ਤਾਜ਼ਾ ਖ਼ਬਰਾਂ
ਲਾਹੌਰ ਹਾਈ ਕੋਰਟ ਨੇ ਹਾਫ਼ਿਜ਼ ਸਈਦ ਦੀ ਪਟੀਸ਼ਨ ਰੱਦ ਕੀਤੀਬਿੰਦੁ ਨ ਰਾਖਹਿ ਜਤੀ ਕਹਾਵਹਿ।। ਮਾਈ ਮਾਗਤ ਤ੍ਰੈ ਲੋਭਾਵਹਿ।। ਪੱਛਮ ਦੇ ਗੋਰੇ, ਬਾਬੇ ਨਾਨਕ ਦੇ 'ਰੋਸ ਨ ਕੀਜੈ ਉਤਰ ਦੀਜੈ' ਵਾਲੇ ਨੁਸਖ਼ੇ ਦਾ ਜ਼ਿਆਦਾ ਪ੍ਰਯੋਗ ਕਰਦੇ ਹਨ ਜਦਕਿ ਅਸੀ ਤਾਂ ਬਿਲਕੁਲ ਵੀ ਨਹੀਂ ਕਰਦੇ!.ਨਿਊਯਾਰਕ 9/11 ਹਮਲੇ ਦੀ ਯਾਦ ਵਿਚ ਸਿੱਖ ਧਰਮ ਨਾਲ ਜੁੜੀ ਪ੍ਰਦਰਸ਼ਨੀ ਹੋਵੇਗੀ ਸ਼ੁਰੂ ਸਿੱਖਾਂ ਦੀ ਵਖਰੀ ਪਛਾਣ ਦਰਸਾਉਂਦੀਆਂ ਤਸਵੀਰਾਂ ਕੀਤੀਆਂ ਜਾਣਗੀਆਂ ਪੇਸ਼ਸੋਨ ਤਮਗ਼ਾ ਜਿੱਤ ਮਰਿਅੱਪਨ ਨੇ ਰਚਿਆ ਇਤਿਹਾਸ, ਭਾਟੀ ਨੇ ਕਾਂਸੀ ਤਮਗ਼ਾ ਜਿੱਤਿਆਪੰਜਾਬ, ਪੰਜਾਬੀਅਤ ਨੂੰ ਬਚਾਉਣ ਦੇ ਨਾਹਰੇ ਲਾਉਣ ਵਾਲਿਆਂ ਦੀਆਂ ਤਾਰਾਂ ਨਾਗਪੁਰ ਦਿੱਲੀ ਨਾਲ ਜੁੜੀਆਂ : ਖਾਲੜਾ ਮਿਸ਼ਨਸਤਲੁਜ ਸਕੂਲ 'ਚ ਖੇਡ ਮੁਕਾਬਲੇ ਕਰਵਾਏਸੌਦਾ ਸਾਧ ਵਲੋਂ ਚੇਲਿਆਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ
Findus on Facebook
Constructionof Ucha Dar
SAD government will hike the compensation to 20 K per acre if brought back to power
More Videos »
ਹਰਿਆਣਾਖ਼ਬਰਾਂ
ਬਾਗ ਲਵਾਉਣ ਦੀ ਸਕੀਮ ਰੇਤਲੀਆਂ ਜ਼ਮੀਨਾਂ ਦੇ ਕਿਸਾਨਾਂ ਲਈ ਵਰਦਾਨ

ਏਲਨਾਬਾਦ, 5 ਦਸੰਬਰ (ਪਰਦੀਪ ਧੁੰਨਾ ਚੂਹੜਚੱਕ): ਏਲਨਾਬਾਦ ਬਲਾਕ ਦੇ ਅਨੇਕਾਂ ਪਿੰਡਾਂ ਦੀਆਂ ਰੇਤਲੀਆਂ ਜ਼ਮੀਨਾਂ ਦੀ ਕਿਸਮਤ ਨੂੰ ਬਦਲਣ ਵਿਚ ਕਿੰਨੂਆਂ ਦੇ ਬਾਗ ਭਰਭੂਰ ਸਹਾਈ ਹੋ ਰਹੇ ਹਨ। ਸਾਲ 2006-07 ਵਿਚ ਕੇਦਰ ਸਰਕਾਰ ਵਲੋਂ ਕਿਸਾਨਾਂ ਲਈ ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਸ਼ੁਰੂ ਕੀਤੀ ਗਈ  ਬਾਗ ਲਵਾਉਣ ਦੀ ਸਕੀਮ ਰੇਤਲੀਆਂ ਜ਼ਮੀਨਾਂ ਦੇ ਮਾਲਕ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਹੀ ਹੈ।
ਹੋਰ ਪੜ੍ਹੋ
ਥ੍ਰੀ ਵਹੀਲਰ ਚਾਲਕਾਂ ਵਲੋਂ ਦਿੱਲੀ ਸਕੱਤਰੇਤ 'ਤੇ ਜ਼ੋਰਦਾਰ ਮੁਜ਼ਾਹਰਾ
ਨਵੀਂ ਦਿੱਲੀ, 5 ਦਸੰਬਰ (ਅਮਨਦੀਪ ਸਿੰਘ): ਦਿੱਲੀ ਸਰਕਾਰ 'ਤੇ ਅਖਉਤੀ ਥ੍ਰੀ ਵਹੀਲਰ ਘਪਲੇ ਨੂੰ ਸਰਪ੍ਰਸਤੀ ਦੇਣ ਦਾ ਦੋਸ਼ ਲਾਉਂਦੇ ਹੋਏ ਅੱਜ ਵੱਡੀ ਗਿਣਤੀ ਵਿਚ ਥ੍ਰੀ ਵਹੀਲਰ ਵਾਲਿਆਂ ਤੇ ਸਵਰਾਜ ਇੰਡੀਆ ਨੇ ਦਿੱਲੀ ਸਕੱਤਰੇਤ ਵਿਖੇ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਥ੍ਰੀ ਵਹੀਲਰ ਚਾਲਕਾਂ ਦੀ ਮੰਗ ਸੀ ਕਿ ਅਖਉਤੀ ਤੌਰ 'ਤੇ ਜੋ ਘਪਲਾ ਦਿੱਲੀ ਸਰਕਾਰ ਦੀ ਗੰਢ ਤੁਪ ਨਾਲ ਹੋ ਰਿਹਾ ਹੈ, ਉਸਦੀ ਤੁਰਤ ਸੀ.ਬੀ.ਆਈ.ਪੜਤਾਲ ਕਰਵਾਈ ਜਾਵੇ। ਸਵਰਾਜ ਇੰਡੀਆ ਦਾ ਦੋਸ਼ ਹੈ ਕਿ ਦਿੱਲੀ ਵਿਚ ਗਰੀਬ ਬੰਦਾ ਜੋ,  ਅਪਣੇ ਰੁਜ਼ਗਾਰ ਲਈ ਥ੍ਰੀ ਵਹੀਲਰ ਖਰੀਦਦਾ ਹੈ ਤਾਂ ਉਸਨੂੰ 1 ਲੱਖ 85 ਹਜ਼ਾਰ ਰੁਪਏ ਦੇ ਥ੍ਰੀ ਵਹੀਲਰ ਦੀ ਕੀਮਤ, ਫਾਈਨਾਂਸ ਮਾਫੀਆ ਅਤੇ ਦਿੱਲੀ ਸਰਕਾਰ ਦੀ ਗੰਢਤੁਪ ਨਾਲ 4 ਲੱਖ 50 ਹਜ਼ਾਰ ਰੁਪਏ ਚੁਕਾਣੀ ਪੈ ਰਹੀ ਹੈ। ਸੁਪਰੀਮ ਕੋਰਟ ਦੇ ਹੁਕਮਾਂ ਦੀ ਸ਼ਰੇਆਰ ਉਲੰਘਣਾ ਕਰ ਕੇ, ਆਟੋ ਪਰਮਿਟ ਦੀ ਧੜੱਲੇ ਨਾਲ ਖਰੀਦੋ ਫਰੋਖਤ ਹੋ ਰਹੀ ਹੈ ਪਰ ਸਰਕਾਰ ਸੁੱਤੀ ਹੋਈ ਹੈ।
ਹੋਰ ਪੜ੍ਹੋ
ਭਾਈ ਵੀਰ ਸਿੰਘ ਦੇ 144 ਵੇਂ ਜਨਮ ਦਿਹਾੜੇ ਮੌਕੇ ਵਿਸ਼ੇਸ਼ ਸਮਾਗਮ

ਨਵੀਂ ਦਿੱਲੀ, 5 ਦਸੰਬਰ (ਅਮਨਦੀਪ ਸਿੰਘ): ਆਧੁਨਿਕ ਪੰਜਾਬੀ ਕਾਵਿ ਦੇ ਪਿਤਾਮਾ ਵਜੋਂ ਪ੍ਰਸਿੱਧ ਤੇ ਸਿੰਘ ਸਭਾ ਲਹਿਰ ਦੇ ਮੋਢੀਆਂ 'ਚੋਂ ਇਕ, ਭਾਈ ਵੀਰ ਸਿੰਘ ਦਾ 144 ਵਾਂ ਜਨਮ ਦਿਹਾੜਾ ਮਨਾਉਂਦੇ ਹੋਏ ਉਨ੍ਹਾਂ ਦੀਆਂ ਰਚਨਾਵਾਂ ਤੇ ਸਿੱਖ ਪੰਥ 'ਚ ਉਨ੍ਹਾਂ ਦੇ ਯੋਗਦਾਨ ਨੂੰ ਉਭਾਰਿਆ ਗਿਆ। ਭਰਵੀਂ  ਗਿਣਤੀ ਵਿਚ ਸੰਗਤ ਤੇ ਹੋਰ ਪਤਵੰਤੇ ਪਹੁੰਚੇ ਹੋਏ ਸਨ। ਅੱਜ ਭਾਈ ਵੀਰ ਸਿੰਘ ਸਾਹਿਤ ਸਦਨ ਵਿਖੇ ਹੋਏ ਵਿਸ਼ੇਸ਼ ਸਮਾਗਮ ਮੌਕੇ ਸ਼ਾਮਲ ਹੋਏ ਪੰਜਾਬ ਐਂਡ ਸਿੰਧ ਬੈਂਕ ਦੇ ਚੀਫ ਮੈਨੇਜਿੰਗ ਡਾਇਰੈਕਟਰ ਸ.ਜਤਿੰਦਰਬੀਰ ਸਿੰਘ ਆਈ.ਏ.ਐਸ. ਨੇ ਕਿਹਾ ਕਿ ਭਾਈ ਵੀਰ ਸਿੰਘ ਨੇ ਸਮਾਜਕ ਤੇ ਅਕਾਦਮਕ ਪੱਧਰ 'ਤੇ ਨਿੱਗਰ ਉਪਰਾਲੇ ਕੀਤੇ ਤੇ ਉਨ੍ਹਾਂ ਤੋਂ ਸੇਧ ਲੈ ਕੇ ਸਾਨੂੰ ਅੱਜ ਵਿਦਿਅਕ ਤੇ ਪੰਥਕ ਸੰਸਥਾਵਾਂ ਦੀ ਸੰਭਾਲ ਲਈ ਖਾਸ ਧਿਆਨ ਦੇਣ ਦੀ ਲੋੜ ਹੈ।
ਹੋਰ ਪੜ੍ਹੋ
ਜਨਮ ਦਿਹਾੜੇ ਨੂੰ ਸਪਰਪਤ ਵਿਸ਼ਵ ਪੰਜਾਬੀ ਸਾਹਿਤ ਸੰਮੇਲਨ
ਪਟਿਆਲਾ, 4 ਦਸੰਬਰ (ਹਰਦੀਪ ਸਿੰਘ): ਉਦਮੀ ਸ਼ਖ਼ਸੀਅਤ, ਬਾਨੀ ਪ੍ਰਧਾਨ ਜਗਤ ਪ੍ਰਸਿੱਧ ਸੰਸਥਾ 'ਸਰਹਦ' ਪੂਨੇ (ਮਹਾਰਾਸ਼ਟਰ) ਵਲੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਜਨਮ ਦਿਨ ਨੂੰ ਸਮਰਪਿਤ ਪਹਿਲਾ 3 ਦਿਵਸੀ 'ਵਿਸ਼ਵ ਪੰਜਾਬੀ ਸਾਹਿਤ ਸੰਮੇਲਨ' ਗਨੇਸ਼ ਕਲਾ-ਕਰੀੜਾ ਕੇਂਦਰ ਪੂਨੇ ਵਿਖੇ ਕਰਵਾਇਆ ਗਿਆ।
ਹੋਰ ਪੜ੍ਹੋ
ਪੰਜਾਬੀ ਬਾਗ ਵਿਖੇ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ
ਨਵੀਂ ਦਿੱਲੀ, 4 ਦਸੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਚਲਦੇ ਅਤੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਗੁਰੂ ਨਾਨਕ ਕਾਲਜ ਆਫ਼ ਐਜੂਕੇਸ਼ਨ, ਪੰਜਾਬੀ ਬਾਗ ਵਿਖੇ ਕਾਲਜ ਦੇ ਡਾਇਰੈਕਟਰ ਡਾ. ਹਰਮੀਤ ਸਿੰਘ ਅਤੇ ਪ੍ਰਿੰਸੀਪਲ ਡਾ. ਜੋਤੀ ਭੱਲਾ ਦੀ ਅਗਵਾਈ ਹੇਠ ਇਕ ਹਫ਼ਤੇ ਦਾ ਫਕੈਲਟੀ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਦਾ ਵਿਸ਼ਾ ਸੀ 'ਕੰਪੀਟੈਨਸੀ ਬਿਲਡਿੰਗ ਆਫ਼ ਟੀਚਰ ਐਜੂਕੇਟਰ ਫਾਰ ਐਕਸੀਲੈਂਸ'।
ਹੋਰ ਪੜ੍ਹੋ
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਸਬੰਧੀ ਅਲੌਕਿਕ ਨਗਰ ਕੀਰਤਨ ਸਜਾਇਆ
ਨਵੀਂ ਦਿੱਲੀ, 4 ਦਸੰਬਰ  (ਸੁਖਰਾਜ ਸਿੰਘ): ਤਿਲਕ ਜੰਝੂ ਦੇ ਰੱਖਿਅਕ, ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਸਬੰਧੀ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਗੁਰਦਵਾਰਾ ਸੀਸ ਗੰਜ ਸਾਹਿਬ ਤੋਂ ਗੁਰਦਵਾਰਾ ਰਕਾਬ ਗੰਜ ਸਾਹਿਬ ਤੱਕ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਇਕ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ।
ਹੋਰ ਪੜ੍ਹੋ
ਨਗਰ ਕੀਰਤਨ ਦਾ ਸੰਗਤਾਂ ਵਲੋਂ ਸਵਾਗਤ
ਰਾਜਪੁਰਾ, 4 ਦਸੰਬਰ (ਦਇਆ ਸਿੰਘ ਬਲੱਗਣ): ਸਾਹਿਬੇ ਕਮਾਲ ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ 350 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਜਾਗ੍ਰਿਤੀ ਯਾਤਰਾ ਸ੍ਰੀ ਪਟਨਾ ਸਾਹਿਬ ਤੋਂ ਸ਼ੁਰੂ ਹੋ ਕੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚੋਂ ਹੁੰਦੀ ਅੰਬਾਲਾ ਵੱਲ ਨੂੰ ਜਾਂਦੀ ਹੋਈ ਰਾਜਪੁਰਾ ਵਿਖੇ ਪਹੁੰਚੀ।
ਹੋਰ ਪੜ੍ਹੋ
ਡਾਊਥਲੋਨ ਸਪਰਿੰਟ ਵਿਚ ਸਰਵੋਤਮ ਰਿਹਾ ਗੌਰਵਦੀਪ ਸਿੰਘ ਭਾਟੀ
ਮੰਡੀ ਡੱਬਵਾਲੀ 4 ਦਸੰਬਰ (ਨਛੱਤਰ ਸਿੰਘ ਬੋਸ): ਪਟਿਆਲੇ ਦੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਬੀਏ ਭਾਗ 2 ਦੇ ਵਿਦਿਆਰਥੀ, ਗਿੰਨਜੀ ਬੁੱਕ ਆਫ ਵਰਲਡ ਰਿਕਾਰਡ ਚ ਨਾਂ ਦਰਜ ਕਰਵਾਉਣ ਵਾਲਾ ਡੱਬਵਾਲੀ ਵਾਸੀ ਗੌਰਵਦੀਪ ਸਿੰਘ ਭਾਟੀ ਹੁਣ ਨਵੀਂ ਦਿੱਲੀ ਵਿਖੇ ਡੁਓਥਲੋਨ ਸਪਰਿੰਟ ਵਿਚ ਪਹਿਲੇ ਸਥਾਨ 'ਤੇ ਰਿਹਾ ਹੈ।
ਹੋਰ ਪੜ੍ਹੋ
ਨੋਟਬੰਦੀ ਦਾ ਸੰਕਟ ਥੋੜ੍ਹੇ ਸਮੇਂ ਲਈ : ਹੁਸੈਨ

ਚੰਡੀਗੜ੍ਹ, 7 ਦਸੰਬਰ (ਸਰਬਜੀਤ ਢਿੱਲੋਂ): ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿਚ ਭਾਜਪਾ ਅਤੇ ਇਸ ਦੀ ਰਾਜਸੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਦੇ ਲਈ ਅੱਜ ਸਾਬਕਾ ਕੇਂਦਰੀ ਮੰਤਰੀ ਅਤੇ  ਭਾਜਪਾ ਦੇ ਕੌਮੀ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਨੂੰ ਕਾਂਗਰਸ ਤੋਂ ਮੁਕਤ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ।
ਇਸ ਦੌਰਾਨ ਉਨ੍ਹਾਂ ਦੇ ਨਾਲ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸ੍ਰੀ ਸੰਜੇ ਟੰਡਨ, ਉਪ ਪ੍ਰਧਾਨ ਰਾਮਵੀਰ ਭੱਟੀ, ਘੱਟ ਗਿਣਤੀ ਭਾਈਚਾਰੇ ਦੇ ਪ੍ਰਧਾਨ ਮੋ. ਖੁਰਸ਼ੀਦ ਅਤੇ ਪਾਰਟੀ ਦੇ ਹੋਰ ਸੀਨੀਅਰ ਨੇਤਾ ਵੀ ਹਾਜਰ ਸਨ। ਇਸ ਦੌਰਾਨ ਸ਼ਾਹਨਵਾਜ਼ ਹੂਸੈਨ ਦਾ ਚੰਡੀਗੜ੍ਹ ਪਹੁੰਚਣ ਤੇ ਸੁਆਗਤ ਕੀਤਾ ਗਿਆ।
ਹੋਰ ਪੜ੍ਹੋ
ਹੋਰ ਖ਼ਬਰਾਂ »
ਖੇਡਖ਼ਬਰਾਂ
ਵਿਰਾਟ ਦੀ ਫ਼ੌਜ ਹੁਣ ਵਿਦੇਸ਼ੀ ਜ਼ਮੀਨ 'ਤੇ ਵੀ ਮੈਚ ਜਿੱਤ ਸਕਦੀ ਹੈ : ਸਹਿਵਾਗ

ਨਵੀਂ ਦਿੱਲੀ, 2 ਦਸੰਬਰ : ਸਾਬਕਾ ਭਾਰਤੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਵਿਸ਼ਵਾਸ ਹੈ ਕਿ ਵਿਰਾਟ ਕੋਹਲੀ ਦੀ ਅਗਵਾਈ 'ਚ ਖੇਡਣ ਵਾਲੀ ਮੌਜੂਦਾ ਭਾਰਤੀ ਟੈਸਟ ਟੀਮ ਕੋਲ ਅਜਿਹੀ ਜ਼ਬਰਦਸਤ ਗੇਂਦਬਾਜ਼ੀ ਹੈ ਜੋ ਵਿਦੇਸ਼ੀ ਜ਼ਮੀਨ 'ਤੇ ਵੀ ਜਿੱਤ ਦਰਜ ਕਰ ਸਕਦੀ ਹੈ। ਕੋਹਲੀ ਦੀ ਅਗਵਾਈ 'ਚ ਭਾਰਤੀ ਟੀਮ ਨੇ ਘਰੇਲੂ ਸਰਜ਼ਮੀ 'ਤੇ ਅਜੇਤੂ ਅਭਿਆਨ ਜਾਰੀ ਰੱਖਿਆ ਹੈ। ਟੀਮ ਨੇ ਦੱਖਣੀ ਅਫ਼ਰੀਕਾ ਅਤੇ ਨਿਊਜ਼ੀਲੈਂਡ ਨੂੰ 3-0 ਦੇ ਫ਼ਰਕ ਨਾਲ ਹਰਾਉਣ ਤੋਂ ਬਾਅਦ ਇੰਗਲੈਂਡ ਵਿਰੁਧ ਪੰਜ ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਸਹਿਵਾਗ ਨੇ ਕਿਹਾ, ''ਮੇਰਾ ਮੰਨਣਾ ਹੈ ਕਿ ਵਿਰਾਟ ਦੀ ਅਗਵਾਈ ਵਾਲੀ ਟੀਮ 'ਚ ਭਾਰਤ ਦੇ ਬਾਹਰ ਟੈਸਟ ਜਿੱਤਣ ਦੀ ਸਮਰੱਥਾ ਹੈ। 
ਹੋਰ ਪੜ੍ਹੋ

Corporate Office : #3037 Sector-19D, Chandigarh

Phone: +91-172 - 2542033, 2542066

Fax : +91-172 - 2542488

Press : D-12 Industrial Area, Ph-1, S.A.S. Nagar, Mohali, Punjab.

Phone: +91-172 - 3047671 / 72

Fax : +91-172 - 3047685, 86, 87, 5013421, 24

Email : admin@rozanaspokesman.com

Rozana Spokesman is a Punjabi-language daily newspaper in India. During its earlier years it was a weekly newspaper. The newspaper takes an independent stand in all the matters related to Punjab, and Sikhs and the Sikh religion in particular

Copyright © 2016 Rozana Spokesman