ਸੰਪਾਦਕੀ
ਕਿਸਾਨ ਦੇ ਸਿਰ ਉਤੇ ਕਰਜ਼ਾ ਚੜ੍ਹਿਆ ਵੀ ਕੇਂਦਰੀ ਨੀਤੀਆਂ ਕਾਰਨ ਹੈ ਜੋ ਉਸ ਨੂੰ ਉਪਜ ਦਾ ਪੂਰਾ ਮੁੱਲ ਨਹੀਂ ਲੈਣ ਦੇਂਦੀਆਂ ਤੇ ਇਸ ਨੂੰ ਉਤਾਰਨਾ ਵੀ ਕੇਂਦਰ ਦਾ ਫ਼ਰਜ਼ ਹੈ, ਰਾਜਾਂ ਦਾ ਨਹੀਂ


ਮੱਧ ਵਰਗ ਨੂੰ ਸੁੱਖ ਸਹੂਲਤਾਂ ਦੇਣ ਲਈ, ਕਿਸਾਨ ਨੂੰ ਲਾਗਤ ਮੁੱਲ ਤੋਂ ਘੱਟ ਕੀਮਤ ਦਿਤੀ ਜਾਂਦੀ ਰਹੀ ਜੋ ਹੌਲੀ ਹੌਲੀ ਖ਼ੁਦਕੁਸ਼ੀਆਂ ਦਾ ਰੂਪ ਧਾਰ ਗਈ। ਅਸਲ ਮਸਲਾ 70% ਆਬਾਦੀ ਨੂੰ ਲਾਗਤ + 15% ਮੁਨਾਫ਼ਾ ਦੇ ਕੇ ਇਨਸਾਫ਼ ਦੇਣ ਦਾ ਹੈ ਜੋ ਕੇਂਦਰ ਹੀ ਕਰ ਸਕਦਾ ਹੈ।

ਆਰਬਿਟ ਕੇਸ ਦਾ ਫ਼ੈਸਲਾ - ਗ਼ਰੀਬ ਲਈ ਨਿਆਂ ਖ਼ਰੀਦਣਾ ਅਸੰਭਵ


ਆਰਬਿਟ ਬੱਸ ਕਾਂਡ ਵਿਚਲੇ ਮੌਤ ਦੇ ਕੇਸ ਵਿਚ ਚਾਰ ਮੁਲਜ਼ਮਾਂ ਨੂੰ ਅਦਾਲਤ ਵਲੋਂ ਬਰੀ ਕਰ ਦਿਤਾ ਗਿਆ ਹੈ। ਕਾਰਨ ਇਹ ਹੈ ਕਿ ਇਸ ਘਟਨਾ ਦੇ ਮਾਂ ਅਤੇ ਭਰਾ ਹੀ ਦੋ ਚਸ਼ਮਦੀਦ ਗਵਾਹ ਸਨ ਅਤੇ ਉਨ੍ਹਾਂ ਨੇ ਖ਼ੁਦ ਹੀ ਗਵਾਹੀ ਦੇਣ ਤੋਂ ਇਨਕਾਰ ਕਰ ਦਿਤਾ ਸੀ। ਗ਼ਰੀਬ ਪ੍ਰਵਾਰ ਸਨ, ਉਨ੍ਹਾਂ ਦੀਆਂ ਅਪਣੀਆਂ ਮਜਬੂਰੀਆਂ ਰਹੀਆਂ ਹੋਣਗੀਆਂ ਜਿਨ੍ਹਾਂ ਕਰ ਕੇ ਉਨ੍ਹਾਂ ਨੇ ਗਵਾਹੀ ਦੇਣ ਵੇਲੇ ਬੇਟੀ ਦੀ ਦਰਦਨਾਕ ਮੌਤ ਦਾ ਨਿਆਂ ਲੈਣ ਦੀ ਲੜਾਈ ਛੱਡ ਦਿਤੀ।

ਭਾਰਤ ਦੇ ਰਾਸ਼ਟਰਪਤੀ ਦੀ ਚੋਣ ਤੇ ਗੱਲ ਜ਼ਮੀਰ ਦੀ ਆਵਾਜ਼ ਦੀ!

ਜ਼ਮੀਰ ਦੀ ਆਵਾਜ਼ ਜਿਹੜੀਆਂ ਕਮਜ਼ੋਰੀਆਂ ਨੂੰ ਪਿੱਛੇ ਛੱਡ ਕੇ ਸੁਣੀ ਜਾ ਸਕਦੀ ਹੈ, ਉਥੇ ਪਹੁੰਚਣ ਦੀ ਸਮਰੱਥਾ ਹੁਣ ਭਾਰਤੀ ਸਿਆਸਤਦਾਨਾਂ ਕੋਲ ਨਹੀਂ ਰਹੀ। ਇਸੇ ਲਈ ਜ਼ਮੀਰ ਦੀ ਗੱਲ ਸੁਣਨ ਵਾਲੀ ਗੱਲ ਹੁਣ ਬੀਤੇ ਸਮੇਂ ਦੀ ਗੱਲ ਬਣ ਗਈ ਹੈ।
ਰਾਸ਼ਟਰਪਤੀ ਦੀ ਚੋਣ ਨੂੰ 'ਜ਼ਮੀਰ' ਦੀ ਚੋਣ ਆਖਿਆ ਜਾ ਰਿਹਾ ਹੈ। ਭਾਵੇਂ ਮੀਰਾ ਕੁਮਾਰ ਦੇ ਜਿੱਤਣ ਦੀ ਉਮੀਦ ਤਾਂ ਘੱਟ ਹੀ ਸੀ,  ਫਿਰ ਵੀ ਉਨ੍ਹਾਂ ਦੇਸ਼ ਭਰ ਵਿਚ ਜਾ ਕੇ ਹਰ ਪਾਰਟੀ ਤੇ ਸੰਸਥਾ ਨੂੰ ਅਪਣੇ ਜ਼ਮੀਰ ਨੂੰ ਟਟੋਲ ਕੇ ਵੋਟ ਪਾਉਣ ਲਈ ਆਖਿਆ।

ਨੋਬਲ ਇਨਾਮ ਜੇਤੂ ਅਮਰਤਿਆ ਸੇਨ ਨੂੰ ਅਪਣੀ ਗੱਲ ਕਹਿਣ ਦਾ ਹੱਕ ਤਾਂ ਦਿਉ!

ਸੈਂਸਰ ਬੋਰਡ ਉਸ ਦੀ ਫ਼ਿਲਮ 'ਚੋਂ ਜਦ ਗਊ, ਗੁਜਰਾਤ ਆਦਿ ਵੀ ਕੱਟ ਦੇਂਦਾ ਹੈ ਤਾਂ ਐਮਰਜੈਂਸੀ ਦੀ ਮੁੜ ਤੋਂ ਯਾਦ ਕਰਵਾ ਦੇਂਦਾ ਹੈ।
ਨੋਬਲ ਪੁਰਸਕਾਰ ਜੇਤੂ ਅਮਰਤਿਆ ਸੇਨ, ਜਿਨ੍ਹਾਂ ਦੇ ਅਰਥਸ਼ਾਸਤਰ ਦੇ ਮਾਪਦੰਡਾਂ ਨੂੰ ਸੰਯੁਕਤ ਰਾਸ਼ਟਰ ਨੇ ਆਪ ਅਪਣਾ ਕੇ ਸਾਲਾਨਾ ਮਨੁੱਖੀ ਵਿਕਾਸ ਸੂਚਕ ਅੰਕ ਦੀ ਸ਼ੁਰੂਆਤ ਕੀਤੀ ਸੀ, ਨੂੰ ਫ਼ਿਲਮੀ ਨੈਤਿਕਤਾ ਦੇ ਠੇਕੇਦਾਰ ਪਹਿਲਾਜ ਨਿਹਲਾਨੀ ਹੁਣ ਸਹੀ ਸ਼ਬਦਾਵਲੀ ਸਿਖਾਉਣ ਦੀ ਜ਼ਿੰਮੇਵਾਰੀ ਲੈ ਰਹੇ ਹਨ।

ਅਮਰਨਾਥ ਦੇ ਯਾਤਰੀਆਂ ਉਤੇ ਹੋਏ ਸ਼ਰਮਨਾਕ ਹਮਲੇ ਲਈ ਸਾਰੇ ਮੁਸਲਮਾਨਾਂ ਨੂੰ ਕਟਹਿਰੇ ਵਿਚ ਨਾ ਖੜੇ ਕਰੋ!

ਸ਼ੋਰ-ਸ਼ਰਾਬੇ ਤੇ ਨਫ਼ਰਤੀ ਪ੍ਰਚਾਰ ਨੂੰ ਲਗਾਮ ਪਾ ਕੇ ਹੀ ਸੋਚਿਆ ਜਾ ਸਕਦਾ ਹੈ ਕਿ ਕਸ਼ਮੀਰੀਆਂ ਦੇ ਦਿਲ ਕਿਵੇਂ ਜਿੱਤੇ ਜਾਣ? ਦਿਲ ਜਿੱਤੇ ਬਿਨਾਂ, ਭਾਰਤ ਦਾ ਭਲਾ ਨਹੀਂ ਕੀਤਾ ਜਾ ਸਕਦਾ।

ਸਾਡੇ ਅਪਰਾਧੀ ਆਗੂ ਕਿਧਰ ਲਿਜਾਣਗੇ ਦੇਸ਼ ਨੂੰ?


ਭਾਰਤੀ ਸਿਆਸਤ ਵਿਚ ਹਰ ਚੋਣ ਮਗਰੋਂ ਅਪਰਾਧੀ ਹੋਰ ਤਾਕਤਵਰ ਬਣ ਰਹੇ ਹਨ। 2004 ਵਿਚ ਅਪਰਾਧਕ ਪਿਛੋਕੜ ਵਾਲੇ ਸੰਸਦ ਮੈਂਬਰ 24% ਸਨ ਅਤੇ 2017 ਵਿਚ ਇਨ੍ਹਾਂ ਦੀ ਹਿੱਸੇਦਾਰੀ 34% ਤਕ ਪਹੁੰਚ ਗਈ ਹੈ। ਸਾਡੇ ਸੰਸਦ ਮੈਂਬਰਾਂ ਵਿਚ ਪੰਜਵਾਂ ਹਿੱਸਾ ਉਨ੍ਹਾਂ ਸੰਸਦ ਮੈਂਬਰਾਂ ਦਾ ਹੈ ਜਿਨ੍ਹਾਂ ਉਤੇ ਸੰਗੀਨ ਅਪਰਾਧਾਂ ਦੇ ਇਲਜ਼ਾਮ ਹਨ। ਪਰ ਸਾਡੇ ਸਿਸਟਮ ਵਿਚ ਅਜਿਹੇ ਅਪਰਾਧੀਆਂ ਉਤੇ ਸਿਰਫ਼ ਤਿੰਨ ਸਾਲਾਂ ਤਕ ਹੀ ਚੋਣਾਂ ਲੜਨ ਉਤੇ ਪਾਬੰਦੀ ਹੈ।

ਭਾਰਤ ਵੱਡੇ 20 ਦੇਸ਼ਾਂ ਤੋਂ ਥਾਪੜਾ ਤਾਂ ਲੈ ਸਕਦਾ ਹੈ ਪਰ ਦੇਸ਼ ਅੰਦਰ ਗ਼ਰੀਬ ਤੇ ਗ਼ਰੀਬੀ ਦੀ ਹਾਲਤ ਵਿਚ ਕੋਈ ਫ਼ਰਕ ਨਹੀਂ ਪੈ ਰਿਹਾਦੁਨੀਆਂ ਨੂੰ ਭਾਰਤ ਦੀ ਚਾਲ ਵਿਚ ਹੁਣ ਤੇਜ਼ੀ ਨਜ਼ਰ ਆ ਰਹੀ ਹੈ। ਜੀ-20 ਸਿਖਰ ਸੰਮੇਲਨ ਵਿਚ ਭਾਰਤ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਗਏ। ਜਿਥੇ ਭਾਰਤ ਵਲੋਂ ਕੌਮਾਂਤਰੀ ਆਰਥਕਤਾ ਨੂੰ ਦਿਤੀ ਹਮਾਇਤ ਦੀ ਸ਼ਲਾਘਾ ਕੀਤੀ ਗਈ, ਉਥੇ ਹੀ ਨਵੀਆਂ ਕੰਪਨੀਆਂ ਨੂੰ ਵਿਦੇਸ਼ੀ ਆਰਥਕ ਸਹਾਇਤਾ ਲੈਣ ਦੀ ਇਜਾਜ਼ਤ ਦਿਤੇ ਜਾਣ 'ਤੇ ਵੀ ਬੱਲੇ-ਬੱਲੇ ਕੀਤੀ ਗਈ।

ਸਾਡੀ ਪੁਲਿਸ ਦਾ ਅਕਸ ਕਦੋਂ ਸੁਧਰੇਗਾ?


ਲੁਧਿਆਣਾ ਵਿਚ ਇਕ 27 ਸਾਲ ਦੇ ਵਿਅਕਤੀ ਨੇ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਕੇ ਅਪਣੀਆਂ ਲੱਤਾਂ ਤੁੜਵਾ ਲਈਆਂ। ਛਾਲ ਮਾਰਨ ਦਾ ਕਾਰਨ ਪੁਲਿਸ ਦੀ ਮਾਰ ਦਾ ਡਰ ਸੀ ਕਿਉਂਕਿ ਪੁਲਿਸ ਵਾਲੇ ਉਸ ਨੂੰ ਇਕ ਮਾਮਲੇ ਵਿਚ ਪੁੱਛ-ਪੜਤਾਲ ਕਰਨ ਲਈ ਡੀ.ਐਸ.ਪੀ. ਦੇ ਦਫ਼ਤਰ ਵਿਚ ਲੈ ਗਏ ਸਨ ਅਤੇ ਉਸ ਦੇ ਮਨ ਵਿਚ ਐਨਾ ਡਰ ਪੈਦਾ ਹੋ ਗਿਆ ਕਿ ਉਸ ਨੇ ਡੀ.ਐਸ.ਪੀ. ਦਫ਼ਤਰ ਦੀ ਖਿੜਕੀ ਵਿਚੋਂ ਛਾਲ ਮਾਰ ਦਿਤੀ।

ਛੱਲ ਕਪਟ ਨਾਲ ਪਾਣੀਆਂ ਬਾਰੇ ਪੰਜਾਬ ਉਤੇ ਮੜ੍ਹਿਆ ਗਿਆ ਫ਼ੈਸਲਾ, ਸੁਪ੍ਰੀਮ ਕੋਰਟ ਦੀ ਨਜ਼ਰ ਵਿਚ ਵੀ ਮੰਨਣਾ ਲਾਜ਼ਮੀ ਹੈ?

ਸੁਪ੍ਰੀਮ ਕੋਰਟ ਐਸ.ਵਾਈ.ਐਲ. ਮੁੱਦੇ ਤੇ ਅਪਣੇ ਪੁਰਾਣੇ ਫ਼ੈਸਲੇ ਉਤੋਂ ਟਸ ਤੋਂ ਮੱਸ ਨਹੀਂ ਹੋਈ। ਅਦਾਲਤ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਫ਼ੈਸਲੇ ਦਾ ਆਦਰ ਕਰਨਾ ਅਤੇ ਉਸ ਉਤੇ ਅਮਲ ਕਰਨਾ ਦੋਹਾਂ ਸੂਬਿਆਂ ਦਾ ਫ਼ਰਜ਼ ਬਣਦਾ ਹੈ। ਇਨੈਲੋ ਵਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਨੂੰ ਕਾਬੂ ਕਰਨ ਅਤੇ ਰੋਕਣ ਦਾ ਹੁਕਮ ਵੀ ਦਿਤਾ ਗਿਆ ਹੈ। ਕੇਂਦਰ ਵਲੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਨੂੰ ਤਿੰਨ ਹੋਰ ਮਹੀਨੇ ਦਿਤੇ ਗਏ ਹਨ।

ਸੁਪ੍ਰੀਮ ਕੋਰਟ ਨੇ ਸ਼ਰਾਬੀ ਡਰਾਈਵਰਾਂ ਦੀ ਸੁਣ ਲਈ ਪਰ...

ਸੁਪ੍ਰੀਮ ਕੋਰਟ ਵਲੋਂ ਹੁਣ ਸ਼ਰਾਬ ਨੂੰ ਸ਼ਹਿਰਾਂ ਵਿਚੋਂ ਲੰਘਦੀਆਂ ਸੜਕਾਂ ਕਿਨਾਰੇ ਵੇਚਣ ਦੀ ਮਨਜ਼ੂਰੀ ਮਿਲ ਗਈ ਹੈ ਜਿਸ ਨਾਲ ਸ਼ਰਾਬ ਉਦਯੋਗ ਹੁਣ ਸਾਹ ਲੈਣ ਜੋਗਾ ਹੋ ਜਾਏਗਾ। ਪਰ ਪਹਿਲਾਂ ਲਾਈ ਗਈ ਪਾਬੰਦੀ ਦਾ ਫ਼ਾਇਦਾ ਪੰਜਾਬ ਦੀਆਂ ਸੜਕਾਂ ਉਤੇ ਦਿਸਣਾ ਸ਼ੁਰੂ ਹੋ ਗਿਆ ਹੈ।

ਮੋਦੀ ਦੇ ਮੁਕਾਬਲੇ ਤੇ ਖੜੇ ਹੋ ਸਕਣ ਵਾਲੇ ਵਿਰੋਧੀ ਨੇਤਾ, ਮੁਸ਼ਕਲਾਂ ਵਿਚ ਘਿਰੇ!

2019 ਵਿਚ ਪ੍ਰਧਾਨ ਮੰਤਰੀ ਮੋਦੀ ਦੇ ਮੁਕਾਬਲੇ ਤੇ ਖੜੇ ਹੋਣ ਵਾਲੇ ਦੋ ਕਾਬਲ ਆਗੂ ਡਾਢੀ ਮੁਸੀਬਤ ਵਿਚ ਫੱਸ ਗਏ ਹਨ।

ਜੁਨੈਦ ਦਾ ਕਤਲ, ਗਊ ਦੇ 'ਮੀਟ' ਖ਼ਾਤਰ ਹੋਇਆ ਜਾਂ ਰੇਲ ਦੀ 'ਸੀਟ' ਖ਼ਾਤਰ?
13 ਸਾਲ ਦੇ ਜੁਨੈਦ ਦਾ ਕਾਤਲ ਫੜਿਆ ਗਿਆ ਹੈ ਤੇ ਉਸ ਨੇ ਅਪਣਾ ਜੁਰਮ ਵੀ ਕਬੂਲ ਕਰ ਲਿਆ ਹੈ ਪਰ ਰੇਲਵੇ ਪੁਲਿਸ ਵਲੋਂ ਬੜਾ ਹੈਰਾਨੀਜਨਕ ਪ੍ਰਗਟਾਵਾ ਹੋਇਆ ਹੈ। ਕਾਤਲ ਦਾ ਕਹਿਣਾ ਹੈ ਕਿ ਜੁਨੈਦ ਨੂੰ ਮਾਰਨ ਦਾ ਕਾਰਨ ਗਊ 'ਮੀਟ' ਨਹੀਂ ਬਲਕਿ ਰੇਲ ਦੀ 'ਸੀਟ' ਸੀ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman