30 ਜੂਨ ਤਕ ਮੋੜ ਸਕਣਗੇ ਸਾਉਣੀ ਦੀ ਫ਼ਸਲ ਦਾ ਕਰਜ਼ਾ
ਬਠਿੰਡਾ, 29 ਅਪ੍ਰੈਲ (ਸੁਖਜਿੰਦਰ ਮਾਨ) : ਨੋਟਬੰਦੀ ਕਾਰਨ ਮੰਦੀ ਦੀ ਮਾਰ 'ਚ ਆਏ ਕਿਸਾਨਾਂ ਨੂੰ ਰਾਹਤ ਦਿੰਦਿਆਂ ਨਾਬਾਰਡ ਨੇ ਹੁਣ ਸਾਉਣੀ ਦਾ ਕਰਜਾ ਚਾਰ ਫ਼ੀ ਸਦੀ ਵਿਆਜ ਨਾਲ ਹੀ ਅਗਲੀ 30 ਜੂਨ ਤਕ ਨਾਲ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਕਿਸਾਨਾਂ ਨੂੰ ਹਾੜੀ ਦੀ ਫ਼ਸਲ ਲਈ ਚੁੱਕਿਆ ਕਰਜ ਵੀ ਇਸ ਸਮੇਂ ਦੌਰਾਨ ਹੀ ਵਾਪਸ ਕਰਨਾ ਹੋਵੇਗਾ।
ਖ਼ਾਲਸਾ ਕਾਲਜ ਦੇ ਅਧਿਆਪਕਾਂ ਨੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਵਿਰੁਧ ਲਾਇਆ ਧਰਨਾ
ਅੰਮ੍ਰਿਤਸਰ, 29 ਅਪ੍ਰੈਲ (ਸੁਖਵਿੰਦਰਜੀਤ ਸਿੰਘ ਬਹੋੜੂ) : ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਨੇ ਅੱਜ ਮੈਨੇਜਮੈਂਟ ਦੇ ਅਹੁਦੇਦਾਰਾਂ ਅਤੇ ਪ੍ਰਿੰਸੀਪਲਾਂ ਨਾਲ ਹੰਗਾਮੀ ਮੀਟਿੰਗ ਕਰ ਕੇ ਮਾਹੌਲ ਸ਼ਾਂਤ ਕਰਨ ਲਈ ਡਾ. ਸੁਖਮੀਨ ਬੇਦੀ ਨੂੰ ਕਾਰਜਕਾਰੀ ਪ੍ਰਿੰਸੀਪਲ, ਡਾ. ਐਮ . ਐਸ. ਬੱਤਰਾ ਨੂੰ ਕਾਰਜਕਾਰੀ ਰਜਿਸਟਰਾਰ ਅਤੇ ਪ੍ਰੋ. ਗੁਰਦੇਵ ਸਿੰਘ ਨੂੰ ਖੇਤੀਬਾੜੀ ਵਿਭਾਗ ਦੇ ਮੁਖੀ ਨਿਯੁਕਤ ਕਰ ਦਿਤਾ। ਇਹ ਨਿਯੁਕਤੀਆਂ ਆਰਜ਼ੀ ਤੌਰ 'ਤੇ ਕੀਤੀਆਂ ਗਈਆਂ ਹਨ।
ਨਰਮੇ ਦੀ ਫ਼ਸਲ ਨੂੰ ਉਤਸ਼ਾਹਤ ਕਰਨ ਲਈ ਕੇਂਦਰ ਸਰਕਾਰ ਦੇਵੇਗੀ ਕਿਸਾਨਾਂ ਨੂੰ ਖ਼ਰਚਾ
ਬਠਿੰਡਾ, 29 ਅਪ੍ਰੈਲ (ਸੁਖਜਿੰਦਰ ਮਾਨ) : ਕੇਂਦਰ ਸਰਕਾਰ ਨੇ ਨਰਮੇ ਦੀ ਫ਼ਸਲ ਨੂੰ ਉਤਸਾਹਤ ਕਰਨ ਲਈ ਕਿਸਾਨਾਂ ਨੂੰ ਇਸ ਉਪਰ ਹੋਣ ਵਾਲਾ ਖਰਚਾ ਦੇਣ ਦਾ ਫੈਸਲਾ ਕੀਤਾ ਹੈ। ਪਿਛਲੇ ਸਾਲ ਸੁਰੂ ਕੀਤੀ ਇਸ ਸਕੀਮ ਤਹਿਤ ਚਾਲੂ ਸਾਲ ਬਠਿੰਡਾ ਜ਼ਿਲ੍ਹੇ 'ਚ 30 ਹਜ਼ਾਰ ਏਕੜ ਰਕਬੇ ਵਿਚ ਨਰਮੇ ਦੀ ਫ਼ਸਲ ਦਾ ਖਰਚ ਇਸ ਸਕੀਮ ਤਹਿਤ ਖੇਤੀਬਾੜੀ ਵਿਭਾਗ ਵਲੋਂ ਦਿੱਤਾ ਜਾਵੇਗਾ।
15 ਲੱਖ 77 ਹਜ਼ਾਰ ਦੇ ਪੁਰਾਣੇ ਭਾਰਤੀ ਨੋਟ ਫੜੇ
ਕਰਤਾਰਪੁਰ, 29 ਅਪ੍ਰੈਲ (ਕੁਲਦੀਪ ਸਿੰਘ ਵਾਲੀਆ) : ਕਰਤਾਰਪੁਰ ਪੁਲਿਸ ਵੱਲੋਂ ਸਥਾਨਕ ਭੁਲੱਥ ਮੋੜ ਤੇ ਲੱਗੇ ਨਾਕੇ ਦੋਰਾਨ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ 5 ਵਿਅਕਤੀਆਂ ਕੋਲੋਂ 15 ਲੱਖ 77 ਹਜਾਰ ਦੀ ਪੁਰਾਣੀ ਕਰੰਸੀ ਦੇ 1000-1000 ਅਤੇ 500-500 ਦੇ ਨੋਟ ਬਰਾਮਦ ਕੀਤੇ ਗਏ। ਮਿਲੀ ਜਾਣਕਾਰੀ ਅਨੁਸਾਰ ਥਾਣਾ ਮੁਖੀ ਬਿਕਰਮ ਸਿੰਘ ਨੇ ਐਸ.ਐਸ.ਪੀ. ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡੀ.ਐਸ.ਪੀ. ਸ਼੍ਰੀ ਸਰਬਜੀਤ ਰਾਏ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਸਮੇਤ ਭੁਲੱਥ ਮੋੜ ਤੇ ਨਾਕਾ ਲਗਾਇਆ ਸੀ।
ਨਹਿਰ ਮਾਮਲੇ ਦੀ ਸੁਪਰੀਮ ਕੋਰਟ 'ਚ ਅਗਲੀ ਸੁਣਵਾਈ ਤੋਂ ਇਕ ਦਿਨ ਪਹਿਲਾਂ 'ਤਾਕਤ' ਵਿਖਾਏਗੀ ਇਨੈਲੋ
ਚੰਡੀਗੜ੍ਹ, 29 ਅਪ੍ਰੈਲ (ਨੀਲ) : ਕਲ ਹੀ ਸੁਪਰੀਮ ਕੋਰਟ ਨੇ ਨਹਿਰ ਦੀ ਉਸਾਰੀ ਸਬੰਧੀ ਅਪਣਾ ਫ਼ੈਸਲਾ ਬਰਕਰਾਰ ਰਖਦੇ ਹੋਏ ਕੇਸ ਆਉਂਦੀ 11 ਜੁਲਾਈ 'ਤੇ ਪਾਇਆ ਹੈ ਅਤੇ ਇਨੈਲੋ ਨੇ ਅਗਲੀ ਸੁਣਵਾਈ ਤੋਂ ਐਨ ਇਕ ਦਿਨ ਪਹਿਲਾਂ ਪੰਜਾਬ ਤੋਂ ਦਿੱਲੀ ਵਲ ਜਾਣ ਵਾਲੇ ਵਾਹਨਾਂ ਨੂੰ ਹਰਿਆਣਾ ਵਿਚ ਰੋਕਣ ਦਾ ਐਲਾਨ ਕਰ ਦਿਤਾ ਹੈ।