ਅੰਤਰਰਾਸ਼ਟਰੀ ਖਬਰਾ
ਪਾਕਿਸਤਾਨ 'ਚ ਵੈਨ ਨੂੰ ਬੰਬ ਨਾਲ ਉਡਾਇਆ, 10 ਮੌਤਾਂਪੇਸ਼ਾਵਰ, 25 ਅਪ੍ਰੈਲ : ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪਛਮੀ ਕਬਾਇਲੀ ਇਲਾਕੇ ਖੁਰਰਮ 'ਚ ਹੋਏ ਬੰਬ ਧਮਾਕੇ ਵਿਚ 10 ਲੋਕਾਂ ਦੀ ਮੌਤ ਹੋ ਗਈ। ਲਗਭਗ 13 ਲੋਕ ਜ਼ਖ਼ਮੀ ਹੋਏ ਹਨ। ਇਹ ਧਮਾਕਾ ਰੀਮੋਟ ਕੰਟਰੋਲ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਰਾਹੀਂ ਕੀਤਾ ਗਿਆ। ਹਾਲੇ ਤਕ ਕਿਸੇ ਅਤਿਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਵੈਨੇਜ਼ੁਏਲਾ : ਵਿਰੋਧ ਪ੍ਰਦਰਸ਼ਨ 'ਚ ਦੋ ਜਣਿਆਂ ਦੀ ਮੌਤ


ਕਾਰਾਕਸ, 25 ਅਪ੍ਰੈਲ : ਵੈਨਜ਼ੁਏਲਾ 'ਚ ਤਾਜ਼ਾ ਹਿੰਸਾ ਵਿਚ ਦੋ ਵਿਅਕਤੀ ਮਾਰੇ ਗਏ ਹਨ, ਜਿਸ ਤੋਂ ਬਾਅਦ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਵਿਰੁਧ ਵੱਡੇ ਪੱਧਰ 'ਤੇ ਜਾਰੀ ਵਿਰੋਧ ਪ੍ਰਦਰਸ਼ਨ ਵਿਚ ਮਾਰੇ ਜਾਣ ਵਾਲਿਆਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ।

ਵਰਿੰਦਰ ਸ਼ਰਮਾ ਤੇ ਸੁਰਿੰਦਰ ਅਰੋੜਾ ਨੂੰ 'ਪ੍ਰਾਈਡ ਆਫ਼ ਪੰਜਾਬ' ਐਵਾਰਡ ਨਾਲ ਸਨਮਾਨਤ ਕੀਤਾਲੰਦਨ, 25 ਅਪ੍ਰੈਲ (ਹਰਜੀਤ ਸਿੰਘ ਵਿਰਕ) : ਇੰਗਲੈਂਡ 'ਚ ਵਸਦੇ ਪ੍ਰਵਾਸੀ ਭਾਰਤੀ ਵਰਿੰਦਰ ਸ਼ਰਮਾ ਅਤੇ ਅਰੋੜਾ ਹੋਟਲਜ਼ ਦੇ ਸੰਸਥਾਪਕ ਚੇਅਰਮੈਨ ਸੁਰਿੰਦਰ ਅਰੋੜਾ ਨੂੰ ਬਰਤਾਨਵੀ ਭਾਈਚਾਰੇ 'ਚ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ ਲਈ ਸਾਲ 2017 ਦੇ 'ਪ੍ਰਾਈਡ ਆਫ਼ ਪੰਜਾਬ' ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

ਤਿੰਨ ਅਫ਼ਰੀਕੀ ਦੇਸ਼ਾਂ ਨੂੰ ਮਿਲੇਗਾ ਦੁਨੀਆਂ ਦਾ ਪਹਿਲਾ ਮਲੇਰੀਆ ਰੋਕੂ ਟੀਕਾ

ਲੰਦਨ, 24 ਅਪ੍ਰੈਲ : ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੇ ਸੋਮਵਾਰ ਨੂੰ ਤਿੰਨ ਅਫ਼ਰੀਕੀ ਦੇਸ਼ਾਂ ਘਾਨਾ, ਕੀਨੀਆ ਅਤੇ ਮਲਾਵੀ ਨੂੰ ਦੁਨੀਆ ਦਾ ਪਹਿਲਾ ਮਲੇਰੀਆ ਰੋਕੂ ਟੀਕਾ ਦਿਤੇ ਜਾਣ ਦਾ ਐਲਾਨ ਕੀਤਾ। ਇਸ ਟੀਕੇ ਦੀ ਵੰਡ ਸਾਲ 2018 'ਚ ਸ਼ੁਰੂ ਹੋਵੇਗੀ।

ਬ੍ਰਾਜ਼ੀਲ ਹਿੰਸਾ 'ਚ 9 ਲੋਕਾਂ ਦੀ ਹਤਿਆ

ਰੀਉ ਡੀ ਜੇਨੇਰੀਉ, 24 ਅਪ੍ਰੈਲ : ਪਛਮੀ ਬ੍ਰਾਜ਼ੀਲ ਵਿਚ ਹੋਈ ਹਿੰਸਾ 'ਚ 9 ਲੋਕਾਂ ਦੀ ਗੋਲੀ ਮਾਰ ਕੇ ਅਤੇ ਚਾਕੂ ਮਾਰ ਕੇ ਕਤਲ ਕਰ ਦਿਤੇ ਗਏ। ਮਰਨ ਵਾਲਿਆਂ ਵਿਚ ਇਕ ਈਸਾਈ ਭਾਈਚਾਰੇ ਦਾ ਪਾਦਰੀ ਵੀ ਸ਼ਾਮਲ ਹੈ। ਪੁਲੀਸ ਨੇ ਅੰਤਮ ਸਸਕਾਰ ਲਈ ਲਾਸ਼ਾਂ ਨੂੰ ਭੇਜਣ ਤੋਂ ਬਾਅਦ ਇਹ ਜਾਣਕਾਰੀ ਦਿਤੀ।

ਬੀਮੇ ਦੀ ਰਾਸ਼ੀ ਹੜਪਣ ਲਈ ਦੁਰਘਟਾਨਾਵਾਂ ਨੂੰ ਅੰਜਾਮ ਦੇਣ ਵਾਲੇ ਦੋ ਪੰਜਾਬੀਆਂ ਸਮੇਤ 11 ਨੂੰ ਕੈਦ

ਲੰਦਨ, 24 ਅਪ੍ਰੈਲ (ਹਰਜੀਤ ਸਿੰਘ ਵਿਰਕ) : ਨੌਟਿੰਘਮ ਕਰਾਊਨ ਕੋਰਟ ਵਿਚ ਡਰਬੀਸ਼ਾਇਰ ਵਿਖੇ ਕੈਸ਼ ਫ਼ਾਰ ਕਰੈਸ਼ ਦੀ ਧੋਖਾਧੜੀ ਮਾਮਲੇ ਵਿਚ ਬੀਮੇ ਦੀ ਰਾਸ਼ੀ ਹਾਸਲ ਕਰਨ ਲਈ ਲੱਖਾਂ ਪੌਂਡਾਂ ਦਾ ਘਪਲਾ ਕਰਨ ਵਾਲੇ ਦੋ ਪੰਜਾਬੀਆਂ ਸਮੇਤ 11 ਵਿਅਕਤੀਆਂ ਦੇ ਇਕ ਗਰੋਹ ਨੂੰ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਪੂਰਬੀ ਲੰਦਨ ਦੇ ਕਲੱਬ 'ਚ ਹੋਏ ਤੇਜ਼ਾਬੀ ਹਮਲੇ ਦੇ ਸਬੰਧ ਵਿਚ ਅਦਾਕਾਰਾ ਦਾ ਪ੍ਰੇਮੀ ਗ੍ਰਿਫ਼ਤਾਰ

