ਤਾਜ਼ਾ ਖ਼ਬਰਾਂ
ਲਾਹੌਰ ਹਾਈ ਕੋਰਟ ਨੇ ਹਾਫ਼ਿਜ਼ ਸਈਦ ਦੀ ਪਟੀਸ਼ਨ ਰੱਦ ਕੀਤੀਬਿੰਦੁ ਨ ਰਾਖਹਿ ਜਤੀ ਕਹਾਵਹਿ।। ਮਾਈ ਮਾਗਤ ਤ੍ਰੈ ਲੋਭਾਵਹਿ।। ਪੱਛਮ ਦੇ ਗੋਰੇ, ਬਾਬੇ ਨਾਨਕ ਦੇ 'ਰੋਸ ਨ ਕੀਜੈ ਉਤਰ ਦੀਜੈ' ਵਾਲੇ ਨੁਸਖ਼ੇ ਦਾ ਜ਼ਿਆਦਾ ਪ੍ਰਯੋਗ ਕਰਦੇ ਹਨ ਜਦਕਿ ਅਸੀ ਤਾਂ ਬਿਲਕੁਲ ਵੀ ਨਹੀਂ ਕਰਦੇ!.ਨਿਊਯਾਰਕ 9/11 ਹਮਲੇ ਦੀ ਯਾਦ ਵਿਚ ਸਿੱਖ ਧਰਮ ਨਾਲ ਜੁੜੀ ਪ੍ਰਦਰਸ਼ਨੀ ਹੋਵੇਗੀ ਸ਼ੁਰੂ ਸਿੱਖਾਂ ਦੀ ਵਖਰੀ ਪਛਾਣ ਦਰਸਾਉਂਦੀਆਂ ਤਸਵੀਰਾਂ ਕੀਤੀਆਂ ਜਾਣਗੀਆਂ ਪੇਸ਼ਸੋਨ ਤਮਗ਼ਾ ਜਿੱਤ ਮਰਿਅੱਪਨ ਨੇ ਰਚਿਆ ਇਤਿਹਾਸ, ਭਾਟੀ ਨੇ ਕਾਂਸੀ ਤਮਗ਼ਾ ਜਿੱਤਿਆਪੰਜਾਬ, ਪੰਜਾਬੀਅਤ ਨੂੰ ਬਚਾਉਣ ਦੇ ਨਾਹਰੇ ਲਾਉਣ ਵਾਲਿਆਂ ਦੀਆਂ ਤਾਰਾਂ ਨਾਗਪੁਰ ਦਿੱਲੀ ਨਾਲ ਜੁੜੀਆਂ : ਖਾਲੜਾ ਮਿਸ਼ਨਸਤਲੁਜ ਸਕੂਲ 'ਚ ਖੇਡ ਮੁਕਾਬਲੇ ਕਰਵਾਏਸੌਦਾ ਸਾਧ ਵਲੋਂ ਚੇਲਿਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ
ਰਾਸ਼ਟਰੀ ਖਬਰਾਂ
ਪਾਕਿਸਤਾਨ ਵਲੋਂ ਜੰਮੂ ਤੇ ਰਾਜੌਰੀ ਵਿਚ ਗੋਲੀਬੰਦੀ ਦੀ ਉਲੰਘਣਾ

ਜਵਾਬੀ ਕਾਰਵਾਈ ਦੌਰਾਨ 3 ਪਾਕਿ ਫ਼ੌਜੀ ਹਲਾਕ : ਫ਼ੌਜ
ਜੰਮੂ, 25 ਅਕਤੂਬਰ : ਸਰਹੱਦ ਪਾਰ ਤੋਂ ਗੋਲੀਬਾਰੀ ਦੌਰਾਨ ਅੱਜ ਜੰਮੂ ਜ਼ਿਲ੍ਹੇ ਦੇ ਆਰ ਐਸ ਪੁਰਾ ਖੇਤਰ ਵਿਚ ਇਕ ਪਰਵਾਰ ਦੇ ਛੇ ਮੈਂਬਰਾਂ ਦੇ ਜ਼ਖ਼ਮੀ ਹੋਣ ਤੋਂ ਬਾਅਦ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਖੇਤਰ ਵਿਚ ਭਾਰਤੀ ਫ਼ੌਜੀਆਂ ਦੀ ਜਵਾਬੀ ਗੋਲਾਬਾਰੀ ਵਿਚ ਅੱਜ ਘੱਟ ਤੋਂ ਘੱਟ 2-3 ਪਾਕਿਸਤਾਨੀ ਜਵਾਨਾਂ ਦੇ ਮਾਰੇ ਜਾਣ ਦੀ ਖ਼ਬਰ ਹੈ।

'84 ਕਤਲੇਆਮ : ਸੀ.ਬੀ.ਆਈ. ਨੇ ਜਾਂਚ ਪੂਰੀ ਕਰਨ ਲਈ ਚਾਰ ਮਹੀਨਿਆਂ ਦਾ ਸਮਾਂ ਮੰਗਿਆ

ਨਵੀਂ ਦਿੱਲੀ, 25 ਅਕਤੂਬਰ : ਸੀ.ਬੀ.ਆਈ. ਨੇ ਅੱਜ ਦਿੱਲੀ ਦੀ ਇਕ ਅਦਾਲਤ ਨੂੰ ਕਿਹਾ ਕਿ ਉਸ ਨੂੰ 1984 ਦੇ ਸਿੱਖ ਕਤਲੇਆਮ ਦੀ ਅੱਗੇ ਦੀ ਜਾਂਚ ਪੂਰੀ ਕਰਨ ਲਈ ਘੱਟ ਤੋਂ ਘੱਟ ਚਾਰ ਮਹੀਨਿਆਂ ਦੀ ਲੋੜ ਹੈ। ਇਸ ਮਾਮਲੇ ਵਿਚ ਕਾਂਗਰਸ ਆਗੂ ਜਗਦੀਸ਼ ਟਾਈਟਲਰ ਨੂੰ ਇਕ ਕਲੀਨ ਚਿੱਟ ਮਿਲੀ ਸੀ।

ਫ਼ਿਲਹਾਲ ਹਿੰਦੂਵਾਦ ਦੇ ਮਸਲੇ 'ਤੇ ਗ਼ੌਰ ਨਹੀਂ ਕਰੇਗੀ ਸੁਪਰੀਮ ਕੋਰਟ

ਨਵੀਂ ਦਿੱਲੀ, 25 ਅਕਤੂਬਰ : ਸੁਪਰੀਮ ਕੋਰਟ ਨੇ ਅੱਜ ਸਪਸ਼ਟ ਕੀਤਾ ਕਿ ਉਹ ਇਸ ਸਮੇਂ ਹਿੰਦੂਤਵ ਜਾਂ ਇਸ ਦੇ ਸਾਰ ਨਾਲ ਜੁੜੇ ਮਸਲੇ 'ਤੇ ਗ਼ੌਰ ਨਹੀਂ ਕਰੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਉਹ ਇਸ ਮਸਲੇ 'ਤੇ 1995 ਦੇ ਸੀਨੀਅਰ ਅਦਾਲਤ ਦੇ ਫ਼ੈਸਲੇ 'ਤੇ ਨਾ ਤਾਂ ਮੁੜ ਵਿਚਾਰ ਕਰੇਗੀ ਅਤੇ ਨਾ ਹੀ ਹਿੰਦੂਤਵ ਜਾਂ ਧਰਮ ਦੇ ਪਹਿਲੂ 'ਤੇ ਗ਼ੌਰ ਕਰੇਗੀ।

'ਤੀਹਰੇ ਤਲਾਕ' ਦੇ ਮੁੱਦੇ 'ਤੇ ਮਾਇਆਵਤੀ ਨੇ ਕਸਿਆ ਮੋਦੀ 'ਤੇ ਨਿਸ਼ਾਨਾ

ਲਖਨਊ, 25 ਅਕਤੂਬਰ : ਬਸਪਾ ਪ੍ਰਮੁੱਖ ਮਾਇਆਵਤੀ ਨੇ ਮੰਗਲਵਾਰ ਨੂੰ ਇਥੇ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਪ੍ਰਦੇਸ਼ ਅਤੇ ਕੁੱਝ ਹੋਰਨਾਂ ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤੀਹਰੇ ਤਲਾਕ ਅਤੇ ਯੂਨੀਫ਼ਾਰਮ ਸਿਵਲ ਕੋਡ ਜਿਹੇ ਧਾਰਮਕ ਮੁੱਦਿਆਂ ਨੂੰ ਲੈ ਕੇ ਨਵਾਂ ਵਿਵਾਦ ਖੜ੍ਹਾ ਕਰ ਰਹੀ ਹੈ ਜਿਹੜੇ ਨਿੰਦਣਯੋਗ ਹਨ। 

ਮਾਲਿਆ ਨੂੰ ਵਿਦੇਸ਼ੀ ਸੰਪਤੀਆਂ ਦਾ ਵੇਰਵਾ 4 ਹਫ਼ਤਿਆਂ 'ਚ ਸੌਂਪਣ ਦੇ ਆਦੇਸ਼

ਨਵੀਂ ਦਿੱਲੀ, 25 ਅਕਤੂਬਰ : ਸੁਪਰੀਮ ਕੋਰਟ ਨੇ ਅੱਜ ਕਾਰੋਬਾਰੀ ਵਿਜੈ ਮਾਲਿਆ ਨੂੰ ਨਿਰਦੇਸ਼ ਦਿਤਾ ਕਿ ਉਹ ਚਾਰ ਹਫ਼ਤਿਆਂ ਅੰਦਰ ਭਾਰਤ ਦੇ ਬਾਹਰ ਦੀ ਅਪਣੀ ਸਾਰੀ ਸੰਪਤੀ ਦਾ ਪੂਰਾ ਵੇਰਵਾ ਪੇਸ਼ ਕਰੇ। ਅਦਾਲਤ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਉਸ ਦਾ ਇਹ ਮੰਨਣਾ ਹੈ ਕਿ ਉਨ੍ਹਾਂ ਨੇ ਸਹੀ ਢੰਗ ਨਾਲ ਅਪਣੀ ਜਾਇਦਾਦ ਦਾ ਵੇਰਵਾ ਨਹੀਂ ਦਿਤਾ।

ਟਾਟਾ ਵਲੋਂ ਮਿਸਤਰੀ ਨੂੰ ਚੇਅਰਮੈਨੀ ਤੋਂ ਹਟਾਉਣ ਦਾ ਮਾਮਲਾ ਅਦਾਲਤ ਪੁੱਜਾ

ਨਵੀਂ ਦਿੱਲੀ, 25 ਅਕਤੂਬਰ : ਟਾਟਾ ਸਮੂਹ ਨੇ ਚੇਅਰਮੈਨ ਅਹੁਦੇ ਤੋਂ ਮਿਸਤਰੀ ਨੂੰ ਅਚਾਨਕ ਹਟਾਏ ਜਾਣ ਤੋਂ ਬਾਅਦ ਹੁਣ ਇਸ ਮਾਮਲੇ ਵਿਚ ਅਦਾਲਤੀ ਮੋਰਚੇਬੰਦੀ ਹੋਣ ਲੱਗੀ ਹੈ। ਟਾਟਾ ਸਮੂਹ ਨੇ ਅੱਜ ਸੁਪਰੀਮ ਕੋਰਟ, ਬੰਬੇ ਹਾਈ ਕੋਰਟ ਅਤੇ ਰਾਸ਼ਟਰੀ ਕੰਪਨੀ ਕਾਨੂੰਨ ਟ੍ਰਿਬਿਊਨਲ ਵਿਚ ਕੈਵਿਏਟ ਦਾਖ਼ਲ ਕੀਤੇ ਹਨ ਤਾਕਿ ਸਾਇਰਸ ਮਿਸਤਰੀ ਅਦਾਲਤ ਤੋਂ ਕੋਈ ਇਕਤਰਫ਼ਾ ਹੁਕਮ ਪਾਸ ਨਾ ਕਰਵਾ ਸਕਣ।

ਮੁਲਾਇਮ ਸਿੰਘ ਯਾਦਵ ਦਾ ਦਾਅਵਾ : ਸੱਭ ਠੀਕ ਹੈ, ਪਰਵਾਰ ਅਤੇ ਪਾਰਟੀ ਇਕਜੁਟ

ਲਖਨਊ, 25 ਅਕਤੂਬਰ : ਉਤਰ ਪ੍ਰਦੇਸ਼ ਵਿਚ ਸੱਤਾਧਾਰੀ ਸਪਾ ਵਿਚ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਚਾਚਾ ਸ਼ਿਵਪਾਲ ਵਿਚ ਪ੍ਰਭੂਸੱਤਾ ਦੀ ਲੜਾਈ ਦੌਰਾਨ ਪਾਰਟੀ ਮੁਖੀ ਮੁਲਾਇਮ ਸਿੰਘ ਯਾਦਵ ਨੇ ਅੱਜ ਦਾਅਵਾ ਕੀਤਾ ਕਿ ਪਰਵਾਰ ਅਤੇ ਪਾਰਟੀ ਇਕਜੁਟ ਹਨ।

'84 ਕਤਲੇਆਮ : ਅਦਾਲਤ ਨੇ ਸੱਜਣ ਕੁਮਾਰ ਦੀ ਪਟੀਸ਼ਨ 'ਤੇ ਆਦੇਸ਼ ਸੁਰੱਖਿਅਤ ਰਖਿਆ


ਨਵੀਂ ਦਿੱਲੀ, 24 ਅਕਤੂਬਰ : ਦਿੱਲੀ ਹਾਈ ਕੋਰਟ ਨੇ ਸਾਲ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ਨੂੰ ਤਬਦੀਲ ਕਰਨ ਦੀ ਮੰਗ ਵਾਲੀ ਕਾਂਗਰਸ ਆਗੂ ਸੱਜਣ ਕੁਮਾਰ ਅਤੇ ਹੋਰਾਂ ਦੀ ਅਪੀਲ 'ਤੇ ਅਪਣਾ ਆਦੇਸ਼ ਅੱਜ ਸੁਰੱਖਿਅਤ ਰਖਿਆ ਹੈ। ਪਟੀਸ਼ਨ ਕਰਤਾ ਨੇ ਇਸ ਮਾਮਲੇ ਦੀ ਸੁਣਵਾਈ ਕਰ ਰਹੀ ਬੈਂਚ ਦੇ ਇਕ ਮੈਂਬਰ 'ਤੇ ਪੱਖਪਾਤ ਕਰਨ ਦਾ ਦੋਸ਼ ਲਾਇਆ ਹੈ।

ਆਂਧਰਾ-ਉੜੀਸਾ ਸਰਹੱਦ 'ਤੇ ਮੁਕਾਬਲੇ ਦੌਰਾਨ 24 ਮਾਉਵਾਦੀ ਹਲਾਕ


ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼), 24 ਅਕਤੂਬਰ : ਆਂਧਰਾ ਪ੍ਰਦੇਸ਼-ਉੜੀਸਾ ਸਰਹੱਦ 'ਤੇ ਮਲਕਾਨਗਿਰੀ ਵਣ ਖੇਤਰ ਵਿਚ ਅੱਜ ਸਵੇਰੇ ਆਂਧਰਾ ਪ੍ਰਦੇਸ਼ ਦੇ ਗ੍ਰੇਹਾਉਂਡ ਬਲ ਅਤੇ ਉੜੀਸਾ ਪੁਲੀਸ ਨਾਲ ਮੁਕਾਬਲੇ ਵਿਚ 24 ਮਾਉਵਾਦੀ ਮਾਰੇ ਗਏ।

ਅਮਰੀਕਾ ਵਿਚ ਸਿੱਖ 'ਤੇ ਸ਼ਰਾਬ ਸੁੱਟਣ ਤੇ ਨਸਲੀ ਟਿਪਣੀ ਕਰਨ ਦੇ ਮਾਮਲੇ 'ਚ ਕੇਸ ਦਰਜ


ਲਾਸ ਏਂਜਲਸ, 24 ਅਕਤੂਬਰ : ਅਮਰੀਕਾ ਦੇ ਲਾਸ ਏਂਜਲਸ ਵਿਚ ਗ਼ਲਤੀ ਨਾਲ ਮੁਸਲਮਾਨ ਸਮਝ ਕੇ ਇਕ ਸਿੱਖ ਵਿਰੁਧ ਨਸਲੀ ਟਿਪਣੀ ਕਰਨ ਅਤੇ ਉਸ 'ਤੇ ਸ਼ਰਾਬ ਸੁੱਟਣ ਲਈ 40 ਸਾਲਾ ਵਿਅਕਤੀ ਵਿਰੁਧ ਘਿਨਾਉਣੇ ਅਪਰਾਧ ਦਾ ਦੋਸ਼ ਦਾਇਰ ਕੀਤਾ ਗਿਆ ਹੈ। ਕਰਨ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਦੇ ਬੇਕਰਸਫ਼ੀਲਡ ਤੋਂ ਡੇਵਿਡ ਸਕਾਟ ਹੁਕ 'ਤੇ ਬੀਤੇ ਮਹੀਨੇ ਕੈਲੇਫ਼ੋਰਨੀਆ ਐਵੇਨਿਊ ਰੇਸਤਰਾਂ ਦੇ ਬਾਹਰ ਬਲਮੀਤ ਸਿੰਘ ਨਾਲ ਮਾੜਾ ਵਿਹਾਰ ਕਰਨ, ਧਮਕਾਉਣ ਅਤੇ ਉਸ 'ਤੇ ਸ਼ਰਾਬ ਸੁੱਟਣ ਸਬੰਧੀ ਦੋਸ਼ ਦਾਇਰ ਕੀਤਾ ਹੈ।

ਅਫ਼ਗ਼ਾਨਿਸਤਾਨ ਸਬੰਧੀ ਭਾਰਤ ਵਿਚ ਹੋਣ ਵਾਲੇ ਸੰਮੇਲਨ ਵਿਚ ਪਾਕਿ ਦੇ ਹਿੱਸਾ ਲੈਣ ਦੀ ਸੰਭਾਵਨਾ


ਇਸਲਾਮਾਬਾਦ, 24 ਅਕਤੂਬਰ: ਉੜੀ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ 'ਚ ਪੈਣਾ ਹੋਏ ਤਣਾਅ ਨੂੰ ਘੱਟ ਕਰਨ ਦੇ ਟੀਚੇ ਨਾਲ ਅਫ਼ਗਾਨਿਸਤਾਨ ਨੂੰ ਲੈ ਕੇ ਭਾਰਤ 'ਚ ਹੋਣ ਵਾਲੇ ਇਕ ਪ੍ਰਮੁੱਖ ਸੰਮੇਲਨ 'ਚ ਪਾਕਿਸਤਾਨ ਹਿਸਾ ਲੈ ਸਕਦਾ ਹੈ।

ਪੰਜਾਬ ਯੂਨੀਵਰਸਟੀ ਵਲੋਂ ਡਾ. ਮਨਮੋਹਨ ਸਿੰਘ ਨੂੰ ਅਹੁਦੇ ਦੀ ਪੇਸ਼ਕਸ਼


ਨਵੀਂ ਦਿੱਲੀ, 24 ਅਕਤੂਬਰ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪੰਜਾਬ ਯੂਨੀਵਰਸਟੀ 'ਚ ਇਕ ਉਚ ਅਹੁਦਾ ਸੰਭਾਲ ਸਕਦੇ ਹਨ, ਜਿੱਥੋਂ ਉਨ੍ਹਾਂ ਨੇ ਅਰਥ ਸ਼ਾਸਤਰ 'ਚ ਮਾਸਟਰਜ਼ ਦੀ ਪੜ੍ਹਾਈ ਪੂਰੀ ਕੀਤੀ ਸੀ। ਯੂਨੀਵਰਸਟੀ ਨੇ ਉਨ੍ਹਾ ਨੂੰ ਇਹ ਅਹੁਦਾ ਸੰਭਾਲਣ ਦੀ ਪੇਸ਼ਕਸ਼ ਕੀਤੀ ਸੀ ਅਤੇ ਇਸ ਬਾਰੇ ਲਾਭ ਦੇ ਅਹੁਦੇ ਸਬੰਧੀ ਸੰਯੁਕਤ ਕਮੇਟੀ ਵਲੋਂ ਲੋਕਸਭਾ ਮੁਖੀ ਨੂੰ ਸੌਂਪੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੰਸਦ ਮੈਂਬਰ ਰਹਿੰਦਿਆਂ ਇਹ ਅਹੁਦਾ ਲਾਭ ਦੇ ਅਹੁਦੇ ਦੇ ਦਾਇਰੇ 'ਚ ਨਹੀਂ ਆਉਂਦਾ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Fax : +91-172 - 2542488

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 3047685, 86, 87, 5013421, 24

Email : admin@rozanaspokesman.com

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman