ਅੰਤਰਰਾਸ਼ਟਰੀ ਖਬਰਾ
ਚੀਨ ਵਲੋਂ ਆਸਟਰੇਲੀਆ ਦੇ 4.6 ਅਰਬ ਡਾਲਰ ਦੇ ਖਾਣ ਪ੍ਰਾਜੈਕਟ ਲਈ ਸਮਝੌਤਾਸਿਡਨੀ, 24 ਮਾਰਚ : ਚੀਨ ਦੀ ਜਨਤਕ ਖੇਤਰ ਦੀ ਨਿਰਮਾਣ ਕੰਪਨੀ ਨੇ ਸਾਧਨਾਂ ਨਾਲ ਭਰਪੂਰ ਪੱਛਮੀ-ਉੱਤਰੀ ਆਸਟਰੇਲੀਆ 'ਚ ਛੇ ਅਰਬ ਆਸਟਰੇਲੀਆਈ ਡਾਲਰ (4.6 ਅਰਬ ਡਾਲਰ) ਦੇ ਖਣਨ ਬੁਨਿਆਦੀ ਢਾਂਚਾ ਪ੍ਰਾਜੈਕਟ ਲਈ ਸਮਝੌਤਾ ਕੀਤਾ ਹੈ।

ਕਿਸੇ ਵੀ ਸਮੇਂ ਮਾਰਿਆ ਜਾ ਸਕਦੈ ਬਗ਼ਦਾਦੀਵਾਸ਼ਿੰਗਟਨ, 23 ਮਾਰਚ : ਅਮਰੀਕੀ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਕਿਹਾ ਕਿ ਇਸਲਾਮਿਕ ਸਟੇਟ ਸੰਗਠਨ ਦਾ ਨੇਤਾ ਅਬੂ ਅਲ ਬਕਰ ਅਲ-ਬਗ਼ਦਾਦੀ ਛੇਤੀ ਹੀ ਮਾਰਿਆ ਜਾਵੇਗਾ, ਕਿਉਂਕਿ ਉੁਸ ਦੇ ਲਗਭਗ ਸਾਰੇ ਸਾਥੀ ਮਾਰੇ ਜਾ ਚੁਕੇ ਹਨ। ਅਜਿਹੇ 'ਚ ਹੁਣ ਉਹ ਕਿਸੇ ਵੀ ਸਮੇਂ ਮੌਤ ਦੇ ਮੂੰਹ ਵਿਚ ਜਾ ਸਕਦਾ ਹੈ।

ਕਸ਼ਮੀਰ ਮੁੱਦੇ 'ਤੇ ਪਾਕਿਸਤਾਨ ਗੱਲਬਾਤ ਲਈ ਤਿਆਰ : ਮਮਨੂਨ ਹੁਸੈਨਇਸਲਾਮਾਬਾਦ, 23 ਮਾਰਚ : ਪਾਕਿਸਤਾਨ ਦੇ ਗਣਤੰਤਰ ਦਿਵਸ ਮੌਕੇ ਪਰੇਡ 'ਚ ਪਹਿਲੀ ਵਾਰ ਚੀਨ ਦੀ ਲਿਬਰੇਸ਼ਨ ਆਰਮੀ ਅਤੇ ਸਾਊਦੀ ਅਰਬ ਦੀ ਫ਼ੌਜ ਨੇ ਹਿੱਸਾ ਲਿਆ। ਇਸ ਮੌਕੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਕਿਹਾ, ''ਪਾਕਿਸਤਾਨ ਕਸ਼ਮੀਰ ਸਮੇਤ ਸਾਰੇ ਮੁੱਦਿਆਂ 'ਤੇ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ, ਪਰ ਭਾਰਤ ਜੰਗਬੰਦੀ ਦੀ ਉਲੰਘਣਾ ਕਰ ਕੇ ਸ਼ਾਂਤੀ ਲਈ ਖ਼ਤਰਾ ਪੈਦਾ ਕਰ ਰਿਹਾ ਹੈ।'' ਮਮਨੂਨ ਹੁਸੈਨ ਨੇ ਵੀਰਵਾਰ ਨੂੰ ਇਸਲਾਮਾਬਾਦ 'ਚ ਗਣਤੰਤਰ ਦਿਵਸ ਮੌਕੇ ਸਾਲਾਨਾ ਮਿਲਟਰੀ ਪਰੇਡ ਦੀ ਸਲਾਮੀ ਲਈ।

ਪਾਕਿਸਤਾਨ 'ਚ ਔਰਤਾਂ ਲਈ 'ਪਿੰਕ ਟੈਕਸੀ' ਸ਼ੁਰੂ


ਲਾਹੌਰ, 23 ਮਾਰਚ : ਭਾਰਤ ਦੀ ਤਰਜ਼ 'ਤੇ ਪਾਕਿਸਤਾਨ ਵਿਚ ਵੀ ਵੀਰਵਾਰ ਤੋਂ ਔਰਤਾਂ ਲਈ 'ਪਿੰਕ ਟੈਕਸੀ' ਸੇਵਾ ਦੀ ਸ਼ੁਰੂਆਤ ਹੋ ਗਈ। ਖਾਸ ਗੱਲ ਇਹ ਹੈ ਕਿ ਟੈਕਸੀ ਦੀ ਡਰਾਈਵਰ ਵੀ ਔਰਤ ਹੀ ਹੋਵੇਗੀ।

ਬ੍ਰਿਟੇਨ ਅਜਿਹੇ ਹਮਲਿਆਂ ਤੋਂ ਡਰਨ ਵਾਲਾ ਨਹੀਂ: ਪ੍ਰਧਾਨ ਮੰਤਰੀ
ਲੰਦਨ, 23 ਮਾਰਚ : ਬ੍ਰਿਟੇਨ ਦੀ ਪ੍ਰਧਾਨ ਮੰਤਰੀ ਟੈਰੀਜਾ ਮੇਅ ਨੇ ਬ੍ਰਿਟੇਨ 'ਚ ਸੰਸਦ ਬਾਹਰ ਹੋਏ ਅਤਿਵਾਦੀ ਹਮਲੇ ਨੂੰ 'ਨਫ਼ਰਤ ਤੇ ਅਨੈਤਿਕ' ਹਮਲਾ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਦੇਸ਼ ਅਜਿਹੇ ਹਮਲਿਆਂ ਤੋਂ ਡਰਨ ਵਾਲਾ ਨਹੀਂ ਹੈ।

'ਹਰਮਨ ਰੇਡੀਉ' ਦੀ ਛੇਵੀਂ ਵਰ੍ਹੇਗੰਢ ਮਨਾਈ

ਬ੍ਰਿਸਬੇਨ, 22 ਮਾਰਚ (ਜਗਜੀਤ ਖੋਸਾ) : ਬੀਤੇ ਦਿਨੀਂ ਬ੍ਰਿਸਬੇਨ ਵਿਚ 'ਹਰਮਨ ਰੇਡੀਉ' ਦੀ ਛੇਵੀਂ ਵਰ੍ਹੇਗੰਢ ਗ੍ਰਫਿਨ ਕਾਲਜ ਵਿਖੇ ਮਨਾਈ ਗਈ। ਇਸ ਵਿਚ ਬ੍ਰਿਸਬੇਨ ਦੇ ਪਤਵੰਤਿਆਂ ਨੇ  ਹਰਮਨ ਰੇਡੀਉ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ।

ਅਫ਼ਗ਼ਾਨਿਸਤਾਨ ਨੇ ਆਈ.ਐਸ. ਵਿਰੁਧ ਲੜਾਈ ਲਈ ਅਮਰੀਕਾ ਤੋਂ ਮਦਦ ਮੰਗੀ

ਵਾਸ਼ਿੰਗਟਨ, 22 ਮਾਰਚ : ਅਫ਼ਗ਼ਾਨਿਸਤਾਨ ਚਾਹੁੰਦਾ ਹੈ ਕਿ ਅਮਰੀਕਾ ਤਾਲਿਬਾਨ ਅਤੇ ਇਸਲਾਮਿਕ ਸਟੇਟ ਵਿਰੁਧ ਲੜਾਈ ਵਿਚ ਜਵਾਨਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੋਰ ਫ਼ੌਜੀ ਅਫ਼ਗ਼ਾਨਿਸਤਾਨ 'ਚ ਭੇਜੇ। ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਸਲਾਹੂਦੀਨ ਰੱਬਾਨੀ ਨੇ ਅਮਰੀਕਾ ਦੇ ਸੀਨੀਅਰ ਕਮਾਂਡਰ ਜਾਨ ਨਿਕੋਲਸਨ ਦੀ ਉਸ ਗੱਲ ਦਾ ਸਵਾਗਤ ਕੀਤਾ, ਜਿਸ ਵਿਚ ਉਨ੍ਹਾਂ ਨੇ ਅਮਰੀਕਾ ਜਾਂ ਗਠਜੋੜ ਦੇ ਹੋਰ ਪੱਖਾਂ ਤੋਂ ਕੁਝ ਹਜ਼ਾਰ ਫ਼ੌਜੀ ਜੰਗ ਪ੍ਰਭਾਵਤ ਇਸ ਦੇਸ਼ ਵਿਚ ਭੇਜਣ ਦੀ ਗੱਲ ਕਹੀ ਸੀ।

ਅਬੂਧਾਬੀ 'ਚ 10 ਪੰਜਾਬੀਆਂ ਦੀ ਫਾਂਸੀ ਮੁਆਫ਼

ਪਟਿਆਲਾ, 22 ਮਾਰਚ (ਹਰਦੀਪ ਸਿੰਘ) : ਪੰਜਾਬ ਦੇ 10 ਪਰਵਾਰਾਂ ਲਈ ਖ਼ੁਸ਼ੀ ਦਾ ਦਿਨ ਹੈ ਕਿਉਂਕਿ ਅਬੂਧਾਬੀ ਦੀ ਅਲ ਐਨ ਅਦਾਲਤ ਨੇ ਇਕ ਪਾਕਿਸਤਾਨੀ ਦੇ ਕਤਲ ਦੇ ਕੇਸ ਵਿਚ ਫਾਂਸੀ ਦੀ ਸਜ਼ਾ ਯਾਫ਼ਤਾ 10 ਪੰਜਾਬੀਆਂ ਦੀ ਫਾਂਸੀ ਦੀ ਸਜ਼ਾ ਮੁਆਫ਼ ਕਰ ਦਿਤੀ ਹੈ।

ਇੰਗਲੈਂਡ ਦੀ ਨਵੀਂ ਜੇਲ 'ਚ ਕੈਦੀਆਂ ਲਈ ਲੈਪਟਾਪ, ਮੋਬਾਈਲ ਤੇ ਜਿੰਮ ਦਾ ਪ੍ਰਬੰਧ

ਲੰਦਨ, 22 ਮਾਰਚ (ਹਰਜੀਤ ਸਿੰਘ ਵਿਰਕ) : ਆਧੁਨਿਕ ਜੇਲ ਨੂੰ 'ਸੁਧਾਰ ਘਰ' ਵਜੋਂ ਅਮਲ ਵਿਚ ਲਿਆ ਕੇ ਕੈਦੀਆਂ ਨੂੰ ਸਮਾਜ 'ਚ ਸਨਮਾਨ ਸਹਿਤ ਜਿਊਣ ਦੇ ਕਾਬਲ ਬਣਾਉਣ ਅਤੇ ਅਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਦੇ ਮੁੜ ਵਸੇਬੇ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸ ਜੇਲ ਰਾਹੀਂ ਕਰੀਬ 1000 ਨੌਕਰੀਆਂ ਪੈਦਾ ਕਰ ਕੇ ਸਥਾਨਕ ਅਰਥਵਿਵਸਥਾ 'ਚ 23 ਮਿਲੀਅਨ ਪੌਂਡ ਦੀ ਸਾਲਾਨਾ ਆਮਦਨ ਪੈਦਾ ਕੀਤੀ ਜਾਵੇਗੀ।

ਇਜ਼ਰਾਈਲ ਨੂੰ ਹਮਲੇ ਤੋਂ ਰੋਕਣ 'ਚ ਅਹਿਮ ਭੂਮਿਕਾ ਨਿਭਾ ਸਕਦੈ ਰੂਸ : ਅਸਦਮਾਸਕੋ, 21 ਮਾਰਚ : ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਨੇ ਕਿਹਾ ਕਿ ਯੁੱਧ ਪ੍ਰਭਾਵਤ ਦੇਸ਼ ਵਿਚ ਹਮਲਾ ਕਰਨ ਵਾਲੇ ਇਜ਼ਰਾਈਲੀ ਲੜਾਕੂ ਜਹਾਜ਼ਾਂ 'ਤੇ ਸੀਰੀਆ ਵਲੋਂ ਮਿਜ਼ਾਈਲ ਦਾਗਣ ਤੋਂ ਬਾਅਦ ਪੈਦਾ ਹੋਏ ਤਣਾਅ ਨਾਲ ਨਿਪਟਣ ਲਈ ਰੂਸ ਕੋਈ ਕਦਮ ਉਠਾ ਸਕਦਾ ਹੈ।

ਪਾਕਿਸਤਾਨ ਦੇ ਹਮਲੇ ਤੋਂ ਪਹਿਲਾਂ ਪ੍ਰਮਾਣੂ ਹਮਲਾ ਕਰ ਸਕਦੈ ਭਾਰਤ : ਅਮਰੀਕੀ ਮਾਹਰ

ਵਾਸ਼ਿੰਗਟਨ, 21 ਮਾਰਚ : ਅਮਰੀਕੀ ਮਾਹਰ ਦਾ ਮੰਨਣਾ ਹੈ ਕਿ ਭਾਰਤ ਪ੍ਰਮਾਣੂ ਹਥਿਆਰ 'ਪਹਿਲਾਂ ਇਸਤੇਮਾਲ ਨਾ ਕਰਨ' ਦੀ ਅਪਣੀ ਨੀਤੀ ਨੂੰ ਤਿਆਗ ਸਕਦਾ ਹੈ। ਜੇ ਭਾਰਤ ਨੂੰ ਲੱਗਾ ਕਿ ਪਾਕਿਸਤਾਨ ਉਸ 'ਤੇ ਹਮਲਾ ਕਰ ਸਕਦਾ ਹੈ ਤਾਂ ਉਹ ਪਾਕਿਸਤਾਨ ਵਿਰੁਧ ਪਹਿਲਾਂ ਜੰਗ ਛੇੜ ਦੇਵੇਗਾ।  ਭਾਰਤ, ਪਾਕਿਸਤਾਨ ਨੂੰ ਪਹਿਲਾਂ ਪ੍ਰਮਾਣੂ ਹਥਿਆਰ  ਵਰਤਣ ਦਾ ਸਮਾਂ ਨਹੀਂ ਦੇਵੇਗਾ।

ਅਮਰੀਕਾ ਨੇ ਲੈਪਟਾਪ ਲੈ ਕੇ ਹਵਾਈ ਯਾਤਰਾ ਕਰਨ 'ਤੇ ਪਾਬੰਦੀ ਲਗਾਈ


ਵਾਸ਼ਿੰਗਟਨ, 21 ਮਾਰਚ : ਅਮਰੀਕਾ ਨੇ ਅਤਿਵਾਦ ਦੇ ਖ਼ਤਰਿਆਂ ਦੇ ਮੱਦੇਨਜ਼ਰ ਕੁੱਝ ਦੇਸ਼ਾਂ ਦੇ ਮੁਸਾਫ਼ਰਾਂ 'ਤੇ ਲੈਪਟਾਪ ਸਮੇਤ ਹੋਰ ਇਲੈਕਟ੍ਰੋਨਿਕ ਸਾਮਾਨ ਲਿਆਉਣ 'ਤੇ ਪਾਬੰਦੀ ਲਗਾ ਦਿਤੀਹੈ। ਇਹ ਪਾਬੰਦੀ ਮੱਧ ਪੂਰਬ ਤੇ ਉੱਤਰ ਅਫ਼ਰੀਕਾ ਤੋਂ ਅਮਰੀਕਾ ਜਾਣ ਵਾਲੀਆਂ 8 ਤੋਂ 10 ਏਅਰਲਾਈਨਜ਼ 'ਤੇ ਲਾਗੂ ਹੋਵੇਗੀ। ਰਾਇਲ ਜੋਰਡਨ ਏਅਰਲਾਈਨਜ਼ ਨੇ ਪਾਬੰਦੀ ਲਗਾਏ ਜਾਣ ਦੀ ਪੁਸ਼ਟੀ ਕੀਤੀ ਹੈ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman