ਚੰਡੀਗੜ੍ਹ ਖ਼ਬਰਾਂ
ਚੰਡੀਗੜ੍ਹ 'ਚ ਕਿਉਂ ਬੰਦ ਹੋਏ ਮੈਡੀਕਲ ਸਟੋਰ ਜਾਣੋ ਕਾਰਨ

 ਚੰਡੀਗੜ ਕੇਮਿਸਟ ਏਸੋਸਿਏਸ਼ਨ ਨੇ 30 ਮਈ ਨੂੰ ਆਲ ਇੰਡਿਆ ਆਰਗਨਾਇਜੇਸ਼ਨ ਆਫ ਕੇਮਿਸਟਸ ਐਂਡ ਡਰਗਰਿਸਟ ਏਸੋ .   ਦੇ ਰਾਸ਼ਟਰਵਿਆਪੀ ਐਲਾਨ ਉੱਤੇ 600 ਦੁਕਾਨਾਂ ਬੰਦ ਰਹਿਣਗੀਆਂ

ਚੰਡੀਗੜ੍ਹ 'ਚ ਇਕੋ ਦਿਨ ਦੋ ਕਤਲ

ਚੰਡੀਗੜ੍ਹ, 29 ਮਈ (ਤਰੁਣ ਭਜਨੀ) : ਟ੍ਰਾਈਸਿਟੀ ਵਿਚ ਰੋਜ਼ਾਨਾ ਹਤਿਆ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਸੋਮਵਾਰ ਚੰਡੀਗੜ੍ਹ ਵਿਚ ਦੋ ਥਾਵਾਂ ਉਤੇ ਹਤਿਆ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਪਹਿਲੀ ਵਾਰਦਾਤ ਮਨੀਮਾਜਰਾ ਪੁਲਿਸ ਥਾਣੇ ਅੰਦਰ ਵਾਪਰੀ, ਜਿਥੇ ਥਾਣੇ ਅੰਦਰ ਦੋ ਧਿਰਾਂ ਦੀ ਲੜਾਈ ਵਿਚ ਇਕ ਬਜ਼ੁਰਗ ਨੂੰ ਧੱਕਾ ਦੇ ਹੇਠਾਂ ਸੁੱਟ ਦਿਤਾ ਗਿਆ ਅਤੇ ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਦੂਜੀ ਵਾਰਦਾਤ ਸੈਕਟਰ 17 ਦੀ ਬ੍ਰਿਜ ਮਾਰਕੀਟ ਵਿਚ ਵਾਪਰੀ, ਜਿਥੇ ਇਕ ਰਿਕਸ਼ਾ ਚਾਲਕ ਦੀ ਧੌਣ ਵੱਢ ਕੇ ਅਣਪਛਾਤੇ ਲੋਕ ਫਰਾਰ ਹੋ ਗਏ।

ਮਹਾਰਾਣੀ ਪ੍ਰਨੀਤ ਕੌਰ ਵਲੋਂ ਲੋੜਵੰਦਾਂ ਲਈ 13 ਰੁਪਏ 'ਚ ਭਰ ਪੇਟ ਖਾਣੇ ਦੀ ਸ਼ੁਰੂਆਤ

ਪਟਿਆਲਾ, 29 ਮਈ (ਰਾਣਾ ਰੱਖੜਾ) : ਭਗਵਾਨ ਸ੍ਰੀ ਬਾਵਨ ਅਵਤਾਰ ਦੇ ਇਤਿਹਾਸਕ ਮੰਦਿਰ ਤੋਂ ਸਾਬਕਾ ਵਿਦੇਸ਼ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਨੇ 13 ਰੁਪਏ 'ਚ ਭਰਪੇਟ ਖਾਣੇ ਦੀ ਸ਼ੁਰੂਆਤ ਕੀਤੀ ਹੈ।

ਟ੍ਰੈਫ਼ਿਕ ਨਿਯਮ ਸਿਰਫ਼ ਆਮ ਲੋਕਾਂ ਲਈ...?

ਪਟਿਆਲਾ, 29 ਮਈ (ਰਾਣਾ ਰੱਖੜਾ): ਨਿੱਤ ਦਿਨ ਵਾਪਰਦੇ ਸੜਕੀ ਹਾਦਸਿਆਂ ਵਿਚ ਇਨਸਾਨੀ ਸੁਰੱਖਿਆ ਯਕੀਨੀ ਬਣਾਉਣ ਲਈ ਟ੍ਰੈਫ਼ਿਕ ਨਿਯਮਾਂ ਨੂੰ ਲਾਗੂ ਕਰਨ ਲਈ ਟ੍ਰੈਫ਼ਿਕ ਪੁਲਿਸ ਅਪਣਾ ਸਾਰਾ ਜ਼ੋਰ ਲਗਾ ਦਿੰਦੀ ਹੈ, ਜਿਸ ਕਾਰਨ ਆਮ ਲੋਕ ਤਾਂ ਪਾਲਣਾ ਕਰਨ ਲੱਗ ਜਾਂਦੇ ਹਨ ਪਰ ਪੁਲਿਸ ਦਾ ਅਪਣੇ ਮੁਲਾਜ਼ਮ ਹੀ ਟ੍ਰੈਫ਼ਿਕ ਨਿਯਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਉਂਦੇ ਅਕਸਰ ਹੀ ਦੇਖੇ ਜਾ ਸਕਦੇ ਹਨ।

ਬਿਜਲੀ ਦੇ ਲੰਮੇ-ਲੰਮੇ ਕੱਟਾਂ ਨੇ ਲੋਕਾਂ ਦਾ ਕਢਿਆ ਪਸੀਨਾ

ਡੇਰਾਬਸੀ, 29 ਮਈ (ਗੁਰਜੀਤ ਈਸਾਪੁਰ) : ਪਾਵਰਕਾਮ ਵਿਭਾਗ ਦੀ ਲਾਪਰਵਾਹੀ ਕਾਰਨ ਡੇਰਾਬੱਸੀ ਹਲਕੇ ਵਿਚ ਬਿਜਲੀ ਦੀ ਸਪਲਾਈ ਦੇ ਮੰਦੜੇ ਹਾਲ ਚੱਲ ਰਹੇ ਹਨ। ਇਸ ਵਾਰ ਪਾਵਰਕਾਮ ਵਿਭਾਗ ਵਲੋਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਨਾ ਕੱਸਣ ਕਾਰਨ ਥੋੜ੍ਹੀ ਜਿਹੀ ਤੇਜ਼ ਹਵਾ ਵੀ ਬਰਦਾਸ਼ਤ ਨਹੀਂ ਕਰ ਰਹੀਆ।

ਪਠਾਨਕੋਟ ਵਿਚ ਸ਼ੱਕੀਆਂ ਦੀ ਸੂਹ ਪਿੱਛੋਂ ਮੋਹਾਲੀ ਪੁਲਿਸ ਹੋਈ ਚੌਕਸ

ਐਸ.ਏ.ਐਸ. ਨਗਰ, 29 ਮਈ (ਗੁਰਮੁਖ ਵਾਲੀਆ) : ਪਠਾਨਕੋਟ ਇਲਾਕੇ ਵਿਚ ਕੁੱਝ ਸ਼ੱਕੀ ਵਿਅਕਤੀ ਦਿੱਸਣ ਦੀਆਂ ਰੀਪੋਰਟਾਂ ਪਿੱਛੋਂ ਪੂਰੇ ਪੰਜਾਬ ਨੂੰ ਹਾਈ ਅਲਰਟ ਕਰ ਦਿਤਾ ਗਿਆ ਹੈ। ਇਸ ਦੇ ਮੱਦੇਨਜ਼ਰ ਮੋਹਾਲੀ ਪੁਲਿਸ ਵਲੋਂ ਵੀ ਸਖ਼ਤੀ ਵਰਤਦਿਆਂ ਖੇਤਰ ਦੇ ਹਰੇਕ ਬੱਸ ਅੱਡੇ, ਰੇਲਵੇ ਸਟੇਸ਼ਨ, ਹੋਟਲ ਤੇ ਹੋਰ ਲੋਕਲ ਥਾਵਾਂ ਨੂੰ ਪੁਲਿਸ ਵਲੋਂ ਗੰਭੀਰਤਾ ਨਾਲ ਚੈੱਕ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁੱਖੀ ਸੁੱਖਵਿੰਦਰ ਸਿੰਘ ਨੇ ਦਸਿਆ ਕਿ ਹਾਈ ਅਲਰਟ ਦੇ ਚਲਦਿਆਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਇਆ ਗਈਆਂ ਸਨ।

ਸੀ.ਬੀ.ਐਸ.ਈ. 12ਵੀਂ ਦੇ ਇਮਤਿਹਾਨਾਂ 'ਚ ਚੰਡੀਗੜ੍ਹ ਨੇ ਮਾਰੀ ਬਾਜ਼ੀ


ਚੰਡੀਗੜ੍ਹ, 28 ਮਈ (ਤਰੁਣ ਭਜਨੀ) : ਸੈਂਟਰਲ ਬੋਰਡ ਆਫ਼ ਸਕੂਲ ਐਜੂਕੇਸ਼ਨ (ਸੀ.ਬੀ.ਐਸ.ਈ.) ਨੇ ਐਤਵਾਰ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿਤਾ। ਜਿਸ ਵਿਚ ਚਾਰ ਵਿਚੋਂ ਤਿੰਨ ਟਾਪਰ ਚੰਡੀਗੜ੍ਹ ਦੇ ਹਨ।

ਨਿਰਮਾਣ ਅਧੀਨ ਇਮਾਰਤ ਉਤੋਂ ਟਰਾਲੀ ਟੁੱਟ ਕੇ ਗਰਭਵਤੀ ਔਰਤ ਤੇ ਪਤੀ ਉਪਰ ਡਿੱਗੀਐਸ.ਏ.ਐਸ.ਨਗਰ, 28 ਮਈ (ਗੁਰਮੁਖ ਵਾਲੀਆ) : ਬਲੌਂਗੀ ਵਿਖੇ ਨਿਰਮਾਣ ਅਧੀਨ ਪੰਜ ਮੰਜ਼ਿਲਾ ਇਮਾਰਤ ਵਿਚ ਰੇਤੇ-ਬਜ਼ਰੀ ਦੀ ਢੋਹਾ ਢੁਹਾਈ ਲਈ ਲਗਾਈ ਗਈ ਕਈ ਵਜ਼ਨੀ ਭਾਰੀ ਟਰਾਲੀ ਅਚਾਨਕ ਟੁੱਟ ਜਾਣ ਕਰ ਕੇ ਹੇਠੋਂ ਲੰਘ ਰਹੇ ਇਕ ਵਿਅਕਤੀ ਤੇ ਉਸ ਦੀ ਗਰਭਵਤੀ ਪਤਨੀ ਉਪਰ ਜਾ ਡਿੱਗੀ। ਇਹ ਔਰਤ 9 ਮਹੀਨੀਆਂ ਦੀ ਗਰਭਵਤੀ ਸੀ ਜੋ ਅਪਣੇ ਪਤੀ ਹੈਪੀ ਸਿੰਘ ਨਾਲ ਐਕਟੀਵਾ ਸਕੂਟਰ 'ਤੇ ਘਰ ਨੂੰ ਜਾ ਰਹੀ ਸੀ।

ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਕਮੇਟੀ ਦੀ ਚੋਣ ਲਈ ਪਈਆਂ ਵੋਟਾਂ


ਚੰਡੀਗੜ੍ਹ, 28 ਮਈ (ਤਰੁਣ ਭਜਨੀ) : ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਕਮੇਟੀ ਦੀ ਚੋਣ ਲਈ ਐਤਵਾਰ ਵੋਟਾਂ ਪਾਈਆਂ ਗਈਆਂ। ਜਿਸ ਦੇ ਨਤੀਜਾ ਦਾ 30 ਮਈ ਨੂੰ ਐਲਾਨ ਕੀਤਾ ਜਾਵੇਗਾ। ਚਾਰ ਵੋਟਿੰਗ ਕੇਂਦਰਾਂ 'ਤੇ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਉਸੇ ਦਿਨ ਨਤੀਜੇ ਵੀ ਐਲਾਨ ਦਿਤੇ ਜਾਣਗੇ।  ਜ਼ਿਲ੍ਹਾ ਪ੍ਰੀਸ਼ਦ ਲਈ 27 ਹਜ਼ਾਰ 514 ਅਤੇ ਪੰਚਾਇਤ ਕਮੇਟੀ ਲਈ 33 ਹਜ਼ਾਰ 482 ਵੋਟਰ ਹਨ।

ਮਹੀਨੇ ਦੌਰਾਨ ਪੰਚਕੂਲਾ 'ਚ ਤੀਜੀ ਹਤਿਆਪੰਚਕੂਲਾ, 28 ਮਈ (ਤਰੁਣ ਭਜਨੀ): ਪੰਚਕੂਲਾ ਵਿਚ ਇਕ ਮਹੀਨੇ ਵਿਚ ਤੀਜੀ ਹਤਿਆ ਦੀ ਵਾਰਦਾਤ ਨੂੰ ਅੰਜਾਮ ਦਿਤਾ ਗਿਆ ਹੈ। ਪੰਚਕੂਲਾ ਦੇ ਸੈਕਟਰ 16 ਦੇ ਨੇੜੇ ਪੈਂਦੀ ਬੁਡਨਪੁਰਾ ਕਾਲੋਨੀ ਵਿਚ ਐਤਵਾਰ ਦੁਪਹਿਰੇ ਸ਼ਰੇਆਮ ਮਾਰਕੀਟ ਵਿਚ ਇਕ 16 ਸਾਲਾ ਲੜਕੇ ਦੀ ਚਾਕੂਆਂ ਨਾਲ ਹਮਲਾ ਕਰ ਕੇ ਹਤਿਆ ਕਰ ਦਿਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਭਾਖੜਾ ਨਹਿਰ ਰਾਹੀਂ ਦੂਰ ਹੋਵੇਗਾ ਸੁਖਨਾ ਝੀਲ ਦਾ ਸੋਕਾ

ਚੰਡੀਗੜ੍ਹ, 27 ਮਈ (ਸਰਬਜੀਤ ਸਿੰਘ ਢਿਲੋਂ): ਸੋਹਣੇ ਸ਼ਹਿਰ ਚੰਡੀਗੜ੍ਹ 'ਚ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਰਹੀ 1952 'ਚ ਬਣੀ ਅਤੇ ਅੱਜ ਕੱਲ੍ਹ ਪਾਣੀ ਬਾਝੋਂ ਸੁੱਕਣ ਕਿਨਾਰੇ ਪੁੱਜੀ ਝੀਲ ਨੂੰ ਬਚਾਉਣ ਲਈ ਯੂਟੀ ਪ੍ਰਸ਼ਾਸਨ ਕੇਂਦਰ ਅਤੇ ਵਾਤਾਵਰਣ ਸ਼ਹਿਰ ਇਕਜੁੱਟ ਹੋ ਗਏ ਹਨ । ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ 'ਤੇ ਅੱਜ ਇਕ ਉਚ ਤਾਕਤੀ ਕਮੇਟੀ (ਹਾਈ ਪਾਵਰ ਕਮੇਟੀ) ਦੀ ਮੀਟਿੰਗ ਗ੍ਰਹਿ ਸਕੱਤਰ ਅਨੁਰਾਗ ਅਗਰਵਾਲ ਦੀ ਅਗਵਾਈ 'ਚ ਹੋਈ। ਜਿਸ 'ਚ ਕੇਂਦਰ ਅਤੇ ਪੰਜਾਬ ਹਰਿਆਣਾ ਤੋਂ ਆਏ ਸੀਨੀਅਰ ਇੰਜੀਨੀਅਰ ਵਿੰਗ ਦੇ ਅਧਿਕਾਰੀਆਂ ਵਲੋਂ ਸੁਖਨਾ ਝੀਲ ਨੂੰ ਬਚਾਉਣ ਲਈ ਤੇ ਲੰਬੇ ਸਮੇਂ ਤਕ ਸਥਿਰ ਹੱਲ ਲੱਭਣ ਲਈ ਗੰਭੀਰ ਵਿਚਾਰ ਵਿਟਾਂਦਰਾ ਵੀ ਕੀਤਾ। ਇਸ ਟੀਮ ਵਲੋਂ ਅੱਜ ਸਵੇਰੇ ਸੁਖਨਾ ਝੀਲ 'ਤੇ ਦੌਰਾ ਵੀ ਕੀਤਾ ਗਿਆ।

ਮੋਹਾਲੀ ਵਾਸੀ ਕਦੋਂ ਤਕ ਪੀਣਗੇ ਗੰਦਾ ਪਾਣੀ?

ਐਸ.ਏ.ਐਸ. ਨਗਰ, 27 ਮਈ (ਸਤਵਿੰਦਰ ਸਿੰਘ ਧੜਾਕ) : ਕੇਂਦਰ ਸਰਕਾਰ ਵਲੋਂ ਹਾਲ ਹੀ ਐਲਾਨੇ ਪੰਜਾਬ ਦੇ ਸੱਭ ਤੋਂ ਖ਼ਬਸੂਰਤ ਸ਼ਹਿਰ ਦੇ ਲੋਕ ਗੰਧਲਾ ਪਾਣੀ ਪੀਣ ਲਈ ਮਜਬੂਰ ਹਨ। ਇਸੇ ਮਹੀਨੇ ਵਿਚ ਇਹ ਦੂਜੀ ਵਾਰ ਹੋਇਆ ਜਦੋਂ ਲੋਕਾਂ ਨੇ ਸ਼ਹਿਰ ਵਿਚ ਸਪਲਾਈ ਹੋ ਰਹੇ ਪਾਣੀ ਦੀ ਅਸਲ ਤਸਵੀਰ ਦਿਖਾਈ ਹੈ। ਪਹਿਲਾਂ ਇਕ ਨਿਜੀ ਕੰਪਨੀ ਵਲੋਂ ਭੂਮੀਗਤ ਪਾਣੀ ਦੀਆਂ ਪਾਈਪਾਂ ਤੋੜਨ ਦਾ ਬਹਾਨਾ ਲਾ ਕੇ ਪਬਲਿਕ ਹੈਲਥ ਵਿਭਾਗ ਨੇ ਪੱਲਾ ਝਾੜ ਲਿਆ ਸੀ, ਹੁਣ ਪਾਈਪਾਂ ਦੀ ਰਿਪੇਅਰ ਕਰਨ ਦਾ ਕੰਮ ਕਰਨ ਦਾ ਕੰਮ ਮੁਕੰਮਲ ਹੋ ਗਿਆ ਹੈ ਪਰ ਪਾਣੀ ਹਾਲੇ ਵੀ ਕਈ ਫੇਜ਼ਾਂ ਵਿਚ ਗੰਧਲਾ ਆ ਰਿਹਾ ਹੈ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman