ਪੰਥਕ/ਗੁਰਬਾਣੀ
ਜਥੇਦਾਰ ਸੁਖਦੇਵ ਸਿੰਘ ਭੌਰ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ 'ਚ ਛਾ ਗਏ


ਅੰਮ੍ਰਿਤਸਰ, 29 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) :  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ 'ਚ ਪਹਿਲੀ ਵਾਰ ਅਜੀਬ ਘਟਨਾ ਵਾਪਰੀ ਜਦ ਸ਼੍ਰੋਮਣੀ ਕਮੇਟੀ ਦਾ ਬਜਟ ਪੂਰਾ ਪੜ੍ਹਨ ਤੋਂ ਬਿਨਾਂ ਹੀ ਪਾਸ ਕਰ ਦਿਤਾ ਗਿਆ ਪਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਰੀਬੀ ਜਾਣੇ ਜਾਂਦੇ ਜਥੇਦਾਰ ਸੁਖਦੇਵ ਸਿੰਘ ਭੌਰ, ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇਜਾ ਸਿੰਘ ਸਮੁੰਦਰੀ ਹਾਲ 'ਚ ਚੱਲ ਰਹੇ ਬਜਟ ਇਜਲਾਸ 'ਚ ਅਪਣੀ ਸਿਆਸੀ ਕਲਾ ਨਾਲ ਕਈ ਸ਼ਿਕਾਇਤਾਂ ਨੂੰ ਸੁਝਾਵਾਂ ਦੇ ਰੂਪ 'ਚ ਪੇਸ਼ ਕਰ ਕੇ ਹਾਊਸ ਵਿਚ ਛਾ ਗਏ। ਇਸ ਸਥਿਤੀ 'ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਵੇਖਦੇ ਤੇ ਸੋਚਦੇ ਹੀ ਰਹਿ ਗਏ।

ਮੁਲਜ਼ਮ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਹੋਈ ਮੀਟਿੰਗਅਬੋਹਰ, 29 ਮਾਰਚ (ਤੇਜਿੰਦਰ ਸਿੰਘ ਖ਼ਾਲਸਾ): ਬੀਤੇ ਦਿਨੀ ਅਬੋਹਰ ਸ਼ਹਿਰ ਦੇ ਸਿੱਖ ਨੌਜਵਾਨ ਨਾਲ ਮਾਰਕੁੱਟ ਕਰਨ ਦੌਰਾਨ ਕੇਸਾਂ ਦੀ ਬੇਅਦਬੀ ਕਰਨ ਦਾ ਵੀਡੀਉ ਵਾਇਰਲ ਹੋਣ ਦਾ ਮਾਮਲਾ ਇਲਾਕੇ ਦੀਆਂ ਸਿੱਖ ਸੰਸਥਾਵਾਂ ਦੇ ਧਿਆਨ ਵਿਚ ਆਉਣ ਕਾਰਨ ਇਹ ਮਾਮਲਾ ਗਰਮਾ ਗਿਆ ਹੈ। ਇਸ ਤਹਿਤ ਅੱਜ ਇਲਾਕੇ ਦੀਆਂ ਸਿੱਖ ਸੰਸਥਾਵਾਂ ਅਤੇ ਸੰਗਤ ਦੀ ਹੰਗਾਮੀ ਮੀਟਿੰਗ ਹੋਈ। ਉਪ੍ਰੰਤ ਧਾਰਮਕ ਭਾਵਨਾਵਾਂ ਭੜਕਾਉਣ ਦੇ ਦੋਸ਼ ਤਹਿਤ ਮੁਲਜ਼ਮਾਂ ਵਿਰੁਧ ਕਾਰਵਾਈ ਦੀ ਮੰਗ ਨੂੰ ਲੈ ਕੇ ਸਿੱਖ ਸੰਸਥਾਵਾਂ ਦੇ ਨੁਮਇਦਿਆਂ ਨੇ ਐਸ.ਪੀ ਅਬੋਹਰ ਨੂੰ ਮੰਗ ਪੱਤਰ ਵੀ ਸੌਂਪਿਆ।

ਸੂਰਜ ਨਮਸਕਾਰ ਦੀਆਂ ਕਿਰਿਆਵਾਂ ਨਮਾਜ਼ ਵਰਗੀਆਂ : ਯੋਗੀ ਅਦਿਤਯਨਾਥ

ਲਖਨਊ, 29 ਮਾਰਚ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਦਾ ਕਹਿਣਾ ਹੈ ਕਿ ਸੂਰਜ ਨਮਸਕਾਰ ਦੀਆਂ ਕਿਰਿਆਵਾਂ ਨਮਾਜ਼ ਨਾਲ ਮਿਲਦੀਆਂ ਜੁਲਦੀਆਂ ਹਨ। ਉਨ੍ਹਾਂ ਸੂਰਜ ਨਮਸਕਾਰ ਦੇ ਵੱਖ ਵੱਖ ਆਸਨਾਂ ਅਤੇ ਕਿਰਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਧਿਆਨ ਨਾਲ ਵੇਖੀਏ ਤਾਂ ਨਮਾਜ਼ ਦੀਆਂ ਕਈ ਕਿਰਿਆਵਾਂ ਇਸ ਨਾਲ ਮਿਲਦੀਆਂ ਹਨ ਪਰ ਪਿਛਲੀਆਂ ਸਰਾਕਰਾਂ ਨੇ ਇਸ 'ਤੇ ਕੰਮ ਨਹੀਂ ਕੀਤਾ।

ਸ਼੍ਰੋਮਣੀ ਕਮੇਟੀ ਦਾ 11 ਅਰਬ 6 ਕਰੋੜ ਤੋਂ ਵੱਧ ਦਾ ਸਾਲਾਨਾ ਬਜਟ ਪਾਸ


ਅੰਮ੍ਰਿਤਸਰ, 29 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਦੀ ਪ੍ਰਧਾਨਗੀ ਹੇਠ  11 ਅਰਬ, 6 ਕਰੋੜ, 59 ਲੱਖ, 98 ਹਜ਼ਾਰ, 434 ਰੁਪਏ ਦਾ ਸਾਲਾਨਾ ਬਜਟ ਪਾਸ ਕੀਤਾ ਗਿਆ।

ਵਿਸਾਖੀ ਨੂੰ 'ਵਿਸ਼ਵ ਸਿੱਖ ਦਿਵਸ' ਸਥਾਪਤ ਕਰਾਉਣ ਲਈ ਅਮਰੀਕੀ ਜਥੇਬੰਦੀਆਂ ਇਕਜੁਟ

ਕੋਟਕਪੂਰਾ, 28 ਮਾਰਚ (ਗੁਰਿੰਦਰ ਸਿੰਘ): ਅਮਰੀਕਾ ਦੀਆਂ ਗੁਰਦਵਾਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਵਲੋਂ ਬਣਾਈ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਨੇ ਵਿਸਾਖੀ ਦੇ ਦਿਹਾੜੇ ਨੂੰ ਅਮਰੀਕਾ ਦੀ ਪਾਰਲੀਮੈਂਟ 'ਚ ਅਮਰੀਕਾ ਦਾ 'ਨੈਸ਼ਨਲ ਸਿੱਖ ਡੇ' ਸਥਾਪਤ ਕਰਾਉਣ ਲਈ ਮਤਾ ਪਵਾਉਣ ਦੀਆਂ ਪੂਰੀਆਂ ਤਿਆਰੀਆਂ ਕੀਤੀਆਂ, ਜਿਸ ਲਈ ਅਮਰੀਕਾ 'ਚ ਰਹਿ ਰਹੀ ਸਿੱਖ ਕੌਮ ਨੇ ਪੂਰਾ ਸਾਥ ਦਿਤਾ ਹੈ।

ਅਮਰੀਕਾ ਦੇ ਗੁਰਦਵਾਰੇ ਵਿਚ ਔਰਤ 'ਤੇ ਹਮਲਾ ਕਰਨ ਵਾਲਾ ਗ੍ਰਿਫ਼ਤਾਰ

ਗ੍ਰਿਸ਼ਮ, 28 ਮਾਰਚ (ਏਜੰਸੀ) : ਅਮਰੀਕਾ ਦੇ ਓਰੇਗਾਨ ਸੂਬੇ ਅਧੀਨ ਆਉਂਦੇ ਗ੍ਰਿਸ਼ਮ ਸ਼ਹਿਰ ਵਿਚਲੇ ਗੁਰਦਵਾਰੇ 'ਚ ਇਕ ਔਰਤ 'ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਿਸ ਵਿਰੁਧ ਬਲਾਤਕਾਰ ਦੀ ਕੋਸ਼ਿਸ਼ ਅਤੇ ਜਿਣਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਹਨ।

ਗੁਟਕਾ ਸਾਹਿਬ ਨੂੰ ਸਾਂਭਣ 'ਚ ਅਣਗਹਿਲੀ ਲਈ ਪ੍ਰਬੰਧਕ ਕਮੇਟੀ ਜ਼ਿੰਮੇਵਾਰ: ਬਡੂੰਗਰ

ਅੰਮ੍ਰਿਤਸਰ, 28 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਰਨਾਲਾ ਦੇ ਅਗਰਸੈਨ ਚੌਕ 'ਚ ਸਥਿਤ ਗੁਰਦਵਾਰੇ 'ਚ 12 ਗੁਟਕਾ ਸਾਹਿਬ ਦੀ ਬੇਅਦਬੀ ਤੇ ਲੁਧਿਆਣਾ ਵਿਖੇ ਬਸਤੀ ਜੋਧੇਵਾਲ ਇਲਾਕੇ ਦੀ ਆਨੰਦਪੁਰੀ ਕਾਲੋਨੀ ਵਿਚ ਕੂੜੇ ਦੇ ਢੇਰਾਂ 'ਤੇ ਗੁਟਕਾ ਸਾਹਿਬ ਦੇ ਪੰਨੇ ਖਿਲਰੇ ਪਾਏ ਜਾਣ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਹੈ।

ਸਿੱਖੀ ਲਈ ਦੁਨਿਆਵੀ ਅਹੁਦੇ ਛੱਡਣ 'ਤੇ ਵੀ ਮਾਣ ਮਹਿਸੂਸ ਕਰਦੈ ਸਿੱਖ : ਮਾਝੀ

ਕੋਟਕਪੂਰਾ, 28 ਮਾਰਚ (ਗੁਰਿੰਦਰ ਸਿੰਘ) : 'ਅਜੋਕੇ ਸਮੇਂ 'ਚ ਜਦ ਕੌਮ ਦੀ ਵਖਰੀ ਹਸਤੀ ਦੇ ਪ੍ਰਤੀਕ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਮਿਲਗੋਭਾ ਕੈਲੰਡਰ 'ਚ ਤਬਦੀਲ ਕਰ ਕੇ ਪੰਥ 'ਤੇ ਥੋਪਿਆ ਜਾ ਰਿਹਾ ਹੈ, ਉਥੇ ਦੂਜੇ ਪਾਸੇ ਜਾਗਰੂਕ ਸਿੱਖਾਂ ਦੇ ਵੱਡੇ ਹਿੱਸੇ ਨੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਅਪਣਾਅ ਕੇ ਬਿਪਰ ਦੀਆਂ ਘਟੀਆਂ ਨੀਤੀਆਂ 'ਤੇ ਪਾਣੀ ਫ਼ੇਰ ਦਿੱਤਾ ਹੈ।'

ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨਾਲ ਬੰਦ ਹੋਵੇ ਵਿਤਕਰਾ: ਬਡੂੰਗਰ

ਚੰਡੀਗੜ੍ਹ, 27 ਮਾਰਚ (ਜੈ ਸਿੰਘ ਛਿੱਬਰ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਚੰਡੀਗੜ੍ਹ 'ਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਬੰਦ ਕਰਨ ਅਤੇ ਗੁਰਦਵਾਰਾ ਸ੍ਰੀ ਕਲਗੀਧਰ ਨਿਵਾਸ ਸੈਕਟਰ-27 ਨੂੰ ਪ੍ਰਾਪਟੀ ਟੈਕਸ ਤੋਂ ਮੁਕਤ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਰਾਜਪਾਲ ਵੀ.ਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ।

ਗੁਟਕਾ ਸਾਹਿਬ ਦੀ ਹੋਈ ਬੇਦਅਬੀ, ਇਕ ਕਾਬੂ

ਲੁਧਿਆਣਾ 27 ਮਾਰਚ (ਗੁਰਮਿੰਦਰ ਗਰੇਵਾਲ): ਇਥੋਂ ਦੀ ਨੂਰਵਾਲਾ ਰੋਡ ਸਥਿਤ ਇਕ ਮਹੁੱਲੇ 'ਚ ਅੱਜ ਸਵੇਰੇ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ ਜਦ ਗੁਰਦਵਾਰੇ ਮੱਥਾ ਟੇਕਣ ਜਾ ਰਹੀ ਸੰਗਤ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਗੁਟਕਾ ਸਾਹਿਬ ਦੇ ਫਟੇ ਹੋਏ ਅੰਗ ਖਾਲੀ ਪਲਾਟ ਵਿਚ ਕੂੜੇ ਦੇ ਢੇਰ ਤੋਂ ਮਿਲੇ।

ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ 29 ਮਾਰਚ ਨੂੰ: ਹਰਚਰਨ ਸਿੰਘ

ਅੰਮ੍ਰਿਤਸਰ, 27 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ 29 ਮਾਰਚ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਦੁਪਹਿਰ 1:00 ਵਜੇ ਹੋਵੇਗਾ।

ਇਤਿਹਾਸਕ ਹੋ ਨਿਬੜਿਆ ਦਸਤਾਰ ਚੇਤਨਾ ਮਾਰਚ

ਕੋਟਕਪੂਰਾ, 27 ਮਾਰਚ (ਗੁਰਮੀਤ ਸਿੰਘ ਮੀਤਾ): ਅਪਣੇ ਪੁਰਾਤਨ ਇਤਿਹਾਸ, ਅਮੀਰ ਵਿਰਸੇ ਤੇ ਸ਼ਾਨਾਮੱਤੇ ਸਭਿਆਚਾਰ ਤੋਂ ਬੇਮੁਖ ਅਤੇ ਪਤਿਤ ਹੋ ਰਹੀ ਅਜੋਕੀ ਨੌਜਵਾਨ ਪੀੜ੍ਹੀ ਨੂੰ 'ਦਸਤਾਰ' ਦੀ ਮਹੱਤਤਾ ਤੋਂ ਜਾਣੂ ਕਰਾਉਣ ਦੇ ਉਦੇਸ਼ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਕਢਿਆ ਗਿਆ ਦਸਤਾਰ ਚੇਤਨਾ ਮਾਰਚ ਇਤਿਹਾਸਕ ਹੋ ਨਿਬੜਿਆ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman