਾ ਹੈ।

ਮਾਂ ਦੀ ਅਸੀਸ - 'ਧਰ ਧਰ ਭੁੱਲੇਂ'

ਮਾਵਾਂ ਅਪਣੇ ਬੱਚਿਆਂ ਨੂੰ ਅਸੀਸਾਂ ਦਿੰਦੀਆਂ ਨਹੀਂ ਥਕਦੀਆਂ, ''ਜਿਉਂਦਾ ਰਹਿ ਪੁੱਤਰ, ਜੁੱਗ ਜੁੱਗ ਜੀਵੇਂ, ਵਾਹਿਗੁਰੂ ਬਹੁਤਾ ਦੇਵੇ, ਵਿਹੜਿਆਂ 'ਚ ਪੁੱਤਰਾਂ ਦੀਆਂ ਜੋੜੀਆਂ ਖੇਡਣ, ਸਾਰੇ ਸਮਾਜ ਵਿਚ ਇੱਜ਼ਤ ਵਧੇ, ਧਰ ਧਰ ਭੁੱਲੇਂ, ਭੰਡਾਰੇ ਭਰਪੂਰ ਰਹਿਣ'' ਆਦਿ।

ਫ਼ੌਜ 'ਚ ਰੜਕਦੀ ਹੈ ਪੰਜਾਬੀ ਅਫ਼ਸਰਾਂ ਦੀ ਕਮੀਮੈਂ  ਪਿੱਛੇ ਜਿਹੇ ਕਿਤੇ ਲਿਖਿਆ ਸੀ ਕਿ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਭਾਰਤੀ ਸਿਵਲ ਸੇਵਾਵਾਂ ਪ੍ਰੀਖਿਆ ਵਿਚ ਜਿਥੇ ਬਿਹਾਰ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਦੇ ਉਮੀਦਵਾਰ ਲਗਾਤਾਰ ਮੱਲਾਂ ਮਾਰ ਰਹੇ ਹਨ ਉਥੇ ਪੰਜਾਬ ਇਸ ਪੱਖੋਂ ਕਾਫ਼ੀ ਪਛੜ ਰਿਹਾ ਹੈ।

ਕਿਸੇ ਡਿਪਲੋਮੇ ਤੋਂ ਘੱਟ ਨਹੀਂ ਕਿਸਾਨੀਖੇਤੀ ਕਰਨੀ ਅਪਣੇ ਆਪ ਵਿਚ ਬਹੁਤ ਵੱਡਾ ਹੁਨਰ ਹੈ। ਇਸ ਨਾਲ ਸਬੰਧਤ ਕੰਮ-ਧੰਦੇ ਬਹੁਤ ਹੀ ਸਿਆਣਪ, ਦੂਰ ਅੰਦੇਸ਼ੀ ਦੀ ਮੰਗ ਕਰਦੇ ਹਨ। ਖੇਤ ਨੂੰ ਵਾਹੁਣਾ, ਸਮਤਲ ਕਰਨਾ, ਵੱਟਾਂ ਪਾਉਣੀਆਂ, ਪਾਣੀ ਲਾਉਣਾ ਤੋਂ ਸ਼ੁਰੂ ਹੋ ਕੇ ਬਿਜਾਈ ਛੱਟਾ ਦੇਣਾ, ਅਪਣੇ ਆਪ ਵਿਚ ਇਕ ਕਲਾ ਹੈ।

12345678910...
Findus on Facebook
ReadNewspaper
Today's Epaper
YourOpinion

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2017 Rozana Spokesman