ਮਨੋਰੰਜਨ
ਮਿਊਜ਼ਿਕ ਡਾਇਰੈਕਟਰ ਬਣੇ ਕਰਮਜੀਤ ਅਨਮੋਲ ਨੇ 'ਠਗਿਆ' ਇਕ ਗਾਇਕ

ਐਸ ਏ ਐਸ ਨਗਰ, 15 ਜੁਲਾਈ (ਧਰਮਪਾਲ ਰਾਵਤ) : ਮਸ਼ਹੂਰ ਕਮੇਡੀਅਨ ਅਤੇ ਪੰਜਾਬੀ ਗਾਇਕ ਕਰਮਜੀਤ ਅਨਮੋਲ ਨੇ ਸੰਗੀਤਕਾਰ ਬਣ ਕੇ ਇਕ ਭੋਲੇ ਭਾਲੇ ਗਾਇਕ ਨਾਲ ਠੱਗੀ ਮਾਰ ਲਈ ਹੈ। ਠੱਗੀ ਦਾ ਸ਼ਿਕਾਰ ਹੋਇਆ ਕੋਈ ਹੋਰ ਨਹੀਂ ਸਗੋਂ ਮਸ਼ਹੂਰ ਕਾਮੇਡੀਅਨ ਵਿਰਜੇਸ਼ ਹੀਰਜੀ (ਗੋਲਮਾਲ ਫੇਮ) ਹੈ। ਇਸ ਠੱਗੀ ਦਾ ਪ੍ਰਗਟਾਵਾ ਹੁਣ 21 ਜੁਲਾਈ ਨੂੰ ਹੋਵੇਗਾ। ਇਹ ਠੱਗੀ ਅਸਲ ਜ਼ਿੰਦਗੀ ਵਿਚ ਨਹੀਂ ਬਲਕਿ ਪੰਜਾਬੀ ਫ਼ਿਲਮ 'ਠੱਗ ਲਾਈਫ਼' ਵਿਚ ਮਾਰੀ ਗਈ ਹੈ।

'ਇੰਦੂ ਸਰਕਾਰ' ਦਾ 70 ਫ਼ੀ ਸਦੀ ਹਿੱਸਾ ਕਾਲਪਨਿਕ: ਮਧੂਰ ਭੰਡਾਰਕਰਕੋਲਕਾਤਾ, 13 ਜੁਲਾਈ: ਫ਼ਿਲਮਕਾਰ ਮਧੁਰ ਭੰਡਾਰਕਰ ਨੇ ਕਿਹਾ ਹੈ ਕਿ ਉਹ ਅਪਣੀ ਆਉਣ ਵਾਲੀ ਫ਼ਿਲਮ 'ਇੰਦੂ ਸਰਕਾਰ' ਵਿਚ ਇਹ ਡਿਸਕਲੇਮਰ (ਬੇਦਾਅਵਾ) ਪਾਉਣਗੇ ਕਿ ਐਮਰਜੈਂਸੀ ਦੀ ਪਿਛੋਕੜ ਵਿਚ ਬਣਾਈ ਗਈ ਇਸ ਫ਼ਿਲਮ ਦਾ ਜ਼ਿਆਦਾਤਰ ਹਿੱਸਾ ਕਾਲਪਨਿਕ ਹੈ।

'ਠੱਗ ਲਾਈਫ਼' ਵਿਚ ਢਿੱਡੀਂ ਪੀੜਾਂ ਪਾਵੇਗਾ ਕਾਮੇਡੀਅਨ ਰਾਜੀਵ ਠਾਕੁਰਐਸ ਏ ਐਸ ਨਗਰ, 13 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਕਾਮੇਡੀ ਨਾਲ ਧਮਾਲ ਮਚਾਉਣ ਵਾਲਾ ਰਾਜੀਵ ਠਾਕੁਰ 21 ਜੁਲਾਈ ਨੂੰ ਦੇਸ਼ ਅਤੇ ਵਿਦੇਸ਼ਾਂ ਵਿਚ ਰੀਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਠੱਗ ਲਾਈਫ਼' ਵਿਚ ਇਕ ਵਖਰੇ ਅੰਦਾਜ਼ 'ਚ ਦਰਸ਼ਕਾਂ ਦਾ ਮਨੋਰੰਜਨ ਕਰਦਾ ਨਜ਼ਰ ਆਵੇਗਾ ਅਤੇ ਕਾਮੇਡੀ ਰਾਹੀਂ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਵੇਗਾ। 21 ਜੁਲਾਈ ਨੂੰ ਰੀਲੀਜ਼ ਹੋ ਰਹੀ ਫ਼ਿਲਮ 'ਠੱਗ ਲਾਈਫ਼' ਸਹੀ ਮਾਇਨੇ ਵਿਚ ਆਮ ਨਾਲੋਂ ਵਖਰੀ ਖਿੱਚ ਵਾਲੀ ਫ਼ਿਲਮ ਸਾਬਤ ਹੋਵੇਗੀ। ਫ਼ਿਲਮ 'ਚ ਰਾਜੀਵ ਠਾਕੁਰ, ਹਰੀਸ਼ ਵਰਮਾ ਅਤੇ ਜੱਸ ਬਾਜਵਾ ਨਾਲ ਮੁੱਖ ਭੂਮਿਕਾ ਵਿਚ ਦਿਖਾਈ ਦੇਵੇਗਾ।

ਰਣਬੀਰ ਅਤੇ ਮੇਰੇ ਵਿਚਕਾਰ ਚੰਗਾ ਪੇ²ਸ਼ੇਵਰ ਰਿਸ਼ਤਾ ਹੈ: ਕੈਟਰੀਨਾ

ਮੁੰਬਈ, 11 ਜੁਲਾਈ: ਰਣਬੀਰ ਕਪੂਰ ਅਤੇ ਕੈਟਰੀਨਾ ਕੈਫ਼ ਅਸਲ ਜੀਵਨ ਵਿਚ ਹੁਣ ਕਪਲ ਦੇ ਰੂਪ ਵਿਚ ਭਾਵੇਂ ਹੀ ਨਾਲ ਨਹੀਂ ਹਨ ਪਰ ਅਦਾਕਾਰਾ ਦਾ ਕਹਿਣਾ ਹੈ ਕਿ ਪੇ²ਸ਼ੇਵਰ ਵਜੋਂ ਦੋਵਾਂ ਵਿਚਕਾਰ ਹੁਣ ਵੀ ਬਹੁਤ ਚੰਗਾ ਤਾਲਮੇਲ ਬਣਿਆ ਹੋਇਆ ਹੈ।

ਮੈਂ ਅਪਣੇ ਕਰੀਅਰ ਲਈ ਕਦੇ ਯੋਜਨਾ ਨਹੀਂ ਬਣਾਈ: ਸ੍ਰੀਦੇਵੀ

ਨਵੀਂ ਦਿੱਲੀ, 9 ਜੁਲਾਈ: ਅਦਾਕਾਰਾ ਸ੍ਰੀਦੇਵੀ ਦਾ ਕਹਿਣਾ ਹੈ ਕਿ ਉਹ ਜੋ ਕਰਨਾ ਚਾਹੁੰਦੀ ਹੈ ਉਸ ਤਰ੍ਹਾਂ ਦੀਆਂ ਫ਼ਿਲਮਾਂ ਤੈਅ ਕਰਨਾ ਉੁਨ੍ਹਾਂ ਦੇ ਹੱਥ ਵਿਚ ਨਹੀਂ ਹੈ। ਇਹ ਫ਼ਿਲਮ ਨਿਰਮਾਤਾਵਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਉਸ ਨੂੰ ਚੁਨੌਤੀਪੂਰਨ ਭੂਮਿਕਾਵਾਂ ਲਈ ਲੈਣ।

ਬਾਕਸ ਆਫ਼ਿਸ 'ਤੇ ਨਹੀਂ ਚੱਲੀ ਫ਼ਿਲਮ 'ਟਿਊਬਲਾਈਟ' ਡਿਸਟ੍ਰੀਬਿਊਟਰਜ਼ ਦੀ ਮਦਦ ਲਈ ਅੱਗੇ ਆਏ ਸਲਮਾਨ ਖ਼ਾਨਮੁੰਬਈ, 8 ਜੁਲਾਈ: ਬਾਲੀਵੁਡ ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ  ਬਾਕਸ ਆਫ਼ਿਸ 'ਤੇ ਨਾ ਚਲੇ ਅਜਿਹਾ ਕਾਫ਼ੀ ਲੰਬੇ ਸਮੇਂ ਤੋਂ ਨਹੀਂ ਹੋਇਆ ਸੀ ਪ੍ਰੰਤੂ ਉਨ੍ਹਾਂ ਦੀ ਨਵੀਂ ਫ਼ਿਲਮ 'ਟਿਊਬਲਾਈਟ' ਤੋਂ ਜਿੰਨੀ ਨਿਰਾਸ਼ਾ ਭਾਈਜਾਨ ਦੇ ਪ੍ਰਸ਼ੰਸਕਾਂ ਨੂੰ ਹੋਈ ਹੈ ਉਨ੍ਹੀ ਹੀ ਨਿਰਾਸ਼ਾ ਫ਼ਿਲਮ ਦੇ ਡਿਸਟ੍ਰੀਬਿਊਟਰਜ਼ ਨੂੰ ਵੀ ਹੋਈ।

ਪੈਰਿਸ ਵਿਚ ਪ੍ਰਿਯੰਕਾ ਨੇ ਅਰਮਾਨੀ ਫ਼ੈਸ਼ਨ ਸ਼ੋਅ 'ਚ ਕੀਤੀ ਸ਼ਿਰਕਤ


ਪੈਰਿਸ, 6 ਜੁਲਾਈ : ਪੈਰਿਸ ਵਿਚ ਆਯੋਜਤ ਜਾਰਜੋ ਅਰਮਾਨੀ ਪ੍ਰਾਈਵ ਕੁਟੂਰ ਸ਼ੋਅ ਵਿਚ ਪ੍ਰਿਯੰਕਾ ਚੋਪੜਾ ਪਹਿਲੀ ਲਾਈਨ ਵਿਚ ਬੈਠੇ ਮਹਿਮਾਨਾਂ ਵਿਚ ਸ਼ਾਮਲ ਰਹੀ। ਸ਼ੋਅ ਵਿਚ ਨਾਅੋਮ ਵਾਟਸ, ਕੇਟ ਵਿੰਸਲੇਟ ਅਤੇ ਸੋਫ਼ਿਯਾ ਲਾਰੇਨ ਸਮੇਤ ਕਈ ਚਰਚਿਤ ਹਸਤੀਆਂ ਸ਼ਾਮਲ ਹੋਈਆਂ।

ਮੈਂ ਜੋ ਕਿਰਦਾਰ ਨਿਭਾਏ, ਉਹ ਇਕੋ ਜਿਹੇ ਨਹੀਂ ਸਨ: ਨਵਾਜ਼ੂਦੀਨ ਸਿਦੀਕੀਨਵੀਂ ਦਿੱਲੀ, 4 ਜੁਲਾਈ : ਅਦਾਕਾਰ ਨਵਾਜ਼ੂਦੀਨ ਸਿਦੀਕੀ ਦਾ ਕਹਿਣਾ ਹੈ ਕਿ ਉਹ ਅਜਿਹੇ ਕਿਰਦਾਰਾਂ ਨੂੰ ਚੁਣਦੇ ਹਨ ਜਿਨ੍ਹਾਂ ਨੂੰ ਇਕੋ ਜਿਹਾ ਨਹੀਂ ਦਸਿਆ ਜਾ ਸਕਦਾ ਹੈ।

'ਠੱਗ ਲਾਈਫ਼' ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ 'ਤੇ ਮਿਲਿਆ ਵੱਡਾ ਹੁੰਗਾਰਾ

ਚੰਡੀਗੜ੍ਹ, 2 ਜੁਲਾਈ (ਸੁਖਵਿੰਦਰ ਭਾਰਜ) : ਇਸੇ ਮਹੀਨੇ 21 ਜੁਲਾਈ ਨੂੰ ਰੀਲੀਜ਼ ਹੋ ਰਹੀ ਪੰਜਾਬੀ ਫ਼ਿਲਮ 'ਠੱਗ ਲਾਈਫ਼' ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ 'ਤੇ ਖ਼ੂਬ ਹੁੰਗਾਰਾ ਮਿਲ ਰਿਹਾ ਹੈ ਅਤੇ ਯੂ-ਟਿਊਬ ਉੱਤੇ ਇਸ ਦੇ 15.50 ਲੱਖ ਤੋਂ ਉੱਤੇ ਵਿਊਜ਼ ਹੋ ਚੁੱਕੇ ਹਨ। ਇਸ ਸੁਪਰ ਕਾਮੇਡੀ ਫ਼ਿਲਮ ਦੇ ਟਰੇਲਰ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਅਤੇ ਦੇਸ਼ ਵਿਦੇਸ਼ ਵਿਚਲੇ ਪੰਜਾਬੀ ਫ਼ਿਲਮ ਨੂੰ ਵੀ ਭਰਵਾਂ ਹੁੰਗਾਰਾ ਦੇਣਗੇ ਕਿਉਂਕਿ ਇਹ ਫ਼ਿਲਮ ਪਰਵਾਰ ਨਾਲ ਬੈਠ ਕੇ ਵੇਖਣਯੋਗ ਫਿਲਮ ਹੈ।

ਕਪਿਲ ਨੂੰ ਮੇਰੀ ਲੋੜ ਹੈ, ਇਸ ਲਈ ਵਾਪਸ ਆਇਆ ਹਾਂ: ਚੰਦਰ ਪ੍ਰਭਾਕਰ

ਮੁੰਬਈ, 29 ਜੂਨ: ਕਾਮੇਡੀਅਨ ਚੰਦਨ ਪ੍ਰਭਾਕਰ ਦਾ ਕਹਿਣਾ ਹੈ ਕਿ ਉੁਨ੍ਹਾਂ ਨੇ ਸ਼ੋਅ ਵਿਚ ਵਾਪਸੀ ਦਾ ਫ਼ੈਸਲਾ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਦੇ ਦੋਸਤ ਨੂੰ ਉਨ੍ਹਾਂ ਦੀ ਲੋੜ ਹੈ। ਪ੍ਰਭਾਕਰ ਅਪਣੇ ਦੋਸਤ ਅਤੇ 'ਦ ਕਪਿਲ ਸ਼ਰਮਾ ਸ਼ੋਅ' ਦੇ ਹੋਸਟ ਕਪਿਲ ਸ਼ਰਮਾ ਨਾਲ ਤਕਰਾਰ ਤੋਂ ਬਾਅਦ ਸ਼ੋਅ ਛੱਡ ਗਏ ਸਨ।

'ਵੀਆਈਪੀ2' ਵਿਚ ਰਜਨੀਕਾਂਤ ਨੂੰ ਲੈਣ ਦੀ ਲੋੜ ਨਹੀਂ ਸੀ: ਸੌਂਦਰਿਆ

ਮੁੰਬਈ, 27 ਜੂਨ: ਨਿਰਦੇਸ਼ਕ ਦੇ ਤੌਰ 'ਤੇ ਅਪਣੀ ਦੂਜੀ ਫ਼ਿਲਮ 'ਵੀਆਈਪੀ2' ਦੇ ਰੀਲੀਜ਼ ਨੂੰ ਤਿਆਰ ਸੌਂਦਰਿਆ ਰਜਨੀਕਾਂਤ ਦਾ ਕਹਿਣਾ ਹੈ ਕਿ ਉੁਨ੍ਹਾਂ ਦੇ ਪਿਤਾ ਅਤੇ ਤਮਿਲ ਸੁਪਰਸਟਾਰ ਰਜਨੀਕਾਂਤ ਨੂੰ ਫ਼ਿਲਮ ਵਿਚ ਲੈਣ ਦੀ ਲੋੜ ਕਦੇ ਮਹਿਸੂਸ ਨਹੀਂ ਹੋਈ...ਕਿਸੇ ਵਿਸ਼ੇਸ਼ ਭੂਮਿਕਾ ਲਈ ਵੀ ਨਹੀਂ। 'ਵੀਆਈਪੀ2' ਸਾਲ 2017 ਵਿਚ ਆਈ ਕਾਮੇਡੀ ਡਰਾਮਾ ਫ਼ਿਲਮ 'ਵੀਆਈਪੀ' ਦਾ ਸੀਕਵਲ ਹੈ। ਫ਼ਿਲਮ ਵਿਚ ਧਨੁਸ਼, ਕਾਜੋਲ, ਪਾਲ, ਵਿਵੇਕ, ਸਰੰਯਾ ਪੋਨਵੰਨ ਅਤੇ ਸਮੁਥਿਰਕਾਨੀ ਵਰਗੇ ਸਿਤਾਰੇ ਹਨ।

ਸਲਮਾਨ ਖ਼ਾਨ ਨਾਲ ਮੇਰੇ ਸਬੰਧ ਦੋਸਤਾਨਾ ਰਹੇ ਹਨ: ਸਨੀ ਲਿਓਨ

ਮੁੰਬਈ, 26 ਜੂਨ: ਬਾਲੀਵੁਡ ਅਦਾਕਾਰਾ ਸਨੀ ਲਿਓਨ ਨੇ ਕਿਹਾ ਕਿ ਅਦਾਕਾਰ ਸਲਮਾਨ ਖ਼ਾਨ ਉੁਨ੍ਹਾਂ ਨਾਲ ਹਮੇਸ਼ਾ ਬੇਹੱਦ ਸਲੀਕੇ ਅਤੇ ਦੋਸਤਾਨਾ ਰਹੇ ਹਨ, ਇਸ ਲਈ ਉਹ ਹਮੇਸ਼ਾ ਉਨ੍ਹਾਂ ਦੀ ਸਰਾਹਨਾ ਕਰਦੀ ਹੈ। ਬਾਲੀਵੁਡ ਵਿਚ ਆਉਣ ਤੋਂ ਪਹਿਲਾਂ ਸਨੀ ਰਿਆਲਿਟੀ ਸ਼ੋਅ 'ਬਿਗ ਬਾਸ' ਵਿਚ ਨਜ਼ਰ ਆਈ ਸੀ ਜਿਸ ਦੇ ਹੋਸਟ ਸਲਮਾਨ ਖ਼ਾਨ ਸਨ। ਹੁਣ ਉਹ ਰਾਜੀਵ ਵਾਲੀਆ ਦੀ ਰੋਮਾਂਟਿਕ ਸੰਗੀਤਮਈ ਫ਼ਿਲਮ 'ਤੇਰਾ ਇੰਤਜ਼ਾਰ' ਵਿਚ ਸਲਮਾਨ ਦੇ ਭਰਾ ਅਰਬਾਜ਼ ਖ਼ਾਨ ਨਾਲ ਕੰਮ ਕਰਦੀ ਦਿਖਾਈ ਦੇਵੇਗੀ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman