ਬਾਣੀ ਦੀ ਵਿਚਾਰ ਚਰਚਾ
ਬਾਬੇ ਨਾਨਕ ਦਾ ਧਰਮ, ਸੁਰਤਿ ਦਾ ਧਰਮ ਹੈ, ਸ੍ਰੀਰਾਂ ਦਾ ਧਰਮ ਨਹੀਂ

ਸ੍ਰੀਰਾਂ ਦਾ ਤਾਂ ਬਾਬੇ ਨਾਨਕ ਦੇ ਘਰ ਵਿਚ ਅਰਥ ਹੀ ਕੋਈ ਨਹੀਂ। ਸ੍ਰੀਰ ਤਾਂ ਉਸ ਹਵਾਈ ਜਹਾਜ਼ ਵਾਂਗ ਹੁੰਦੇ ਹਨ ਜਿਸ ਉਤੇ ਸਵਾਰ ਹੋ ਕੇ, ਆਕਾਸ਼ਾਂ ਵਿਚ ਉਡਾਰੀ ਲਾ ਲਈਦੀ ਹੈ ਤੇ ਵਿਦੇਸ਼ੀ ਧਰਤੀਆਂ ਦੀ ਸੈਰ ਕਰ ਕੇ ਘਰ ਵਾਪਸ ਆ ਜਾਈਦਾ ਹੈ। ਹਵਾਈ ਜਹਾਜ਼ ਓਨੇ ਸਮੇਂ ਲਈ ਹੀ ਕੋਈ ਮਹੱਤਵ ਰਖਦਾ ਹੈ ਜਿੰਨਾ ਸਮਾਂ, ਅਪਣਾ ਕੋਈ ਮਕਸਦ ਪੂਰਾ ਕਰਨ ਲਈ ਜਾਂ ਵਿਦੇਸ਼ੀ ਧਰਤੀ ਉਤੇ ਜਾਣ ਲਈ, ਇਸ ਦਾ ਪ੍ਰਯੋਗ ਕਰਨਾ ਮਜਬੂਰੀ ਬਣ ਜਾਂਦਾ ਹੈ। ਜਦ ਉਸ ਦੀ ਲੋੜ ਮੁਕ ਗਈ ਤਾਂ ਸਾਡਾ ਵਿਹੜਾ, ਸਾਡੀ ਕੁਰਸੀ, ਸਾਡਾ ਬਿਸਤਰਾ, ਸਾਡਾ ਪਿੰਡ, ਸਾਡਾ ਘਰ ਹੀ ਸਾਡੀ ਅਸਲੀ ਜ਼ਿੰਦਗੀ ਬਣ ਜਾਂਦੇ ਹਨ ਜਿਸ ਵਿਚ ਹਵਾਈ ਜਹਾਜ਼ ਦਾ ਕੋਈ ਮਹੱਤਵ ਹੀ ਨਹੀਂ ਹੁੰਦਾ।

ਹੁਣ ਅਸੀਂ ਤੁਕ-ਵਾਰ ਅਰਥ ਕਰਦੇ ਹਾਂ:

ਹਉ ਕਿਹਾ ਮੁਹੁ ਦੇਸਾ ਦੁਸਟੁ ਚੋਰੁ: ਮੈਂ ਇਹ ਸੋਚ ਸੋਚ ਕੇ ਪ੍ਰੇਸ਼ਾਨ ਹੋ ਜਾਂਦਾ ਹਾਂ ਕਿ ਅਪਣੇ ਮਾਲਕ ਦੇ ਸਾਹਮਣੇ ਇਹ ਕੀ ਮੂੰਹ ਲੈ ਕੇ ਜਾਵੇਗਾ? 
ਨਾਨਕੁ ਨੀਚੁ ਕਹੈ ਬੀਚਾਰੁ: ਹੇ ਮੇਰੇ ਮਾਲਕਾ, ਮੈਂ ਬੜੇ ਦੁਖੀ ਹਿਰਦੇ ਤੇ ਅਫ਼ਸੋਸ ਨਾਲ ਤੇਰੇ ਅੱਗੇ ਇਹ ਮਾੜੀ ਗੱਲ (ਨੀਚੁ ਬੀਚਾਰੁ) ਰੱਖ ਰਿਹਾ ਹਾਂ। 
ਧਾਣਕ ਰੂਪਿ ਰਹਾ ਕਰਤਾਰੁ: ਕਿ ਅੱਜ ਦਾ ਮਨੁੱਖ ਵੀ (ਸੌ ਚੰਗੇ ਵੇਸ ਬਦਲ ਚੁੱਕਣ ਮਗਰੋਂ ਵੀ) ਅਪਣਾ ਧਾਣਕ ਰੂਪ, ਅਪਣੇ ਅੰਦਰੋਂ ਨਹੀਂ ਬਦਲ ਸਕਿਆ।  

ਸ਼ਬਦ ਦੀ ਭਾਵਨਾ ਕੀ ਹੈ?

ਇਸ ਸ਼ਬਦ ਦੀ ਭਾਵਨਾ ਇਹ ਹੈ ਕਿ ਸਦੀਆਂ ਪਹਿਲਾਂ, ਸ਼ਿਕਾਰ ਖੇਡ ਕੇ, ਮੁਫ਼ਤ ਦਾ ਮਾਲ (ਮੁਰਦਾਰ) ਖਾਣ ਵਾਲਾ ਮਨੁੱਖ, ਬਾਹਰੋਂ ਤਾਂ ਬਦਲਿਆ ਹੈ ਪਰ ਅੰਦਰੋਂ ਅੱਜ ਵੀ ਉਹੀ ਪੁਰਾਤਨ ਸਮੇਂ ਵਾਲੀਆਂ ਪ੍ਰਵਿਰਤੀਆਂ ਸੰਭਾਲੀ ਬੈਠਾ ਹੈ ਤੇ ਬਾਬਾ ਨਾਨਕ ਬੜੇ ਅਫ਼ਸੋਸ ਅਤੇ ਦੁਖ ਨਾਲ ਕਹਿੰਦਾ ਹੈ ਕਿ ਇਹ ਮਨੁੱਖ, ਅਪਣੇ ਮਾਲਕ ਅੱਗੇ ਕੀ ਮੂੰਹ ਲੈ ਕੇ ਜਾਏਗਾ ਜਿਸ ਨੇ ਸਦੀਆਂ ਵਿਚ, ਅਪਣੇ ਅੰਦਰ ਕੋਈ ਵੀ ਤਬਦੀਲੀ ਨਹੀਂ ਆਉਣ ਦਿਤੀ?

ਸ਼ਬਦ ਦੀ ਭਾਵਨਾ ਕੀ ਹੈ?

ਪਹਿਲੀ ਤਸਵੀਰ: ਕਲ ਅਸੀਂ ਵੇਖਿਆ ਸੀ ਕਿ ਸ਼ਬਦ ਦੀਆਂ ਸਤਰਾਂ ਦੇ ਅੱਖਰੀ ਅਰਥ ਕਰ ਕੇ ਸੋਨੇ ਨੂੰ ਪਿੱਤਲ ਬਣਾ ਕੇ ਰੱਖ ਦਿਤਾ ਗਿਆ ਹੈ ਅਤੇ ਬਹੁਤ ਉਚ ਪਾਏ ਦੇ ਧਾਰਮਕ-ਕਾਵਿ ਨੂੰ ਇਕ ਸਾਧਾਰਣ ਕਵਿਤਾ ਬਣਾ ਦਿਤਾ ਗਿਆ ਹੈ। ਸ਼ਬਦ ਦੀ ਭਾਵਨਾ ਸਮਝ ਲਈ ਜਾਂਦੀ ਤਾਂ ਪਤਾ ਲੱਗ ਜਾਂਦਾ ਕਿ ਬਾਬਾ ਨਾਨਕ ਨੇ ਪਹਿਲਾਂ, ਹਜ਼ਾਰਾਂ ਸਾਲ ਪਹਿਲਾਂ ਦੇ ਮਨੁੱਖ ਦੇ 'ਸਾਂਸੀ' ਜੀਵਨ ਦਾ ਚਿੱਤਰ ਖਿਚਿਆ ਹੈ ਅਤੇ ਦਸਿਆ ਹੈ ਕਿ ਸਾਂਸੀ ਮਨੁੱਖ, ਧਾਣਕ ਮਨੁੱਖ ਮੁਫ਼ਤੇ ਦਾ ਮਾਲ (ਮੁਰਦਾਰ) ਖਾਣ, ਦੂਜੇ ਜੀਵਾਂ ਨੂੰ ਮਾਰ ਕੇ ਅਪਣੀ ਉਦਰ ਪੂਰਤੀ ਕਰਨ ਅਤੇ ਕੋਈ ਚੰਗਾ ਕੰਮ ਜਾਂ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੀਆਂ ਰੁਚੀਆਂ ਨਾ ਹੋਣ ਕਾਰਨ, ਸਾਰੀਆਂ ਬੁਰਾਈਆਂ ਦਾ ਸ਼ਿਕਾਰ ਹੋਇਆ ਹੋਇਆ 'ਜੰਗਲੀ ਜਾਨਵਰਾਂ' ਵਰਗਾ ਵਿਉਹਾਰ ਹੀ ਕਰਦਾ ਸੀ ਅਤੇ ਮਨੁੱਖ ਹੁੰਦਾ ਹੋਇਆ ਵੀ ਮਾਨਵੀ ਕਦਰਾਂ ਕੀਮਤਾਂ ਤੋਂ ਵਾਂਝਾ ਸੀ। 

ਜੰਗਲੀ ਮਨੁੱਖ ਸ਼ਿਕਾਰੀ ਤੋਂ ਭਲਾ ਪੁਰਸ਼ ਨਜ਼ਰ ਤਾਂ ਆਉਣ ਲੱਗ ਪਿਆ ਹੈ ਪਰ ਹਜ਼ਾਰਾਂ ਸਾਲਾਂ ਵਿਚ ਉਸ ਦੀ ਸੋਚ ਵਿਚ ਕੋਈ ਤਬਦੀਲੀ ਨਹੀਂ ਆਈ, ਅੱਜ ਵੀ ਸਾਂਸੀ ਦਾ ਸਾਂਸੀ ਹੀ ਹੈ।

ਏਕੁ ਸੁਆਨੁ ਦੁਇ ਸੁਆਨੀ ਨਾਲਿ।
ਭਲਕੇ ਭਉਕਹਿ ਸਦਾ ਬਇਆਲਿ।
ਕੂੜੁ ਛੁਰਾ ਮੁਠਾ ਮੁਰਦਾਰੁ।
ਧਾਣਕ ਰੂਪਿ ਰਹਾ ਕਰਤਾਰ । ੧।
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ।
ਹਉ ਬਿਗੜੈ ਰੂਪਿ ਰਹਾ ਬਿਕਰਾਲ।
ਤੇਰਾ ਏਕੁ ਨਾਮੁ ਤਾਰੇ ਸੰਸਾਰੁ।
ਮੈ ਏਹਾ ਆਸ ਏਹੇ ਆਧਾਰੁ। ੧। ਰਹਾਉ।
ਮੁਖਿ ਨਿੰਦਾ ਆਖਾ ਦਿਨੁ ਰਾਤਿ।
ਪਰ ਘਰੁ ਜੋਹੀ ਨੀਚ ਸਨਾਤਿ।
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ।

'ਨਾਮ ਖੁਦਾਈ' (ਰੱਬੀ ਕਾਨੂੰਨ ਜਾਂ ਦਸਤੂਰ) ਤੋਂ ਬਾਹਰ ਕੋਈ ਮਰਿਆਦਾ ਨਹੀਂ ਹੋ ਸਕਦੀ

ਇਸ ਦੇ ਉਲਟ ਤੂੰ ਭਾਵੇਂ ਪੰਜ ਵਕਤ ਦਾ ਨਮਾਜ਼ੀ ਵੀ ਹੋਵੇਂ ਤੇ ਸਾਰੇ ਧਰਮ-ਗ੍ਰੰਥ ਵੀ ਤੂੰ ਪੜ੍ਹ ਲਏ ਹੋਣ ਪਰ ਤੇਰਾ ਅੰਤ ਤਾਂ ਉਹ ਛੋਟੀ ਜਹੀ ਕਬਰ ਹੀ ਹੈ ਜੋ ਤੈਨੂੰ ਹੁਣ ਤੋਂ ਹੀ ਸੱਦਾ ਦੇ ਰਹੀ ਹੈ। ਇਸ ਲਈ ਤੂੰ ਰੱਬ ਦੇ ਨਿਯਮਾਂ ਨੂੰ ਆਪ ਸਮਝ ਤੇ ਲੋਕਾਂ ਨੂੰ ਸਮਝਾ ਪਰ ਮੁਫ਼ਤ ਦੇ ਹਲਵੇ ਮਾਂਡੇ ਖ਼ਾਤਰ, ਰੱਬ ਦੇ ਨਾਂ ਤੇ ਝੂਠੇ ਨਿਯਮ ਘੜ ਕੇ, ਭੋਲੇ ਭਾਲੇ ਲੋਕਾਂ ਨੂੰ ਮੂਰਖ ਨਾ ਬਣਾ ਤੇ ਰੱਬ ਨਾਲ ਵੀ ਧ੍ਰੋਹ ਨਾ ਕਮਾ।

ਹੇ ਪੁਜਾਰੀ, ਹੇ ਮੁੱਲਾ, ਧਰਮ ਦੇ ਨਾਂ ਤੇ ਝੂਠ ਦਾ ਪ੍ਰਚਾਰ ਨਾ ਕਰਿਆ ਕਰ। ਡਰ ਉਸ ਰੱਬ ਤੋਂ ਜਿਹੜਾ ਸੰਸਾਰ ਦਾ 'ਕਰਤਾ ਪੁਰਖ' ਹੈ ਤੇ ਇਸੇ ਲਈ ਉਸ ਦੇ ਨਿਯਮ, ਕਾਨੂੰਨ ਹੀ ਸੰਸਾਰ ਨੂੰ ਚਲਾ ਰਹੇ ਹਨ ਪਰ ਤੂੰ ਅਪਣੇ ਝੂਠੇ ਕਾਨੂੰਨ, ਸਿਧੇ ਸਾਦੇ ਲੋਕਾਂ ਉਤੇ, ਧਰਮ ਦੇ ਨਾਂ ਉਤੇ ਲਾਗੂ ਕਰਨੇ ਚਾਹ ਰਿਹਾ ਹੈਂ।

ਉਸ ਮੌਲਾ (ਰੱਬ) ਨੇ ਪਾਣੀ ਨੂੰ ਮਿੱਟੀ ਨਾਲ ਗੁੰਨ੍ਹ ਕੇ ਏਨੀ ਵੱਡੀ ਕਾਇਨਾਤ ਰੱਚ ਦਿਤੀ ਹੈ ਪਰ ਰੱਚ ਕੇ ਛੱਡ ਨਹੀਂ ਦਿਤੀ, ਹੋਰ ਬੇਅੰਤ ਤੱਤਾਂ ਦਾ ਪ੍ਰਬੰਧ ਕਰ ਕੇ, ਉਹ ਸਦਾ ਇਸ ਦੀ ਸੇਵਾ ਸੰਭਾਲ ਵੀ ਕਰਦਾ ਰਹਿੰਦਾ ਹੈ। ਉਹ 'ਕਰਤਾ ਪੁਰਖ' ਹੈ ਅਰਥਾਤ ਸਦਾ ਕੁੱਝ ਨਾ ਕੁੱਝ ਕਰਦੇ ਰਹਿਣ ਵਾਲਾ ਹੈ ਜੋ ਨਿਚੱਲਾ ਹੋ ਕੇ ਇਕ ਥਾਂ ਉਤੇ ਬੈਠਾ ਨਹੀਂ ਰਹਿੰਦਾ। ਇਸੇ ਲਈ ਉਹ ਚਾਹੁੰਦਾ ਹੈ ਕਿ ਹਰ ਮਨੁੱਖ, ਪੁਜਾਰੀਆਂ ਦੇ ਆਖੇ ਲੱਗ ਕੇ ਕਰਮ-ਕਾਂਡੀ ਪੂਜਾ ਆਰਚਾ, ਜਪ-ਤੱਪ ਵਾਲੇ ਟੋਟਕੇ ਅਜ਼ਮਾਉਣ ਦੀ ਥਾਂ, ਕੁਦਰਤ ਵਲੋਂ ਮਿਲੀ ਜ਼ਿੰਮੇਵਾਰੀ ਨੂੰ ਨਿਭਾਏ, ਖ਼ੂਬ ਜੀਅ ਲਾ ਕੇ ਕੰਮ ਕਰੇ ਤੇ ਅਜਿਹਾ ਕਰਦਿਆਂ ਵੀ, ਜੇ ਅਜਿਹਾ ਕਰਦਿਆਂ ਉਸ ਪ੍ਰਭੂ ਨੂੰ ਮਿਲਣ ਦੀ ਤਾਂਘ ਰਖਦਾ ਹੈ ਤਾਂ ਸਾਰੇ ਕੰਮ ਕਰਦਿਆਂ ਹੋਇਆਂ ਵੀ, ਚੁਪ ਚੁਪੀਤੇ, ਮਨ ਵਿਚ ਉਸ ਨੂੰ ਇਕ ਪ੍ਰੇਮੀ ਤੇ ਸੱਚੇ ਆਸ਼ਕ ਵਾਂਗ ਯਾਦ ਕਰੇ - ਹੋਰ ਉਹ ਕੁੱਝ ਨਹੀਂ ਚਾਹੁੰਦਾ।

ਬਾਣੀ ਬਾਰੇ ਚਰਚਾ

ਆਸਾ ਮਹਲਾ ੧
ਤਿਤੁ ਸਰਵਰੜੈ ਭਈਲੇ ਨਿਵਾਸਾ
ਪਾਣੀ ਪਾਵਕੁ ਤਿਨਹਿ ਕੀਆ£
ਪੰਕਜੁ ਮੋਹ ਪਗੁ ਨਹੀ ਚਾਲੈ
ਹਮ ਦੇਖਾ ਤਹ ਡੂਬੀਅਲੇ£੧£
ਮਨ ਏਕੁ ਨ ਚੇਤਸਿ ਮੂੜ ਮਨਾ£
ਹਰਿ ਬਿਸਰਤ ਤੇਰੇ ਗੁਣ ਗਲਿਆ£੧£ ਰਹਾਉ£
ਨਾ ਹਉ ਜਤੀ ਸਤੀ ਨਹੀ ਪੜਿਆ
ਮੂਰਖ ਮੁਗਧਾ ਜਨਮੁ ਭਇਆ£
ਪ੍ਰਣਵਤਿ ਨਾਨਕ ਤਿਨ ਕੀ ਸਰਣਾ
ਜਿਨ ਤੂ ਨਾਹੀ ਵੀਸਰਿਆ£੨£੩£

ਇਸ ਸ਼ਬਦ ਵਿਚ ਬਾਬਾ ਨਾਨਕ ਅਪਣਾ ਤਜਰਬਾ ਬਿਆਨ ਕਰਦੇ ਹਨ ਕਿ ਜਦ ਉਹ ਰੱਬ ਨੂੰ ਯਾਦ ਕਰਦੇ ਹਨ ਤਾਂ ਕਿਵੇਂ ਮਹਿਸੂਸ ਕਰਦੇ ਹਨ ਅਤੇ ਇਕ ਪਲ ਲਈ ਕਿਸੇ ਹੋਰ ਪਾਸੇ ਧਿਆਨ ਚਲਾ ਜਾਂਦਾ ਹੈ ਤਾਂ ਕੀ ਹੁੰਦਾ ਹੈ....ਬਾਬਾ ਨਾਨਕ ਅਪਣਾ ਤਜਰਬਾ ਬਿਆਨ ਕਰਦੇ ਹੋਏ ਦਸਦੇ ਹਨ ਕਿ 'ਸੋਦਰੁ' ਦਾ ਉਹ ਵਾਸੀ ਅਥਵਾ ਬ੍ਰਹਮੰਡ ਦਾ ਮਾਲਕ ਅਜਿਹਾ ਜੀਵਨ-ਦਾਤਾ ਹੈ ਕਿ ਉਸ ਨੂੰ ਯਾਦ ਕਰਦਾ ਹਾਂ ਤਾਂ ਇਉਂ ਲਗਦਾ ਹੈ ਜਿਵੇਂ ਸ੍ਰੀਰ ਅੰਦਰ ਜੀਵਨ ਧੜਕਣ ਲੱਗ ਪਿਆ ਹੈ ਤੇ ਜਿਹੜੇ ਕੁੱਝ ਪਲਾਂ ਵਿਚ ਉਸ ਨੂੰ ਵਿਸਾਰ ਕੇ ਧਿਆਨ ਹੋਰ ਪਾਸੇ ਕਰਦਾ ਹਾਂ ਤਾਂ ਲਗਦਾ ਹੈ ਕਿ ਸ੍ਰੀਰ ਭਾਵੇਂ ਜੀਵੰਤ ਹੈ ਪਰ ਮਨ ਮਰ ਗਿਆ ਹੈ। ਇਸ ਦੇ ਬਾਵਜੂਦ, ਮਨ ਵਿਚ ਕਿਉਂਕਿ ਸੰਸਾਰੀ ਚੀਜ਼ਾਂ ਨੇ ਥਾਂ ਮੱਲੀ ਹੋਈ ਹੈ ਤੇ ਉਹੀ ਸਾਰੀਆਂ ਚੀਜ਼ਾਂ ਦੁਨੀਆਂ ਵਿਚ ਖੱਚਤ ਹੋਣ ਲਈ ਪ੍ਰੇਰਦੀਆਂ ਹਨ, ਇਸ ਲਈ ਕਈ ਵਾਰ ਉਸ ਦਾ ਨਾਂ ਲੈਣਾ ਵੀ ਔਖਾ ਲੱਗਣ ਲੱਗ ਜਾਂਦਾ ਹੈ ਪਰ ਉਸ ਮਾਲਕ ਦੀ ਕ੍ਰਿਪਾ ਸਦਕਾ, ਮੈਨੂੰ ਨਾਮ ਦੀ ਭੁੱਖ ਫਿਰ ਤੋਂ ਲੱਗ ਜਾਂਦੀ ਹੈ ਤੇ ਇਹ ਨਾਮ ਦੀ ਭੁੱਖ ਹੀ ਸਾਰੇ ਦੁੱਖਾਂ ਨੂੰ ਖਾ ਜਾਂਦੀ ਹੈ ਜਾਂ ਖ਼ਤਮ ਕਰ ਦੇਂਦੀ ਹੈ। ਹੇ ਮੇਰੀ ਮਾਂ, ਅਜਿਹੇ ਚੰਗੇ ਮਾਲਕ ਨੂੰ ਭੁਲਾਣਾ ਚਾਹਵਾਂ ਵੀ ਤਾਂ ਕਿਵੇਂ ਭੁਲਾ ਸਕਦਾ ਹਾਂ? ਨਹੀਂ ਭੁਲਾ ਸਕਦਾ, ਨਹੀਂ ਵਿਸਾਰ ਸਕਦਾ ਕਿਉਂਕਿ ਉਹੀ ਇਕੋ ਇਕ ਹੈ ਜੋ ਪੂਰਨ ਸੱਚ ਹੈ ਤੇ ਉਸ ਦਾ ਨਾਮ ਵੀ ਸਦਾ ਸੱਚ ਰਹਿਣ ਵਾਲਾ ਹੈ।

ਰਿਧ ਸਿਧ ਜਪ ਤਪ ਦੇ ਸਾਰੇ ਕਰਮ-ਕਾਂਡ, ਪ੍ਰਭੂ-ਪ੍ਰਾਪਤੀ ਵਿਚ ਫ਼ੇਲ ਹੋਏ ਹਨ ਕਿਉਂਕਿ ਰੱਬ ਅਪਣਾ ਆਪਾ ਕੇਵਲ ਉਸ ਅੱਗੇ ਹੀ ਪ੍ਰਗਟ ਕਰਦਾ ਹੈ ਜੋ ਸੱਚੇ ਤੇ ਨਿਸ਼ਕਾਮ ਪ੍ਰੇਮ ਦੇ ਸਹਾਰੇ, ਉਸ (ਪ੍ਰਮਾਤਮਾ) ਤਕ ਪਹੁੰਚਣ ਦੀ ਪਹਿਲ ਕਰਦਾ ਹ

ਬਾਬਾ ਨਾਨਕ ਸ਼ਬਦ ਦੀਆਂ ਅਖ਼ੀਰਲੀਆਂ ਤੁਕਾਂ ਵਿਚ ਫ਼ੁਰਮਾਉਂਦੇ ਹਨ ਕਿ ਇਨ੍ਹਾਂ ਰਿਧੀਆਂ ਸਿਧੀਆਂ, ਜਪ ਤਪ ਤੇ ਸੁਰਤ ਆਦਿ ਸ਼ਕਤੀਆਂ ਦਾ ਦਾਅਵਾ ਕਰਨ ਵਾਲਿਆਂ ਕੋਲ ਕੁੱਝ ਵੀ ਨਹੀਂ ਕਿਉਂਕਿ ਅਸਲ 'ਚੰਗਿਆਈਆਂ' ਤੇ 'ਸ਼ਕਤੀਆਂ' ਦਾ ਭੰਡਾਰ ਉਸ ਅਕਾਲ ਪੁਰਖ ਕੋਲ ਹੈ ਤੇ ਬਹੁਤ ਵੱਡਾ ਹੈ। (ਉਸ ਨਾਲ ਪ੍ਰੇਮ ਪਾਉਣ) ਵਾਲੇ ਨੂੰ ਉਹ ਜੋ ਆਪ ਦੇ ਦੇਂਦਾ ਹੈ, ਉਹੀ ਅਸਲ ਹੁੰਦਾ ਹੈ ਤੇ ਪ੍ਰਾਣੀ ਨੂੰ ਹੋਰ ਕੋਈ ਫ਼ਜ਼ੂਲ ਚਾਰਾ (ਪੁਜਾਰੀ ਜਗਤ ਦੇ ਝੂਠੇ ਚਾਰੇ) ਕਰਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਇਸ ਸੱਚ ਨੂੰ ਪ੍ਰਵਾਨ ਕਰਨ ਵਾਲੇ ਦਾ ਸੱਭ ਕੁੱਝ ਸੰਵਰ ਜਾਂਦਾ ਹੈ ਜਦ ਕਿ ਜਪਾਂ ਤਪਾਂ, ਸੁਰਤ ਟਿਕਾਉਣ ਵਾਲੇ, ਰਿਧੀਆਂ ਸਿਧੀਆਂ ਦੀ ਵਰਤੋਂ ਕਰਨ ਵਾਲੇ ਤੇ ਹੋਰ ਕਰਮ-ਕਾਂਡਾਂ, ਚਲਾਕੀਆਂ ਉਤੇ ਟੇਕ ਰੱਖਣ ਵਾਲੇ ਭਟਕਦੇ ਹੀ ਰਹਿੰਦੇ ਹਨ ਤੇ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਦੇ।ਸੰਖੇਪ ਵਿਚ, ਕੁਲ ਮਿਲਾ ਕੇ, ਬਾਬਾ ਨਾਨਕ, ਜਗਿਆਸੂ ਨੂੰ, ਵੱਡੀਆਂ ਵੱਡੀਆਂ ਸ਼ਕਤੀਆਂ ਪ੍ਰਾਪਤ ਹੋਣ ਤੇ ਉਨ੍ਹਾਂ ਰਾਹੀਂ ਪ੍ਰਭੂ-ਪ੍ਰਾਪਤੀ ਕਰਨ ਦੇ ਦਾਅਵੇ ਕਰਨ ਵਾਲਿਆਂ ਤੋਂ ਹਟਾ ਕੇ ਤੇ 'ਪੁਜਾਰੀ ਸ਼੍ਰੇਣੀ ਦੇ ਪ੍ਰਪੰਚਾਂ' ਨੂੰ ਨਿਰਰਥਕ ਦਸ ਕੇ, ਪ੍ਰੇਮ- ਮਾਰਗ 'ਤੇ ਚਲ ਕੇ, ਅਪਣੇ ਮਾਲਕ ਨਾਲ ਸਿੱਧਾ ਪਿਆਰ ਪਾਉਣ ਲਈ ਹੀ ਤਿਆਰ ਕਰ ਰਹੇ ਹਨ ਇਸ ਸ਼ਬਦ ਰਾਹੀਂ।ੈ

ਰਿਧੀਆਂ ਸਿਧੀਆਂ ਪ੍ਰਾਪਤ ਹੋਣ ਦਾ ਦਾਅਵਾ ਕਰਨ ਵਾਲੇ ਕਹਿੰਦੇ ਸਨ ਕਿ ਉਹ ਪ੍ਰਮਾਤਮਾ ਤਕ ਪਹੁੰਚ ਕਰ ਸਕਣਗੇ ਪਰ ਉਹ ਵੀ ਹਾਰ ਗਏ ਕਿਉਂਕਿ ਰੱਬ ਨੂੰ ਪ੍ਰਾਪਤ ਕਰਨ ਦੇ ਇਹ ਸਾਰੇ ਰਾਹ ਗ਼ਲਤ ਹਨ - ਠੀਕ ਰਾਹ ਪ੍ਰੇਮ ਹੀ ਹੈ ਜਿਸ ਮਾਰਗ ਉਤੇ ਚਲ ਕੇ ਧੰਨੇ ਨੂੰ ਰੱਬ ਨੂੰ ਪ੍ਰਗਟ ਹੋਣ ਲਈ ਮਜਬੂਰ ਕਰ ਦਿਤਾ ਸੀ।

ਬਾਬਾ ਨਾਨਕ ਇਕ ਬਹੁਤ ਵੱਡਾ ਸੱਚ ਬਿਆਨ ਕਰਦੇ ਹੋਏ ਜਗਿਆਸੂ ਨੂੰ ਸਮਝਾਂਦੇ ਹਨ ਕਿ ਇਹ ਸ਼ਕਤੀ ਪ੍ਰਮਾਤਮਾ ਨੇ ਅਪਣੇ ਕੋਲ ਹੀ ਰੱਖੀ ਹੋਈ ਹੈ ਕਿ ਅਪਣੀ ਵਡਿਆਈ ਬਾਰੇ ਜਿਸ ਕਿਸੇ ਨੂੰ ਕੁੱਝ ਦਸਣਾ ਹੈ, ਆਪ ਹੀ ਦੱਸੇਗਾ ਪਰ ਪ੍ਰਭੂ ਦੀ ਮਿਹਰ ਸਦਕਾ ਜਿਸ ਨੂੰ ਪਤਾ ਲੱਗੇਗਾ ਵੀ, ਉਹ ਅੱਗੋਂ ਪ੍ਰਭੂ ਦੀ ਵਡਿਆਈ ਬਿਆਨ ਕਰਨਾ ਚਾਹੇ ਤਾਂ ਕੁੱਝ ਬਿਆਨ ਨਹੀਂ ਕਰ ਸਕੇਗਾ। ਜੋ ਕੋਈ ਵੀ ਇਹ ਦਾਅਵਾ ਕਰਦਾ ਹੈ ਕਿ ਉਸ ਨੂੰ ਪਤਾ ਹੈ ਕਿ ਪ੍ਰਮਾਤਮਾ ਬਹੁਤ ਵੱਡਾ ਹੈ, ਉਹ ਸੁਣੀ ਸੁਣਾਈ ਗੱਲ ਹੀ ਕਰ ਰਿਹਾ ਹੈ, ਆਪ ਉਸ ਨੂੰ ਕੁੱਝ ਨਹੀਂ ਪਤਾ ਹੁੰਦਾ। ਜਿਸ ਨੂੰ ਪਤਾ ਲੱਗ ਜਾਵੇ, ਉਹ ਤਾਂ ਮੂੰਹੋਂ ਬੋਲ ਕੇ ਦਸ ਹੀ ਨਹੀਂ ਸਕਦਾ, ਭਾਵੇਂ ਆਤਮਾ ਕਰ ਕੇ, ਉਹ ਅਕਾਲ ਪੁਰਖ, ਪ੍ਰਮਾਤਮਾ ਨਾਲ ਅਭੇਦ ਹੋ ਚੁੱਕਾ ਹੁੰਦਾ ਹੈ। ਉਹ ਉਹੀ ਕੁੱਝ ਬੋਲ ਸਕਦਾ ਹੈ ਜੋ ਅਕਾਲ ਪੁਰਖ ਆਪ ਉਸ ਕੋਲੋਂ ਬੁਲਵਾਉਂਦਾ ਹੈ। ਜਿਨ੍ਹਾਂ ਨੂੰ ਪ੍ਰਮਾਤਮਾ ਬਾਰੇ ਕੁੱਝ ਵੀ ਪਤਾ ਨਹੀਂ ਹੁੰਦਾ, ਉਹੀ ਲੋਕ ਗੱਪਾਂ ਘੜ ਘੜ ਕੇ ਸੁਣਾਂਦੇ ਰਹਿੰਦੇ ਹਨ।

ਸੁਣੀ ਸੁਣਾਈ ਦੇ ਆਧਾਰ ਉਤੇ ਹੀ ਅਸੀ ਕਹਿ ਦੇਂਦੇ ਹਾਂ ਕਿ ਪ੍ਰਮਾਤਮਾ ਬਹੁਤ ਵੱਡਾ ਤੇ ਬਹੁਤ ਸ਼ਕਤੀਸ਼ਾਲੀ ਹੈ ਪਰ ਵਿਰਲਾ ਹੀ ਕੋਈ ਹੁੰਦਾ ਹੈ ਜਿਸ ਨੇ ਪ੍ਰਮਾਤਮਾ ਦੀ ਵਡਿਆਈ ਆਪ ਵੇਖਣ ਵਿਚ (ਮਨ ਦੀਆਂ ਅੱਖਾਂ ਨਾਲ) ਸਫ਼ਲਤਾ ਪ੍ਰਾਪਤ ਕੀਤੀ ਹੁੰਦੀ ਹੈ। ਉਹ ਵਿਰਲਾ, ਉਸ ਪ੍ਰਮਾਤਮਾ ਦੀ ਮਿਹਰ ਸਦਕਾ ਹੀ ਉਸ ਨੂੰ ਸਚਮੁਚ ਵੇਖ ਸਕਿਆ ਹੁੰਦਾ ਹੈ।


ਬਾਬਾ ਨਾਨਕ ਫ਼ਰਮਾਉਂਦੇ ਹਨ; ਕੀ ਦੱਸਾਂ ਉਹ ਕਿੰਨਾ ਵੱਡਾ ਹੈ? ਬਹੁਤੇ ਬੰਦੇ ਜਿਹੜੇ ਇਹ ਕਹਿੰਦੇ ਹਨ ਕਿ ਉਹ ਬਹੁਤ ਵੱਡਾ ਹੈ, ਇਨ੍ਹਾਂ ਨੂੰ ਨਿਜੀ ਗਿਆਨ ਕੋਈ ਨਹੀਂ ਹੁੰਦਾ ਕਿਉਂਕਿ ਇਕ ਦੂਜੇ ਕੋਲੋਂ ਸੁਣ ਸੁਣ ਕੇ ਹੀ ਕਹੀ ਜਾਂਦੇ ਹਨ ਕਿ ਉਹ ਬਹੁਤ ਵੱਡਾ ਹੈ। ਅਸਲ ਵਿਚ ਤਾਂ ਉਸ ਨੂੰ ਹੀ ਪਤਾ ਹੋ ਸਕਦਾ ਹੈ ਕਿ ਉਹ ਕਿੰਨਾ ਵੱਡਾ ਹੈ ਜਿਸ ਨੇ ਆਪ ਉਸ ਨੂੰ ਡਿੱਠਾ (ਵੇਖਿਆ) ਹੋਵੇ। ਉਸ ਦੀ ਵਡਿਆਈ, ਉਸ ਦੇ ਵੱਡੇਪਨ ਦੀਆਂ ਗੱਲਾਂ ਕਰਨ ਵਾਲੇ ਤੁਹਾਨੂੰ ਬੜੇ ਮਿਲ ਜਾਣਗੇ ਜੋ ਤੁਹਾਨੂੰ ਦਸਣਗੇ ਕਿ ਪ੍ਰਮਾਤਮਾ ਬਹੁਤ ਵੱਡਾ ਹੈ, ਬਹੁਤ ਵਿਸ਼ਾਲ ਹੈ ਪਰ ਜਿਹੜੇ ਸਚਮੁਚ ਉਸ ਦੀ ਵਡਿਆਈ ਜਾਣ ਜਾਂਦੇ ਹਨ, ਉਹ ਤਾਂ ਉਹਦੇ ਵਿਚ ਹੀ ਸਮਾਏ ਹੁੰਦੇ ਹਨ ਤੇ ਉਹਦੇ ਵਿਚ ਸਮਾ ਜਾਣ ਵਾਲਾ ਓਨਾ ਹੀ ਦਸ ਸਕਦਾ ਹੈ ਜਿੰਨਾ ਵਾਹਿਗੁਰੂ ਆਪ ਅਪਣੇ ਬਾਰੇ ਦਸਣਾ ਚਾਹੇ। 'ਕਹਣੇ ਵਾਲੇ ਤੇਰੇ ਰਹੇ ਸਮਾਇ' ਵਿਚ 'ਕਹਣੇ ਵਾਲੇ' ਦਾ ਅਰਥ ਬੋਲਣ ਵਾਲਿਆਂ ਤੋਂ ਨਹੀਂ, ਅਕੱਥ ਦੀ ਕਥਾ ਕਰਨ ਵਾਲਿਆਂ ਤੋਂ ਹੈ। ਅਕੱਥ ਦੀ ਕਥਾ ਉਹੀ ਕਰ ਸਕਦਾ ਹੈ ਜੋ ਉਸ ਵਾਹਿਗੁਰੂ ਨੂੰ ਜਾਣ ਚੁੱਕਾ ਹੁੰਦਾ ਹੈ। ਉਹ ਮੇਰਾ ਸਾਹਿਬ, ਮੇਰਾ ਮਾਲਕ, ਬੜਾ ਗਹਿਰ ਗੰਭੀਰ ਹੈ। ਗਹਿਰ ਗੰਭੀਰ ਉਹੀ ਹੁੰਦਾ ਹੈ ਜੋ ਅਪਣੇ ਬਾਰੇ ਆਪ ਬੋਲ ਕੇ ਕੁੱਝ ਨਹੀਂ ਦਸਦਾ ਪਰ ਖ਼ਬਰ ਸੱਭ ਦੀ ਰਖਦਾ ਹੈ। ਗਹਿਰ ਗੰਭੀਰ ਬੜਬੋਲਾ ਨਹੀਂ ਹੁੰਦਾ ਤੇ ਓੜਕਾਂ ਦਾ ਵਿਦਵਾਨ ਹੁੰਦਾ ਹੈ। 

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman