ਪੰਜਾਬ ਖ਼ਬਰਾਂ
6 ਅਗੱਸਤ ਨੂੰ ਹੋਣਗੀਆਂ ਪੰਚਾਇਤੀ ਜ਼ਿਮਨੀ ਚੋਣਾਂਚੰਡੀਗੜ੍ਹ, 18 ਜੁਲਾਈ (ਜੈ ਸਿੰਘ ਛਿੱਬਰ) : ਪੰਚਾਇਤ ਨੁਮਾਇੰਦਿਆਂ ਦੇ ਖ਼ਾਲੀ ਪਏ 869 ਅਹੁਦਿਆਂ ਨੂੰ ਭਰਨ ਲਈ ਪੰਚਾਇਤੀ ਜ਼ਿਮਨੀ ਚੋਣਾਂ 6 ਅਗੱਸਤ ਨੂੰ ਹੋਣਗੀਆਂ। ਇਨ੍ਹਾਂ ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ 24 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ।

ਜੰਗੀ ਵਿਧਵਾਵਾਂ ਦੀ ਧਮਕੀ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਹਰਕਤ 'ਚ ਆਇਆ ਮੁੱਖ ਮੰਤਰੀ ਨੇ ਜੰਗੀ ਵਿਧਵਾਵਾਂ ਨੂੰ ਜ਼ਮੀਨ ਦੀ ਥਾਂ 'ਤੇ ਨਕਦ ਰਾਸ਼ੀ ਦੇਣ ਦੀ ਦਿਤੀ ਪ੍ਰਵਾਨਗੀਚੰਡੀਗੜ੍ਹ, 18 ਜੁਲਾਈ (ਜੈ ਸਿੰਘ ਛਿੱਬਰ) : ਜੰਗੀ ਵਿਧਵਾਵਾਂ ਅਤੇ ਸ਼ਹੀਦਾਂ ਦੇ ਵਾਰਸਾਂ ਵਲੋਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਅਗਲੇ ਦਿਨਾਂ ਵਿਚ ਧਰਨਾ ਦੇਣ ਦੀ ਧਮਕੀ ਦੇਣ ਤੋਂ ਬਾਅਦ ਅੱਜ ਪੰਜਾਬ ਸਰਕਾਰ ਨੇ ਜੰਗੀ ਵਿਧਵਾਵਾਂ ਨੂੰ ਜ਼ਮੀਨ ਦੇਣ ਦੀ ਬਜਾਏ ਨਕਦ ਰਾਸ਼ੀ ਦੇਣ ਦਾ ਐਲਾਨ ਕਰ ਦਿਤਾ ਹੈ।

ਮਾਮਲਾ ਪਾਦਰੀ ਦੇ ਕਤਲ ਦਾ ਐਸ.ਆਈ.ਟੀ ਦੇ ਹੱਥ ਲੱਗੇ ਅਹਿਮ ਸੁਰਾਗ : ਡੀਜੀਪੀ ਅਰੋੜਾਲੁਧਿਆਣਾ, 18 ਜੁਲਾਈ (ਗੁਰਮਿੰਦਰ ਗਰੇਵਾਲ) : ਇਥੋਂ ਦੇ ਸਲੇਮ ਟਾਬਰੀ ਇਲਾਕੇ 'ਚ ਬੀਤੇ ਸਨਿਚਰਵਾਰ ਨੂੰ ਅੰਨ੍ਹੇਵਾਹ ਗੋਲੀ ਮਾਰ ਕੇ ਕਤਲ ਕੀਤੇ ਗਏ ਪਾਦਰੀ ਸੁਲਤਾਨ ਮਸੀਹ ਦੇ ਕਤਲ ਕਾਂਡ ਦੇ ਸਬੰਧ ਵਿਚ ਐਸਆਈਟੀ ਨੂੰ ਕੁੱਝ ਅਹਿਮ ਸੁਰਾਗ ਹੱਥ ਲੱਗੇ ਹਨ।

ਘਰੋਂ ਫ਼ਰਾਰ ਹੋਈਆਂ ਕੁੜੀਆਂ ਦਰਬਾਰ ਸਾਹਿਬ ਵਿਖੇ ਮਿਲੀਆਂਅੰਮ੍ਰਿਤਸਰ/ਊਧਨਵਾਲ, 18 ਜੁਲਾਈ (ਸੁਖਵਿੰਦਰਜੀਤ ਸਿੰਘ ਬਹੋੜੂ, ਬਿਕਰਮਜੀਤ ਸਿੰਘ ਖ਼ਾਲਸਾ) : ਅਪਰ ਬਾਰੀ ਦੁਆਬ ਨਹਿਰ ਸਠਿਆਲੀ ਨਜ਼ਦੀਕ ਦੋ ਕੁੜੀਆਂ ਦੇ ਡੁੱਬਣ ਦੀ ਬੇਹੁਦਾ ਕਹਾਣੀ ਅੱਜ ਗ਼ਲਤ ਸਾਬਤ ਹੋਈ ਜਦ ਸਥਾਨਕ ਕੋਤਵਾਲੀ ਦੀ ਪੁਲਿਸ ਨੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਬਰਾਮਦ ਕਰ ਲਿਆ। ਇਹ ਵੀ ਚਰਚਾ ਹੈ ਕਿ ਇਨ੍ਹਾਂ ਕੁੜੀਆਂ ਨੂੰ ਦਰਬਾਰ ਸਾਹਿਬ ਦੇ ਰਸਤੇ 'ਚ ਆਉਂਦੇ ਫੁਹਾਰਾ ਚੌਕ ਤੋਂ ਫੜਿਆ ਹੈ।

ਆਮਦਨ ਦੇ ਵਾਧੂ ਸਰੋਤਾਂ ਰਾਹੀਂ ਆਉਣਗੇ 10 ਹਜ਼ਾਰ ਕਰੋੜ ਤਕ : ਮਨਪ੍ਰੀਤ ਸਿੰਘ ਬਾਦਲਚੰਡੀਗੜ੍ਹ, 18 ਜੁਲਾਈ (ਜੀ.ਸੀ. ਭਾਰਦਵਾਜ): ਵਿੱਤੀ ਸੰਕਟ ਨਾਲ ਜੂਝ ਰਹੀ ਚਾਰ ਮਹੀਨੇ ਪੁਰਾਣੀ ਕਾਂਗਰਸ ਸਰਕਾਰ ਨੇ ਪੰਜਾਬ ਦੀ ਹਾਲਤ ਸੁਧਾਰਨ ਲਈ ਕਈ ਹਾਂ-ਪੱਖੀ ਕਦਮ ਚੁਕ ਕੇ ਸਰਕਾਰੀ ਖ਼ਰਚੇ ਘਟਾਉਣ ਅਤੇ ਆਮਦਨੀ ਦੇ ਵਾਧੂ ਸਰੋਤ ਜੁਟਾਉਣ ਵਲ ਸਕੀਮਾਂ ਉਲੀਕਣਗੇ। ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਸਾਲਾਨਾ 10 ਹਜ਼ਾਰ ਕਰੋੜ ਤੋਂ ਵੱਧ ਦੇ ਮਾਲੀਆ ਇਕੱਠ ਕਰਨ ਵਲ ਸਾਰੇ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਤੋਂ ਰਾਏ ਲੈ ਰਹੀ ਹੈ। ਵਿਚਾਰ ਚਰਚਾ, ਬੈਠਕਾਂ, ਪੈਸੇ ਤੇ ਰਕਮਾਂ ਦੀ ਵਸੂਲੀ ਸਮੇਤ ਕਈ ਮਹਿਕਮਿਆਂ ਦੇ ਚਲ ਰਹੇ ਝਗੜਿਆਂ ਦਾ ਹੱਲ ਵੀ ਲੱਭਣ ਵਿਚ ਜੁਟੀ ਹੋਈ ਹੈ।

ਟਰੱਕ ਯੂਨੀਅਨਾਂ 'ਤੇ ਪਾਬੰਦੀ ਨਹੀਂ ਹਟੇਗੀ : ਕੈਪਟਨ

ਚੰਡੀਗੜ੍ਹ, 17 ਜੁਲਾਈ (ਛਿੱਬਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿਚ ਟਰੱਕ ਯੂਨੀਅਨਾਂ 'ਤੇ ਪਾਬੰਦੀ ਲਾਉਣ ਦੇ ਸੂਬਾ ਸਰਕਾਰ ਦੇ ਫ਼ੈਸਲੇ ਨੂੰ ਵਾਪਸ ਲੈਣ ਤੋਂ ਇਨਕਾਰ ਕੀਤਾ ਹੈ ਪਰ ਇਸ ਦੇ ਨਾਲ ਉਨ੍ਹਾਂ ਨੇ ਇਸ ਮੁੱਦੇ ਬਾਰੇ ਅੰਤਮ ਨੋਟੀਫ਼ੀਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਸਾਰੀਆਂ ਸਬੰਧਤ ਧਿਰਾਂ ਦੇ ਵਿਚਾਰ ਸੁਣੇ ਜਾਣ ਲਈ ਭਰੋਸਾ ਦਿਵਾਇਆ ਹੈ।

ਲਿੰਕ ਨਹਿਰ ਮਾਮਲਾ : ਪ੍ਰਧਾਨ ਮੰਤਰੀ ਵਲੋਂ ਹਾਲੇ ਕੋਈ ਸੱਦਾ ਨਹੀਂ ਮਿਲਿਆ : ਕੈਪਟਨ

ਚੰਡੀਗੜ੍ਹ, 17 ਜੁਲਾਈ (ਛਿੱਬਰ) : ਪੰਜਾਬ ਸਰਕਾਰ 58 ਸਾਲ ਦੀ ਸੇਵਾ ਮੁਕਤੀ ਦੀ ਉਮਰ ਤੋਂ ਬਾਅਦ ਸਰਕਾਰੀ ਮੁਲਾਜ਼ਮਾਂ ਨੂੰ ਦੋ ਸਾਲ ਦਾ ਵਾਧਾ ਦੇਣ ਬਾਰੇ ਵਿਵਸਥਾ ਦਾ ਜਾਇਜ਼ਾ ਲੈ ਰਹੀ ਹੈ। ਇਹ ਪ੍ਰਗਟਾਵਾ ਸੋਮਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿਚ ਰਾਸ਼ਟਰਪਤੀ ਚੋਣ ਲਈ ਵੋਟ ਪਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਅਗਲੇ ਹਫ਼ਤੇ ਸ਼ੁਰੂ ਹੋਵੇਗੀ ਉਬੇਰ ਬਾਈਕ ਟੈਕਸੀ ਸਕੀਮ

ਚੰਡੀਗੜ੍ਹ, 17 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮਕਸਦ ਨਾਲ ਨਵੀਂ ਸਕੀਮ ਅਧੀਨ ਪਹਿਲੇ ਪੜਾਅ ਤਹਿਤ 100 ਉਬੇਰ ਬਾਈਕ ਟੈਕਸੀਆਂ ਨੂੰ ਝੰਡੀ ਵਿਖਾਉਣਗੇ।

ਪਾਦਰੀ ਸੁਲਤਾਨ ਮਸੀਹ ਨੂੰ ਦਿਤੀ ਅੰਤਮ ਵਿਦਾਇਗੀ

ਲੁਧਿਆਣਾ, 17 ਜੁਲਾਈ (ਗੁਰਮਿੰਦਰ ਗਰੇਵਾਲ) : ਇਥੋਂ ਦੇ ਸਲੇਮ ਟਾਬਰੀ ਇਲਾਕੇ 'ਚ ਪੈਂਦੇ ਇਕ  ਮੁਹੱਲੇ ਵਿਚ ਸ਼ਨੀਵਾਰ ਰਾਤ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਚਰਚ ਦੇ ਪਾਦਰੀ ਸੁਲਤਾਨ ਮਸੀਹ ਦੀਆਂ ਅੰਤਮ ਰਸਮਾਂ ਅੱਜ ਸਖ਼ਤ ਹਿਫ਼ਾਜਤੀ ਇੰਤਜ਼ਾਮਾਂ ਹੇਠ ਵਰ੍ਹਦੇ ਮੀਂਹ ਵਿਚ ਸਿਵਲ ਲਾਈਨ ਵਿਚ ਮਸੀਹ ਭਾਈਚਾਰੇ ਦੇ ਕਬਰਿਸਤਾਨ ਵਿਖੇ ਪੂਰੀਆਂ ਕੀਤੀਆਂ ਗਈਆਂ। ਇਸ ਮੌਕੇ ਵੱਡੀ ਗਿਣਤੀ 'ਚ ਆਮ ਸ਼ਹਿਰੀਆਂ ਸਮੇਤ ਦਿੱਲੀ ਤੇ ਸਾਰੇ ਪੰਜਾਬ ਤੋਂ ਪਾਦਰੀ ਪਹੁੰਚੇ ਹੋਏ ਸਨ।

ਸਕੂਲ ਬੱਸ ਸੜਕ ਕੰਢੇ ਖੜੇ ਟਰਾਲੇ ਨਾਲ ਟਕਰਾਈ, 13 ਬੱਚਿਆਂ ਸਮੇਤ 15 ਜ਼ਖ਼ਮੀ

ਮੁਕੇਰੀਆਂ, 17 ਜੁਲਾਈ (ਹਰਦੀਪ ਸਿੰਘ ਭੰਮਰਾ) ਸ਼ੂਗਰ ਮਿੱਲ ਸਾਹਮਣੇ ਪੈਂਦੇ ਧਾਰਮਕ ਸਥਾਨ ਕੋਲ ਨਿਜੀ ਸਕੂਲ ਦੀ ਬੱਸ ਸੜਕ ਕੰਢੇ ਖ਼ਰਾਬ ਖੜੇ ਟਰਾਲੇ ਨਾਲ ਟਕਰਾਅ ਗਈ ਜਿਸ ਕਾਰਨ ਡਰਾਈਵਰ ਕੰਡਕਟਰ ਸਮੇਤ ਕਰੀਬ 15 ਬੱਚੇ ਜ਼ਖ਼ਮੀ ਹੋ ਗਏ।

ਜਾਧਵ ਦੀ ਫਾਂਸੀ ਰੁਕਵਾਉਣ ਲਈ ਪਾਕਿਸਤਾਨ ਦੇ ਫ਼ੌਜ ਮੁਖੀ ਨੂੰ ਮਿਲਾਂਗੇ : ਮਾਨ

ਫ਼ਤਹਿਗੜ੍ਹ ਸਾਹਿਬ, 17 ਜੁਲਾਈ (ਸੁਰਜੀਤ ਸਿੰਘ ਖਮਾਣੋਂ) : ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਉਹ ਕੁਲਭੂਸ਼ਨ ਜਾਧਵ ਦੀ ਫਾਂਸੀ ਦੀ ਸਜ਼ਾ ਖ਼ਤਮ ਕਰਾਉਣ ਲਈ ਪਾਕਿਸਤਾਨ ਦੇ ਫ਼ੌਜ ਮੁਖੀ ਜਾਵੇਦ ਬਾਜਵਾ ਨਾਲ ਮੁਲਾਕਾਤ ਕਰਨਗੇ।

ਦੁਆਬੇ ਦੇ ਆਲੂ ਕਾਸ਼ਤਕਾਰਾਂ ਵਲੋਂ ਸੰਘਰਸ਼ ਵਿੱਢਣ ਦੀ ਤਿਆਰੀ

ਕਪੂਰਥਲਾ, 16 ਜੁਲਾਈ (ਇੰਦਰਜੀਤ ਸਿੰਘ ਚਾਹਲ): ਪੰਜਾਬ ਦੇ ਦੁਆਬਾ ਖੇਤਰ ਦੇ ਕਿਸਾਨਾਂ ਨੂੰ ਕਦੇ ਗੱਡੀਆਂ-ਕਾਰਾਂ ਦੇ ਝੂਟੇ ਲੈਣ ਜੋਗੇ ਕਰਨ ਵਾਲਾ ਆਲੂ ਹੁਣ ਕਿਸਾਨਾਂ ਦਾ ਲੱਕ ਤੋੜ ਰਿਹਾ ਹੈ। ਅੱਜ ਹਾਲਾਤ ਇਹ ਹਨ ਕਿ ਪੰਜਾਬ ਦੇ ਤਕਰੀਬਨ ਸਾਰੇ ਕੋਲਡ ਸਟੋਰ ਆਲੂਆਂ ਨਾਲ ਨੱਕੋ-ਨੱਕ ਭਰੇ ਹੋਏ ਹਨ ਪਰ ਇਨ੍ਹਾਂ ਨੂੰ ਖ਼ਰੀਦਣ ਵਾਲਾ ਕੋਈ ਨਹੀਂ ਜਿਸ ਦੇ ਚਲਦੇ ਕਿਸਾਨ ਆਲੂ ਸੜਕਾਂ 'ਤੇ ਸੁੱਟਣ ਨੂੰ ਮਜਬੂਰ ਹੋ ਸਕਦੇ ਹਨ। ਆਲੂਆਂ ਦੀ ਹੋ ਰਹੀ ਬੇਕਦਰੀ ਦੇ ਚਲਦੇ ਦੁਆਬਾ ਇਲਾਕੇ ਦੇ ਆਲੂ ਉਤਪਾਦਕ ਕਿਸਾਨ ਨੇ ਸਾਂਝਾ ਮੰਚ ਕਾਇਮ ਕਰਦਿਆਂ ਸੰਘਰਸ਼ ਵਿੱਢਣ ਦਾ ਤਹਈਆ ਕੀਤਾ ਹੈ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman