ਖੇਡ ਖ਼ਬਰਾਂ
​ਕਰਬਰ ਆਸਟ੍ਰੇਲੀਆਈ ਓਪਨ ਦੇ ਤੀਜੇ ਦੌਰ 'ਚ


ਮੇਲਬਰਨ, 18 ਜਨਵਰੀ: ਦੁਨੀਆਂ ਦੀ ਨੰਬਰ ਇਕ ਖਿਡਾਰੀ Âੰਜੇਲਿਕ ਕਰਬਰ ਨੇ ਅਪਣੇ ਜਨਮ ਦਿਨ ਦੇ ਦਿਨ ਆਸਟ੍ਰੇਲੀਆਈ ਓਪਨ ਦੇ ਤੀਜੇ ਦੌਰ ਵਿਚ ਦਾਖ਼ਲਾ ਲੈ ਲਿਆ ਪਰ ਜਰਮਨੀ ਦੀ ਕੈਰੀਨਾ ਵਿਥੋਏਫ਼ਟ ਨੂੰ ਹਰਾਉਣ ਵਿਚ ਉਸ ਨੂੰ ਕਾਫ਼ੀ ਮਿਹਨਤ ਕਰਨੀ ਪਈ।

ਸੇਰੇਨਾ ਅਤੇ ਨਡਾਲ ਦੀ ਮੈਲਬਰਨ 'ਚ ਸ਼ਾਨਦਾਰ ਸ਼ੁਰੂਆਤ

ਮੈਲਬਰਨ, 17 ਜਨਵਰੀ: ਦੁਨੀਆਂ ਦੀ ਨੰਬਰ ਇਕ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਸ ਅਤੇ ਸਪੈਨਿਸ਼ ਸਟਾਰ ਰਾਫੇਲ ਨਡਾਲ ਨੇ ਜ਼ਬਰਦਸਤ ਗਰਮੀ ਦੇ ਬਾਵਜੂਦ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਅੱਜ ਆਸਾਨ ਜਿੱਤ ਨਾਲ ਆਸਟ੍ਰੇਲੀਆਈ ਉਪਨ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿਚ ਪ੍ਰਵੇਸ਼ ਕੀਤਾ।

ਪਿਛਲੇ 10 ਸਾਲਾਂ ਤੋਂ ਭਾਰਤੀ ਟੀਮ ਲਈ ਖ਼ੁਸ਼ਕਿਸਮਤ ਰਿਹਾ ਹੈ 'ਬਾਰਾਬਤੀ ਸਟੇਡੀਅਮ'

ਕਟਕ, 17 ਜਨਵਰੀ: ਭਾਰਤੀ ਕ੍ਰਿਕਟ ਟੀਮ ਲਈ ਪਿਛਲੇ 10 ਸਾਲਾਂ ਵਿਚ ਜੇਕਰ ਕੋਈ ਮੈਦਾਨ ਸੱਭ ਤੋਂ ਕਿਸਮਤ ਵਾਲਾ ਰਿਹਾ ਹੈ ਤਾਂ ਉਹ ਕਟਕ ਦਾ 'ਬਾਰਾਬਤੀ ਸਟੇਡੀਅਮ' ਹੈ ਜਿਥੇ ਵਿਰਾਟ ਕੋਹਲੀ ਦੀ ਅਗਵਾਲੀ ਵਾਲੀ ਟੀਮ ਨੂੰ ਇੰਗਲੈਂਡ ਵਿਰੁਧ 19 ਜਨਵਰੀ ਨੂੰ ਦੂਜਾ ਇਕ ਰੋਜ਼ਾ ਕੌਮਾਂਤਰੀ ਮੈਚ ਖੇਡਣਾ ਹੈ।

ਹਰਮਨਪ੍ਰੀਤ ਕੌਰ 'ਤੇ ਬਿਗ ਬੈਸ਼ ਦੌਰਾਨ ਕ੍ਰਿਕਟ ਆਸਟ੍ਰੇਲੀਆ ਦੇ ਜ਼ਾਬਤੇ ਦੀ ਉਲੰਘਣਾ ਦਾ ਦੋਸ਼

ਮੈਲਬਰਨ, 17 ਜਨਵਰੀ: ਸਿਡਨੀ ਥੰਡਰਸ ਵਲੋਂ ਖੇਡ ਰਹੀ ਭਾਰਤੀ ਖਿਡਾਰਨ ਹਰਮਨਪ੍ਰੀਤ ਕੌਰ 'ਤੇ ਹੋਬਾਰਟ ਹਰਿਕੇਨਸ ਵਿਰੁਧ ਹੋਬਾਰਟ 'ਚ ਮਹਿਲਾ ਬਿਗ ਬੈਸ਼ ਲੀਗ ਦੇ ਮੈਚ ਦੌਰਾਨ ਕ੍ਰਿਕਟ ਆਸਟ੍ਰੇਲੀਆ ਦੇ ਜ਼ਾਬਤੇ ਦੀ ਉਲੰਘਣਾ ਦਾ ਦੋਸ਼ ਲਗਾਇਆ ਗਿਆ ਹੈ। ਬਿਗ ਬੈਸ਼ ਵਿਚ ਖੇਡ ਰਹੀ ਪਹਿਲੀ ਭਾਰਤੀ ਮਹਿਲਾ ਕ੍ਰਿਕਟਰ ਹਰਮਨਪ੍ਰੀਤ ਦੀ ਕ੍ਰਿਕਟ ਆਸਟ੍ਰੇਲੀਆ ਦੇ ਜ਼ਾਬਤੇ ਦੇ ਅਨੁਛੇਦ 2.1.2 ਦੀ ਉਲੰਘਣਾ ਲਈ ਰੀਪੋਰਟ ਕੀਤੀ ਗਈ।

ਕ੍ਰਿਕਟ 'ਚ ਇਕ ਹੋਰ ਹਾਦਸਾ ਹੋਣੋਂ ਬਚਿਆ, ਬੰਗਲਾਦੇਸ਼ ਦੇ ਕਪਤਾਨ ਨੂੰ ਲੱਗੀ ਗੇਂਦ


ਵੇਲਿੰਗਟਨ, 16 ਜਨਵਰੀ: ਬੰਗਲਾਦੇਸ਼ ਟੀਮ ਦੇ ਕਪਤਾਨ ਮੁਸ਼ਫ਼ਿਕੁਰ ਰਹੀਮ ਹੈਲਮੇਟ 'ਤੇ ਬਾਊਂਸਰ ਲੱਗਣ ਨਾਲ ਡਿੱਗ ਪਏ। ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਡਾਕਟਰਾਂ ਮੁਤਾਬਕ ਮੁਸ਼ਫ਼ਿਕੁਰ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਨਿਊਜ਼ੀਲੈਂਡ ਵਿਰੁਧ ਟੈਸਟ ਮੈਚ ਦਾ ਸੋਮਵਾਰ ਨੂੰ ਆਖ਼ਰੀ ਦਿਨ ਸੀ। ਮੁਸ਼ਫ਼ਿਕੁਰ ਨੂੰ ਟਿਮ ਸਾਊਦੀ ਦੀ ਬਾਊਂਸਰ ਲੱਗੀ। 

ਮਰੇ, ਨਿਸ਼ੀਕੋਰੀ, ਵੀਨਸ ਅਤੇ ਮਗੁਰੂਜ਼ਾ ਪਹਿਲੇ ਦੌਰ 'ਚ ਜਿੱਤੇ


ਮੈਲਬੋਰਨ, 16 ਜਨਵਰੀ: ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਬ੍ਰਿਟੇਨ ਦੇ ਐਂਡੀ ਮਰੇ ਨੇ ਅਪਣੇ ਕਰੀਅਰ ਦੇ ਪਹਿਲੇ ਆਸਟਰੇਲੀਅਨ ਓਪਨ ਖ਼ਿਤਾਬ ਵਲ ਅਪਣਾ ਪਹਿਲਾ ਕਦਮ ਵਧਾਉਂਦੇ ਹੋਏ ਸੋਮਵਾਰ ਨੂੰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਦੇ ਦੂਜੇ ਰਾਊਂਡ 'ਚ ਦਾਖ਼ਲਾ ਲੈ ਲਿਆ, ਜਦਕਿ ਮਹਿਲਾਵਾਂ 'ਚ ਵੀਨਸ ਵਿਲੀਅਮਸ ਅਤੇ 7ਵਾਂ ਦਰਜਾ ਪ੍ਰਾਪਤ ਗਰਬਾਈਨ ਮਗੁਰੂਜ਼ਾ ਨੇ ਵੀ ਜਿੱਤ ਦੇ ਨਾਲ ਸ਼ੁਰੂਆਤ ਕੀਤੀ।

ਸਾਇਨਾ ਦੀਆਂ ਨਜ਼ਰਾਂ ਮਲੇਸ਼ੀਆ ਮਾਸਟਰਜ਼ ਖ਼ਿਤਾਬ 'ਤੇ


ਸਾਰਾਵਾਕ, 16 ਜਨਵਰੀ: ਸਾਇਨਾ ਨੇਹਵਾਲ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਸੈਸ਼ਨ ਦੇ ਪਹਿਲੇ ਗ੍ਰਾਂ ਪ੍ਰੀ ਗੋਲਡ ਬੈਡਮਿੰਟਨ ਟੂਰਨਾਮੈਂਟ 'ਚ ਜਦੋਂ ਅਪਣੀ ਕੌਮਾਂਤਰੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਤਾਂ ਉਸ ਦੀਆਂ ਨਜ਼ਰਾਂ ਮਲੇਸ਼ੀਆ ਮਾਸਟਰਜ਼ ਖ਼ਿਤਾਬ 'ਤੇ ਹੋਣਗੀਆਂ।

ਭਾਰਤ ਨੇ ਇੰਗਲੈਂਡ ਨੂੰ 3 ਵਿਕਟਾਂ ਨਾਲ ਹਰਾਇਆ

ਪੁਣੇ, 15 ਜਨਵਰੀ: ਇੰਗਲੈਂਡ ਨੇ ਮਹਾਰਾਸ਼ਟਰ ਕ੍ਰਿਕਟ ਸੰਘ ਸਟੇਡੀਅਮ ਵਿਚ ਖੇਡੇ ਜਾ ਰਹੇ ਪਹਿਲੇ ਇਕ ਰੋ²ਜ਼ਾ ਮੈਚ ਵਿਚ ਐਤਵਾਰ ਨੂੰ ਵਿਰਾਟ (122) -ਕੇਦਾਰ (120) ਦੇ ਸ਼ਾਨਦਾਰ ਸੈਂਕੜਿਆਂ ਅਤੇ ਦੋਹਾਂ ਵਿਚਕਾਰ 5ਵੀਂ ਵਿਕਟ ਲਈ ਹੋਈ 200 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ ਸੀਰੀਜ਼ ਦੇ ਪਹਿਲੇ ਇਕ ਰੋਜ਼ਾ ਮੈਚ ਵਿਚ ਇੰਗਲੈਂਡ ਨੂੰ 3 ਵਿਕਟਾਂ ਨਾਲ ਹਰਾ ਦਿਤਾ। ਮਹਿਮਾਨ ਟੀਮ ਨੇ 351 ਦੌੜਾਂ ਦਾ ਟੀਚਾ ਦਿਤਾ ਸੀ।

ਭਾਰਤ-ਬੰਗਲਾਦੇਸ਼ ਵਿਚਕਾਰ ਟੈਸਟ ਹੁਣ 9 ਤੋਂ 13 ਫ਼ਰਵਰੀ ਤਕ

ਹੈਦਰਾਬਾਦ, 15 ਜਨਵਰੀ: ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਇਕਲੌਤਾ ਟੈਸਟ ਮੈਚ ਇਕ ਦਿਨ ਅੱਗੇ ਵਧਾ ਦਿਤਾ ਗਿਆ ਹੈ ਅਤੇ ਇਸ ਦਾ ਆਯੋਜਨ ਇਥੇ 9 ਤੋਂ 13 ਫ਼ਰਵਰੀ ਤਕ ਕੀਤਾ ਜਾਵੇਗਾ।

ਸਿਮਬੂ, ਕਿਤੁਰ ਨੇ ਮੁੰਬਈ ਮੈਰਾਥਨ ਜਿੱਤੀ

ਮੁੰਬਈ, 15 ਜਨਵਰੀ: ਤੰਜਾਨੀਆ ਦੇ ਐਲਫ਼ੋਂਸੇ ਸਿਮਬੂ ਨੇ ਅੱਜ ਇਥੇ ਸਟੈਂਡਰਡ ਚਾਰਟਰਡ ਮੁੰਬਈ ਮੈਰਾਥਨ ਵਿਚ ਪੁਰਸ਼ ਮੁਕਾਬਲੇ ਵਿਚ ਜਿੱਤ ਦਰਜ ਕੀਤੀ ਜਦਕਿ ਕੀਨੀਆ ਦੀ ਬੋਰਨੇਸ ਕਿਤੁਰ ਨੇ ਮਹਿਲਾ ਖ਼ਿਤਾਬ ਅਪਣੇ ਨਾਮ ਕੀਤਾ।

ਧੋਨੀ ਦਾ ਮੇਰੇ ਤੋਂ ਪਾਰੀ ਸ਼ੁਰੂ ਕਰਾਉਣ ਦਾ ਫ਼ੈਸਲਾ ਕਰੀਅਰ ਬਦਲਣ ਵਾਲਾ ਰਿਹਾ: ਰੋਹਿਤ

ਨਵੀਂ ਦਿੱਲੀ, 11 ਜਨਵਰੀ: ਇਕ ਰੋਜ਼ਾ ਅੰਤਰਰਾਸ਼ਟਰੀ ਮੈਚਾਂ ਵਿਚ ਭਾਰਤ ਦੇ ਸੱਭ ਤੋਂ ਚੰਗੇ ਬੱਲੇਬਾਜ਼ਾਂ ਵਿਚੋਂ ਇਕ ਰੋਹਿਤ ਸ਼ਰਮਾ ਦਾ ਮੰਨਣਾ ਹੈ ਕਿ ਸੀਮਿਤ ਓਵਰਾਂ ਦੀ ਕਪਤਾਨੀ ਛੱਡਣ ਵਾਲੇ ਮਹਿੰਦਰ ਸਿੰਘ ਧੋਨੀ ਦਾ 50 ਓਵਰਾਂ ਦੇ ਫ਼ਾਰਮੈਂਟ ਵਿਚ ਉਸ ਤੋਂ ਪਾਰੀ ਕਰਾਉਣ ਦਾ ਫ਼ੈਸਲਾ ਉਸ ਲਈ ਕਰੀਅਰ ਬਦਲਣ ਵਾਲਾ ਸੀ।

ਵਸੀਮ ਅਕਰਮ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ

ਇਸਲਾਮਾਬਾਦ, 11 ਜਨਵਰੀ: ਕਰਾਚੀ ਦੀ ਇਕ ਸਥਾਨਕ ਅਦਾਲਤ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਦਿਗ਼ਜ਼ ਗੇਂਦਬਾਜ਼ ਵਸੀਮ ਅਕਰਮ ਵਿਰੁਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman