ਖੇਡ ਖ਼ਬਰਾਂ
ਵਿਸ਼ਵ ਕੱਪ ਦੇ ਸੈਮੀਫ਼ਾਈਨਲ ਵਿਚ ਪੁੱਜੀ ਭਾਰਤੀ ਕੁੜੀਆਂ ਦੀ ਟੀਮ

ਡਰਬੀ, 15 ਜੁਲਾਈ: ਆਈ.ਸੀ.ਸੀ. ਮਹਿਲਾ ਕ੍ਰਿਕਟ ਵਰਲਡ ਕੱਪ ਦੇ 27ਵੇਂ ਮੈਚ ਵਿਚ ਭਾਰਤ ਨੇ ਨਿਊਜ਼ੀਲੈਂਡ ਨੂੰ 186 ਦੌੜਾਂ ਨਾਲ ਹਰਾ ਕੇ ਸੈਮੀਫ਼ਾਈਨਲ ਵਿਚ ਅਪਣੀ ਥਾਂ ਪੱਕੀ ਕਰ ਲਈ ਹੈ।

ਵੀਨਸ ਨੂੰ ਹਰਾ ਕੇ ਪਹਿਲੀ ਵਾਰ ਵਿੰਬਲਡਨ ਦੀ ਮਲਿਕਾ ਬਣੀ ਸਪੇਨ ਦੀ ਮੁਗੁਰੂਜਾ

ਲੰਡਨ, 15 ਜੁਲਾਈ: ਸਪੇਨ ਦੀ ਗਰਬਾਇਨ ਮੁਗੁਰੂਜਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਮਰੀਕਾ ਦੀ ਵੀਨਸ ਵਿਲੀਅਮਸ ਨੂੰ 7-5, 6-0 ਨਾਲ ਹਰਾ ਕੇ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤ ਲਿਆ।

ਸੁੰਦਰ ਸਿੰਘ ਨੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗ਼ਾ ਜਿਤਿਆ

ਲੰਡਨ, 15 ਜੁਲਾਈ: ਸੁੰਦਰ ਸਿੰਘ ਗੁਰਜਰ ਨੇ ਇਥੇ 2017 ਆਈਪੀਸੀ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਪਹਿਲਾਂ ਸੋਨੇ ਦਾ ਤਮਗ਼ਾ ਦਿਵਾਇਆ। ਚੈਂਪੀਅਨਸ਼ਿਪ ਦੇ ਪਹਿਲੇ ਹੀ ਦਿਨ ਸੁੰਦਰ ਸਿੰਘ ਗੁਰਜਰ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋ ਐਫ਼-46 ਮੁਕਾਬਲੇ ਵਿਚ ਇਹ ਕਮਾਲ ਕੀਤਾ।

ਨਿਊਜ਼ੀਲੈਂਡ ਵਿਰੁਧ ਜਿੱਤ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ ਭਾਰਤੀ ਟੀਮ

ਡਰਬੀ, 14 ਜੁਲਾਈ : ਕਪਤਾਨ ਮਿਤਾਲੀ ਰਾਜ ਦੀ ਅਗਵਾਈ 'ਚ ਭਾਰਤੀ ਟੀਮ ਸ਼ਨੀਵਾਰ ਨੂੰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਅਪਣੇ ਕਰੋ ਜਾਂ ਮਰੋ ਦੇ ਮੁਕਾਬਲੇ 'ਚ ਮਜ਼ਬੂਤ ਨਿਊਜ਼ੀਲੈਂਡ ਨਾਲ ਭਿੜੇਗੀ। ਇਨ੍ਹਾਂ ਟੀਮਾਂ 'ਚ ਇਹ ਮੁਕਾਬਲਾ ਕੁਆਰਟਰ ਫ਼ਾਈਨਲ ਦੀ ਤਰ੍ਹਾਂ ਹੋਵੇਗਾ। ਜੋ ਟੀਮ ਇਸ 'ਚ ਜਿੱਤ ਹਾਸਲ ਕਰੇਗੀ ਉਹ ਸੈਮੀਫ਼ਾਈਨਲ 'ਚ ਪਹੁੰਚ ਜਾਵੇਗੀ।

ਮਰੇ ਤੋਂ ਬਾਅਦ ਜੋਕੋਵਿਚ ਵੀ ਬਾਹਰ, ਫ਼ੈਡਰਰ ਸੈਮੀਫ਼ਾਈਨਲ ਵਿਚ


ਲੰਦਨ, 13 ਜੁਲਾਈ: ਰੋਜਰ ਫ਼ੈਡਰਰ ਨੇ ਘਸਿਆਲੇ ਕੋਰਟ 'ਤੇ ਅਪਣੇ ਤਜਰਬੇ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਕਲ ਰਾਤ ਇਥੇ ਸਿੱਧੇ ਸੈੱਟਾਂ ਵਿਚ ਜਿੱਤ ਦਰਜ ਕਰ ਕੇ ਵਿੰਬਲਡਨ ਟੈਨਿਸ ਟੂਰਨਾਮੈਂਅ ਦੇ ਪੁਰਸ਼ ਸਿੰਗਲ ਦੇ ਸੈਮੀਫ਼ਾਈਨਲ ਵਿਚ ਥਾਂ ਬਣਾਈ ਜਦਕਿ ਸੱਟਾਂ ਨਾਲ ਜੂਝ ਰਹੇ ਪਹਿਲੀ ਦਰਜਾ ਪ੍ਰਾਪਤ ਐਂਡੀ ਮਰੇ ਤੋਂ ਬਾਅਦ ਦੂਜੇ ਦਰਜਾ ਨੋਵਾਕ ਜੋਕੋਵਿਚ ਵੀ ਕੁਆਰਟਰ ਫ਼ਾਈਨਲ ਤੋਂ ਹੀ ਬਾਹਰ ਹੋ ਗਏ।

ਬੋਪੰਨਾ ਕੁਆਰਟਰ ਫ਼ਾਈਨਲ ਵਿਚ ਪੁੱਜੇ, ਸਾਨੀਆ ਬਾਹਰ


ਲੰਦਨ, 13 ਜੁਲਾਈ: ਸਾਨੀਆ ਮਿਰਜ਼ਾ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਮਿਸ਼ਰਤ ਡਲਬਜ਼ ਤੋਂ ਵੀ ਬਾਹਰ ਹੋ ਗਈ ਹੈ ਪਰ ਰੋਹਨ ਬੋਪੰਨਾ ਅਤੇ ਉਨ੍ਹਾਂ ਦੀ ਜੋੜੀਦਾਰ ਕੁਆਰਟਰ ਫ਼ਾਈਨਲ ਵਿਚ ਪਹੁੰਚਣ ਵਿਚ ਸਫ਼ਲ ਰਹੇ।

'ਅਲੀ ਨਾਲ ਭਿੜਨ ਲਈ ਕੋਈ ਖ਼ਾਸ ਤਿਆਰੀ ਨਹੀਂ'


ਨਵੀਂ ਦਿੱਲੀ, 13 ਜੁਲਾਈ: ਸਾਲ ਦੇ ਅਪਣੇ ਪਹਿਲੇ ਮੁਕਾਬਲੇ ਤੋਂ ਵਿਜੇਂਦਰ ਸਿੰਘ ਨੂੰ ਦੂਜਾ ਖ਼ਿਤਾਬ ਮਿਲ ਸਕਦਾ ਹੈ ਪਰ ਸਟਾਰ ਭਾਰਤੀ ਮੁੱਕੇਬਾਜ਼ ਨੇ ਕਿਹਾ ਕਿ ਤਕਨੀਕ ਵਿਚ ਕੁੱਝ ਹਲਕੇ ਸੁਧਾਰਾਂ ਤੋਂ ਇਲਾਵਾ ਇਹ ਚੀਨ ਦੇ ਜੁਲਿਫ਼ਕਾਰ ਮੈਮਤ ਅਲੀ ਵਿਰੁਧ ਅਗਲੇ ਮਹੀਨੇ ਹੋਣ ਵਾਲੇ ਮੁਕਾਬਲੇ ਲਈ ਕੋਈ ਖ਼ਾਸ ਤਿਆਰੀ ਨਹੀਂ ਕਰ ਰਹੇ ਹਨ।

6000 ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣੀ ਮਿਤਾਲੀ


ਬ੍ਰਿਸਟਲ, 12 ਜੁਲਾਈ: ਭਾਰਤ ਦੀ ਸਟਾਰ ਬੱਲੇਬਾਜ਼ ਮਿਤਾਲੀ ਰਾਜ ਨੇ ਦੋ ਵੱਡੀਆਂ ਉਪਲਬੱਧੀਆਂ ਹਾਸਲ ਕੀਤੀਆਂ ਹਨ ਅਤੇ ਉਹ ਮਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿਚ ਸੱਭ ਤੋਂ ਜ਼ਿਆਦਾ ਦੌੜਾਂ ਦਾ ਰੀਕਾਰਡ ਅਪਣੇ ਨਾਮ ਕਰਨ ਦੇ ਨਾਲ ਹੀ ਇਸ ਫ਼ਾਰਮੈਟ ਵਿਚ 6000 ਦੌੜਾਂ ਪੂਰੀਆਂ ਕਰਨ ਵਾਲੀ ਪਹਿਲੀ ਮਹਿਲਾ ਕ੍ਰਿਕਟਰ ਬਣ ਗਈ।

ਭਾਰਤੀ ਮਹਿਲਾ ਹਾਕੀ ਟੀਮ ਨੇ ਚਿਲੀ ਨੂੰ 1-0 ਨਾਲ ਹਰਾ ਕੇ ਕੁਆਰਟਰ ਫ਼ਾਈਨਲ ਵਿਚ ਲਿਆ ਦਾਖ਼ਲਾਜੋਹਾਨਿਸਬਰਗ, 12 ਜੁਲਾਈ: ਪ੍ਰੀਤੀ ਦੂਬੇ ਦੇ ਮਹੱਤਵਪੂਰਨ ਗੋਲ ਦੀ ਬਦੌਲਤ ਭਾਰਤ ਨੇ ਅੱਜ ਇਥੇ ਚਿਲੀ ਨੂੰ 1-0 ਨਾਲ ਹਰਾ ਕੇ ਮਹਿਲਾ ਹਾਕੀ ਵਿਸ਼ਵ ਲੀਗ (ਐਚਡਬਲਿਊਐਲ) ਸੈਮੀ²ਫ਼ਾਈਨਲ ਦੇ ਕੁਆਰਟਰ ਫ਼ਾਈਨਲ ਵਿਚ ਦਾਖ਼ਲਾ ਕੀਤਾ।

ਮੈਥਿਊਜ਼ ਨੇ ਛੱਡੀ ਕਪਤਾਨੀ, ਚੰਦੀਮਲ ਅਤੇ ਥਰੰਗਾ ਸੰਭਾਲਣਗੇ ਜ਼ੁੰਮੇਵਾਰੀਕੋਲੰਬੋ, 12 ਜੁਲਾਈ: ਜ਼ਿੰਬਾਬਵੇ ਦੇ ਹੱਥੋਂ ਇਕ ਰੋਜ਼ਾ ਲੜੀ 'ਚ ਸ਼ਰਮਨਾਕ ਹਾਰ ਤੋਂ ਬਾਅਦ ਕਪਤਾਨੀ ਛੱਡਣ ਵਾਲੇ ਐਂਜੇਲੋ ਮੈਥਿਊਜ਼ ਦੇ ਸਥਾਨ 'ਤੇ ਸ਼੍ਰੀਲੰਕਾ ਕ੍ਰਿਕਟ (ਐੱਸ. ਐੱਲ. ਸੀ.) ਨੇ ਅੱਜ ਦਿਨੇਸ਼ ਚੰਦੀਮਲ ਨੂੰ ਟੈਸਟ ਅਤੇ ਉਪੁਲ ਥਰੰਗਾ ਨੂੰ ਸੀਮਿਤ ਓਵਰਾਂ ਦੇ ਮੈਚਾਂ ਲਈ ਕਪਤਾਨ ਨਿਯੁਕਤ ਕੀਤਾ ਹੈ।

ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਬਣੇ ਰਵੀ ਸ਼ਾਸਤਰੀ

ਨਵੀਂ ਦਿੱਲੀ, 11 ਜੁਲਾਈ: ਰਵੀ ਸ਼ਾਸਤਰੀ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਮੁੱਖ ਕੋਚ ਹੋਣਗੇ। ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ। ਸ਼ਾਸਤਰੀ ਦਾ ਨਾਮ ਕੋਚ ਦੇ ਅਹੁਦੇ ਵਿਚ ਪਹਿਲਾਂ ਤੋਂ ਹੀ ਅੱਗੇ ਚੱਲ ਰਿਹਾ ਸੀ। ਸ਼ਾਸਤਰੀ ਸ੍ਰੀਲੰਕਾ ਦੌਰੇ ਤੋਂ ਟੀਮ ਦੇ ਮੁੱਖ ਕੋਚ ਦਾ ਅਹੁਦਾ ਸੰਭਾਲਣਗੇ।

ਸਚਿਨ, ਕੁੰਬਲੇ ਸਮੇਤ ਕਈ ਭਾਰਤੀ ਕ੍ਰਿਕਟਰਾਂ ਨੇ ਅਤਿਵਾਦੀ ਹਮਲੇ ਦੀ ਕੀਤੀ ਨਿੰਦਾ

ਨਵੀਂ ਦਿੱਲੀ, 11 ਜੁਲਾਈ: ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਅਤੇ ਸਾਬਕਾ ਭਾਰਤੀ ਕੋਚ ਅਨਿਲ ਕੁੰਬਲੇ ਸਮੇਤ ਕਈ ਦਿਗ਼ਜ ਕ੍ਰਿਕਟਰਾਂ ਨੇ ਅਮਰਨਾਥ ਯਾਤਰੀਆਂ 'ਤੇ ਹੋਏ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਇਸ ਮਾਮਲੇ ਵਿਚ 5 ਮਹਿਲਾਵਾਂ ਸਮੇਤ 7 ਤੀਰਥ ਯਾਤਰੀਆਂ ਦੀ ਮੌਤ ਹੋ ਗਈ ਸੀ ਜਦਕਿ 21 ਹੋਰ ਜ਼ਖ਼ਮੀ ਹੋ ਗਏ ਸਨ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman