ਸ਼ੋਪੀਆਂ 'ਚ ਫ਼ੌਜ ਦੇ ਕਾਫ਼ਲੇ 'ਤੇ ਹਮਲਾ 3 ਜਵਾਨ ਸ਼ਹੀਦ, ਗੋਲੀਆਂ ਦੀ ਆਵਾਜ਼ ਸੁਣ ਕੇ ਬਾਹਰ ਨਿਕਲੀ ਇਕ ਔਰਤ ਵੀ ਹਲਾਕ


ਸ੍ਰੀਨਗਰ, 23 ਫ਼ਰਵਰੀ: ਦਖਣੀ ਕਸ਼ਮੀਰ ਦੇ ਸ਼ੋਪੀਆਂ ਵਿਚ ਅਤਿਵਾਦੀਆਂ ਵਲੋਂ ਅੱਜ ਸਵੇਰੇ ਘਾਤ ਲਾ ਕੇ ਕੀਤੇ ਗਏ ਹਮਲੇ ਵਿਚ ਤਿੰਨ ਫ਼ੌਜੀ ਸ਼ਹੀਦ ਹੋ ਗਏ ਜਦਕਿ ਲੈਫ਼ਟੀਨੈਂਟ ਕਰਨਲ ਸਮੇਤ ਪੰਜ ਫ਼ੌਜੀ ਜ਼ਖ਼ਮੀ ਹੋ ਗਏ। ਇਸ ਦੌਰਾਨ ਅਤਿਵਾਦੀਆਂ ਤੇ ਫ਼ੌਜ ਦੇ ਜਵਾਨਾਂ ਵਿਚਾਲੇ ਹੋਏ ਮੁਕਾਬਲੇ ਵਿਚ ਇਕ ਸਥਾਨਕ ਬਜ਼ੁਰਗ ਔਰਤ ਦੀ ਵੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ।
ਮੁੰਬਈ ਵਿਖੇ ਚੌਧਰ ਦੀ ਲੜਾਈ 'ਚ ਬੀਜੇਪੀ ਦਾ ਹੱਥ ਉਪਰ ਰਿਹਾ ਸ਼ਿਵ ਸੈਨਾ ਨੂੰ 84 ਅਤੇ ਬੀਜੇਪੀ ਨੂੰ 81 ਸੀਟਾਂ ਮਿਲੀਆਂ

ਮੁੰਬਈ, 23 ਫ਼ਰਵਰੀ: ਮੁੰਬਈ ਵਿਚ ਬੀ.ਐਮ.ਸੀ. ਚੋਣਾਂ ਵਿਚ ਭਾਜਪਾ ਦੀ ਸਖ਼ਤ ਟੱਕਰ ਦੇ ਬਾਵਜੂਦ ਸ਼ਿਵ ਸੈਨਾ ਸੱਭ ਤੋਂ ਵੱਡੀ ਪਾਰਟੀ ਵਜੋਂ ਉਭਰ ਕੇ ਸਾਹਮਣੇ ਆਈ ਹੈ। ਮੁੰਬਈ ਮਿਉਂਸਪਲ ਕੌਂਸਲ ਦੇ 225 ਸੀਟਾਂ ਦੇ ਨਤੀਜੇ ਵਿਚ ਸ਼ਿਵ ਸੈਨਾ ਨੇ 84 ਸੀਟਾਂ 'ਤੇ ਕਬਜ਼ਾ ਕਰ ਲਿਆ ਜਦਕਿ ਭਾਜਪਾ ਨੇ 81 ਸੀਟਾਂ ਜਿੱਤੀਆਂ।
ਦੇਸ਼ ਦੀ ਆਜ਼ਾਦੀ ਵਿਚ ਭਾਜਪਾ ਤੇ ਸੰਘ ਦਾ ਕੋਈ ਯੋਗਦਾਨ ਨਹੀਂ : ਰਾਹੁਲ

ਅਮੇਠੀ, 23 ਫ਼ਰਵਰੀ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਭਾਜਪਾ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ 'ਤੇ ਹਮਲਾ ਕਰਦਿਆਂ ਕਿਹਾ ਕਿ ਸਿਫ਼ਰ ਨਫ਼ਰਤ ਫੈਲਾਉਣ ਵਾਲੇ ਇਨ੍ਹਾਂ ਦੋਵਾਂ ਹੀ ਸੰਗਠਨਾਂ ਦੇ ਦੇਸ਼ ਦੀ ਆਜ਼ਾਦੀ ਵਿਚ ਯੋਗਦਾਨ ਦੇ ਨਾਮ 'ਤੇ ਦੱਸਣ ਲਈ ਕੁੱਝ ਨਹੀਂ। ਇਨ੍ਹਾਂ ਨੇ ਦੇਸ਼ ਨੂੰ ਨਾ ਤਾਂ ਮਹਾਤਮਾ ਗਾਂਧੀ ਦਿਤਾ ਅਤੇ ਨਾ ਹੀ ਸਰਦਾਰ ਪਟੇਲ।
ਲਾਹੌਰ ਦੇ ਬਾਜ਼ਾਰ 'ਚ ਬੰਬ ਧਮਾਕਾ, 8 ਮੌਤਾਂ

ਲਾਹੌਰ, 23 ਫ਼ਰਵਰੀ : ਪਾਕਿਸਤਾਨ ਦੇ ਲਾਹੌਰ 'ਚ ਡਿਫੈਂਸ ਇਲਾਕੇ ਦੇ ਇਕ ਰੈਸਟੋਰੈਂਟ ਵਿਚ ਧਮਾਕਾ ਹੋਇਆ, ਜਿਸ 'ਚ 8 ਲੋਕਾਂ ਦੀ ਮੌਤ ਅਤੇ 35 ਜ਼ਖ਼ਮੀ ਹੋ ਗਏ। ਜਿਹੜੇ ਇਲਾਕੇ 'ਚ ਧਮਾਕਾ ਹੋਇਆ ਉਥੇ ਅਕਸਰ ਭੀੜ ਰਹਿੰਦੀ ਹੈ। ਇਥੇ ਬਹੁਤ ਸਾਰੇ ਦਫ਼ਤਰ ਹਨ।
ਸਤਲੁਜ-ਯਮਨਾ ਨਹਿਰ ਦੀ ਸੰਕੇਤਕ ਖੁਦਾਈ ਕਰਨ ਆਏ ਅਭੈ ਚੌਟਾਲਾ ਸਮੇਤ ਇਨੈਲੋ ਦੇ 20 ਵਿਧਾਇਕ ਤੇ ਐਮ.ਪੀ. ਗ੍ਰਿਫ਼ਤਾਰ

ਰਾਜਪੁਰਾ, ਸ਼ੰਭੂ, 23 ਫ਼ਰਵਰੀ (ਰਵਿੰਦਰ ਲਾਲੀ, ਰਜਿੰਦਰ ਮੋਹੀ): ਅਭੈ ਚੌਟਾਲਾ ਦੀ ਅਗਵਾਈ ਹੇਠ ਸਤਲੁਜ ਯਮਨਾ ਲਿੰਕ ਨਹਿਰ ਦੀ ਖੁਦਾਈ ਕਰਨ ਆ ਰਹੇ ਇੰਡੀਆ ਨੈਸ਼ਨਲ ਲੋਕ ਦਲ (ਇਨੈਲੋ) ਦੇ ਆਗੂਆਂ ਨੂੰ ਅੱਜ ਕਪੂਰੀ ਪਹੁੰਚਣ ਤੋਂ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਗਿਆ। ਗ੍ਰਿਫ਼ਤਾਰੀ ਦੇਣ ਵਾਲਿਆਂ ਵਿਚ 18 ਵਿਧਾਇਕ ਅਤੇ ਦੋ ਸੰਸਦ ਮੈਂਬਰ ਸ਼ਾਮਲ ਸਨ।