ਰਾਸ਼ਟਰੀ ਖਬਰਾਂ
ਯੂ.ਪੀ.ਚੋਣਾਂ ਤੋਂ ਪਹਿਲਾਂ ਹੀ ਸ਼ੀਲਾ ਨੇ ਸੁੱਟੇ ਹਥਿਆਰ


ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਵਜੋਂ ਨਾਮ ਲਿਆ ਵਾਪਸ 
ਹਾਈਕਮਾਂਡ ਨੂੰ ਕੀਤੀ ਨਾਮ ਵਾਪਸ ਲੈਣ ਦੀ ਬੇਨਤੀ
ਸਮਾਜਵਾਦੀ ਪਾਰਟੀ ਨਾਲ ਸੰਭਾਵੀ ਗਠਜੋੜ ਦੇ ਚਲਦੇ ਲਿਆ ਫੈਸਲਾ

Arsenal's Alexis Sanchez Admits One Million Euro Tax Fraud

Alexis Sanchez's confession could see him receive a fine and possibly a non-custodial prison sentence.

ਕਾਂਗਰਸ 'ਚ ਸ਼ਾਮਲ ਹੁੰਦਿਆਂ ਹੀ ਨਵਜੋਤ ਸਿੱਧੂ ਨੇ ਭਾਜਪਾ ਨੂੰ ਮਤਰੇਈ ਮਾਂ ਦਸਿਆ


ਨਵੀਂ ਦਿੱਲੀ, 16 ਜਨਵਰੀ: ਲੰਮਾ ਸਮਾਂ ਵਿਚਾਰ ਵਟਾਦਰਾਂ ਕਰਨ ਤੋਂ ਬਾਅਦ ਕਾਂਗਰਸ 'ਚ ਸ਼ਾਮਲ ਹੋਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਅੱਜ ਕਿਹਾ ਕਿ ਉਹ ''ਪੈਦਾਇਸ਼ੀ ਕਾਂਗਰਸੀ'' ਹਨ ਜਿਹੜੇ ਅਪਣੀਆਂ ਜੜ੍ਹਾਂ ਵਲ ਪਰਤੇ ਹਨ ਅਤੇ ਆਲਾ ਕਮਾਨ ਵਲੋਂ ਨਿਯੁਕਤ ਕਿਸੇ ਵੀ ਵਿਅਕਤੀ ਹੇਠ ਕੰਮ ਕਰਨ ਨੂੰ ਤਿਆਰ ਹਨ ਅਤੇ ਪਾਰਟੀ ਜਿਥੋਂ ਚਾਹੇਗੀ, ਉਥੋਂ ਹੀ ਚੋਣ ਲੜਨਗੇ।

ਮੁਸਲਮਾਨਾਂ ਪ੍ਰਤੀ 'ਨਕਾਰਾਤਮਕ ਰਵਈਆ' ਰਖਦੇ ਨੇ ਅਖਿਲੇਸ਼

 ਚੋਣ ਨਿਸ਼ਾਨ ਦੀ ਲੜਾਈ ਅਦਾਲਤ ਤਕ ਜਾਏਗੀ: ਮੁਲਾਇਮ ਸਿੰਘ

ਹੁਣ ਏਟੀਐਮ 'ਚੋਂ ਹਰ ਰੋਜ਼ ਕਢਵਾਏ ਜਾ ਸਕਣਗੇ 10 ਹਜ਼ਾਰ ਰੁਪਏ


ਨਵੀਂ ਦਿੱਲੀ, 16 ਜਨਵਰੀ: ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਏਟੀਐਮ ਤੋਂ ਰੁਪਏ ਕਢਵਾਉਣ ਦੀ ਸੀਮਾ ਵਧਾ ਦਿਤੀ ਹੈ। ਏਟੀਐਮ ਦੇ ਜ਼ਰੀਏ ਇਕ ਕਾਰਡ ਤੋਂ ਹੁਣ 4500 ਦੀ ਥਾਂ 10,000 ਰੁਪਏ ਰੋਜ਼ਾਨਾ ਕਢਵਾਏ ਜਾ ਸਕਣਗੇ। ਹਾਲਾਂਕਿ ਬੈਂਕ ਖਾਤੇ ਤੋਂ 24 ਹਜ਼ਾਰ ਰੁਪਏ ਪ੍ਰਤੀ ਨਿਕਾਸੀ ਦੀ ਲਿਮਟ ਜਾਰੀ ਰਹੇਗੀ।

ਫ਼ੌਜ ਮੁਖੀ ਦੀ ਸਖ਼ਤ ਚਿਤਾਵਨੀ ਦੇ ਕੁੱਝ ਹੀ ਘੰਟੇ ਬਾਅਦ ਸਿੱਖ ਫ਼ੌਜੀ ਦਾ ਵੀਡੀਉ ਵਾਇਰਲ


ਨਵੀਂ ਦਿੱਲੀ, 16 ਜਨਵਰੀ: ਫ਼ੌਜ ਮੁਖੀ ਜਨਰਲ ਬਿਪਨ ਰਾਵਤ ਦੀ ਸਖ਼ਤ ਚਿਤਾਵਨੀ ਦੇ ਬਾਅਦ ਵੀ ਫ਼ੌਜ ਦੇ ਜਵਾਨ ਸੋਸ਼ਲ ਮੀਡੀਆ 'ਤੇ ਵੀਡੀਉ ਪੋਸਟ ਕਰ ਰਹੇ ਹਨ। ਤਾਜ਼ਾ ਵੀਡੀਉ 'ਚ ਇਕ ਸਿੱਖ ਫ਼ੌਜੀ ਨੇ ਗਾਣਾ ਗਾ ਕੇ ਦਸਿਆ ਹੈ ਕਿ ਸਰਹੱਦ 'ਤੇ ਫ਼ੌਜੀ ਕਿਸ ਤਰ੍ਹਾਂ ਦੀ ਜ਼ਿੰਦਗੀ ਜਿਊਂਦੇ ਹਨ। ਸਿੱਖ ਫ਼ੌਜੀ ਨੇ ਵੀਡੀਉ 'ਚ ਦਸਿਆ ਹੈ ਕਿ ਜਵਾਨ 10-10 ਮਹੀਨੇ ਤਕ ਬਿਨਾ ਛੁੱਟੀ ਦੇ ਲਗਾਤਾਰ ਸਰਹੱਦ 'ਤੇ ਪਹਿਰਾ ਦਿੰਦੇ ਹਨ। ਸ਼ਿਕਾਇਤੀ ਲਹਿਜ਼ੇ 'ਚ ਜਵਾਨ ਨੇ ਕਿਹਾ ਕਿ ਸਿਆਸੀ ਆਗੂ ਤਾਜ ਹੋਟਲ 'ਚ ਲੰਚ ਅਤੇ ਡਿਨਰ ਕਰਦੇ ਹਨ, ਉਥੇ ਹੀ ਫ਼ੌਜੀ ਰੋਟੀ ਅਤੇ ਅਚਾਰ ਖਾਣ ਨੂੰ ਮਜਬੂਰ ਹਨ।

​ਸ਼ਿਮਲਾ ਅਤੇ ਮਨਾਲੀ 'ਚ ਮੁੜ ਬਰਫ਼ਬਾਰੀ ਸ੍ਰੀਨਗਰ-ਜੰਮੂ ਕੌਮੀ ਮਾਰਗ ਬੰਦ, ਉਡਾਣਾਂ ਠੱਪ


ਸ਼ਿਮਲਾ/ਸ੍ਰੀਨਗਰ, 16 ਜਨਵਰੀ: ਸ਼ਿਮਲਾ ਅਤੇ ਮਨਾਲੀ ਵਿਚ ਸੋਮਵਾਰ ਨੂੰ ਹੋਈ ਬਰਫ਼ਬਾਰੀ ਨਾਲ ਪੰਜਾਬ ਅਤੇ ਹਰਿਆਣਾ ਵਿਚ ਸੀਤ ਲਹਿਰ ਨੇ ਮੁੜ ਜ਼ੋਰ ਫੜ ਲਿਆ। ਸ਼ਿਮਲਾ ਵਿਖੇ 15 ਸੈਂਟੀਮੀਟਰ ਬਰਫ਼ ਪੈਣ ਅਤੇ ਮਨਾਲੀ ਵਿਖੇ 12 ਸੈਂਟੀਮੀਟਰ ਤੋਂ ਵੱਧ ਬਰਫ਼ ਪੈਣ ਦੀਆਂ ਰੀਪੋਰਟਾਂ ਮਿਲੀਆਂ ਹਨ।

ਪਟਰੌਲ, ਡੀਜ਼ਲ 'ਤੇ ਸਬਸਿਡੀ ਦੇਣ ਦਾ ਇਰਾਦਾ ਨਹੀਂ : ਕੇਂਦਰ


ਨਵੀਂ ਦਿੱਲੀ, 16 ਜਨਵਰੀ: ਸਰਕਾਰ ਨੇ ਪਟਰੌਲ, ਡੀਜ਼ਲ 'ਤੇ ਪਹਿਲਾਂ ਦੀ ਤਰ੍ਹਾਂ ਮੁੜ ਤੋਂ ਸਬਸਿਡੀ ਦੇਣ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਸਰਕਾਰ ਦਾ ਕਹਿਣਾ ਹੈ ਕਿ ਜੇ ਡੀਜ਼ਲ ਪਟਰੌਲ ਦੀਆਂ ਕੀਮਤਾਂ ਕਾਫ਼ੀ ਵਧ ਜਾਂਦੀਆਂ ਹਨ ਅਤੇ ਉਪਭੋਗਤਾ ਦੀ ਜੇਬ 'ਤੇ ਭਾਰੀ ਪੈਣ ਲਗਦੀਆਂ ਹਨ ਤਾਂ ਐਕਸਾਈਜ਼ ਡਿਊਟੀ 'ਚ ਕਟੌਤੀ ਕੀਤੀ ਜਾ ਸਕਦੀ ਹੈ। ਕੌਮਾਂਤਰੀ ਬਜ਼ਾਰ 'ਚ ਕੱਚੇ ਤੇ ਦੀਆਂ ਕੀਮਤਾਂ ਵਧਣ ਦੇ ਬਾਅਦ ਦਸੰਬਰ ਤੋਂ ਹੁਣ ਤਕ ਪਟਰੌਲ ਦੀ ਕੀਮਤ 5.21 ਰੁਪਏ ਅਤੇ ਡੀਜ਼ਲ ਦੀ ਕੀਮਤ 4.45 ਰੁਪਏ ਪ੍ਰਤੀ ਲੀਟਰ ਵਧੀ ਹੈ।

ਭਾਜਪਾ ਨੇ ਯੂ.ਪੀ. ਦੇ ਪਹਿਲੇ ਗੇੜ ਅਤੇ ਉਤਰਾਖੰਡ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ


ਨਵੀਂ ਦਿੱਲੀ, 16 ਜਨਵਰੀ: ਭਾਰਤੀ ਜਨਤਾ ਪਾਰਟੀ ਨੇ ਯੂਪੀ ਦੇ ਪਹਿਲੇ ਦੋ ਗੇੜਾਂ ਅਤੇ ਉਤਰਾਖੰਡ ਦੀਆਂ 70 ਸੀਟਾਂ ਵਿਚੋਂ 64 'ਤੇ ਅਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਹੈ। ਯੂਪੀ ਦੇ ਪਹਿਲੇ ਦੋ ਗੇੜਾਂ ਲਈ 149 ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ।

ਵਾਹਨਾਂ ਦੀ ਤਲਾਸ਼ੀ ਦੌਰਾਨ 22 ਲੱਖ ਰੁਪਏ ਬਰਾਮਦ


ਭਦੋਹੀ (ਯੂ.ਪੀ.), 16 ਜਨਵਰੀ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਭਦੋਹੀ ਜ਼ਿਲ੍ਹੇ ਵਿਚ ਵਾਹਨਾਂ ਦੀ ਤਲਾਸ਼ੀ ਮੁਹਿੰਮ ਦੌਰਾਨ ਤਕਰੀਬਨ 22 ਲੱਖ ਰੁਪਏ ਬਰਾਮਦ ਕੀਤੇ ਗਏ।
ਸੁਪਰਡੰਟ ਪੁਲੀਸ ਡੀ. ਪੀ. ਐਨ. ਪਾਂਡੇ ਨੇ ਦੇਰ ਸ਼ਾਮ ਨੂੰ ਦਸਿਆ ਕਿ ਗੋਪੀਗੰਜ ਇਲਾਕੇ ਦੇ ਮਿਰਜ਼ਾਪੁਰ ਮਾਰਗ ਨਜ਼ਦੀਕ ਤਲਾਸ਼ੀ ਦੌਰਾਨ ਇਕ ਵਾਹਨ 'ਚੋਂ 20 ਲੱਖ ਰੁਪਏ ਬਰਾਮਦ ਕੀਤੇ ਹਨ। ਬਰਾਮਦ ਕੀਤੇ ਨੋਟਾਂ ਵਿਚ 100 ਰੁਪਏ ਦੇ ਮੁੱਲ ਦੇ ਚਾਰ ਲੱਖ ਰੁਪਏ ਅਤੇ ਦੋ ਹਜ਼ਾਰ ਰੁਪਏ ਮੁੱਲ ਦੇ ਨੋਟਾਂ ਦੇ 16 ਲੱਖ ਰੁਪਏ ਸ਼ਾਮਲ ਹਨ।

ਮੋਟਰ ਵਹੀਕਲ ਐਕਟ ਲਾਗੂ ਕਰਨ ਦੀ ਰੀਪੋਰਟ ਨਾ ਦੇਣ ਦਾ ਮਾਮਲਾ


ਨਵੀਂ ਦਿੱਲੀ, 16 ਜਨਵਰੀ: ਸੜਕ ਸੁਰੱਖਿਆ ਨੂੰ ਲੈ ਕੇ ਸੂਬਿਆਂ ਦੀ ਸੁਸਤੀ 'ਤੇ ਸੁਪਰੀਮ ਕੋਰਟ ਨੇ ਕਰੜੀ ਟਿੱਪਣੀ ਕੀਤੀ ਹੈ। ਇਕ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਕੋਰਟ ਨੇ ਕਿਹਾ, ਕੀ ਅਸੀਂ ਪੰਚਾਇਤ ਚਲਾ ਰਹੇ ਹਾਂ, ਜਿਥੇ ਸੂਬੇ ਗੰਭੀਰ ਨਹੀਂ ਹਨ। ਤੁਸੀਂ ਲੋਕ ਸੁਪਰੀਮ ਕੋਰਟ ਦਾ ਕਿਉਂ ਮਜ਼ਾਕ ਉਡਾ ਰਹੇ ਹੋ?

ਸੁਪਰੀਮ ਕੋਰਟ ਨੇ 24 ਹਫ਼ਤਿਆਂ ਦੀ ਗਰਭਵਤੀ ਔਰਤ ਨੂੰ ਗਰਭਪਾਤ ਦੀ ਇਜਾਜ਼ਤ ਦਿਤੀ


ਨਵੀਂ ਦਿੱਲੀ, 16 ਜਨਵਰੀ: ਸੁਪਰੀਮ ਕੋਰਟ ਨੇ ਅੱਜ 24 ਹਫ਼ਤਿਆਂ ਦੀ ਗਰਭਵਤੀ ਮੁੰਬਈ ਦੀ ਇਕ ਔਰਤ ਨੂੰ ਗਰਭਪਾਤ ਦੀ ਇਜਾਜ਼ਤ ਦਿਤੀ ਕਿਉਂਕਿ ਭਰੂਣ ਦੇ ਖੋਪੜੀ ਨਹੀਂ ਸੀ। ਜਸਟਿਸ ਐਸ ਏ ਬੋਬੜੇ ਅਤੇ ਜਸਟਿਸ ਐਲ ਨਾਗੇਸ਼ਵਰ ਰਾਓ ਦੀ ਬੈਂਚ ਨੇ ਮੁੰਬਈ ਦੇ ਕਿੰਗ ਐਡਵਰਡ ਮੈਮੋਰੀਅਲ ਹਸਪਤਾਲ ਦੇ ਮੈਡੀਕਲ ਬੋਰਡ ਦੀ ਰੀਪੋਰਟ 'ਤੇ ਵਿਚਾਰ ਕਰਦਿਆਂ 22 ਸਾਲ ਦੀ ਔਰਤ ਨੂੰ ਗਰਭਪਾਤ ਦੀ ਇਜਾਜ਼ਤ ਦਿਤੀ। ਇਸ ਰੀਪੋਰਟ 'ਚ ਕਿਹਾ ਗਿਆ ਸੀ ਕਿ ਭਰੂਣ ਬਿਨਾ ਖੋਪੜੀ ਦੇ ਜਿਊਂਦਾ ਨਹੀਂ ਬਚ ਸਕੇਗਾ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman