ਸੰਪਾਦਕੀ
ਸੁਪ੍ਰੀਮ ਕੋਰਟ ਕੇਸਾਂ ਵਿਚ ਹੋਈ ਸਰਕਾਰੀ ਦੇਰੀ ਤੋਂ ਨਾਰਾਜ਼ ਹੈ ਪਰ 1984 ਕਤਲੇਆਮ ਦੇ ਕੇਸਾਂ ਵਿਚ ਹੋਈ ਦੇਰੀ ਲਈ ਨਾਰਾਜ਼ ਕਿਉਂ ਨਹੀਂ?


2012 ਦੀ ਇਕ ਉਦਯੋਗਿਕ ਪ੍ਰਦੂਸ਼ਣ ਨਾਲ ਸਬੰਧਤ ਪਟੀਸ਼ਨ ਦੇ ਮਾਮਲੇ 'ਚ 5-6 ਰਾਜਾਂ ਵਲੋਂ ਜਵਾਬ ਦੇਣ ਵਿਚ ਦੇਰੀ ਨੂੰ ਵੇਖ ਕੇ ਸੁਪ੍ਰੀਮ ਕੋਰਟ ਵਿਚ ਜਸਟਿਸ ਖੇਹਰ ਅਤੇ ਜਸਟਿਸ ਚੰਦਰਚੂੜ ਨੂੰ ਏਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਰਾਜਾਂ ਦੇ ਵਕੀਲਾਂ ਨੂੰ ਪੁਛਿਆ ਕਿ ਕੀ ਉਹ ਅਦਾਲਤ ਨੂੰ ਮਜ਼ਾਕ ਸਮਝਦੇ ਹਨ? ਉਨ੍ਹਾਂ ਨੇ ਵਕੀਲਾਂ ਨੂੰ ਇਕ ਪੰਚਾਇਤ ਅਤੇ ਸੁਪਰੀਮ ਕੋਰਟ ਵਿਚ ਫ਼ਰਕ ਸਮਝਣ ਲਈ ਆਖਿਆ।

ਔਰਤਾਂ ਦਾ ਦਿਲ ਨਿਤੀਸ਼ ਕੁਮਾਰ ਨੇ ਕਿਵੇਂ ਜਿਤਿਆ?


ਨਿਤੀਸ਼ ਕੁਮਾਰ, ਆਉਣ ਵਾਲੇ ਸਮੇਂ ਵਿਚ ਭਾਰਤ ਦੀ 50% ਵੋਟ ਦੇ ਪੱਕੇ ਮਾਲਕ ਬਣ ਸਕਦੇ ਹਨ ਕਿਉਂਕਿ ਉਹ ਭਾਰਤ ਦੀ 50% ਆਬਾਦੀ ਯਾਨੀ ਕਿ ਔਰਤਾਂ ਨੂੰ ਸਮਝ ਚੁੱਕੇ ਹਨ। ਬਿਹਾਰ ਦੀ ਜਿੱਤ ਵਿਚ ਇਕ ਵੱਡਾ ਯੋਗਦਾਨ ਔਰਤਾਂ ਦਾ ਰਿਹਾ ਸੀ। ਸ਼ਰਾਬਬੰਦੀ ਨਾਲ ਹੋਣ ਵਾਲੇ ਆਰਥਕ ਨੁਕਸਾਨ ਨੂੰ ਅਤੇ ਸ਼ਰਾਬ ਮਾਫ਼ੀਆ ਨੂੰ ਨਿਤੀਸ਼ ਕੁਮਾਰ ਇਸ ਕਰ ਕੇ ਝੱਲ ਗਏ ਕਿਉਂਕਿ ਉਹ ਔਰਤਾਂ ਨਾਲ ਕੀਤੇ ਵਾਅਦੇ ਉਤੇ ਖਰੇ ਉਤਰੇ ਸਨ। ਜਿਹੜੀ ਔਰਤ ਅਪਣੇ ਸ਼ਰਾਬੀ ਪਤੀ ਦੀ ਮਾਰ ਅਤੇ ਬਰਬਾਦੀ ਤੋਂ ਇਕ ਦਿਨ ਵਾਸਤੇ ਵੀ ਬਚ ਗਈ, ਉਸ ਦੀ ਵੋਟ ਹਮੇਸ਼ਾ ਵਾਸਤੇ ਨਿਤੀਸ਼ ਕੁਮਾਰ ਦੀ ਹੋ ਗਈ ਸਮਝੋ।

ਲੰਬੀ ਵਿਚ 'ਸਿਕਸਰ' (ਛੱਕਾ) ਕਿਸ ਦਾ ਵੱਜੇਗਾ, ਕਹਿ ਨਹੀਂ ਸਕਦੇ ਪਰ ਪ੍ਰਚਾਰ ਦਾ 'ਚੌਕਾ' ਤਾਂ ਕਾਂਗਰਸ ਨੇ ਮਾਰ ਹੀ ਲਿਆ ਹੈ!

ਪੰਜਾਬ ਦਾ ਚੋਣ ਅਖਾੜਾ ਹੁਣ ਪੂਰੀ ਤਰ੍ਹਾਂ ਭੱਖ ਚੁੱਕਾ ਹੈ ਅਤੇ ਪੂਰੀ ਗਹਿਮਾ ਗਹਿਮੀ ਚਲ ਰਹੀ ਹੈ। ਪੰਜਾਬ ਦੀ ਰਾਜਗੱਦੀ ਦੇ ਨਾਲ-ਨਾਲ ਹੁਣ ਵੱਡੇ ਆਗੂਆਂ ਦੀ ਇਜ਼ਤ ਵੀ ਦਾਅ ਤੇ ਲੱਗ ਚੁੱਕੀ ਹੈ। 'ਆਪ' ਨੇ ਪੰਜਾਬ ਵਿਚ ਅਪਣੀ ਪ੍ਰਚਾਰ ਮੁਹਿੰਮ ਦੀ ਨੀਂਹ ਜਿਹੜੀ ਗੱਲ ਤੇ ਰੱਖੀ ਸੀ, ਐਨ ਮੌਕੇ ਤੇ ਆ ਕੇ ਕਾਂਗਰਸ ਨੇ ਉਨ੍ਹਾਂ ਦੀ ਸਾਰੀ ਨੀਂਹ ਹੀ ਹਿਲਾ ਕੇ ਰੱਖ ਦਿਤੀ।

ਪੱਤਰਕਾਰਤਾ ਲਈ ਔਖ ਸਮਾਂ¸ਚੰਗੇ ਪੱਤਰਕਾਰ, ਪੱਤਰਕਾਰੀ ਹੀ ਛੱਡ ਰਹੇ ਹਨ

ਭਾਰਤ ਦਾ ਅੰਗਰੇਜ਼ੀ ਖ਼ਬਰਾਂ ਦਾ ਪਹਿਲਾ ਚੈਨਲ ਐਨ.ਡੀ.ਟੀ.ਵੀ. ਭਾਰਤ ਵਿਚ ਨਿਰਪੱਖ ਪੱਤਰਕਾਰਤਾ ਦੇ ਮੰਚ ਉਤੇ ਅਪਣੀ ਪਛਾਣ ਨੂੰ 15 ਸਾਲਾਂ ਤੋਂ ਬਣਾਈ ਚਲਿਆ ਆ ਰਿਹਾ ਸੀ। ਇਸ ਚੈਨਲ ਨਾਲ ਪ੍ਰਣਬ ਰਾਏ ਅਤੇ ਬਰਖਾ ਦੱਤ ਵਰਗੇ ਚਿਹਰੇ ਪਹਿਲੇ ਦਿਨ ਤੋਂ ਜੁੜੇ ਹੋਏ ਸਨ ਪਰ ਹੁਣ ਬਰਖਾ ਦੱਤ ਵਲੋਂ ਇਸ ਚੈਨਲ ਨੂੰ ਛੱਡਣ ਦੇ ਫ਼ੈਸਲੇ ਕਾਰਨ ਨਿਰਪੱਖ ਪੱਤਰਕਾਰੀ ਦੇ ਵਿਚਾਰ ਨੂੰ ਇਕ ਵੱਡੀ ਸੱਟ ਵੱਜੀ ਹੈ ਕਿਉਂਕਿ ਹੁਣ ਗਿਣੇ-ਚੁਣੇ ਚੈਨਲ ਹੀ ਸਰਕਾਰ ਅਤੇ ਰਿਲਾਇੰਸ ਦੇ ਚੁੰਗਲ ਤੋਂ ਬਚੇ ਹੋਏ ਰਹਿ ਗਏ ਹਨ।

ਮੋਹਨਦਾਸ ਕਰਮਚੰਦ ਗਾਂਧੀ ਨੂੰ ਇਕ ਸਿਆਸੀ ਨੇਤਾ ਹੀ ਰਹਿਣ ਦਿਤਾ ਜਾਂਦਾ ਤਾਂ ਬਿਹਤਰ ਹੁੰਦਾ!


ਮੋਹਨਦਾਸ ਕਰਮਚੰਦ ਗਾਂਧੀ ਨੇ ਇਕ ਸਿਆਸੀ ਨੇਤਾ ਵਜੋਂ, ਜੀਵਨ ਵਿਚ ਕਈ ਅਜਿਹੇ ਕਾਰਨਾਮੇ ਕਰ ਵਿਖਾਏ ਜੋ ਹਿੰਦੁਸਤਾਨੀ ਜਨਤਾ ਲਈ ਬਿਲਕੁਲ ਨਵੇਂ ਸਨ ਪਰ ਉਸ ਦੀ ਕਾਮਯਾਬੀ ਇਸ ਗੱਲ ਵਿਚੋਂ ਵੇਖੀ ਜਾ ਸਕਦੀ ਹੈ ਕਿ ਉਸ ਨੇ ਬਹੁਤੇ ਭਾਰਤੀਆਂ ਨੂੰ ਇਸ ਗੱਲ ਦਾ ਅਹਿਸਾਸ ਤਕ ਨਾ ਹੋਣ ਦਿਤਾ ਕਿ ਉਹ ਕੁੱਝ ਅਜਿਹੀਆਂ ਗੱਲਾਂ ਵੀ ਕਰਦਾ ਰਿਹਾ ਹੈ ਜਿਸ ਨੂੰ ਇਸ ਦੇਸ਼ ਦੀ ਜਨਤਾ ਨੇ ਪਹਿਲਾਂ ਕਦੇ ਵੀ ਪ੍ਰਵਾਨ ਨਹੀਂ ਸੀ ਕੀਤਾ।

ਬੀ.ਐਸ.ਐਫ਼. ਦਾ ਗ਼ਰੀਬ ਜਵਾਨ ਇਕ ਰੋਟੀ ਤੇ ਕੱਚੀ ਦਾਲ ਦੀ ਸ਼ਿਕਾਇਤ ਕਿਉਂ ਕਰ ਰਿਹਾ ਹੈ?

ਬੀ.ਐਸ.ਐਫ਼. ਦੇ ਜਵਾਨ ਵਲੋਂ ਉਸ ਨੂੰ ਸਰਹੱਦ ਉਤੇ ਮਿਲ ਰਹੇ ਸੁੱਕੇ ਖਾਣੇ ਦੀਆਂ ਵੀਡੀਉ ਚਾਹੇ ਲੱਖਾਂ ਭਾਰਤੀਆਂ ਨੇ ਵੇਖੀਆਂ ਹੋਣਗੀਆਂ ਪਰ ਕੀ ਉਹ ਕਿਸੇ ਨੂੰ ਹੈਰਾਨ ਪ੍ਰੇਸ਼ਾਨ ਕਰ ਸਕੀਆਂ ਹਨ? ਥੋੜਾ ਬਹੁਤ ਬੁਰਾ ਜ਼ਰੂਰ ਲਗਿਆ ਕਿਉਂਕਿ ਫ਼ੌਜ ਉਤੇ ਦੇਸ਼ ਦੀ ਸਰਹੱਦ ਦੀ ਰਾਖੀ ਕਰਨ ਦੀ ਬੜੀ ਔਖੀ ਜ਼ਿੰਮੇਵਾਰੀ ਹੁੰਦੀ ਹੈ ਤੇ ਇਸੇ ਲਈ ਉਨ੍ਹਾਂ ਵਾਸਤੇ ਸਤਿਕਾਰ ਦੀ ਭਾਵਨਾ ਲੋਕ-ਮਨਾਂ ਅੰਦਰ ਬਣੀ ਹੁੰਦੀ ਹੈ। ਫ਼ੌਜ ਵਿਚ ਜੋ ਅੰਤਰ ਵਿਖਾਇਆ ਗਿਆ, ਇਹ ਤਾਂ ਭਾਰਤ ਦੇ ਸਭਿਆਚਾਰ ਦਾ ਅਟੁੱਟ ਹਿੱਸਾ ਹੈ।

ਗਾਂਧੀ, ਚਰਖਾ, ਖਾਦੀ ਤੇ ਮੋਦੀ

ਬੀ.ਜੇ.ਪੀ. ਦੇ ਸੱਤਾ ਵਿਚ ਆਉਣ ਤੋਂ ਬਾਅਦ ਭਾਰਤ ਦਾ ਇਤਿਹਾਸ ਬਦਲਿਆ ਜਾ ਰਿਹਾ ਹੈ ਜਿਸ ਬਾਰੇ ਵੱਡੇ ਸਾਇੰਸਦਾਨ ਕਾਫ਼ੀ ਚਿੰਤਾ ਵਿਚ ਹਨ। ਪਰ ਹੁਣ ਪ੍ਰਧਾਨ ਮੰਤਰੀ ਨੇ ਭਾਰਤੀ ਖਾਦੀ ਅਤੇ ਚਰਖੇ ਦੇ ਚਿੰਨ੍ਹ ਮਹਾਤਮਾ ਗਾਂਧੀ ਨੂੰ ਹਟਾ ਕੇ ਅਪਣੇ ਆਪ ਨੂੰ ਬਿਰਾਜਮਾਨ ਕਰ ਲਿਆ ਹੈ। ਖਾਦੀ ਦਾ ਜਨਮ ਮਹਾਤਮਾ ਗਾਂਧੀ ਨੇ ਨਹੀਂ ਸੀ ਕੀਤਾ ਪਰ ਆਜ਼ਾਦੀ ਦੀ ਲਹਿਰ ਅਤੇ ਚਰਖੇ ਦਾ ਮਹਾਤਮਾ ਗਾਂਧੀ ਨਾਲ ਅਟੁੱਟ ਰਿਸ਼ਤਾ ਹੈ।

ਪੰਜਾਬ ਵਿਚ ਉਦਯੋਗਿਕ ਵਿਕਾਸ ਕਦੋਂ ਹੋਇਆ¸ਕਾਂਗਰਸ ਰਾਜ ਵਿਚ ਜਾਂ ਅਕਾਲੀ ਰਾਜ ਵਿਚ?


ਅਕਾਲੀ ਸਰਕਾਰ ਦੇ ਉਦਯੋਗਿਕ ਵਿਕਾਸ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਐਸੋਚੈਮ ਨੇ ਪੰਜਾਬ ਦੇ ਹੌਲੀ ਚਾਲ ਚਲ ਰਹੇ ਆਰਥਕ ਵਿਕਾਸ ਬਾਰੇ ਰੀਪੋਰਟ ਜਾਰੀ ਕੀਤੀ ਹੈ। ਇਹ ਰੀਪੋਰਟ ਨਾ ਸਿਰਫ਼ ਅਕਾਲੀ ਦਲ ਦੇ ਦਾਅਵਿਆਂ ਨੂੰ ਚੁਨੌਤੀ ਦੇਂਦੀ ਹੈ ਬਲਕਿ ਪੰਜਾਬ ਵਿਚ ਕਾਂਗਰਸ ਰਾਜ ਵਿਚ ਹੋਏ ਵਿਕਾਸ ਦੇ ਦਾਅਵਿਆਂ ਦੀ ਸ਼ਲਾਘਾ ਵੀ ਕਰਦੀ ਹੈ। ਪੰਜਾਬ ਦੀ ਆਰਥਕ ਵਿਕਾਸ ਦਰ 2006-07 ਵਿਚ 10.2% ਸੀ ਅਤੇ ਪਿਛਲੇ 10 ਸਾਲਾਂ ਵਿਚ ਇਹ ਲਗਾਤਾਰ ਡਿਗਦੀ ਹੀ ਰਹੀ।

ਮੁੱਖ ਮੰਤਰੀ ਉਤੇ ਜੁੱਤੀ ਸੁਟ ਕੇ ਕੀ ਪੰਜਾਬ ਵਿਚ ਮਨ-ਚਾਹਿਆ ਬਦਲਾਅ ਆ ਜਾਏਗਾ?ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਉਤੇ ਜੁੱਤੀ ਸੁੱਟਣ ਦੇ ਮਾਮਲੇ ਦੀ ਸਾਰੇ ਪਾਸੇ ਨਿਖੇਧੀ ਕੀਤੀ ਜਾ ਰਹੀ ਹੈ। ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਇਹੋ ਜਿਹੀ ਇਕ ਹਰਕਤ ਦੇ ਇਨਾਮ ਵਜੋਂ ਲੰਬੀ ਤੋਂ 'ਆਪ' ਦੇ ਜਰਨੈਲ ਸਿੰਘ ਨੂੰ ਉਮੀਦਵਾਰੀ ਮਿਲੀ ਜੋ ਇਕ ਛੋਟੇ ਪੱਤਰਕਾਰ ਤੋਂ ਸਿਆਸਤ ਵਿਚ ਅੱਗੇ ਆਏ ਹਨ। ਜੋ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਹੋਇਆ, ਉਹ ਪੰਜਾਬੀ ਸਭਿਆਚਾਰ ਦੀ ਪ੍ਰਤੀਨਿਧਤਾ ਨਹੀਂ ਕਰਦਾ ਕਿਉਂਕਿ ਪੰਜਾਬੀ ਹਥਿਆਰ ਉਦੋਂ ਚੁਕਦਾ ਹੈ ਜਦੋਂ ਹਰ ਹੀਲਾ ਖ਼ਤਮ ਹੋ ਚੁੱਕਾ ਹੋਵੇ ਅਤੇ ਪੰਜਾਬੀ, ਇਕ ਜੁੱਤੀ ਵਰਗਾ ਫ਼ਾਲਤੂ ਹਥਿਆਰ ਨਹੀਂ ਚੁਕਦੇ। ਬਜ਼ੁਰਗਾਂ ਦੀ ਬੇਅਦਬੀ ਪੰਜਾਬੀ ਸਭਿਆਚਾਰ ਦਾ ਭਾਗ ਨਹੀਂ ਹੈ।

ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਬਣਨਾ ਵੀ ਚਾਹੁੰਦੇ ਹਨ ਪਰ ਖੁਲ੍ਹ ਕੇ ਕਹਿਣੋਂ ਸ਼ਰਮਾਉਂਦੇ ਵੀ ਹਨ!

ਜਿਹੜੀ ਗੱਲ ਦੇ ਸੰਕੇਤ 'ਆਪ' ਦੇ ਖ਼ੇਮੇ ਵਿਚੋਂ ਗੁਪਤ ਰੂਪ ਵਿਚ ਦਿਤੇ ਜਾ ਰਹੇ ਸਨ, ਆਖ਼ਰ ਉਹ ਗੱਲ ਮਨੀਸ਼ ਸਿਸੋਦੀਆ ਨੇ ਖੁਲ੍ਹ ਕੇ ਕਹਿ ਹੀ ਦਿਤੀ ਕਿ 'ਵੋਟ ਇਸ ਤਰ੍ਹਾਂ ਪਾਉ ਜਿਵੇਂ ਕੇਜਰੀਵਾਲ ਵਾਸਤੇ ਪਾ ਰਹੇ ਹੋ।' 'ਆਪ' ਦੀ ਨੀਤੀ ਸਪੱਸ਼ਟ ਕਰਦੀ ਹੈ ਕਿ ਵਿਰੋਧੀਆਂ ਤੋਂ ਘਬਰਾ ਕੇ ਮਨੀਸ਼ ਸਿਸੋਦੀਆ ਨੇ ਇਹ ਕਹਿ ਦਿਤਾ ਕਿ ਸਿਰਫ਼ ਇਹ ਸਮਝੋ ਕਿ ਪੰਜਾਬ ਨਾਲ ਕੀਤੇ ਜਾ ਰਹੇ ਵਾਅਦਿਆਂ ਵਾਸਤੇ ਕੇਜਰੀਵਾਲ ਹੀ ਜ਼ਿੰਮੇਵਾਰ ਹਨ।

ਗ਼ੈਰ-ਸਰਕਾਰੀ ਸੰਸਥਾਵਾਂ ਭ੍ਰਿਸ਼ਟਾਚਾਰ ਦਾ ਇਕ ਵੀ.ਆਈ.ਪੀ. ਅੱਡਾ!!

ਐਨ.ਜੀ.ਓ., (ਗ਼ੈਰ ਸਰਕਾਰੀ ਸੰਸਥਾਵਾਂ) ਜੋ ਕਿ ਸਮਾਜ ਦੀ ਬਿਹਤਰੀ ਦੇ ਕੰਮਾਂ ਵਾਸਤੇ ਸਥਾਪਤ ਕੀਤੀਆਂ ਜਾਂਦੀਆਂ ਹਨ, ਅੱਜ ਸੱਭ ਤੋਂ ਵੱਧ ਦੁਰਵਰਤੋਂ ਕਰਨ ਵਾਲੀਆਂ ਸੰਸਥਾਵਾਂ ਵਿਚੋਂ ਗਿਣੀਆਂ ਜਾਣ ਲੱਗੀਆਂ ਹਨ।

ਫ਼ਿਲਮੀ ਅਤੇ ਦੂਜੇ ਸਿਤਾਰੇ ਪੰਜਾਬ ਦੀਆਂ ਚੋਣਾਂ ਵਿਚ ਵੀ ਜਲਵਾ ਬਿਖੇਰਨਗੇ!


ਪੰਜਾਬ ਚੋਣਾਂ ਵਿਚ ਚਮਕ ਦਮਕ ਲਿਆਉਣ ਵਾਸਤੇ ਹੁਣ ਪਾਰਟੀਆਂ, ਸਿਤਾਰਿਆਂ ਨੂੰ ਇਸਤੇਮਾਲ ਕਰਨਾ ਸ਼ੁਰੂ ਕਰਨਗੀਆਂ। ਹਰ ਪਾਰਟੀ ਵਿਚ ਜਿਹੜੇ-ਜਿਹੜੇ ਸਿਤਾਰੇ ਹਨ, ਜਿਵੇਂ ਹੇਮਾ ਮਾਲਿਨੀ ਅਤੇ ਵਿਨੋਦ ਖੰਨਾ (ਬੀ.ਜੇ.ਪੀ.), ਗੁਲ ਪਨਾਗ ਅਤੇ ਜੱਸੀ (ਆਪ), ਪੰਜਾਬ ਦੇ ਸਿਆਸੀ ਦੰਗਲ ਨੂੰ ਚਮਕਾਉਣ ਲਈ ਲਿਆਂਦੇ ਜਾਣਗੇ। ਪਹਿਲਾਂ ਵੀ ਇਸ਼ਤਿਹਾਰਬਾਜ਼ੀ ਵਿਚ ਹਾਕੀ ਦੇ ਖਿਡਾਰੀ 'ਨਸ਼ਾ ਮੁਕਤ ਪੰਜਾਬ' ਅਤੇ ਦਿਵਿਆ ਦੱਤਾ, ਬਠਿੰਡਾ ਹਵਾਈ ਅੱਡੇ ਦਾ ਪ੍ਰਚਾਰ ਕਰ ਰਹੇ ਹਨ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman