ਵਿਸ਼ੇਸ਼ ਲੇਖ
ਗ਼ਰੀਬੀ ਅਤੇ ਅਮੀਰੀ ਦਾ ਵਧਦਾ ਪਾੜਾ ਕਿਉਂ ਹੈ? (1)


ਮੌਜੂਦਾ ਨਿਜ਼ਾਮ 'ਚ ਪੈਦਾਵਾਰ ਦਾ ਕਿਰਦਾਰ ਸਮਾਜਕ ਹੋ ਚੁਕਿਆ ਹੈ। ਭਾਵ ਵਸਤੂਆਂ ਅਤੇ ਸੇਵਾਵਾਂ ਦੀ ਪੈਦਾਵਾਰ ਵੱਖ-ਵੱਖ ਵਿਅਕਤੀਆਂ ਰਾਹੀਂ ਨਹੀਂ, ਬਲਕਿ ਬਹੁਤ ਸਾਰੇ ਕਾਮਿਆਂ ਵਲੋਂ ਸਮੂਹਕ ਰੂਪ 'ਚ ਕੀਤੀ ਜਾਂਦੀ ਹੈ। ਪਰ ਪੈਦਾ ਕੀਤੀਆਂ ਚੀਜ਼ਾਂ ਦੀ ਮਾਲਕੀ ਸਮੂਹਕ ਨਹੀਂ ਬਲਕਿ ਪੈਦਾਵਾਰੀ ਸਾਧਨਾਂ ਦੇ ਮਾਲਕਾਂ ਜਾਂ ਸਰਮਾਏਦਾਰਾਂ ਦੀ ਨਿਜੀ ਮਾਲਕੀ ਹੁੰਦੀ ਹੈ।

ਮੁਕੱਦਮਿਆਂ 'ਚ ਬਰਬਾਦ ਹੋ ਰਹੇ ਕਿਸਾਨ ਅਤੇ ਮਜ਼ਦੂਰਕੁੱਝ ਮਹੀਨੇ ਪਹਿਲਾਂ ਮੈਂ ਇਕ ਲੇਖ ਪੜ੍ਹਿਆ ਸੀ ਕਿ ਪੰਜਾਬ ਦੇ ਵਪਾਰੀ ਵਰਗ ਨੂੰ ਪੈਸੇ ਕਮਾਉਣ ਦੀ ਬਹੁਤ ਡੂੰਘੀ ਸੂਝ-ਬੂਝ ਹੈ ਅਤੇ ਉਹ ਬਹੁਤ ਘੱਟ ਮੁਕੱਦਮੇਬਾਜ਼ੀ ਵਿਚ ਪੈਂਦੇ ਹਨ। ਇਹ ਗੱਲ ਬਿਲਕੁਲ ਸੱਚ ਹੈ। ਪੰਜਾਬ ਦੀਆਂ ਅਦਾਲਤਾਂ ਵਿਚ ਚਲ ਰਹੇ 80-85% ਫ਼ੌਜਦਾਰੀ ਮੁਕੱਦਮੇ ਸਿਰਫ਼ ਕਿਸਾਨ ਅਤੇ ਮਜ਼ਦੂਰ ਵਰਗ ਨਾਲ ਸਬੰਧਤ ਹਨ। ਕਚਿਹਰੀ ਵਿਚ ਨਿਗਾਹ ਮਾਰ ਲਉ, ਹਰ ਪਾਸੇ ਇਹੀ ਜਮਾਤ ਦਿਸਦੀ ਹੈ।

ਅਸਲ 'ਕੈਸ਼ਲੈੱਸ' ਅਰਥਚਾਰਾ

ਕੈਸ਼ਲੈੱਸ ਹੈ ਤਾਂ ਅੰਗਰੇਜ਼ੀ ਦਾ ਸ਼ਬਦ ਪਰ ਇਸ ਨੇ ਪਿਛਲੇ ਦਿਨਾਂ ਤੋਂ ਸਾਰੇ ਹਿੰਦੁਸਤਾਨ ਦੀ ਬੈਂਡ ਵਜਾ ਰੱਖੀ ਹੈ। ਇਕ ਕਹਾਵਤ ਸੁਣਦੇ ਆਏ ਹਾਂ 'ਇਸ ਮਾਇਆ ਕੇ ਤੀਨ ਕਾਜ, ਰਾਜੂ ਰਾਜਾ ਰਾਜਾ ਸਾਹਿਬ'। ਇਸੇ ਮਾਇਆ ਨਾਲ ਹੀ ਸਬੰਧਤ ਹੈ ਇਹ ਸ਼ਬਦ 'ਕੈਸ਼ਲੈੱਸ' ਜੋ ਪ੍ਰਧਾਨ ਮੰਤਰੀ ਨੇ ਪਿੱਛੇ ਜਿਹੇ ਹਵਾ ਵਿਚ ਲਹਿਰਾਇਆ ਹੈ। ਇਸ ਦੇ ਵੀ ਤਿੰਨ ਹੀ ਅਰਥ ਹਨ।

ਬੇਰੀ ਵਾਲੀ ਜਗ੍ਹਾ

ਜ਼ਿੰਦਗੀ ਵਿਚ ਕਈ ਘਟਨਾਵਾਂ ਵਾਪਰਦੀਆਂ ਹਨ ਜੋ ਸਾਰੀ ਉਮਰ ਯਾਦ ਰਹਿੰਦੀਆਂ ਹਨ। ਖ਼ਾਸ ਕਰ ਕੇ ਛੋਟੀ ਉਮਰ ਵਿਚ ਹੋਈਆਂ ਘਟਨਾਵਾਂ ਜ਼ਿੰਦਗੀ ਉਤੇ ਅਜਿਹੀ ਛਾਪ ਛਡਦੀਆਂ ਹਨ ਜੋ ਭੁਲਦੀ ਨਹੀਂ। ਇਹੋ ਜਿਹੀ ਗੱਲ ਦਾ ਮੈਂ ਵਰਣਨ ਕਰਨ ਲੱਗਾ ਹਾਂ ਜੋ ਮੇਰੇ ਨਾਲ 10-12 ਸਾਲ ਦੀ ਉਮਰ ਵਿਚ ਵਾਪਰੀ ਸੀ। ਸਾਡੇ ਖੇਤ ਵਿਚ ਇਕ ਸਾਂਝੀ ਵੱਟ ਉਤੇ ਬੇਰੀ ਹੁੰਦੀ ਸੀ।

ਆਖ਼ਰ ਕਿੱਥੇ ਗਈ ਸਿਆਸੀ ਪਾਰਟੀਆਂ ਦੀ ਵਫ਼ਾਦਾਰੀ ਤੇ ਵਿਚਾਰਧਾਰਾ?

ਅਕਾਲੀ ਦਲ ਬਾਦਲ, ਭਾਜਪਾ, ਕਾਂਗਰਸ, ਬਸਪਾ, ਆਮ ਆਦਮੀ ਪਾਰਟੀ ਸਮੇਤ ਕੋਈ ਵੀ ਸਿਆਸੀ ਪਾਰਟੀ ਅਜਿਹੀ ਨਹੀਂ ਬਚੀ, ਜਿਸ 'ਚ ਵਫ਼ਾਦਾਰੀ, ਵਿਚਾਰਧਾਰਾ, ਲੋਕਸੇਵਾ, ਜਾਤ-ਪਾਤ, ਧਰਮ, ਭਾਸ਼ਾ, ਦਾਅਵਿਆਂ ਜਾਂ ਹਕੀਕਤਾਂ ਨਾਲ ਸਬੰਧਤ ਵਿਅਕਤੀ ਦਾ ਕੋਈ ਸਰੋਕਾਰ ਵੇਖਣ ਨੂੰ ਮਿਲ ਰਿਹਾ ਹੋਵੇ। ਜਿਹੜਾ ਆਗੂ ਅੱਜ ਇਕ ਪਾਰਟੀ ਦੀ ਤਾਰੀਫ਼ ਕਰ ਰਿਹਾ ਹੈ, ਅਗਲੇ ਦਿਨ ਉਸੇ ਦੇ ਮੂੰਹੋਂ ਉਸ ਪਾਰਟੀ ਦੀ ਨੁਕਤਾਚੀਨੀ ਅਤੇ ਜਿਸ ਦਾ ਵਿਰੋਧ ਕਰਦਾ ਸੀ, ਉਸ ਦੀ ਪ੍ਰਸੰਸਾ ਕਰਨ ਦੀ ਬਿਆਨਬਾਜ਼ੀ ਦੀਆਂ ਖ਼ਬਰਾਂ ਰਾਜਨੀਤਿਕ ਵਿਸ਼ਲੇਸ਼ਕਾਂ, ਚਿੰਤਕਾਂ ਅਤੇ ਆਮ ਲੋਕਾਂ ਨੂੰ ਹੈਰਾਨ-ਪ੍ਰੇਸ਼ਾਨ ਕਰ ਰਹੀਆਂ ਹਨ।

ਦੇਵੀ-ਦੇਵਤਿਆਂ ਦੀ ਗਿਣਤੀ 'ਚ ਵਾਧਾ ਰੋਕਣਾ ਜ਼ਰੂਰੀ

ਸਾਡੇ ਦੇਸ਼ 'ਚ ਕਰੋੜਾਂ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਹੈ। ਇਨ੍ਹਾਂ ਦੀ ਪੂਜਾ ਕਰਨ ਲਈ ਕਰੋੜਾਂ ਮੰਦਰ, ਸਮਾਧਾਂ ਆਦਿ ਬਣੇ ਹੋਏ ਹਨ। ਸੜਕਾਂ ਦੇ ਐਨ ਵਿਚਕਾਰ ਰਸਤੇ ਉਤੇ ਵੀ ਧਾਰਮਕ ਅਸਥਾਨ ਉਸਰੇ ਹੋਏ ਵੇਖੇ ਜਾ ਸਕਦੇ ਹਨ। ਕਰੋੜਾਂ ਦੇਵੀ-ਦੇਵਤੇ ਹੋਣ ਕਰ ਕੇ ਸਾਰਿਆਂ ਪ੍ਰਤੀ ਸ਼ਰਧਾ ਕਾਇਮ ਰਖਣੀ ਅਤੇ ਮਨ ਨੂੰ ਇਕਾਗਰ ਕਰਨਾ ਮੁਸ਼ਕਲ ਵੀ ਹੁੰਦਾ ਹੈ। ਕਲਕੱਤਾ ਵਿਖੇ ਫ਼ਿਲਮ ਅਦਾਕਾਰ ਅਮਿਤਾਬ ਬੱਚਨ ਦਾ ਮੰਦਰ ਬਣਿਆ ਹੋਇਆ ਹੈ। ਇਹ ਵੇਖ ਕੇ ਤਾਂ ਜਾਪਦਾ ਹੈ ਕਿ ਲੋਕਾਂ ਨੇ ਕਰੋੜਾਂ ਦੇਵੀ-ਦੇਵਤੇ ਧੱਕੇ ਨਾਲ ਵੀ ਬਣਾਏ ਹਨ।

'ਬ੍ਰਿਗੇਡੀਅਰ ਬਾਬਾ' ਬਣਨ ਦੀ ਮੇਰੀ ਪਰਿਕਲਪਨਾ ਸਾਕਾਰ ਨਾ ਹੋਈ


ਪਾਠਕਾਂ ਦੇ ਹਰਮਨ ਪਿਆਰੇ ਸਪੋਕਸਮੈਨ 'ਚ 14 ਮਈ, 2014 ਨੂੰ ਮੇਰਾ ਇਕ ਲੇਖ 'ਮੈਂ ਧੂਣੀ ਧੁਖਾ ਕੇ ਬ੍ਰਿਗੇਡੀਅਰ ਬਾਬਾ ਬਣਨ ਦਾ ਐਲਾਨ ਕਿਵੇਂ ਕੀਤਾ' ਦੇ ਸਿਰਲੇਖ ਹੇਠ ਛਪਿਆ, ਜਿਸ ਵਿਚ ਸਿਆਸੀ ਪਾਰਟੀਆਂ ਵਲੋਂ ਪੰਜਾਬ ਦੀਆਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ 2012-17 ਵਾਲੇ ਚੋਣ ਮਨੋਰਥ ਪੱਤਰਾਂ ਦੀ ਚਰਚਾ ਕਰਨ ਦੇ ਨਾਲ ਰਾਜਸੀ ਨੇਤਾਵਾਂ ਵਲੋਂ ਖੋਖਲੇ ਵਾਅਦਿਆਂ ਦਾ ਪ੍ਰਗਟਾਵਾ ਵੀ ਕੀਤਾ ਗਿਆ। ਸਵਾਲ ਪੈਦਾ ਹੁੰਦਾ ਹੈ ਕਿ ਫ਼ੌਜੀ ਡੇਰੇ ਬਾਰੇ ਕਲਪਨਾ ਕਰਨ ਦੀ ਲੋੜ ਕਿਉਂ ਪਈ?

ਲੋਕ ਨਾਇਕ ਦੁੱਲਾ ਭੱਟੀ


ਲੋਕ ਨਾਇਕ ਦੁੱਲਾ ਭੱਟੀ ਅਕਬਰ ਬਾਦਸ਼ਾਹ ਦੇ ਸਮੇਂ ਇਕ ਪ੍ਰਸਿਧ ਡਾਕੂ ਸੀ ਜੋ ਲੋਕ ਭਲਾਈ ਦੇ ਕੰਮਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਂਦਾ ਸੀ ਅਤੇ ਹਕੂਮਤ ਨੂੰ ਚੱਕਰਾਂ ਵਿਚ ਪਾਈ ਰਖਦਾ ਸੀ। ਇਸੇ ਕਰ ਕੇ ਮੁਗ਼ਲ ਸਲਤਨਤ ਦੀਆਂ ਅੱਖਾਂ ਵਿਚ ਰੜਕਣਾ ਇਕ ਆਮ ਗੱਲ ਸੀ।

ਜੰਗ ਹਿੰਦ ਪੰਜਾਬ ਦਾ ਹੋਣ ਲੱਗਾ

ਜਿਸ ਤਰ੍ਹਾਂ ਪਿਛਲੇ ਮਹੀਨਿਆਂ ਦੌਰਾਨ ਪੰਜਾਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰਾਦਰ ਕੀਤਾ ਗਿਆ ਅਤੇ ਇਸ ਵਿਰੁਧ ਆਵਾਜ਼ ਉਠਾਉਣ ਵਾਲਿਆਂ ਨੂੰ ਗੋਲੀਆਂ ਨਾਲ ਸ਼ਹੀਦ ਕੀਤਾ ਗਿਆ ਅਤੇ ਕੁਝਨਾਂ ਵਿਰੁਧ ਝੂਠੇ ਕੇਸ ਦਰਜ ਕੀਤੇ ਗਏ, ਇਸ ਦੀ ਮਿਸਾਲ ਦੁਨੀਆਂ ਵਿਚ ਘੱਟ ਹੀ ਮਿਲਦੀ ਹੈ। ਇਸ ਅਨਿਆਂ ਵਿਰੁਧ ਕੁੱਝ ਸਿੱਖਾਂ ਨੇ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਵੀ ਦਿਤੇ। ਇਨ੍ਹਾਂ ਵਿਚੋਂ ਇਕ ਸਨ ਸ. ਰਮਨਦੀਪ ਸਿੰਘ ਸਿੱਕੀ ਜਿਹੜੇ ਹਲਕਾ ਖਡੂਰ ਸਾਹਿਬ ਤੋਂ ਐਮ.ਐਲ.ਏ. ਸਨ। ਉਨ੍ਹਾਂ ਦੇ ਅਸਤੀਫ਼ੇ ਕਾਰਨ ਖਡੂਰ ਸਾਹਿਬ ਹਲਕੇ ਵਿਚ 13 ਫ਼ਰਵਰੀ, 2016 ਨੂੰ ਮੁੜ ਐਮ.ਐਲ.ਏ. ਦੀ ਚੋਣ ਕਰਵਾਈ ਗਈ।

ਅਧਿਕਾਰਾਂ ਅਤੇ ਫ਼ਰਜ਼ਾਂ ਦੀ ਜੰਗ ਵਿਚ ਬਰਬਾਦ ਹੁੰਦੇ ਮਾਪੇ

ਹਰ ਸੜਕ, ਗਲੀ ਵਿਚ ਹਰ ਵੇਲੇ ਕੁੱਝ ਖ਼ਾਸ ਵਾਪਰਦਾ ਰਹਿੰਦਾ ਹੈ ਪਰ ਲੋਕ ਚੁਪਚਾਪ ਲੰਘ ਜਾਂਦੇ ਹਨ ਕਿਉਂਕਿ ਲੋਕਾਂ ਦੀਆਂ ਅਪਣੀਆਂ ਹੀ ਸਮਸਿਆਵਾਂ ਘੱਟ ਨਹੀਂ ਹੁੰਦੀਆਂ। ਸਮਾਂ ਕਿਸੇ ਕੋਲ ਨਹੀਂ। ਦੂਜਿਆਂ ਨੂੰ ਸੁਣਨ, ਸਮਝਣ, ਸਮਝਾਉਣ ਜਾਂ ਉਨ੍ਹਾਂ ਨਾਲ ਕੁੱਝ ਸਮਾਂ ਬਤੀਤ ਕਰਨ ਦਾ ਵਿਹਲ ਕਿਸੇ ਕੋਲ ਨਹੀਂ।

ਜਲੰਧਰ ਦੇ ਵਿਆਹਾਂ 'ਚ ਜਦੋਂ ਜਰਮਨ ਨਚਦਾ ਹੈਵਿਆਹ ਸੀ-ਲਾੜਾ ਸੀ-ਲਾੜੀ ਸੀ-ਬਰਾਤ ਸੀ। ਬੰਦੇ ਸਨ-ਬੀਬੀਆਂ ਸਨ। ਮੈਂ ਵੀ ਹਾਜ਼ਰ ਸੀ। ਬਰਾਤੀ ਸੀ ਜਾਂ ਬਤੌਰ ਗਵਾਹ? ਉਦਾਸੀ ਜਿਹੀ ਸੀ। ਸਾਰੇ ਇਕ-ਦੂਜੇ ਤੋਂ ਮੂੰਹ ਛੁਪਾ ਰਹੇ ਸਨ। ਮੈਂ ਵੀ ਸ਼ਰਮਿੰਦਾ ਜਿਹਾ ਹੋ ਕੇ ਖੜਾ ਸੀ। ਇਕ ਵਧੀਆ ਹੋਟਲ ਦੇ ਬਾਹਰਲਾ ਦ੍ਰਿਸ਼। ਹੋਟਲ ਦੇ ਅੰਦਰ ਪ੍ਰਵੇਸ਼ ਕਰਨਾ ਸੀ।
''ਚਲੋ ਚਲੋ।'' ਇਕ ਆਵਾਜ਼ ਆਈ।

ਜਦੋਂ ਮੈਂ ਡਟ ਕੇ ਨਕਲ ਮਾਰੀ


ਸੰਨ 1984 'ਚ ਮੈਂ ਐਸ.ਡੀ. ਕਾਲਜ ਬਰਨਾਲਾ ਵਿਖੇ ਬੀ.ਏ. ਫ਼ਾਈਨਲ ਵਿਚ ਪੜ੍ਹਦਾ ਸੀ। ਛੇਵੀਂ ਜਮਾਤ ਤੋਂ ਲੈ ਕੇ ਤੇਰ੍ਹਵੀਂ ਤਕ ਮੈਂ ਕਦੇ ਵੀ ਅੰਗਰੇਜ਼ੀ ਵਿਸ਼ੇ ਵਿਚੋਂ ਫੇਲ੍ਹ ਨਹੀਂ ਸੀ ਹੋਇਆ। ਜੂਨ 1984 ਦਾ ਸਾਕਾ ਵਰਤਣ ਪਿਛੋਂ ਪੰਜਾਬ ਵਿਚ ਪੜ੍ਹਾਈ ਦੀ ਹਾਲਤ ਵੀ ਬੜੀ ਪ੍ਰਭਾਵਤ ਹੋਈ। ਸਾਲਾਨਾ ਪੇਪਰਾਂ ਦਾ ਜਦ ਨਤੀਜਾ ਆਇਆ ਤਾਂ ਮੈਨੂੰ ਬੜੀ ਹੈਰਾਨੀ ਅਤੇ ਪ੍ਰੇਸ਼ਾਨੀ ਹੋਈ ਕਿ ਮੈਂ ਅੰਗਰੇਜ਼ੀ 'ਚੋਂ ਫੇਲ੍ਹ ਹੋ ਗਿਆ ਅਤੇ ਮੇਰੇ 21 ਨੰਬਰ ਆਏ। ਜਦਕਿ ਪਾਸ ਹੋਣ ਲਈ 75 'ਚੋਂ 26 ਨੰਬਰ ਚਾਹੀਦੇ ਸਨ। ਮੈਨੂੰ ਪਤਾ ਲਗਿਆ ਕਿ ਕਈ ਵਿਦਿਆਰਥੀ ਅਜਿਹੇ ਵੀ ਪਾਸ ਹੋ ਗਏ ਜਿਨ੍ਹਾਂ ਕਦੇ ਵੀ ਪਹਿਲੀ ਵਾਰ ਕੋਈ ਵੀ ਜਮਾਤ ਰੀਅਪੀਅਰ ਤੋਂ ਬਿਨਾਂ ਪਾਸ ਕੀਤੀ ਹੋਵੇ। ਹਾਲਾਤ ਐਸੇ ਸਨ ਕਿ ਕਾਲਜ ਵਿਚ ਪੇਪਰ ਫ਼ੌਜ ਦੀ ਹਿਫ਼ਾਜ਼ਤ ਵਿਚ ਹੋ ਰਹੇ ਸਨ ਅਤੇ ਕਈ ਸੂਪਰਵਾਈਜ਼ਰ ਪ੍ਰਾਇਮਰੀ ਸਕੂਲ ਦੇ ਅਧਿਆਪਕ ਵੀ ਲੱਗੇ ਹੋਏ ਸਨ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman