Panthak/Gurbani
ਭਵਿੱਖ 'ਚ ਕਿਸੇ ਨੇ ਸ. ਜੋਗਿੰਦਰ ਸਿੰਘ ਵਰਗੀ ਜੁਰਅਤ ਨਹੀਂ ਦਿਖਾਉਣੀ : ਜਗਾਧਰੀ

ਸਪੋਕਸਮੈਨ ਨੇ ਸੰਗਤਾਂ ਨੂੰ ਸਿੱਧਾ ਪ੍ਰਮਾਤਮਾ ਨਾਲ ਜੋੜਨ ਦਾ ਦਸਿਆ ਨਾਨਕੀ ਰਾਹ : ਮਿਸ਼ਨਰੀ
ਜਗਾਧਰੀ, 22 ਮਈ (ਪੱਤਰ ਪ੍ਰੇਰਕ) : ਗੁਰੂ ਸਾਹਿਬਾਨ ਦਾ ਸਾਰਾ ਜੀਵਨ ਆਮ ਲੋਕਾਈ ਨੂੰ ਅੰਧਵਿਸ਼ਵਾਸ, ਵਹਿਮ-ਭਰਮ, ਕਰਮਕਾਂਡਾਂ ਅਰਥਾਤ ਕਰਾਮਾਤਾਂ ਵਿਰੁਧ ਜਾਗਰੂਕ ਕਰਨ ਲਈ ਲੱਗ ਗਿਆ ਪਰ ਅਸੀਂ ਬਾਬੇ ਨਾਨਕ ਨੂੰ ਸਿਰਫ਼ ਮਾਲਾ ਜਪਨ ਵਾਲਾ ਪੁਜਾਰੀ ਸਿੱਧ ਕਰਨ ਵਾਲੇ ਅਖੌਤੀ ਦੇਹਧਾਰੀ ਬਾਬਿਆਂ ਮਗਰ ਲੱਗ ਕੇ ਬਾਬੇ ਨਾਨਕ ਦਾ ਅਸਲ ਫ਼ਲਸਫ਼ਾ ਭੁਲਾ ਦਿਤਾ। ਜੇਕਰ ਰੋਜ਼ਾਨਾ ਸਪੋਕਸਮੈਨ ਦੇ ਸੰਪਾਦਕ ਬਾਬੇ ਨਾਨਕ ਦੇ ਫ਼ਲਸਫ਼ੇ ਦੀ ਅਸਲ ਤਸਵੀਰ ਸੰਗਤਾਂ ਦੀ ਕਚਹਿਰੀ 'ਚ ਰਖਣਾ ਚਾਹੁੰਦੇ ਹਨ ਤਾਂ ਪੁਜਾਰੀਵਾਦ ਦੇ ਢਿੱਡ 'ਚ ਪੀੜ ਕਿਉਂ?

ਭਾਈ ਪੰਥਪ੍ਰੀਤ ਸਿੰਘ ਦੇ ਸਵਾਲਾਂ ਨੇ 'ਜਥੇਦਾਰ' ਨੂੰ ਫਸਾਇਆ ਕਸੂਤੀ ਸਥਿਤੀ ਵਿਚ

ਕੋਟਕਪੂਰਾ, 22 ਮਈ (ਗੁਰਿੰਦਰ ਸਿੰਘ) : ਸ. ਜੋਗਿੰਦਰ ਸਿੰਘ ਸਪੋਕਸਮੈਨ, ਪ੍ਰੋ. ਦਰਸ਼ਨ ਸਿੰਘ ਅਤੇ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੇ ਤਖ਼ਤਾਂ ਦੇ ਜਥੇਦਾਰਾਂ ਦੇ ਫ਼ਤਵਿਆਂ ਨੂੰ ਨਜ਼ਰਅੰਦਾਜ਼ ਹੀ ਨਾ ਕੀਤਾ ਬਲਕਿ ਰੱਦ ਕਰਦਿਆਂ ਆਮ ਸੰਗਤਾਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਉਕਤ ਪੁਜਾਰੀਆਂ ਨੂੰ ਐਨੀ ਤਾਕਤ ਨਹੀਂ ਦੇਣੀ ਚਾਹੀਦੀ ਕਿ ਉਹ ਧਰਮ ਦੇ ਨਾਂਅ 'ਤੇ ਕਚਹਿਰੀਆਂ ਖੋਲ੍ਹ ਲੈਣ ਅਤੇ ਸ਼ਰੀਫ਼ ਲੋਕਾਂ ਦਾ ਜੀਣਾ ਦੁੱਭਰ ਕਰ ਦੇਣ।

ਸਿੱਖ ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਦਿਤੀ ਚੇਤਾਵਨੀ

ਬਠਿੰਡਾ, 22 ਮਈ (ਸੁਖਜਿੰਦਰ ਮਾਨ,ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਕੋਟਫੱਤਾ ਨਜ਼ਦੀਕ ਪਿੰਡ ਧੰਨ ਸਿੰਘ ਖਾਨਾ 'ਚ ਗੁਟਕਾ ਸਾਹਿਬ ਦੀ ਬੇਅਦਬੀ ਦੇ ਮਾਮਲੇ  ਨੇ ਤੂਲ ਫੜ ਲਿਆ ਹੈ। ਪਿੰਡ ਦੇ ਗੁਰੂ ਘਰ ਵਿਚ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਨੇ ਬੇਅਦਬੀ ਦੇ ਮਾਮਲੇ ਵਿਚ ਗੰਭੀਰ ਵਿਚਾਰ ਵਟਾਂਦਰਾ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਤਿੱਖੀ ਚੇਤਾਵਨੀ ਦਿਤੀ।

ਸਹਾਰਨਪੁਰ ਵਿਚ ਇਕ ਦਰਜਨ ਹਥਿਆਰਬੰਦ ਵਿਅਕਤੀਆਂ ਵਲੋਂ ਗੁਰਦਵਾਰੇ 'ਤੇ ਹਮਲਾਸਹਾਰਨਪੁਰ, 20 ਮਈ : ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿਚ ਕਲ ਰਾਤ ਇਕ ਦਰਜਨ ਹਥਿਆਰਬੰਦ ਵਿਅਕਤੀਆਂ ਨੇ ਇਕ ਗੁਰਦਵਾਰੇ 'ਤੇ ਹਮਲਾ ਕਰ ਦਿਤਾ ਅਤੇ ਗ੍ਰੰਥੀ ਤੇ ਉਸ ਦੇ ਪਰਵਾਰਕ ਮੈਂਬਰਾਂ ਨੂੰ ਬੰਦੀ ਬਣਾ ਕੇ ਗੋਲਕ ਸਮੇਤ ਹੋਰ ਕੀਮਤੀ ਸਾਮਾਨ ਲੁੱਟ ਕੇ ਲੈ ਗਏ।

ਸਰਪੰਚ ਨੇ ਦਾੜ੍ਹੀ ਕੱਟ ਕੇ ਡੀ.ਸੀ. ਦੇ ਦਰਵਾਜ਼ੇ ਨਾਲ ਬੰਨ੍ਹੀਮੋਗਾ, 20 ਮਈ (ਅਮਜਦ ਖ਼ਾਨ) : ਸ਼ਹਿਰ ਦੇ ਨੇੜਲੇ ਪਿੰਡ ਬਹੋਨਾ ਵਿਚ ਵਾਟਰ ਵਰਕਸ ਦਾ ਕਟਿਆ ਕੁਨੈਸ਼ਨ ਅਤੇ ਪੀਣ ਵਾਲਾ ਪਾਣੀ ਮੁੜ ਤੋਂ ਚਾਲੂ ਕਰਵਾਉਣ ਲਈ ਪਿੰਡ ਦੇ ਦਲਿਤ ਸਰਪੰਚ ਹਰਭਜਨ ਸਿੰਘ ਬਹੋਨਾ ਨੇ ਅਨੋਖਾ ਪ੍ਰਦਰਸ਼ਨ ਕਰਦਿਆਂ ਪ੍ਰਸ਼ਾਸਨ ਨੂੰ ਦਿਤੀ ਚਿਤਾਵਨੀ ਤੋਂ ਬਾਅਦ ਅਪਣੀ ਦਾੜ੍ਹੀ ਦੇ ਵਾਲ ਕੱਟ ਕੇ ਡਿਪਟੀ ਕਮਿਸ਼ਨਰ ਦੇ ਦਰਵਾਜ਼ੇ ਨਾਲ ਬੰਨ੍ਹ ਦਿਤੇ ਤਾਕਿ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ੍ਹ ਸਕਣ।

'ਅਪਣੇ ਹਕਾਂ ਲਈ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਧਰਮੀ ਫ਼ੌਜੀ'ਧਾਰੀਵਾਲ, 20 ਮਈ (ਇੰਦਰਜੀਤ): ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੀ ਅੱਜ ਹੋਈ ਮੀਟਿੰਗ ਵਿਚ ਬੁਲਾਰਿਆਂ ਨੇ ਧਰਮੀ ਫ਼ੌਜੀਆਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਹਕਾਂ ਲਈ ਇਕ ਪਲੇਟਫ਼ਾਰਮ 'ਤੇ ਇਕੱਠੇ ਹੋਣ। 

ਸਿੱਖ ਦੀ ਕੁੱਟ-ਮਾਰ ਕਰਨ ਵਾਲੇ ਦੋ ਅਮਰੀਕੀਆਂ ਨੂੰ ਤਿੰਨ ਸਾਲ ਦੀ ਕੈਦ

ਨਿਊ ਯਾਰਕ, 19 ਮਈ : ਅਮਰੀਕਾ ਦੀ ਇਕ ਅਦਾਲਤ ਨੇ  ਪਿਛਲੇ ਸਾਲ ਇਕ ਸਿੱਖ ਦੀ ਕੁੱਟ-ਮਾਰ ਕਰਨ ਵਾਲੇ ਦੋ ਜਣਿਆਂ ਨੂੰ ਨਸਲੀ ਨਫ਼ਰਤ ਦਾ ਦੋਸ਼ੀ ਠਹਿਰਾਉਂਦਿਆਂ ਤਿੰਨ ਸਾਲ ਕੈਦ ਦੀ ਸਜ਼ਾ ਸੁਣਾਈ ਹੈ।
ਇਹ ਘਟਨਾ ਕੈਲੇਫ਼ੋਰਨੀਆ ਸੂਬੇ ਵਿਚ ਵਾਪਰੀ ਸੀ ਜਦੋਂ ਮਾਨ ਸਿੰਘ ਖ਼ਾਲਸਾ ਨਾਮ ਦੇ ਸਿੱਖ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਮਾਨ ਸਿੰਘ ਖ਼ਾਲਸਾ ਆਈ.ਟੀ. ਮਾਹਰ ਹਨ ਅਤੇ ਪਿਛਲੇ ਸਾਲ ਕੈਲੇਫ਼ੋਰਨੀਆ ਦੇ ਰਿਚਮੰਡ ਬੇਅ ਇਲਾਕੇ ਵਿਚ ਉਨ੍ਹਾਂ ਉਪਰ ਹਮਲਾ ਕੀਤਾ ਗਿਆ ਸੀ। ਚੇਜ਼ ਲਿਟਿਲ ਅਤੇ ਕੋਲਟਨ ਲੇਬਲੈਂਕ ਨੂੰ ਕੁੱਟ-ਮਾਰ ਅਤੇ ਨਸਲੀ ਨਫ਼ਰਤ ਦੇ ਪ੍ਰਭਾਵ ਹੇਠ ਹਮਲਾ ਕਰਨ ਦਾ ਦੋਸ਼ੀ ਕਰਾਰ ਦਿਤਾ ਗਿਆ।

21 ਖਾੜਕੂਆਂ ਦੇ ਗ਼ੈਰ-ਕਾਨੂੰਨੀ ਕਤਲ ਦਾ ਪੂਰਾ ਸੱਚ ਜਨਤਕ ਕਰਨ ਕੈਪਟਨ : ਖਾਲੜਾ ਮਿਸ਼ਨ

ਅੰਮ੍ਰਿਤਸਰ, 19 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੀ ਸਰਪ੍ਰਸਤ ਪਰਮਜੀਤ ਕੌਰ ਖਾਲੜਾ, ਸਤਵਿੰਦਰ ਸਿੰਘ ਪਲਾਸੌਰ ਬੁਲਾਰਾ, ਪ੍ਰਧਾਨ ਹਰਮਨਦੀਪ ਸਿੰਘ, ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾਂ, ਕੇਂਦਰੀ ਕਮੇਟੀ ਮੈਂਬਰ ਸਤਵੰਤ ਸਿੰਘ ਮਾਣਕ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਡਿਪਟੀ ਚੇਅਰਮੈਨ ਕ੍ਰਿਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 21 ਖਾੜਕੂਆ ਦੇ ਗ਼ੈਰ ਕਾਨੂੰਨੀ ਕਤਲਾਂ ਤੋਂ ਪਰਦ ਚੁੱਕਣ ਤੋਂ ਬਾਅਦ ਸਿੱਖ ਪੰਥ ਹੀ ਨਹੀਂ ਸਮੁੱਚੀ ਮਨੁੱਖਤਾ ਸੁੰਨ ਹੋ ਕੇ ਰਹਿ ਗਈ ਹੈ।

'ਜਰਮਨ ਦੇ ਗੁਰਦਵਾਰੇ 'ਚ ਹਿੰਸਾ ਕਰਨ ਵਾਲੇ ਆਰਐਸਐਸ ਦੇ ਏਜੰਟ'

ਜਲੰਧਰ, 19 ਮਈ (ਮਨਵੀਰ ਸਿੰਘ ਵਾਲੀਆ): ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਨੇ ਜਰਮਨ ਦੇ ਗੁਰਦਵਾਰੇ ਵਿਚ ਹੋਈ ਹਿੰਸਕ ਘਟਨਾਵਾਂ ਦੀ ਨਿਖੇਧੀ ਕਰਦਿਆਂ ਇਸ ਸੰਬੰਧ ਵਿਚ ਆਰਐਸਐਸ ਦੇ ਸਿੱਖੀ ਭੇਸ ਵਿਚ ਸ਼ਾਮਲ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਿਨ੍ਹਾਂ ਨੇ ਬੀਤੇ ਐਤਵਾਰ ਹਿੰਸਕ ਘਟਨਾ ਨੂੰ ਅੰਜ਼ਾਮ ਦੇ ਕੇ, ਗੰਦੀਆਂ ਗਾਲ੍ਹਾਂ ਕੱਢ ਕੇ ਤੇ ਅਸ਼ਲੀਲ ਇਸ਼ਾਰੇ ਕਰ ਕੇ ਸਿੱਖਾਂ ਦੀ ਦਸਤਾਰਾਂ ਦੀ ਬੇਅਦਬੀ ਕਰ ਕੇ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੀ ਨਹੀਂ ਕੀਤਾ, ਸਗੋਂ ਦੇਸ਼ਾਂ-ਵਿਦੇਸ਼ਾਂ ਇੰਗਲੈਂਡ, ਯੂਰਪ, ਕੈਨੇਡਾ, ਅਮਰੀਕਾ ਉਭਰ ਰਹੇ ਸਿੱਖੀ ਅਕਸ ਨੂੰ ਸਾਜ਼ਸ਼ ਤਹਿਤ ਢਾਹ ਲਗਾਈ ਹੈ ਜੋ ਨਿੰਦਣਯੋਗ ਹੈ।

ਅੰਮ੍ਰਿਤਧਾਰੀ ਸਿੰਘ ਹੋਏ ਡੇਰਿਆਂ ਦੇ ਮੁਰੀਦ

ਅਮਰਗੜ੍ਹ, 19 ਮਈ (ਬਲਵਿੰਦਰ ਸਿੰਘ ਭੁੱਲਰ):  ਅੰਮ੍ਰਿਤ ਬਹੁਤ ਵਡਮੁੱਲੀ ਦਾਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਵਿਸਾਖੀ 1699 ਦੇ ਪਵਿੱਤਰ ਖ਼ਾਲਸਾ ਸਾਜਨਾ ਦਿਵਸ ਮੌਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਦੀ ਦਾਤ ਸਿਰਫ਼ ਸਿਰ ਬਦਲੇ ਹੀ ਦਿਤੀ ਗਈ ਸੀ ਪਰ ਅਜੋਕੇ ਸਮੇਂ ਅੰਮ੍ਰਿਤ ਦੀ ਇਸ ਦਾਤ ਨੂੰ ਪ੍ਰਾਪਤ ਕਰਨ ਵਾਲੇ ਬਹੁਗਿਣਤੀ ਅੰਮ੍ਰਿਤਧਾਰੀ ਸਿੰਘ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਹਨ ਕਿ ਅਸੀਂ ਫਲਾਣੇ ਸੰਤਾਂ, ਫਲਾਣੇ ਮਹਾਂਪੁਰਸਾਂ, ਫਲਾਣੇ ਗੁਰੂ ਘਰ ਜਾਂ ਫਲਾਣੇ ਡੇਰੇ ਵਾਲਿਆਂ ਕੋਲੋਂ ਅੰਮ੍ਰਿਤ ਛਕਿਆ ਹੈ ਪਰ ਉਨ੍ਹਾਂ ਵਿਚੋਂ ਕੁੱਝ ਨੂੰ ਹੀ ਪਤਾ ਹੈ ਕਿ ਉਨ੍ਹਾਂ ਦਸਵੇਂ ਗੁਰੂ ਸਾਹਿਬ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਛਕਿਆ ਹੈ।

ਭਾਈ ਪੰਥ ਪ੍ਰੀਤ ਸਿੰਘ ਦਾ ਡਟ ਕੇ ਸਾਥ ਦੇਵੇ ਪੰਥ: ਏਕਸ ਕੇ ਬਾਰਕ

ਸਿਰਸਾ, 19 ਮਈ (ਕਰਨੈਲ ਸਿੰਘ, ਸੁਰਜੀਤ ਸਿੰਘ ਬੇਦੀ): ਵਿਦੇਸ਼ਾਂ ਵਿਚ ਗੁਰਬਾਣੀ ਅਨੁਸਾਰ ਪ੍ਰਚਾਰ ਕਰ ਰਹੇ ਪ੍ਰਚਾਰਕ ਭਾਈ ਪੰਥ ਪ੍ਰੀਤ ਸਿੰਘ ਦਾ ਇਕ ਸੋਚੀ ਸਮਝੀ ਰਣਨੀਤੀ ਤਹਿਤ ਵਿਰੋਧ ਕੀਤਾ ਜਾ ਰਿਹਾ ਹੈ ਜੋ ਬਹੁਤ ਮੰਦਭਾਗਾ ਅਤੇ ਸਿੱਖੀ 'ਤੇ ਪਹਿਲਾਂ ਹੋ ਚੁੱਕੇ ਕਈ ਹਮਲਿਆਂ ਵਿਚੋਂ ਸੱਭ ਤੋਂ ਵੱਧ ਮਾਰੂ ਹਮਲਾ ਹੈ ਜਿਸ ਦਾ ਸਮੁੱਚੇ ਸਿੱਖ ਪੰਥ ਨੂੰ ਮੁਕਾਬਲਾ ਕਰਨਾ ਚਾਹੀਦਾ ਹੈ। ਇਹ ਵਿਚਾਰ ਅੱਜ ਇਥੇ ਏਕਸ ਕੇ ਬਾਰਕ ਜਥੇਬੰਦੀ ਸਿਰਸਾ ਦੇ ਮੈਂਬਰਾਂ ਨੇ ਹੋਈ ਇਕੱਤਰਤਾ ਵਿਚ ਪ੍ਰਗਟਾਏ।

ਗੁਰੂਘਰ ਦੀ ਜ਼ਮੀਨ ਦਾ ਕਬਜ਼ਾ ਲੈਣ ਗਈ ਸ਼੍ਰੋਮਣੀ ਕਮੇਟੀ ਬੇਰੰਗ ਪਰਤੀ

ਮੌੜ ਮੰਡੀ, 19 ਮਈ (ਸੁੱਖੀ ਮਾਨ/(ਗੁਰਿੰਦਰ ਸਿੰਘ ਮਾਨ): ਮੌੜ ਕਲਾਂ ਦੇ ਇਤਿਹਾਸਕ ਗੁਰਦਵਾਰਾ ਸ੍ਰੀ ਗੁਰੁ ਤੇਗ ਬਹਾਦੁਰ ਸਾਹਿਬ ਦੀ ਜ਼ਮੀਨ ਦਾ ਕਬਜ਼ਾ ਲੈਣ ਆਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਨੂੰ ਲੋਕਾਂ ਵਲੋਂ ਕੀਤੇ ਵਿਰੋਧ ਕਾਰਨ ਬੇਰੰਗ ਵਾਪਸ ਪਰਤਣਾ ਪਿਆ। ਇਸ ਮੌਕੇ ਲੋਕਾਂ ਨੇ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਹਰ ਤਰ੍ਹਾਂ ਦੇ ਸੰਘਰਸ਼ ਦੀ ਚਿਤਾਵਨੀ ਦਿਤੀ।

12345678910...
Findus on Facebook
ReadNewspaper
Today's Epaper
YourOpinion

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2017 Rozana Spokesman