ਲੰਦਨ, 24 ਅਪ੍ਰੈਲ (ਹਰਜੀਤ ਸਿੰਘ ਵਿਰਕ) : ਪੂਰਬੀ ਲੰਦਨ ਦੇ ਇਕ ਨਾਈਟ ਕਲੱਬ 'ਚ 16 ਅਪ੍ਰੈਲ ਨੂੰ ਹੋਏ ਤੇਜ਼ਾਬੀ ਹਮਲੇ ਦੇ ਸਬੰਧ ਵਿਚ ਲੰਦਨ ਪੁਲੀਸ ਨੇ ਇਕ ਟੀ.ਵੀ. ਅਦਾਕਾਰਾ ਫੇਰਨੇ ਮੈਕੇਨ ਦੇ ਪ੍ਰੇਤੀ ਨੂੰ ਹਤਿਆ ਕਰਨ ਦੀ ਕੋਸ਼ਿਸ਼ ਦੇ ਮਾਮਲੇ ਵਿਚ ਸ਼ੱਕੀ ਵਜੋਂ ਗ੍ਰਿਫ਼ਤਾਰ ਕੀਤਾ ਹੈ। 25 ਸਾਲਾ ਆਰਥਨ ਕੋਲਿਨ ਤੋਂ ਪੁਲੀਸ ਵਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਅਤੇ 'ਦੀ ਅੋਲਨੀ ਵੇਅ ਇਜ ਏਸੈਕਸ' ਦੀ ਅਭਿਨੇਤਰੀ ਨੂੰ ਪਿਲਸ ਹਵਾਲੇ ਕਰਨ ਲਈ ਕਿਹਾ ਗਿਆ ਸੀ।

ਲੂਣ ਤੇ ਸਿਰਕਾ ਲਗਾ ਕੇ ਅਤਿਵਾਦੀਆਂ ਦਾ ਕਲੇਜਾ ਖਾ ਜਾਵਾਂਗਾ : ਰੋਡਿਗੋ ਦੁਤਰਤੇ

ਮਨੀਲਾ, 24 ਅਪ੍ਰੈਲ : ਪਿਛਲੇ ਕੁੱਝ ਦਿਨਾਂ ਤੋਂ ਦੁਨੀਆਂ ਭਰ ਵਿਚ ਅਤਿਵਾਦ ਦੀਆਂ ਵਧਦੀਆਂ ਘਟਨਾਵਾਂ ਤੋਂ ਹਰ ਕੋਈ ਪ੍ਰੇਸ਼ਾਨ ਹੈ। ਇਹੀ ਕਾਰਨ ਹੈ ਕਿ ਹੁਣ ਸਾਰੇ ਦੇਸ਼ਾਂ ਦੇ ਰਾਸ਼ਟਰ ਮੁਖੀ ਅਤਿਵਾਦ ਨੂੰ ਲੈ ਕੇ ਅਪਣਾ ਗੁੱਸਾ ਜ਼ਾਹਰ ਕਰ ਰਹੇ ਹਨ। ਫ਼ਿਲੀਪੀਨਜ਼ ਦੇ ਰਾਸ਼ਟਰਪਤੀ ਰੋਡਿਗੋ ਦੁਤਰਤੇ ਨੇ ਅਪਣਾ ਗੁੱਸਾ ਜ਼ਾਹਰ ਕਰਦਿਆਂ ਇਕ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕਿ ਜੇ ਕੱਟੜਪੰਥੀ ਜ਼ਿੰਦਾ ਫੜੇ ਗਏ ਤਾਂ ਉਹ ਉਨ੍ਹਾਂ ਦਾ ਕਲੇਜਾ ਲੂਣ ਤੇ ਸਿਰਕਾ ਲਗਾ ਕੇ ਖਾ ਜਾਣਗੇ।

ਤਾਲਿਬਾਨ ਹਮਲੇ ਤੋਂ ਬਾਅਦ ਅਫ਼ਗ਼ਾਨ ਰੱਖਿਆ ਮੰਤਰੀ ਅਤੇ ਫ਼ੌਜ ਮੁਖੀ ਵਲੋਂ ਅਸਤੀਫ਼ਾ

ਕਾਬੁਲ, 24 ਅਪ੍ਰੈਲ : ਕੁੱਝ ਦਿਨ ਪਹਿਲਾਂ ਉੱਤਰੀ ਅਫ਼ਗ਼ਾਨਿਸਤਾਨ 'ਚ ਇਕ ਫ਼ੌਜੀ ਅੱਡੇ 'ਤੇ ਤਾਲਿਬਾਨ ਦੇ ਹੁਣ ਤਕ ਦੇ ਸੱਭ ਤੋਂ ਭਿਆਨਕ ਹਮਲਿਆਂ 'ਚੋਂ ਇਕ ਮੰਨੇ ਜਾ ਰਹੇ ਹਮਲੇ ਤੋਂ ਬਾਅਦ ਅੱਜ ਅਫ਼ਗ਼ਾਨ ਰੱਖਿਆ ਮੰਤਰੀ ਅਤੇ ਉਨ੍ਹਾਂ ਦੇ ਫ਼ੌਜ ਮੁਖੀ ਨੇ ਅਸਤੀਫ਼ਾ ਦੇ ਦਿਤਾ ਹੈ। ਇਸ ਹਮਲੇ ਤੋਂ ਬਾਅਦ ਦੇਸ਼ 'ਚ ਅਧਿਕਾਰੀਆਂ ਦੇ ਅਸਤੀਫ਼ੇ ਦੀਆਂ ਮੰਗਾਂ ਕੀਤੀਆਂ ਜਾਣ ਲੱਗੀਆਂ ਸਨ।

'ਚੀਨ 'ਤੇ ਨੱਥ ਪਾਉਣ ਦੀ ਥਾਂ ਅਪਣੇ ਆਰਥਕ ਵਿਕਾਸ ਵਲ ਧਿਆਨ ਦਿਉ'

ਬੀਜਿੰਗ, 24 ਅਪ੍ਰੈਲ : ਹਿੰਦ ਮਹਾਸਾਗਰ 'ਚ ਚੀਨ ਉਤੇ ਨੱਥ ਪਾਉਣ ਲਈ ਜੰਗੀ ਬੇੜਿਆਂ ਦੇ ਨਿਰਮਾਣ ਦੀ ਪ੍ਰਕਿਰਿਆ ਤੇਜ਼ ਕਰਨ ਤੋਂ ਵੱਧ ਧਿਆਨ ਭਾਰਤ ਨੂੰ ਅਪਣੇ ਆਰਥਕ ਵਿਕਾਸ 'ਤੇ ਧਿਆਨ ਦੇਣਾ ਚਾਹੀਦਾ ਹੈ। ਚੀਨ ਦੇ ਅਧਿਕਾਰਕ ਮੀਡੀਆ ਨੇ ਅੱਜ ਇਹ ਜਾਣਕਾਰੀ ਦਿਤੀ।

ਅਮਰੀਕੀ ਜੰਗੀ ਜਹਾਜ਼ਾਂ 'ਤੇ ਹਮਲੇ ਲਈ ਤਿਆਰ ਹਾਂ : ਉੱਤਰ ਕੋਰੀਆ

ਪਿਉਂਗਯਾਂਗ, 23 ਅਪ੍ਰੈਲ : ਉੱਤਰ ਕੋਰੀਆ ਨੇ ਕਿਹਾ ਹੈ ਕਿ ਉਹ ਅਮਰੀਕੀ ਜੰਗੀ ਜਹਾਜ਼ਾਂ 'ਤੇ ਹਮਲਾ ਕਰਨ ਲਈ ਤਿਆਰ ਹੈ। ਦੱਸਣਯੋਗ ਹੈ ਕਿ ਅਮਰੀਕਾ ਦੇ ਦੋ ਲੜਾਕੂ ਜਹਾਜ਼ ਵੈਸਟਰਨ ਪੈਸੀਫਿਕ 'ਚ ਜਾਪਾਨ ਦੇ ਨਾਲ ਫ਼ੌਜੀ ਅਭਿਆਸ ਕਰ ਰਹੇ ਹਨ।

ਨਗਰ ਕੀਰਤਨ ਦੌਰਾਨ ਖ਼ਾਲਸਾਈ ਰੰਗ 'ਚ ਰੰਗਿਆ ਓਸਲੋ ਸ਼ਹਿਰ

ਨਾਰਵੇ, 23 ਅਪ੍ਰੈਲ (ਰੁਪਿੰਦਰ ਢਿੱਲੋ ਮੋਗਾ) : ਖ਼ਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰਖਦਿਆਂ ਗੁਰਦਵਾਰਾ ਓਸਲੋ ਦੀ ਪ੍ਰਬੰਧਕ ਕਮੇਟੀ, ਸਹਿਯੋਗੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਇਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ।

12345678910...
Findus on Facebook
ਚ੍ਰਚਿਤਖ਼ਬਰਾਂ
ਅਜ ਦਾ ਅਖਬਾਰ
ਤੁਹਾਡਾਸੁਝਾਅ

Corporate Office : #3037 Sector-19D, Chandigarh

Phone: +91-172 - 2542033, 2542066

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 5013421

Email : admin@rozanaspokesman.com

General Manager : Mr Rajinder singh

Phone : 9855554387

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman