ਸੰਪਾਦਕੀ
'ਅਟਕ ਤੋਂ ਕੱਟਕ ਤਕ' ਜਾਂ ਖ਼ੈਬਰ ਤੋਂ ਕੰਨਿਆ ਕੁਮਾਰੀ ਤਕ? ਜਾਂ ਲਾਲ ਕਿਲ੍ਹੇ ਤੇ ਹੈਦਰੀ ਝੰਡਾ?

1947 ਵਿਚ ਫ਼ਿਰਕੂ ਲੀਹਾਂ ਤੇ ਦੇਸ਼ ਦੀ ਵੰਡ ਤਾਂ ਹੋ ਗਈ ਪਰ ਦੋਹਾਂ ਦੇਸ਼ਾਂ ਦੇ ਲੋਕਾਂ ਤੇ ਲੀਡਰਾਂ ਨੇ ਇਹ ਗੱਲ ਦਿਲਾਂ ਵਿਚੋਂ ਨਾ ਹਟਾਈ ਕਿ ਗ਼ਲਤ ਤੌਰ ਤੇ ਕੀਤੀ ਗਈ ਵੰਡ ਇਕ ਦਿਨ ਖ਼ਤਮ ਕਰ ਕੇ ਰਹਿਣੀ ਹੈ। ਭਲੇ ਲੋਕ ਸੋਚਦੇ ਸਨ ਕਿ ਦੋਵੇਂ ਦੇਸ਼ ਛੇਤੀ ਹੀ ਸਮਝ ਜਾਣਗੇ ਕਿ ਵਖਰਿਆਂ ਰਹਿ ਕੇ ਚਲਣਾ ਇਸ ਤਰ੍ਹਾਂ ਹੀ ਹੈ ਜਿਵੇਂ ਪਤੀ ਪਤਨੀ ਨੂੰ ਤਲਾਕ ਮਗਰੋਂ ਇਕੱਲਿਆਂ ਰਹਿਣਾ ਪੈ ਜਾਵੇ।

ਈਦ ਮਨਾ ਰਹੇ ਮੁਸਲਮਾਨਾਂ ਲਈ ਚਿੰਤਾ ਦੀ ਘੜੀ

ਹਿੰਦੁਸਤਾਨ ਨੇ ਸਦਾ ਅਪਣੇ ਬਾਰੇ ਇਹੀ ਪ੍ਰਚਾਰਿਆ ਹੈ ਕਿ ਇਸ ਦੇਸ਼ ਦੇ ਵਾਸੀ ਬੜੇ ਸ਼ਾਂਤੀ-ਪਸੰਦ ਲੋਕ ਹਨ ਜੋ ਸੱਭ ਧਰਮਾਂ ਦਾ ਸਤਿਕਾਰ ਕਰਦੇ ਹਨ। ਆਮ ਤੌਰ 'ਤੇ ਇਹ ਠੀਕ ਹੀ ਹੈ ਪਰ ਜਦ ਇਕ ਧਰਮ ਦੇ ਆਗੂ, ਧਰਮ ਦੇ ਨਾਂ ਤੇ, ਕਿਸੇ ਦੂਜੇ ਧਰਮ ਵਿਰੁਧ ਭੜਕਾਹਟ ਪੈਦਾ ਕਰਦੇ ਹਨ ਤਾਂ ਬੁੱਧ ਧਰਮ ਜੋ ਇਕ ਸਮੇਂ ਸਾਰੇ ਦੇਸ਼ ਉਤੇ ਛਾ ਗਿਆ ਸੀ ਤੇ ਹਿੰਦੂ ਮੰਦਰਾਂ ਵਿਚ ਭਗਤਾਂ ਦੀ ਆਮਦ ਏਨੀ ਵੀ ਨਹੀਂ ਸੀ ਰਹਿ ਗਈ ਕਿ ਪੁਜਾਰੀ ਦੀ ਰੋਟੀ ਰੋਜ਼ੀ ਦਾ ਪ੍ਰਬੰਧ ਕਰ ਸਕੇ ਤਾਂ ਧਰਮ ਦੇ ਨਾਂ ਤੇ ਬੋਧੀਆਂ ਵਿਰੁਧ ਏਨਾ ਵੱਡਾ ਧਰਮ ਯੁੱਧ ਸ਼ੁਰੂ ਕੀਤਾ ਗਿਆ ਕਿ ਭੀੜਾਂ ਨੇ ਬੋਧੀਆਂ ਨੂੰ ਸ਼ਰੇਆਮ ਜ਼ਿੰਦਾ ਸਾੜਨਾ ਸ਼ੁਰੂ ਕਰ ਦਿਤਾ।

ਦੇਸ਼ ਵਿਚ ਬਜ਼ੁਰਗਾਂ ਦਾ ਵੀ ਬੁਰਾ ਹਾਲ ਕੀਤਾ ਜਾਂਦਾ ਹੈ!ਬਰਤਾਨੀਆਂ ਵਿਚ 2.6 ਫ਼ੀ ਸਦੀ ਤੇ ਭਾਰਤ ਵਿਚ 20.8 ਫ਼ੀ ਸਦੀ ਬਜ਼ੁਰਗ ਅਪਮਾਨ ਵਾਲਾ ਜੀਵਨ ਬਸਰ ਕਰ ਰਹੇ ਹਨ
ਇਹ ਦੇਸ਼ ਬੜਾ ਅਜੀਬ ਦੇਸ਼ ਹੈ ਜਿਥੇ ਜੇ ਤੁਸੀ ਆਖੋ ਕਿ ਇਸ ਦੇਸ਼ ਵਿਚ ਔਰਤਾਂ ਨਾਲ ਬੜਾ ਧੱਕਾ ਹੁੰਦਾ ਰਿਹਾ ਹੈ ਤਾਂ ਝੱਟ ਇਕ ਦੇਵੀ ਦੀ ਤਸਵੀਰ ਵਿਖਾ ਕੇ ਕਹਿ ਦਿਤਾ ਜਾਂਦਾ ਹੈ, ''ਨਹੀਂ ਜੀ, ਅਸੀ ਤਾਂ ਔਰਤਾਂ ਨੂੰ ਦੇਵੀਆਂ ਮੰਨ ਕੇ ਉਨ੍ਹਾਂ ਦੀ ਪੂਜਾ, ਸ਼ੁਰੂ ਤੋਂ ਹੀ ਕਰਦੇ ਆ ਰਹੇ ਹਾਂ।''

ਨਹੀਂ ਨਹੀਂ, ਇਹ ਕੁੱਝ ਅਸੈਂਬਲੀ ਵਿਚ ਨਹੀਂ ਹੋਣਾ ਚਾਹੀਦਾ

ਪੰਜਾਬ ਅਸੈਂਬਲੀ ਵਿਚ, ਪਿਛਲੇ ਕੁੱਝ ਦਿਨਾਂ ਵਿਚ ਜੋ ਕੁੱਝ ਵੇਖਣ ਨੂੰ ਮਿਲਿਆ ਹੈ, ਉਸ ਨਾਲ ਹਰ ਪੰਜਾਬੀ ਦਾ ਸਿਰ ਨੀਵਾਂ ਹੋ ਗਿਆ ਹੋਵੇਗਾ। ਜਨਤਾ ਦੇ ਦਿਤੇ ਟੈਕਸਾਂ 'ਚੋਂ ਕਰੋੜਾਂ ਰੁਪਏ ਖ਼ਰਚ ਕਰ ਕੇ, 'ਚੁਣੇ ਹੋਏ' ਨੁਮਾਇੰਦੇ, ਅਸੈਂਬਲੀਆਂ ਤੇ ਪਾਰਲੀਮੈਂਟ ਵਿਚ ਕਿਉਂ ਭੇਜੇ ਜਾਂਦੇ ਹਨ? ਤਾਕਿ ਉਥੇ ਜਾ ਕੇ, ਉਹ ਵਿਚਾਰ ਚਰਚਾ ਰਾਹੀਂ ਪੰਜਾਬ ਦੀ ਜਨਤਾ ਦੇ ਭਲੇ ਦੀਆਂ ਕੁੱਝ ਯੋਜਨਾਵਾਂ ਬਣਾ ਸਕਣ ਤੇ ਅਜਿਹੇ ਕਾਨੂੰਨ ਬਣਾ ਸਕਣ ਜਿਨ੍ਹਾਂ ਦਾ ਚੰਗਾ ਫੱਲ ਜਨਤਾ ਨੂੰ ਮਿਲ ਸਕੇ ਤੇ ਹਥਕੜੀ, ਸਮਾਜ ਦੇ ਭ੍ਰਿਸ਼ਟ ਅਤੇ ਗੰਦੇ ਹਿੱਸੇ ਨੂੰ ਲੱਗ ਸਕੇ।

ਜੱਜ ਕਰਨਨ ਦੀ ਗ੍ਰਿਫ਼ਤਾਰੀ ਕੋਈ ਛੋਟੀ ਜਹੀ ਗੱਲ ਤਾਂ ਨਹੀਂ!


ਜੱਜ ਸੀ.ਐਸ. ਕਰਨਨ ਪਿਛਲੇ ਕੁੱਝ ਸਮੇਂ ਤੋਂ ਸੁਰਖ਼ੀਆਂ ਵਿਚ ਛਾਏ ਰਹੇ ਹਨ। ਉਨ੍ਹਾਂ ਨੂੰ ਸੁਪ੍ਰੀਮ ਕੋਰਟ ਨੇ ਅਪਣੇ ਅੱਗੇ ਪੇਸ਼ ਹੋਣ ਲਈ ਸੰਮਨ ਭੇਜੇ। ਜੱਜ ਕਰਨਨ ਨੇ ਪੇਸ਼ ਹੋਣ ਤੋਂ ਨਾਂਹ ਕਰ ਦਿਤੀ ਅਤੇ ਇਹ ਸਟੈਂਡ ਲਿਆ ਕਿ ਉੱਚ-ਜਾਤਾਂ ਵਾਲੇ ਜੱਜ, ਜੱਜ ਕਰਨਨ ਦੀ ਨੀਵੀਂ ਜਾਤ ਕਰ ਕੇ ਉਸ ਨਾਲ ਸ਼ੁਰੂ ਤੋਂ ਹੀ ਧੱਕਾ ਕਰਦੇ ਆਏ ਹਨ ਤੇ ਨਹੀਂ ਚਾਹੁੰਦੇ ਕਿ ਜੱਜ ਕਰਨਨ ਉਨ੍ਹਾਂ ਨੂੰ ਪਿੱਛੇ ਛੱਡ ਕੇ ਉਪਰ ਲੰਘ ਜਾਵੇ।

ਜੇ ਕੈਪਟਨ ਅਮਰਿੰਦਰ ਸਿੰਘ ਆਪ ਬਜਟ ਲਿਖ ਲੈਂਦੇ ਤਾਂ ਉਹ ਕਿਤੇ ਜ਼ਿਆਦਾ ਚੰਗਾ ਹੋਣਾ ਸੀ

ਅਪਣੀ ਲਿਆਕਤ ਦੇ ਚਮਤਕਾਰ ਵਿਖਾਣ ਦੀ ਬਜਾਏ, ਕਿਸੇ ਹੋਰ ਸਵਰਗਵਾਸੀ ਨਾਇਕ ਦੇ ਨਾਂ ਪਿੱਛੇ ਲੁਕ ਕੇ ਰਾਜਨੀਤੀ ਵਿਚ ਚਮਤਕਾਰ ਵਿਖਾਣ ਦੇ ਦਾਅਵੇ ਬੰਨ੍ਹਣ ਵਾਲੇ ਜਿਹੜੇ ਵੀ ਸਿਆਸਤਦਾਨ ਵੇਖੇ ਗਏ ਹਨ, ਉਹ ਸਾਰੇ ਹੀ ਨਾਕਾਮ ਸਾਬਤ ਹੋਏ ਹਨ ¸ ਕੇਜਰੀਵਾਲ ਅਤੇ ਮਨਪ੍ਰੀਤ ਬਾਦਲ ਦੀ ਪੀ.ਪੀ.ਪੀ. ਸਮੇਤ। ਅੱਜ ਦਾ ਯੁਗ 100 ਸਾਲ ਪਿੱਛੇ ਦੀ ਰਾਜਨੀਤੀ ਤੋਂ ਅਗਵਾਈ ਲੈਣ ਵਾਲਿਆਂ ਦਾ ਨਹੀਂ, ਸੌ ਸਾਲ ਅੱਗੇ ਦੀ ਸੋਚ ਕੇ ਕੰਮ ਕਰਨ ਵਾਲਿਆਂ ਦਾ ਯੁਗ ਹੈ ਪਰ ਕਿਸੇ ਵੀ ਤਰ੍ਹਾਂ ਇਹ ਪੰਜਾਬ ਦੇ ਕਿਸਾਨ ਨਾਲ ਮਜ਼ਾਕ ਕਰਨ ਲਈ ਢੁਕਵਾਂ ਸਮਾਂ ਨਹੀਂ ਜਦਕਿ ਬਜਟ ਵਿਚ ਕਾਫ਼ੀ ਮਜ਼ਾਕ ਕੀਤੇ ਗਏ ਹਨ।

​ਮਨਪ੍ਰੀਤ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਵਾਲਾ ਬਜਟ ਨਹੀਂ ਦਿਤਾ ਤੇ ਅਪਣੀ ਸੋਚ ਵਿਚੋਂ ਨਿਕਲਦਾ ਕੁੱਝ ਨਹੀਂ ਵਿਖਾਇਆ...

ਖ਼ਰਚੇ ਕਰਨ ਲਈ ਪੈਸਾ ਕਮਾਇਆ ਕਿਵੇਂ ਜਾਏਗਾ, ਕਿਸਾਨ ਦੇ ਸਿਰ ਦਾ ਸਾਰਾ ਭਾਰ ਲਾਹ ਕੇ, ਉਸ ਨੂੰ ਮੁਨਾਫ਼ਾ-ਬਖ਼ਸ਼ ਖੇਤੀ ਕਿਵੇਂ ਦਿਤੀ ਜਾਏਗੀ, ਉਦਯੋਗ ਨੂੰ ਬਾਹਰ ਜਾਣੋਂ ਕਿਵੇਂ ਰੋਕਿਆ ਜਾਵੇਗਾ ਤੇ ਬਾਹਰੋਂ ਪੈਸਾ ਪੰਜਾਬ ਵਿਚ ਕਿਵੇਂ ਖਿਚਿਆ ਜਾਏਗਾ¸ਇਨ੍ਹਾਂ ਸਵਾਲਾਂ ਦੇ ਜਵਾਬ ਦਿਤੇ ਬਿਨਾਂ, ਕੋਈ ਬਜਟ ਇਸ ਸਮੇਂ, ਪੰਜਾਬੀਆਂ ਦੀ ਤ੍ਰਿਪਤੀ ਨਹੀਂ ਕਰ ਸਕਦਾ

ਕ੍ਰਿਕਟ ਵਿਚ ਪਾਕਿਸਤਾਨ ਹੱਥੋਂ ਹੋਈ ਹਾਰ ਨੂੰ ਨਾ ਜਰ ਸਕਣ ਵਾਲੇ, 'ਦੇਸ਼ ਭਗਤੀ' ਨੂੰ ਰਾਜਨੀਤੀ ਦੀ ਖੇਡ ਨਾ ਬਨਾਉਣ!

ਚੈਂਪੀਅਨਜ਼ ਟਰਾਫ਼ੀ ਨਾਲ ਜੁੜੀ ਕ੍ਰਿਕਟ ਦੀ ਖੇਡ ਵਿਚ ਦਿਲਚਸਪੀ ਰੱਖਣ ਵਾਲੇ, ਕਿਸੇ ਵੀ ਭਾਰਤੀ ਨੂੰ ਮਾੜਾ ਜਿਹਾ ਵੀ ਡਰ ਜਾਂ ਸ਼ੰਕਾ ਨਹੀਂ ਸੀ ਕਿ ਭਾਰਤ ਇਸ ਵਾਰ, ਪਾਕਿਸਤਾਨ ਕੋਲੋਂ ਹਾਰ ਜਾਵੇਗਾ। ਪਰ ਖੇਡ, ਖੇਡ ਹੀ ਹੁੰਦੀ ਹੈ ਤੇ ਕਦੇ ਕੋਈ ਹਾਰਦਾ ਹੈ, ਕਦੇ ਕੋਈ ਜਿੱਤ ਜਾਂਦਾ ਹੈ। ਖੇਡ ਦੀ ਭਾਵਨਾ ਜਾਂ ਸਪੋਰਟਸਮੈਨਸ਼ਿਪ ਦੀ ਸਪਿਰਿਟ ਮੰਗ ਕਰਦੀ ਹੈ ਕਿ ਚੰਗੀ ਖੇਡ ਵਿਖਾਉਣ ਵਾਲੇ ਲਈ ਦੋ ਤਾੜੀਆਂ ਜ਼ਰੂਰ ਮਾਰੀਆਂ ਜਾਣ। ਇਹੀ ਕੁੱਝ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕੀਤਾ।

ਨੋਟਬੰਦੀ ਦੇ ਮਾਰੇ ਕਿਸਾਨ ਹੁਣ ਫਾਂਸੀ ਦੇ ਫੰਦੇ ਤੋਂ ਬਚਣ ਲਈ ਸੜਕਾਂ ਤੇ ਉਤਰ ਰਹੇ ਹਨ, ਲੋੜ ਹੈ ਵਕਤ ਸੰਭਾਲਣ ਦੀ

ਇਨ੍ਹਾਂ ਨੂੰ ਡਾ. ਮਨਮੋਹਨ ਸਿੰਘ ਦੀ ਯਾਦ ਆ ਰਹੀ ਹੈ ਜੋ ਚੁਪ ਚੁਪੀਤੇ ਵੱਡੀ ਤਬਦੀਲੀ ਵੀ ਲਿਆ ਰਹੇ ਸਨ ਪਰ ਕਿਸੇ ਵਰਗ ਨੂੰ ਤੰਗ ਵੀ ਨਹੀਂ ਸਨ ਹੋਣ ਦੇਂਦੇ...
ਜਦ ਨੋਟਬੰਦੀ ਲਾਗੂ ਹੋਈ ਸੀ ਤਾਂ ਘਰਾਂ ਵਿਚ ਪਏ ਨਕਦ ਪੈਸੇ ਕੱਢਣ ਲਈ ਸਾਰੇ ਪੁਰਾਣੇ ਕਰਜ਼ਿਆਂ ਤੇ ਦੇਣਦਾਰੀਆਂ ਨੂੰ ਫ਼ਟਾਫ਼ਟ ਚੁਕਤਾ ਕਰ ਦਿਤਾ ਗਿਆ ਕਿਉਂਕਿ ਉਸ ਪੈਸੇ ਨੂੰ ਬੈਂਕ ਵਿਚ ਜਮ੍ਹਾਂ ਕਰਨ ਦੇ ਰਸਤੇ ਹੀ ਬੰਦ ਕਰ ਦਿਤੇ ਗਏ ਸਨ। ਏਨੀ ਹਲਚਲ ਵਾਲੇ ਰਹੇ ਉਹ 2-3 ਮਹੀਨੇ ਕਿ ਭਾਰਤ ਨੂੰ ਸਮਝ ਹੀ ਨਾ ਆ ਸਕਿਆ ਕਿ ਆਉਣ ਵਾਲੇ ਸਮੇਂ ਵਿਚ ਕਿਸ ਤਰ੍ਹਾਂ ਦੀਆਂ ਤੰਗੀਆਂ ਅਤੇ ਮੰਦੇ ਦਿਨਾਂ ਦਾ ਸਾਹਮਣਾ ਕਰਨਾ ਪਵੇਗਾ। ਅੱਜ ਕਿਸਾਨ ਸੜਕਾਂ ਉਤੇ ਜੇ ਉਤਰਿਆ ਹੈ ਤਾਂ ਇਹ ਉਸ ਨੋਟਬੰਦੀ ਦਾ ਹੀ ਅਸਰ ਹੈ। ਨੋਟਬੰਦੀ ਨੇ ਕਿਸਾਨ ਦੇ ਗਲੇ ਵਿਚ ਪਈ ਫਾਂਸੀ ਦੀ ਰੱਸੀ ਨੂੰ ਕਸਣਾ ਸ਼ੁਰੂ ਕਰ ਦਿਤਾ ਸੀ।

ਨਸ਼ਿਆਂ ਦੇ ਵਪਾਰੀਆਂ ਤੇ ਗੈਂਗ ਲੀਡਰਾਂ ਨੂੰ ਹੱਥ ਪਿਆ ਤਾਂ ਸਹੀ ਪਰ ਅਜੇ ਹੋਰ ਤੇਜ਼ੀ ਲਿਆਉਣੀ ਪਵੇਗੀ

ਪਿਛਲੇ ਦੋ ਦਿਨਾਂ ਤੋਂ ਪੰਜਾਬ ਪੁਲਿਸ ਬੜੀ ਫੁਰਤੀ ਨਾਲ ਗੈਂਗਸਟਰਾਂ ਨੂੰ ਫੜ ਰਹੀ ਹੈ। ਦੂਜੇ ਪਾਸੇ ਵਿਜੀਲੈਂਸ ਨੇ 'ਪਹਿਲਵਾਨ' ਵਜੋਂ ਜਾਣੇ ਜਾਂਦੇ ਇਕ ਇੰਜੀਨੀਅਰ ਅਤੇ ਉਸ ਦੀ 1200 ਕਰੋੜ ਦੀ ਭ੍ਰਿਸ਼ਟਾਚਾਰ ਰਾਹੀਂ ਖ਼ਰੀਦੀ ਜਾਇਦਾਦ ਕਬਜ਼ੇ ਵਿਚ ਲੈ ਲਈ ਹੈ। ਇਸੇ ਤਰ੍ਹਾਂ ਪੰਜਾਬ ਪੁਲਿਸ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਕਾਬੂ ਕਰਨ ਨਾਲ ਨਸ਼ਿਆਂ ਵਿਰੁਧ ਜੰਗ ਵਿਚ ਇਕ ਅਹਿਮ ਲੜਾਈ ਜਿੱਤੀ ਗਈ ਹੈ। ਅੱਜ ਖ਼ੁਸ਼ੀ ਮਨਾਉਣ ਦਾ ਮੌਕਾ ਤਾਂ ਹੈ ਹੀ ਪਰ ਲੱਡੂ ਵੰਡਣ ਦਾ ਵੇਲਾ ਅਜੇ ਨਹੀਂ ਆਇਆ।

ਚਰਚਿਤ ਹਸਤੀਆਂ, ਚਰਚਾ ਵਿਚ ਬਣੇ ਰਹਿਣ ਲਈ ਊਤ ਪਤਾਂਗ ਗੱਲਾਂ ਜ਼ਰੂਰ ਕਰਦੇ ਹਨ

ਭਾਰਤ ਦੀਆਂ ਚਰਚਿਤ ਹਸਤੀਆਂ ਨੂੰ ਵਿਵਾਦਾਂ ਵਿਚ ਘਿਰੇ ਰਹਿਣ ਦੀ ਸ਼ਾਇਦ ਨਿਜੀ ਪੱਧਰ ਤੇ ਲੋੜ ਹੁੰਦੀ ਹੈ ਜੋ ਉਨ੍ਹਾਂ ਵਿਚ ਅਮਲਾਂ ਅਤੇ ਸੋਚ ਦੇ ਅਧੂਰੇਪਨ ਨੂੰ ਪੂਰਾ ਕਰਦੀ ਹੈ। ਇਕ ਉਦਯੋਗਪਤੀ ਬਾਬਾ ਰਾਮਦੇਵ ਨੇ ਦੇਸ਼ਪ੍ਰੇਮ ਦੇ ਨਾਂ ਤੇ ਅਪਣੇ ਉਦਯੋਗ ਦਾ ਤਾਂ ਪਸਾਰ ਕਰ ਹੀ ਲਿਆ ਪਰ ਸੁਰਖ਼ੀਆਂ 'ਚ ਰਹਿਣ ਵਾਸਤੇ ਉਹ ਕਾਫ਼ੀ ਊਤ-ਪਤਾਂਗ ਬੋਲਦੇ ਰਹੇ ਹਨ।

ਤਾਕਿ ਕੋਈ ਹੋਰ ਟੌਹੜਾ ਨਾ ਪੈਦਾ ਹੋ ਜਾਏ... ਜਥੇਦਾਰ ਬਡੂੰਗਰ ਨੂੰ ਅਕਾਲੀ ਧਰਨਿਆਂ ਵਿਚ ਸ਼ਾਮਲ ਹੋਣੋਂ ਕਿਉਂ ਰੋਕਿਆ ਗਿਆ?ਇਸ ਖ਼ਬਰ ਨੇ ਰਾਜਸੀ ਦਰਸ਼ਕਾਂ ਨੂੰ ਇਕ ਵਾਰ ਤਾਂ ਹੈਰਾਨ ਕਰ ਹੀ ਦਿਤਾ ਸੀ ਕਿ ਆਖ਼ਰ 'ਜਥੇਦਾਰ' ਕੋਲ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਧਰਨਿਆਂ ਵਿਚ ਬੈਠਣ ਤੋਂ ਰੋਕਣ ਦੀ ਤਾਕਤ ਕਿਥੋਂ ਤੇ ਕਿਵੇਂ ਆ ਗਈ?

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman