ਰਾਸ਼ਟਰੀ ਖਬਰਾਂ
ਖੱਬੇ ਪੱਖੀ ਅਤਿਵਾਦ ਵਿਰੁਧ ਰਣਨੀਤੀ ਦੀ ਸਮੀਖਿਆ ਕੀਤੀ ਜਾਵੇਗੀ: ਰਾਜਨਾਥ ਸਿੰਘ


ਰਾਏਪੁਰ 25 ਅਪ੍ਰੈਲ : ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਖੱਬੇਪੱਖੀ ਅਤਿਵਾਦ ਵਿਰੁਧ ਰਣਨੀਤੀ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਲੋੜ ਪੈਣ 'ਤੇ ਉਸ ਵਿਚ ਸੋਧ ਵੀ ਕੀਤੀ ਜਾ ਸਕਦੀ ਹੈ। ਰਾਜਨਾਥ ਸਿੰਘ ਨੇ ਅੱਜ ਰਾਏਪੁਰ ਦੇ ਮਾਨਾ ਸਥਿਤ ਛਤੀਸਗੜ੍ਹ ਹਥਿਆਰ ਬਲ ਦੀ ਚੌਥੀ ਬਟਾਲੀਅਨ ਦੇ ਮੁੱਖ ਦਫ਼ਤਰ ਵਿਚ ਸੁਕਮਾ ਹਮਲੇ ਦੇ ਸ਼ਹੀਦਾਂ ਨੂੰ ਸ਼ਰਜਾਂਲੀ ਦਿਤੀ ਅਤੇ ਮੁੱਖ ਮੰਤਰੀ ਰਮਨ ਸਿੰਘ ਅਤੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।

ਮੈਨੂੰ ਭਾਰਤ ਵਿਚ ਕਈ ਵਾਰ ਨਸਲੀ ਵਰਤਾਅ ਦਾ ਸਾਹਮਣਾ ਕਰਨਾ ਪਿਆਨਵੀਂ ਦਿੱਲੀ, 25 ਅਪ੍ਰੈਲ : ਮਿਜ਼ੋਰਮ ਦੇ ਮੁੱਖ ਮੰਤਰੀ ਲਲ ਥਨਹਵਲਾ ਨੇ ਦੇਸ਼ ਦੇ ਕਈ ਸ਼ਹਿਰਾਂ ਵਿਚ ਉੱਤਰ-ਪੂਰਬ ਦੇ ਲੋਕਾਂ ਨਾਲ ਨਸਲੀ ਵਿਹਾਰ ਕੀਤੇ ਜਾਣ ਦੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ, 'ਮੈਨੂੰ ਖ਼ੁਦ ਭਾਰਤ ਵਿਚ ਕਈ ਵਾਰ ਨਸਲੀ ਵਰਤਾਅ ਦਾ ਸਾਹਮਣਾ ਕਰਨਾ ਪਿਆ। ਨਸਲੀ ਵਰਤਾਅ ਅਤੇ ਭੇਦਭਾਵ ਇਸ ਦੇਸ਼ ਵਿਚ ਸੱਭ ਤੋਂ ਬੁਰੀ ਗੱਲ ਹੈ।'

ਫ਼ਰਜ਼ੀ ਪਾਸਪੋਰਟ ਮਾਮਲੇ ਵਿਚ ਛੋਟਾ ਰਾਜਨ ਨੂੰ 7 ਸਾਲ ਦੀ ਸਜ਼ਾਨਵੀਂ ਦਿੱਲੀ, 25 ਅਪ੍ਰੈਲ : ਇਕ ਵਿਸ਼ੇਸ਼ ਅਦਾਲਤ ਨੇ ਅੱਜ ਗੈਂਗਸਟਰ ਛੋਟਾ ਰਾਜਨ ਅਤੇ ਤਿੰਨ ਸੇਵਾ ਮੁਕਤ ਅਧਿਕਾਰੀਆਂ ਨੂੰ ਫ਼ਰਜ਼ੀ ਪਾਸਪੋਰਟ ਮਾਮਲੇ ਵਿਚ 7-7 ਸਾਲ ਦੀ ਸਜ਼ਾ ਸੁਣਾਈ।
ਵਿਸ਼ੇਸ਼ ਜਸਟਿਸ ਵਿਜੇਂਦਰ ਕੁਮਾਰ ਗੋਇਲ ਨੇ ਰਾਜਨ ਅਤੇ ਹੋਰਾਂ ਨੂੰ ਆਈ.ਪੀ.ਸੀ. ਤਹਿਤ ਮਹੱਤਵਪੂਰਨ ਦਸਤਾਵੇਜ਼ਾਂ ਦੀਆਂ ਫ਼ਰਜ਼ੀ ਕਾਪੀਆਂ ਤਿਆਰ ਕਰਨ ਅਤੇ ਹੋਰ ਅਪਰਾਧਾਂ ਦੇ ਦੋਸ਼ ਵਿਚ ਇਹ ਸਜ਼ਾ ਸੁਣਾਈ ਹੈ। ਇਨ੍ਹਾਂ ਦੋਸ਼ਾਂ ਲਈ ਜ਼ਿਆਦਾ ਤੋਂ ਜ਼ਿਆਦਾ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਹੈ। ਰਾਜ ਫ਼ਿਲਹਾਲ ਇਥੇ ਤਿਹਾੜ ਜੇਲ ਵਿਚ ਬੰਦ ਹੈ। ਤਿੰਨ ਹੋਰਾਂ ਨੂੰ ਜ਼ਮਾਨਤ 'ਤੇ ਰਿਹਾ ਕੀਤਾ ਹੋਇਆ ਸੀ ਪਰ ਕਲ ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੁੜ ਹਿਰਾਸਤ ਵਿਚ ਲੈ ਲਿਆ ਗਿਆ ਸੀ।

ਜਿਹੜਾ ਗਊ ਤਸਕਰੀ ਕਰੇਗਾ, ਉਹ ਮਰੇਗਾ: ਭਾਜਪਾ ਵਿਧਾਇਕਜੈਪੁਰ, 25 ਅਪ੍ਰੈਲ : ਗਊ ਤਸਕਰੀ ਸਬੰਧੀ ਭਾਜਪਾ ਦੇ ਇਕ ਹੋਰ ਆਗੂ ਨੇ ਵਿਵਾਦਤ ਬਿਆਨ ਦਿਤਾ ਹੈ। ਰਾਜਸਥਾਨ ਵਿਧਾਨ ਸਭਾ ਵਿਚ ਭਾਜਪਾ ਵਿਧਾਇਕ ਨੇ ਕਿਹਾ ਕਿ ਜਿਹੜਾ ਗਊ ਤਸਕਰੀ ਕਰੇਗਾ, ਉਹ ਮਰੇਗਾ।
ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਹਲਕੇ ਦੇ ਭਾਜਪਾ ਵਿਧਾਇਕ ਗਿਆਨਦੇਵ ਆਹੂਜਾ ਨੇ ਵਿਧਾਨ ਸਭਾ ਵਿਚ ਕਿਹਾ ਕਿ ਉਸ ਨੂੰ ਪਹਿਲੂ ਖ਼ਾਨ ਦੀ ਮੌਤ ਦਾ ਕੋਈ ਅਫ਼ਸੋਸ ਨਹੀਂ ਹੈ।

ਆਜ਼ਾਦੀ ਮਗਰੋਂ ਪਹਿਲੀ ਵਾਰ ਦਲਿਤਾਂ ਦੇ ਵਿਆਹ ਵਿਚ ਵੱਜੇ ਵਾਜੇਆਗਰ ਮਾਲਵਾ (ਮੱਧ ਪ੍ਰਦੇਸ਼), 25 ਅਪ੍ਰੈਲ : ਨੇੜਲੇ ਪਿੰਡ ਮਾਨਾ 'ਚ ਆਜ਼ਾਦੀ ਮਗਰੋਂ ਪਹਿਲੀ ਵਾਰ ਦਲਿਤਾਂ ਦੇ ਵਿਆਹ ਵਿਚ ਬੈਂਡ-ਵਾਜੇ ਵੱਜੇ ਅਤੇ ਧੂਮਧਾਮ ਨਾਲ ਬਾਰਾਤ ਕੱਢੀ ਗਈ ਪਰ ਇਸ ਸੱਭ ਵਾਸਤੇ ਸਰਕਾਰ ਨੂੰ ਭਾਰੀ ਪੁਲਿਸ ਫ਼ੋਰਸ ਤੈਨਾਤ ਕਰਨੀ ਪਈ।

ਪੰਜਾਬ ਮੰਤਰੀ ਮੰਡਲ ਵਿਚ ਵਾਧਾ ਬਜਟ ਸੈਸ਼ਨ ਤੋਂ ਪਹਿਲਾਂ ਕਰਾਂਗੇ: ਕੈਪਟਨਨਵੀਂ ਦਿੱਲੀ, 25 ਅਪ੍ਰੈਲ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੂਨ ਮਹੀਨੇ ਵਿਚ ਨਵੀਂ ਸਰਕਾਰ ਦੇ ਪਹਿਲੇ ਬਜਟ ਸੈਸ਼ਨ ਦੇ ਸਨਮੁਖ ਛੇਤੀ ਹੀ ਪੰਜਾਬ ਮੰਤਰੀ ਮੰਡਲ ਵਿਚ ਹੋਰ ਮੰਤਰੀ ਸ਼ਾਮਲ ਕੀਤੇ ਜਾਣਗੇ।

ਹੁਣ ਇੰਟਰਨੈੱਟ 'ਤੇ ਪੰਜਾਬੀ ਵੀ ਵਰਤੀ ਜਾ ਸਕੇਗੀਨਵੀਂ ਦਿੱਲੀ, 25 ਅਪ੍ਰੈਲ : ਗੂਗਲ ਨੇ ਗੁਜਰਾਤੀ, ਪੰਜਾਬੀ, ਮਲਿਆਲਮ ਅਤੇ ਕੰਨੜ ਸਮੇਤ 9 ਹੋਰ ਭਾਰਤੀ ਭਾਸ਼ਾਵਾਂ ਲਈ ਆਧਾਰ ਉਪਲਭਧ ਕਰਵਾਇਆ ਹੈ। ਇਸ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕ ਅਪਣੀ ਮਨਪਸੰਦ ਭਾਸ਼ਾ ਵਿਚ ਇੰਟਰਨੈੱਟ ਦੀ ਵਰਤੋਂ ਕਰ ਸਕਣਗੇ।

ਸਿਰਫ਼ ਗੱਲਬਾਤ ਰਾਹੀਂ ਹੀ ਸੁਧਰ ਸਕਦੇ ਹਨ ਜੰਮੂ-ਕਸ਼ਮੀਰ ਦੇ ਹਾਲਾਤ

ਨਵੀਂ ਦਿੱਲੀ, 24 ਅਪ੍ਰੈਲ : ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵਾਦੀ ਵਿਚ ਖ਼ਰਾਬ ਹੁੰਦੇ ਜਾ ਰਹੇ ਹਾਲਾਤ ਨੂੰ ਸੁਧਾਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੱਲਬਾਤ ਦੀ ਪਹਿਲ ਕਰਨ ਦੀ ਅਪੀਲ ਕੀਤੀ। ਮਹਿਬੂਬਾ ਨੇ ਦਸਿਆ ਕਿ ਮੋਦੀ ਇਸ ਬਾਰੇ ਸੰਵੇਦਨਸ਼ੀਲ ਅਤੇ ਗੰਭੀਰ ਮੁਦਰਾ ਵਿਚ ਵਿਖਾਈ ਦਿਤੇ।

ਹੁਣ ਏਡਜ਼ ਪੀੜਤਾਂ ਨੂੰ ਨੌਕਰੀ ਤੋਂ ਹਟਾਉਣ 'ਤੇ ਮਿਲੇਗੀ ਸਜ਼ਾ

ਨਵੀਂ ਦਿੱਲੀ, 24 ਅਪ੍ਰੈਲ : ਹੁਣ ਦੇਸ਼ ਵਿਚ ਐਚ.ਆਈ.ਵੀ.-ਏਡਜ਼ ਪੀੜਤ ਲੋਕਾਂ ਨੂੰ ਨੌਕਰੀ ਦੇਣ ਤੋਂ ਇਨਕਾਰ ਕਰਨ ਜਾਂ ਨੌਕਰੀ ਤੋਂ ਹਟਾਉਣ 'ਤੇ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਇਸ ਸਬੰਧੀ ਇਕ ਨਵੇਂ ਕਾਨੂੰਨ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਮਿਲ ਗਈ ਹੈ।

ਸ਼ਰਾਬਬੰਦੀ ਦੇ ਬਾਵਜੂਦ ਬਿਹਾਰ ਵਿਚ ਦੇਸੀ ਤੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵੱਧ ਹੋਈ: ਨਿਤੀਸ਼ ਕੁਮਾਰ

ਨਵੀਂ ਦਿੱਲੀ, 24 ਅਪ੍ਰੈਲ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅਪਣੇ ਵਿਰੋਧੀਆਂ ਉਨ੍ਹਾਂ ਦੋਸ਼ਾਂ ਕਿ ਸੂਬੇ ਵਿਚ ਮੁਕੰਮਲ ਸ਼ਰਾਬਬੰਦੀ ਦਾ ਪ੍ਰਭਾਵ ਇਥੇ ਆਉਣ ਵਾਲੇ ਸੈਲਾਨੀਆਂ ਉਤੇ ਪਵੇਗਾ, ਨੂੰ ਭੁਲੇਖਾ ਕਰਾਰ ਦਿੰਦਿਆਂ ਦਸਿਆ ਕਿ ਰਾਜ ਵਿਚ ਆਉਣ ਵਾਲੇ ਦੇਸ਼ੀ ਸੈਲਾਨੀਆਂ ਦੀ ਗਿਣਤੀ 68 ਫ਼ੀ ਸਦੀ ਅਤੇ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਵਿਚ 9 ਫ਼ੀ ਸਦੀ ਵਾਧਾ ਹੋਇਆ ਹੈ।

ਗਊਆਂ ਨੂੰ ਵੀ ਮਿਲ ਸਕਦੈ 'ਆਧਾਰ' ਜਿਹਾ ਪਛਾਣ ਨੰਬਰ

ਨਵੀਂ ਦਿੱਲੀ, 24 ਅਪ੍ਰੈਲ : ਭਾਰਤ-ਬੰਗਲਾਦੇਸ਼ ਸਰਹੱਦ 'ਤੇ ਗਊਆਂ ਦੀ ਤਸਕਰੀ ਰੋਕਣ ਦੇ ਢੰਗ-ਤਰੀਕਿਆਂ ਬਾਰੇ ਨਰਿੰਦਰ ਮੋਦੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਰੀਪੋਰਟ ਸੌਂਪੀ ਹੈ। ਰੀਪੋਰਟ ਵਿਚ ਸੁਝਾਅ ਦਿਤਾ ਗਿਆ ਹੈ ਕਿ ਆਧਾਰ ਕਾਰਡ ਵਾਂਗ ਗਊਆਂ ਲਈ ਯੂਆਈਡੀ ਨੰਬਰ ਯਾਨੀ ਵਿਸ਼ੇਸ਼ ਪਛਾਣ ਨੰਬਰ ਜਾਰੀ ਕੀਤਾ ਜਾਵੇ।

ਬੀ.ਐਸ.ਐਫ਼. ਨੇ ਸ਼ਹੀਦ ਭਗਤ ਸਿੰਘ ਦਾ ਇਤਿਹਾਸਕ ਪਸਤੌਲ ਇੰਦੌਰ ਤੋਂ ਜਲੰਧਰ ਭੇਜਿਆ

ਇੰਦੌਰ, 24 ਅਪ੍ਰੈਲ : ਬੀ.ਐਸ.ਐਫ਼ ਨੇ ਸ਼ਹੀਦ ਭਗਤ ਸਿੰਘ ਦੀ ਇਤਿਹਾਸਕ ਮਹੱਤਵ ਵਾਲੇ ਪਸਤੌਲ ਨੂੰ ਅਪਣੇ ਇੰਦੌਰ ਸਥਿਤ ਸੈਂਟਰਅ ਸਕੂਲ ਆਫ਼ ਵੈਪਨਜ਼ ਐਂਡ ਟੈਕਟਿਕਸ (ਸੀ.ਐਸ.ਡਬਲਿਊ.ਟੀ.) ਵਿਚ ਕਰੀਬ 47.5 ਸਾਲ ਰੱਖਣ ਤੋਂ ਬਾਅਦ ਇਸ ਹਥਿਆਰ ਨੂੰ ਫ਼ੌਜ ਦੇ ਜਲੰਧਰ ਸਥਿਤ ਸਰਹੱਦੀ ਮੁੱਖ ਦਫ਼ਤਰ ਭਿਜਵਾ ਦਿਤਾ ਹੈ। ਇਹ ਉਹ ਪਸਤੌਲ ਹੈ ਜਿਸ ਦੀ ਵਰਤੋਂ ਕਰੀਬ 9 ਦਹਾਕੇ ਪਹਿਲਾਂ ਤਤਕਾਲੀਨ ਬਰਤਾਨਵੀ ਪੁਲੀਸ ਅਫ਼ਸਰ ਜੇ. ਪੀ. ਸਾਂਡਰਸ ਨੂੰ ਕਤਲ ਕਰਨ ਲਈ ਕੀਤੀ ਗਈ ਸੀ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman