ਹਰਿਆਣਾ ਖ਼ਬਰਾਂ
ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਰਪੁਰਬ ਮੌਕੇ ਦਿੱਲੀ ਕਮੇਟੀ ਨੇ ਧਾਰਮਕ ਦੀਵਾਨ ਸਜਾਏਨਵੀਂ ਦਿੱਲੀ, 18 ਜੁਲਾਈ (ਸੁਖਰਾਜ ਸਿੰਘ): ਅੱਠਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਧਾਰਮਕ ਦੀਵਾਨ ਸਜਾਏ ਗਏ।

ਪਿੰਡ ਸਾਲਵਾਨ ਦੇ ਸਕੂਲ 'ਚ ਪੌਦੇ ਲਗਾਏਅਸੰਧ, 18 ਜੁਲਾਈ (ਰਾਮਗੜੀਆ): ਖੇਤਰ ਕੇ ਪਿੰਡ ਸਾਲਵਨ ਵਿਚ ਰਾਜਕੀਏ ਵਰਿਸ਼ਟ ਮਾਧਿਅਮਿਕ ਪਾਠਸ਼ਾਲਾ ਕੇ ਪਿੰ੍ਰਸੀਪਲ ਅਰੂਣ ਜੈਨ ਨੇ ਵਾਤਾਵਰਣ ਹਿਫਾਜ਼ਤ ਕੇ ਲਈ ਤ੍ਰਿਵੇਣੀ ਦਾ ਪੌਦਾ ਲਗਾ ਕੇ ਬੱਚਿਆਂ ਨੂੰ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਪ੍ਰੇਰਿਤ ਕੀਤਾ।

ਐਨ.ਐਸ.ਐਸ.ਸੀ. ਦੀ ਪ੍ਰੀਖਿਆ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਮੁਲਾਣਾ, 18 ਜੁਲਾਈ (ਰਮਨ ਵਧਵਾ): ਅੱਜ ਐਚ.ਐਮ ਯੂਨੀਵਰਸਟੀ 'ਚ ਐਨ.ਐਸ.ਐਸ.ਸੀ. ਦੀ ਪ੍ਰੀਖਿਆ ਦੌਰਾਨ ਸਖਤੀ ਵਰਤੀ ਗਈ। ਇਸ ਆਨਲਾਈਨ ਪ੍ਰੀਖਿਆ ਦੌਰਾਨ ਐਚ.ਐਮ. ਵਿਚ ਮੁਲਾਣਾ ਪੁਲਿਸ ਨੇ ਅਪਣਾ ਸਾਹਿਯੋਗ ਦੇ ਕੇ ਸਖ਼ਤ ਪਹਿਰੇਦਾਰੀ ਲਗਾਈ।

ਜੇ.ਪੀ.ਐਸ. ਅਕਾਦਮੀ 'ਚ ਸਨਮਾਨ ਸਮਾਰੋਹਅਸੰਧ, 18 ਜੁਲਾਈ (ਰਾਮਗੜੀਆ): ਮੰਗਲਵਾਰ ਨੂੰ ਇਥੇ ਕਰਨਾਲ ਰੋਡ ਸਥਿਤ ਜੇ ਪੀ ਐਸ ਅਕਾਦਮੀ ਵਿਚ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੰਗਾ ਨਤੀਜਾ ਆਉਣ 'ਤੇ ਅਕਾਦਮੀ ਵਲੋਂ ਸਨਮਾਨਤ ਕਿਤਾ ਗਿਆ। ਇਸ ਮੌਕੇ ਅਕਾਦਮੀ ਵਲੋਂ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਦੇ ਮਾਪੇ ਅਤੇ ਅਕਾਦਮੀ ਦੇ ਵਿਦਿਆਰਥੀ ਵੀ ਸ਼ਾਮਲ ਹੋਏ।

ਜੀ.ਐਸ.ਟੀ. ਨਾਲ ਗੁਰਦੁਆਰਿਆਂ 'ਤੇ ਪਏ ਅਸਰ ਸਬੰਧੀ ਦਿੱਲੀ ਸਰਕਾਰ ਨੂੰ ਪੱਤਰ

ਨਵੀਂ ਦਿੱਲੀ, 17 ਜੁਲਾਈ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜੀ. ਐਸ. ਟੀ. ਲਾਗੂ ਹੋਣ ਉਪਰੰਤ ਗੁਰਦੁਆਰਿਆਂ ਦੇ ਲੰਗਰ ਅਤੇ ਕੜਾਹ ਪ੍ਰਸ਼ਾਦ 'ਤੇ ਪਏ ਵੱਡੇ ਅਸਰ ਨੂੰ ਦੂਰ ਕਰਨ ਲਈ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਪੱਤਰ ਲਿਖਿਆ ਹੈ।

ਸਿਰਸਾ ਨੇ ਐਨ.ਜੀ.ਟੀ ਨੂੰ ਹੁੱਕੇ ਨਾਲ ਵਾਤਾਵਰਣ 'ਤੇ ਪੈਂਦੇ ਖ਼ਤਰਨਾਕ ਪ੍ਰਭਾਵ ਤੋਂ ਕਰਵਾਇਆ ਜਾਣੂ

ਨਵੀਂ ਦਿੱਲੀ, 17 ਜੁਲਾਈ (ਸੁਖਰਾਜ ਸਿੰਘ): ਅਕਾਲੀ-ਭਾਜਪਾ ਗਠਜੋੜ ਦੇ ਵਿਧਾਇਕ ਅਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ) ਕੋਲ ਹੁੱਕਾ ਪੀਣ ਨਾਲ ਵਾਤਾਵਰਣ 'ਤੇ ਪੈਂਦੇ ਖਤਰਨਾਕ ਪ੍ਰਭਾਵ ਬਾਰੇ ਮਜ਼ਬੂਤ ਤੇ ਭਰੋਸੇਯੋਗ ਸਬੂਤ ਪੇਸ਼ ਕੀਤੇ ਤੇ ਦੱਸਿਆ ਕਿ ਇਸ ਨਾਲ ਜ਼ਹਿਰੀਲਾ ਹਵਾ ਪ੍ਰਦੂਸ਼ਣ ਫੈਲਦਾ ਹੈ ਜੋ ਵਾਤਾਵਰਣ ਤੇ ਸਿਹਤ ਲਈ ਬੇਹੱਦ ਖਤਰਨਾਕ ਹੈ।

ਵਿਜ ਵਲੋਂ ਸਿਹਤ ਜਾਂਚ ਕੈਂਪ ਦਾ ਉਦਘਾਟਨ

ਅੰਬਾਲਾ, 17 ਜੁਲਾਈ (ਕੰਵਲਜੀਤ ਸਿੰਘ ਗੋਲਡੀ): ਸਿਹਤ, ਖੇਲ ਅਤੇ ਜਵਾਨ ਪ੍ਰੋਗਰਾਮ ਅਨਿਲ ਵਿਜ ਨੇ ਅੱਜ ਅੰਬਾਲਾ ਛਾਉਣੀ ਵਿਚ ਹਰਿਆਣਾ ਰਾਜ ਪ੍ਰਯੋਗਸ਼ਾਲਾ ਟੈਕਨੀਸ਼ਨ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਹਫ਼ਤਾਵਾਰ ਮੈਡੀਕਲ ਕੈਂਪ ਦਾ ਆਰੰਭ ਕੀਤਾ। ਇਸ ਪ੍ਰੋਗਰਾਮ ਦੇ ਪਹਿਲੇ ਦਿਨ ਲਗਭਗ 2 ਹਜ਼ਾਰ ਲੋਕਾਂ ਦੇ ਸ਼ੂਗਰ ਦੇ ਮੁਫ਼ਤ ਟੈਸਟ ਕੀਤੇ ਗਏ ਅਤੇ ਸਿਹਤ ਮੰਤਰੀ ਵਿਜ ਨੇ ਆਪ ਅਪਣੀ ਸ਼ੂਗਰ ਚੈਕ ਕਰਵਾ ਕੇ ਪ੍ਰੋਗਰਾਮ ਸ਼ੁਰੂ ਕੀਤਾ ਐਸੋਸੀਏਸ਼ਨ ਦੁਆਰਾ ਸਿਵਲ ਹਸਪਤਾਲ  ਦੇ ਨਾਲ-ਨਾਲ ਸਦਰ ਬਾਜ਼ਾਰ ਵਿਚ ਵੀ ਕੈਂਪ ਲਗਾ ਕੇ ਸ਼ੂਗਰ ਦੀ ਮੁਫ਼ਤ ਜਾਂਚ ਕੀਤੀ ਗਈ।

ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸ਼ਾਹਦਰਾ ਵਿਖੇ ਗੁਰਪੁਰਬ ਮਨਾਇਆ

ਨਵੀਂ ਦਿੱਲੀ, 17 ਜੁਲਾਈ (ਸੁਖਰਾਜ ਸਿੰਘ): ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਲੋਨੀ ਰੋਡ ਸ਼ਾਹਦਰਾ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕੁਲਵੰਤ ਸਿੰਘ ਬਾਠ, ਮੈਨੇਜਰ ਰਵਿੰਦਰ ਸਿੰਘ ਲਵਲੀ ਅਤੇ ਪ੍ਰਿੰਸੀਪਲ ਅਮਰਜੀਤ ਸਿੰਘ ਵਲੋਂ ਸਕੂਲ ਦੇ ਵਿਦਿਆਰਥੀਆਂ ਨੂੰ ਆਪਣੇ ਵਿਰਸੇ ਤੇ ਇਤਿਹਾਸ ਨਾਲ ਜੋੜਨ ਲਈ ਸਕੂਲ ਕੰਪਲੈਕਸ ਵਿਖੇ ਅੱਠਵੇਂ ਪਾਤਸ਼ਾਹੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।

ਸਿੱਖ ਚੇਤਨਾ ਮਿਸ਼ਨ ਵਲੋਂ ਧਾਰਮਕ ਪ੍ਰੀਖਿਆ ਦੇ ਜੇਤੂ ਵਿਦਿਆਰਥੀਆਂ ਦਾ ਸਨਮਾਨ

ਨਵੀਂ ਦਿੱਲੀ, 16 ਜੁਲਾਈ (ਸੁਖਰਾਜ ਸਿੰਘ): ਇਥੇ ਦੀ ਸੁਹਿਰਦ ਸੰਸਥਾ ਸਿੱਖ ਚੇਤਨਾ ਮਿਸ਼ਨ, ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਅਪਣੇ ਵਿਰਸੇ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਾਉਣ ਲਈ ਸਮੇਂ-ਸਮੇਂ ਵਿਸ਼ੇਸ਼ ਉਪਰਾਲੇ ਕਰਦੀ ਰਹਿੰਦੀ ਹੈ।

ਸਫ਼ਾਈ ਦੀ ਸਥਾਈ ਵਿਵਸਥਾ ਲਈ ਵਿਗਿਆਨੀ ਤਰੀਕੇ ਵਲੋਂ ਕਾਰਜ ਯੋਜਨਾ ਦੀ ਸ਼ੁਰੂਆਤ: ਸਿਹਤ ਮੰਤਰੀ

ਅੰਬਾਲਾ, 16 ਜੁਲਾਈ (ਕਵਲਜੀਤ ਸਿੰਘ ਗੋਲਡੀ): ਸਿਹਤ, ਖੇਲ ਅਤੇ ਜਵਾਨ ਕਾਰਿਆਕਰਮ ਮੰਤਰੀ ਅਨਿਲ ਵਿਜ  ਨੇ ਦਸਿਆ ਕਿ ਨਗਰ ਨਿਗਮ ਖੇਤਰ ਵਿਚ ਸਫ਼ਾਈ ਦੀ ਸਥਾਈ ਵਿਵਸਥਾ ਲਈ ਵਿਗਿਆਨੀ ਤਰੀਕੇ ਵਲੋਂ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ।

ਗੁਰੂ ਨਾਨਕ ਪਬਲਿਕ ਸਕੂਲ ਵਿਖੇ ਲੋਕ ਗੀਤ ਮੁਕਾਬਲਾ

ਨਵੀਂ ਦਿੱਲੀ, 16 ਜੁਲਾਈ (ਸੁਖਰਾਜ ਸਿੰਘ): ਗੁਰੂ ਨਾਨਕ ਪਬਲਿਕ ਸਕੂਲ, ਰਾਜੌਰੀ ਗਾਰਡਨ ਵਿਖੇ ਬੀਤੇ ਦਿਨੀਂ ਲੋਕ ਗੀਤ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਜਮਾਤ ਨੌਵੀਂ ਦੇ ਸਾਰੇ ਹਾਊਸਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਕੰਵਲਜੀਤ ਸਿੰਘ ਦਿੱਲੀ ਮੋਟਰ ਟ੍ਰੇਡਰਜ਼ ਐਸੋਸੀਏਸ਼ਨ ਦੇ ਪ੍ਰਧਾਨ ਨਿਯੁਕਤ

ਨਵੀਂ ਦਿੱਲੀ, 16 ਜੁਲਾਈ (ਸੁਖਰਾਜ ਸਿੰਘ): ਦਿੱਲੀ ਦੇ ਉਘੇ ਸਮਾਜ ਸੇਵੀ ਅਤੇ ਪ੍ਰਸਿਧ ਕਾਰੋਬਾਰੀ ਸ. ਕੰਵਲਜੀਤ ਸਿੰਘ ਅਲੱਗ (ਪੰਜਾਬੀ ਬਾਗ਼) ਦਿੱਲੀ ਮੋਟਰ ਟ੍ਰੇਡਰਸ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਹਨ।
ਦਸਣਯੋਗ ਹੈ ਕਿ ਇਹ ਸ. ਅਲੱਗ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਸਾਬਕਾ ਪ੍ਰਧਾਨ ਸਵਰਗੀ ਸ. ਬੀਰਦਵਿੰਦਰ ਸਿੰਘ ਅਲੱਗ ਦੇ ਹੋਣਹਾਰ ਸਪੁਤਰ ਹਨ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman