ਚੰਡੀਗੜ੍ਹ ਖ਼ਬਰਾਂ
ਦਸਵੀਂ ਦੇ ਨਤੀਜਿਆਂ 'ਚ ਮੋਹਾਲੀ ਦੇ ਸਕੂਲਾਂ ਦੀ ਨਿਕਲੀ ਫੂਕ

ਐਸ.ਏ.ਐਸ. ਨਗਰ, 22 ਮਈ (ਸਤਵਿੰਦਰ ਸਿੰਘ ਧੜਾਕ) : ਪੰਜਾਬ ਸਕੂਲ ਸਿਖਿਆ ਬੋਰਡ ਵਲੋਂ 22 ਮਈ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ਨੇ ਮੋਹਾਲੀ ਦੇ ਸਕੂਲਾਂ ਵਿਚ ਦਿਤੀ ਜਾਂਦੀ ਸਿਖਿਆ 'ਤੇ ਸਵਾਲੀਆ ਨਿਸ਼ਾਨ ਲਗਾ ਦਿਤੇ ਹਨ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚੋਂ ਮੋਹਾਲੀ ਸੱਭ ਤੋਂ ਘੱਟ ਨਤੀਜਾ ਦੇਣ ਵਾਲ ਦੂਜਾ ਜ਼ਿਲ੍ਹਾ ਬਣ ਗਿਆ ਹੈ।

ਚੰਡੀਗੜ੍ਹ ਵਿਚ 24 ਘੰਟੇ ਪਾਣੀ ਸਪਲਾਈ ਵਾਲੇ ਪ੍ਰਾਜੈਕਟ ਨੂੰ ਲੱਗੀ ਬਰੇਕ

ਚੰਡੀਗੜ੍ਹ, 22 ਮਈ (ਸਰਬਜੀਤ ਢਿੱਲੋਂ) : ਗਰਮੀਆਂ ਵਿਚ ਚੰਡੀਗੜ੍ਹ ਵਿਚ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਜੰਡਪੁਰ (ਖਰੜ) 'ਚ ਪੰਪਿੰਗ ਸੈੱਟ ਲਾਉਣ ਲਈ 2 ਏਕੜ ਵੱਖਰੀ ਜ਼ਮੀਨ ਬਾਰੇ ਗਮਾਡਾ ਵਲੋਂ ਨੋਟੀਫ਼ੀਕੇਸ਼ਨ ਰੱਦ ਕਰਨ ਨਾਲ ਮੇਅਰ ਆਸ਼ਾ ਜੈਸਵਾਲ ਨੂੰ ਕਾਫ਼ੀ ਵੱਡਾ ਸਿਆਸੀ ਧੱਕਾ ਲੱਗਾ ਹੈ।

ਪਿੰਡਾਂ ਦੀਆਂ ਸਮੱਸਿਆਵਾਂ ਮੌਕੇ 'ਤੇ ਹੱਲ ਕੀਤੀਆਂ ਜਾਣਗੀਆਂ : ਚੰਨੀ

ਖਰੜ, 22 ਮਈ (ਜਤਿੰਦਰ ਸਿੰਘ ਮੇਹੋ) : ਪਿੰਡਾਂ ਦੀਆਂ ਸਮੱਸਿਆਵਾਂ ਨੂੰ 'ਮੁੱਖ ਮੰਤਰੀ ਸੇਵਾ ਕੈਂਪ' ਵਿਚ ਸੁਣ ਕੇ ਮੌਕੇ ਉਤੇ ਹੱਲ ਕੀਤਾ ਜਾਵੇਗਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਹੈ ਕਿ ਪਿੰਡਾਂ ਦੇ ਲੋਕਾਂ ਦੇ ਕੰਮ ਉਨ੍ਹਾਂ ਦੇ ਘਰਾਂ ਨੇੜੇ ਹੀ ਹੋਣ ਤਾਂ ਹੀ ਸਰਕਾਰ ਵਲੋ ਇਹ ਕੈਂਪ ਲਗਾ ਕੇ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕੀਤਾ ਜਾ ਰਿਹਾ ਹੈ। ਇਸ ਲਈ ਬੁਢਾਪਾ, ਵਿਧਵਾ, ਅੰਗਹੀਣਾਂ ਦੇ ਪੈਨਸ਼ਨਾਂ ਭਰੇ ਜਾ ਰਹੇ ਤੇ ਐਸ.ਸੀ.ਬੀ.ਸੀ. ਸਰਟੀਫ਼ੀਕੇਟ ਵੀ ਮੌਕੇ 'ਤੇ ਅਧਿਕਾਰੀਆਂ ਵਲੋਂ ਜਾਰੀ ਕੀਤੇ ਜਾ ਰਹੇ ਹਨ।

ਛੇ ਕਿਲੋ ਅਫ਼ੀਮ ਤੇ ਪਸਤੌਲ ਸਣੇ ਤਿੰਨ ਗ੍ਰਿਫ਼ਤਾਰ

ਚੰਡੀਗੜ੍ਹ, 22 ਮਈ (ਤਰੁਣ ਭਜਨੀ) : ਚੰਡੀਗੜ੍ਹ ਨਾਰਕੋਟਿਕ ਕੰਟਰੋਲ ਬਿਊਰੋ (ਐਨ.ਸੀ.ਬੀ.) ਦੀ ਟੀਮ ਨੇ ਸੋਮਵਾਰ ਇਕ ਗੁਪਤ ਸੂਚਨਾ 'ਤੇ 6 ਕਿਲੋ 40 ਗਰਾਮ ਅਫ਼ੀਮ ਦੇ ਨਾਲ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਤੋਂ ਇਕ ਦੇਸੀ ਪਸਤੌਲ ਅਤੇ 2 ਲੱਖ 56 ਹਜ਼ਾਰ ਰੁਪਏ ਵੀ ਬਰਾਮਦ ਹੋਏ ਹਨ। ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਅੱਜ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਮੁਲਜ਼ਮਾਂ ਦੀ ਪਛਾਣ ਕਮਲ ਸਿੰਘ, ਕ੍ਰਿਸ਼ਨ ਮੁਰਾਰੀ ਤੇ ਰਾਮ ਕੁਮਾਰ ਦੇ ਰੂਪ ਵਿਚ ਹੋਈ ਹੈ।

ਜਾਮ ਤੋਂ ਬਚਣ ਲਈ ਮਰੀਜ਼ਾਂ ਦੀ ਜਾਨ ਪਾਈ ਖ਼ਤਰੇ 'ਚ

ਚੰਡੀਗੜ੍ਹ, 21 ਮਈ (ਤਰੁਣ ਭਜਨੀ) : ਬਿਹਤਰ ਸਿਹਤ ਸੇਵਾਵਾਂ ਕਾਰਨ ਐਮਰਜੈਂਸੀ ਦੀ ਹਾਲਤ ਵਿਚ ਦੂਰ ਦਰਾੜੇ ਦੇ ਇਲਾਕਿਆਂ ਤੋਂ ਲੋਕ ਪੀ.ਜੀ.ਆਈ ਆਉਂਦੇ ਹਨ, ਪਰ ਹੁਣ ਐਮਰਜੈਂਸੀ ਵਿਚ ਆਉਣ ਵਾਲੇ ਮਰੀਜ਼ਾਂ ਦਾ ਪੀ.ਜੀ.ਆਈ. ਪ੍ਰਸ਼ਾਸਨ ਨੇ ਪੈਂਡਾ ਹੋਰ ਦੂਰ ਕਰ ਦਿਤਾ ਹੈ। ਪੀ.ਜੀ.ਆਈ. ਪ੍ਰਸ਼ਾਸਨ ਨੇ ਚੰਡੀਗੜ੍ਹ ਟਰੈਫ਼ਿਕ ਪੁਲਿਸ ਦੀ ਸਹਿਮਤੀ ਨਾਲ ਪੀ.ਜੀ.ਆਈ. ਦੇ ਮੁੱਖ ਗੇਟ ਨੰਬਰ ਇਕ 'ਤੇ ਟਰੈਫ਼ਿਕ ਜਾਮ ਦਾ ਹਵਾਲਾ ਦਿੰਦੇ ਹੋਏ ਕੁੱਝ ਸਮਾਂ ਪਹਿਲਾਂ ਰਸਤਾ ਬੰਦ ਕਰ ਦਿਤਾ ਗਿਆ ਅਤੇ ਇਥੇ ਬੈਰੀਕੇਡ ਲਗਾ ਦਿਤੇ ਗਏ।

ਸਿੱਖ ਇਤਿਹਾਸ ਬਾਰੇ ਭੁਲੇਖਿਆਂ ਤੋਂ ਸੁਚੇਤ ਹੋਣ ਦੀ ਲੋੜ: ਪ੍ਰੋ. ਬਡੂੰਗਰ

ਐਸ.ਏ.ਐਸ.  ਨਗਰ 21 ਮਈ (ਪਰਦੀਪ ਸਿੰਘ ਹੈਪੀ) : ਪਹਿਲੀ ਪਾਤਸ਼ਾਹੀ  ਸ੍ਰੀ  ਗੁਰੂ ਨਾਨਕ  ਦੇਵ  ਜੀ  ਤੋਂ ਲੈ ਕੇ ਹੁਣ ਤਕ ਅਜਿਹੀਆਂ ਸ਼ਕਤੀਆਂ ਖ਼ਾਲਸਾ ਪੰਥ, ਬਾਣੀ ਤੇ ਬਾਣੇ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ ਤੇ ਸਿੱਖ ਪੰਥ  ਦੇ ਮਹਾਨ  ਸ਼ਾਨਾਮੱਤੀ ਇਤਿਹਾਸ ਤੇ ਵਿਰਸੇ ਬਾਰੇ ਕਈ ਤਰ੍ਹਾਂ ਦੇ ਭਰਮ-ਭੁਲੇਖੇ ਖੜ੍ਹੇ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ, ਜਿਸ  ਪ੍ਰਤੀ  ਸਮੁੱਚੇ ਸਿੱਖ  ਪੰਥ ਨੂੰ ਸੁਚੇਤ  ਹੋਣ  ਦੀ  ਲੋੜ  ਹੈ।

ਜੈਨ ਗਰਲਜ਼ ਸਕੂਲ ਦੀ ਇਮਾਰਤ 'ਤੇ ਹਨੇਰੀ ਨਾਲ ਡਿੱਗਿਆ ਦਰੱਖ਼ਤ

ਡੇਰਾਬੱਸੀ, 21 ਮਈ (ਗੁਰਜੀਤ ਈਸਾਪੁਰ) :  ਡੇਰਾਬੱਸੀ ਦੇ ਐਸ.ਐਸ. ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਇਮਾਰਤ 'ਤੇ ਹਨ੍ਹੇਰੀ ਦੌਰਾਨ ਇਕ ਸਫ਼ੈਦੇ ਦਾ ਦਰੱਖ਼ਤ ਜਾ ਡਿੱਗਿਆ, ਹਾਲਾਂਕਿ ਸਕੂਲ ਵਿਚ ਛੁੱਟੀ ਹੋਣ ਕਾਰਨ  ਵੱਡਾ ਹਾਦਸਾ ਹੋਣੋ ਟਲ ਗਿਆ, ਪਰ ਦਰੱਖ਼ਤ ਡਿੱਗਣ ਨਾਲ ਸਕੂਲ ਦੀ ਇਮਾਰਤ ਦੇ ਇਕ ਹਿੱਸੇ ਦਾ ਕਾਫ਼ੀ ਨੁਕਸਾਨ ਹੋ ਗਿਆ। ਚਾਰ ਦੀਵਾਰੀ ਨੇੜੇ ਸਫ਼ੈਦੇ ਦੇ ਦੋ ਦਰੱਖ਼ਤ ਹਾਲੇ ਵੀ ਖੜ੍ਹੇ ਹਨ ਜਿਨ੍ਹਾਂ ਤੋਂ ਸਕੂਲ ਨੂੰ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ।

ਕੈਪਟਨ ਸਰਕਾਰ ਸਾਰੇ ਵਾਅਦੇ ਪੂਰੇ ਕਰੇਗੀ : ਵਿਧਾਇਕ ਜੀ.ਪੀ

ਕੁਰਾਲੀ, 21 ਮਈ (ਸੁਖਵਿੰਦਰ ਸਿੰਘ ਸੁੱਖੀ, ਜਗਦੇਵ ਸਿੰਘ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਜਲਦ ਪੂਰੇ ਕਰੇਗੀ ਅਤੇ ਸੂਬੇ ਦੀਆਂ ਸਮਸਿਆਵਾਂ ਦੇ ਹੱਲ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੱਸੀ ਪਠਾਣਾ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ ਨੇ ਅਸ਼ੋਕਾ ਮੈਗਾ ਮਾਲ ਕੁਰਾਲੀ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤੇ।

ਅੱਧੀ ਰਾਤ ਨੂੰ ਸੀਮਿੰਟ ਦੇ 300 ਥੈਲੇ ਲੱਦ ਕੇ ਲੈ ਗਏ ਚੋਰ

ਖਰੜ, 21 ਮਈ (ਹਰਵਿੰਦਰ ਕੌਰ) : ਬੀਤੀ ਰਾਤ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਖਰੜ–ਬੱਸੀ ਰੋਡ 'ਤੇ ਪੈਂਦੇ ਪਿੰਡ ਬਡਾਲੀ ਵਿਖੇ ਸਥਿਤ ਇਕ ਸੀਮਿੰਟ ਸਟੋਰ ਤੋਂ 300 ਸੀਮਿੰਟ ਦੇ ਥੈਲੇ ਅਤੇ 35-40 ਫੱਟੇ ਚੋਰੀ ਕੀਤੇ ਜਾਣ ਦੀ ਸੂਚਨਾ ਮਿਲੀ ਹੈ।

ਅਮਿਤ ਸ਼ਾਹ ਦਾ ਚੰਡੀਗੜ੍ਹ ਪੁੱਜਣ 'ਤੇ ਨਿੱਘਾ ਸਵਾਗਤਚੰਡੀਗੜ੍ਹ, 20 ਮਈ (ਸਰਬਜੀਤ ਢਿੱਲੋਂ): ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਨਿਚਰਵਾਰ ਨੂੰ ਸੈਕਟਰ-33 ਸਥਿਤ ਪਾਰਟੀ ਦਫ਼ਤਰ 'ਚ ਇਕ ਦਿਨ ਦੇ ਵਿਸ਼ੇਸ਼ ਦੌਰੇ 'ਤੇ ਪੁੱਜੇ। ਉਨ੍ਹਾਂ ਵਲੋਂ ਪਾਰਟੀ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ 107 ਯੋਜਨਾਵਾਂ ਦਾ ਸਾਰਥਕ ਸੁਨੇਹਾ ਘਰੋ-ਘਰੀ ਪਹੁੰਚਾਉਣ ਅਤੇ 2019 ਲੋਕ ਸਭਾ ਚੋਣਾਂ 'ਚ ਆਪਸੀ ਮਤਭੇਦ ਭੁਲਾ ਕੇ ਭਾਜਪਾ ਨੂੰ ਮੁੜ ਕੇਂਦਰ 'ਚ ਸੱਤਾ ਸੰਭਾਲਣ ਲਈ ਜ਼ੋਰਦਾਰ ਮੁਹਿੰਮ ਚਲਾਉਣ ਦਾ ਸੱਦਾ ਦਿਤਾ।

ਗੁਰੂ ਦੀ ਨਿਸ਼ਾਨਦੇਹੀ 'ਤੇ ਇਲਾਹਾਬਾਦ ਤੋਂ ਇਕ ਹੋਰ ਮੁਲਜ਼ਮ ਗ੍ਰਿਫ਼ਤਾਰਐਸ.ਏ.ਐਸ. ਨਗਰ, 20 ਮਈ (ਗੁਰਮੁਖ ਵਾਲੀਆ): ਵਿਜੀਲੈਂਸ ਬਿਊਰੋ ਨੇ ਚੰਡੀਗੜ੍ਹ ਜੇ.ਬੀ.ਟੀ. ਭਰਤੀ ਸਹਿਤ ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਭਰਤੀ ਪੇਪਰ ਲੀਕ ਕਰਨ 'ਤੇ ਉਨ੍ਹਾਂ ਤੋਂ ਮੋਟੀ ਰਕਮ ਵਸੂਲਣ ਵਾਲੇ ਗਰੋਹ ਦੇ ਮਾਸਟਰ ਮਾਈਂਡ ਸੰਜੇ ਪਾਂਡੇ ਉਰਫ਼ ਗੁਰੂ ਜੀ ਉਰਫ਼ ਮਾਸਟਰ ਜੀ ਦੀ ਨਿਸ਼ਾਨਦੇਹੀ 'ਤੇ ਇਕ ਹੋਰ ਮੁਲਜ਼ਮ ਨੂੰ ਇਲਾਹਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਅਸ਼ੋਕ ਕੁਮਾਰ ਵਜੋਂ ਹੋਈ ਹੈ ਜਿਸ ਨੂੰ ਅੱਜ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜ ਦਿਤਾ ਹੈ। ਦੱਸਣਯੋਗ ਹੈ ਕਿ ਅਸ਼ੋਕ ਕੁਮਾਰ ਰਾਸ਼ਟਰੀ ਖਿਡਾਰੀ ਵੀ ਹੈ।

ਫ਼ਲੈਟਾਂ ਦੀ ਜਗ੍ਹਾ ਚੁਣਨ ਸਬੰਧੀ ਡੀ.ਸੀ. ਵਲੋਂ ਡੇਰਾਬੱਸੀ ਦਾ ਦੌਰਾ


ਡੇਰਾਬੱਸੀ, 20 ਮਈ (ਗੁਰਜੀਤ ਈਸਾਪੁਰ): ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗ਼ਰੀਬਾਂ ਲਈ ਬਣਨ ਵਾਲੇ ਫ਼ਲੈਟਾਂ ਦੀ ਜਗ੍ਹਾ ਦੀ ਚੋÎਣ ਲਈ ਡਿਪਟੀ ਕਮਿਸ਼ਨਰ ਮੁਹਾਲੀ ਗੁਰਪ੍ਰੀਤ ਕੌਰ ਸਪਰਾ ਨੇ ਡੇਰਾਬੱਸੀ ਦੇ ਵਾਰਡ ਨੰਬਰ 17 ਦੇ ਪਿੰਡ ਈਸਾਪੁਰ ਅਤੇ ਵਾਰਡ ਨੰਬਰ 8 ਸੈਦਪੁਰਾ ਦਾ ਦੌਰਾ ਕੀਤਾ। ਉਨ੍ਹਾਂ ਨਗਰ ਕੌਂਸਲ 'ਚ ਸ਼ਾਮਲ ਪਿੰਡ ਈਸਾਪੁਰ ਅਤੇ ਸੈਦਪੁਰਾ ਦੀ ਸ਼ਾਮਲਾਤ ਜ਼ਮੀਨ 'ਚ ਫ਼ਲੈਟ ਬਣਾਉਣ ਵਾਲੀ ਤਜਵੀਜ਼ ਵਾਲੀ ਥਾਂ ਨੂੰ ਢੁਕਵੀ ਦਸਿਆ ਹੈ ਪਰ ਅੰਤਮ ਫ਼ੈਸਲਾ ਲੈਣਾ ਹਾਲੇ ਬਾਕੀ ਹੈ। ਇਸ ਦੌਰੇ ਦੌਰਾਨ ਏ.ਡੀ.ਸੀ. ਵਿਕਾਸ ਸੰਜੀਵ ਗਰਗ, ਐਸ.ਡੀ.ਐਮ. ਡੇਰਾਬੱਸੀ ਡਾ. ਰੂਹੀ ਦੁੱਗ, ਈ.ਓ.-2 ਸੁਰੇਸ਼ ਜਿੰਦਲ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਵੀ ਹਾਜ਼ਰ ਸਨ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman